Home >> ਓਲੀਵ ਕਿਚਨ ਪੀਨਟ ਬਟਰ ਕ੍ਰੀਮੀ >> ਜਲੰਧਰ >> ਪੰਜਾਬ >> ਮੋਦੀ ਨੈਚੂਰਲਜ਼ ਲਿਮਟਿਡ >> ਵਪਾਰ >> ਮੋਦੀ ਨੈਚੂਰਲਜ਼ ਲਿਮਟਿਡ ਨੇ ਓਲੀਵ ਕਿਚਨ ਲੌਂਚ ਨਾਲ ਰੈਡੀ-ਟੂ-ਕੁੱਕ ਅਤੇ ਰੈਡੀ-ਟੂ-ਈਟ ਸ਼ੇ੍ਰਣੀ ਵਿੱਚ ਵਿਸਥਾਰ ਕੀਤਾ

ਓਲੀਵ ਕਿਚਨ ਪੀਨਟ ਬਟਰ ਕ੍ਰੰਚੀ
ਓਲੀਵ ਕਿਚਨ ਪੀਨਟ ਬਟਰ ਕ੍ਰੰਚੀ

ਜਲੰਧਰ, 10 ਨਵੰਬਰ 2021 (ਨਿਊਜ਼ ਟੀਮ)
: ਮੋਦੀ ਨੈਚੂਰਲਜ਼ ਲਿਮਟਿਡ, ਆਪਣੇ ਹਰਮਨਪਿਆਰੇ ਖਾਦ ਤੇਲ ਓਲੀਵ ਲਈ ਮੰਨੀਆਂ-ਪ੍ਰਮੰਨੀਆਂ ਪ੍ਰਮੁੱਖ ਐਮਐਫਸੀਜੀ ਕੰਪਨੀਆਂ ਵਿੱਚੋਂ ਇਕ ਨੇ ਆਪਣੀ ਸਬ ਬ੍ਰਾਂਡ ਓਲੀਵ ਕਿਚਨ ਦੇ ਤਹਿਤ ਆਪਣੀ ਪਹਿਲੀ ਪੀਨਟ ਬਜਟ ਰੇਂਜ ਲੌਂਚ ਨਾਲ ਰੈਡੀ-ਟੂ-ਈਟ ਅਤੇ ਰੈਡੀ-ਟੂ-ਕੁੱਕ ਸੈਗਮੈਂਟ ਵਿੱਚ ਦਾਖਲ ਹੋਣ ਦਾ ਐਲਾਨ ਕੀਤਾ ਹੈ | ਇਹ ਲੌਂਚ ਭਾਰਤੀ ਸਵਾਦ ਨੂੰ ਖੁਸ਼ ਕਰਨ ਲਈ ਸਵਾਦ ਨਾਲ ਸਮਝੌਤਾ ਕੀਤੇ ਬਿਨਾਂ ਪੌਸ਼ਟਿਕ ਉਤਪਾਦਾਂ ਦੀ ਪੇਸ਼ਕਸ਼ ਕਰਕੇ ਬ੍ਰਾਂਚ ਦੇ ਵਿਰਾਸਤੀ ਵਿਸ਼ਵਾਸ 'ਚੰਗੀ ਸਿਹਤ ਸੁਖੀ ਜੀਵਨ ਦੇ ਕੇਂਦਰ ਵਿੱਚ ਹੈ' ਦੀ ਪੁਸ਼ਟੀ ਕਰਦਾ ਹੈ |

ਮਹਾਮਾਰੀ ਦੇ ਚੱਲਦੇ ਲੱਗੇ ਲਾਕਡਾਊੁਨ ਦੇ ਦੌਰਾਨ ਭਾਰਤੀ ਘਰਾਂ ਵਿੱਚ ਕਈ ਨਵੇਂ ਪ੍ਰਯੋਗ ਕੀਤੇ ਗਏ ਅਤੇ ਲੋਕਾਂ ਨੇ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਨੂੰ ਮੁੜ ਤੋਂ ਸਥਾਪਤ ਕੀਤਾ | ਇਸ ਉਪਯੋਗੀ ਸਮੇਂ ਨੂੰ ਦੇਖਦੇ ਹੋੲੈ ਮੋਦੀ ਨੈਚੂਰਲਜ਼ ਨੇ ਕਾਂਤਾਰ ਵਰਲਡਪੈਨਲ ਨਾਲ ਇਕ ਸਟੱਡੀ ਕੀਤੀ ਜਿਸ ਵਿੱਚ ਘੱਟ ਸਮੇਂ ਪੌਸ਼ਟਿਕ ਭੋਜਨ, ਬਿਹਤਰ ਖਾਣਾ ਪਕਾਉਣ ਦੇ ਬਾਰੇ ਵਿੱਚ ਵਧਦੀ ਸਕਾਰਾਤਮਕ ਮਾਨਸਿਕਤਾ 'ਤੇ ਡੂੰਘੀ ਨਜ਼ਰ ਮਾਰੀ ਗਈ | ਇਸ ਨੇ ਆਰਟੀਈ ਅਤੇ ਆਰਟੀਸੀ ਸ਼ੇ੍ਰਣੀ ਵਿੱਚ ਵਾਧੇ ਦੇ ਵਿਚਾਰ ਨੂੰ ਜਨਮ ਦਿਤਾ ਅਤੇ ਕੰਪਨੀ ਲਈ ਇਸ ਵਰਗ ਵਿੱਚ ਦਾਖਲੇ ਦਾ ਮਾਰਗ ਰੌਸ਼ਨ ਕੀਤਾ |

ਓਲੀਵ ਕਿਚਨ ਪੀਨਟ ਬਟਰ ਕ੍ਰੀਮੀ
ਓਲੀਵ ਕਿਚਨ ਪੀਨਟ ਬਟਰ ਕ੍ਰੀਮੀ

ਨਵੀਂ ਆਰਟੀਈ ਪੀਨਟ ਬਟਰ ਲਾਈਨ ਵਿੱਚ ਦੋ ਵੇਰੀਐਂਟ ਹੋਣਗੇ: ਕ੍ਰੰਚੀ-ਕੁਰਕੁਰੇ ਬਿਟਸ ਅਤੇ ਕ੍ਰੀਮੀ-ਇਕ ਸਮੂਦ ਟੈਕਸਚਰ ਨਾਲ ਇਕ ਸਿਲਵੀ ਸਪ੍ਰੈਡ ਜੋ ਅਸਾਨੀ ਨਾਲ ਮੂੰਹ ਵਿੱਚ ਵਿਘਲ ਜਾਣਗੇ | ਪੀਨਟ ਬਟਰ ਰੇਂਜ ਨੂੰ ਉੱਚ ਗੁਣਵੱਤਾ ਵਾਲੀ ਭੁੱਨੀ ਹੋਈ ਮੂੰਗਫਲੀ ਨਾਲ ਬਣਾਇਆ ਗਿਆ ਸਹੀ ਪ੍ਰੋਟੀਨ ਭੋਜਨ ਮੀਲ ਮੰਨਿਆ ਜਾਂਦਾ ਹੈ ਅਤੇ ਇਹ ਗਲੂਟਨ ਫ੍ਰੀ ਅਤੇ ਸ਼ਾਕਾਹਾਰੀ ਹੋਵੇਗਾ | ਇਸ ਤੋਂ ਇਲਾਵਾ ਇਹ ਕੈਲਸ਼ੀਅਮ, ਪੋਟੇਸ਼ੀਅਮ ਅਤੇ ਗੁਡ ਫੈਟ ਦੇ ਇਕ ਵੱਡੇ ਸਰੋਤ ਦੇ ਰੂਪ ਵਿੱਚ ਵੀ ਕੰਮ ਕਰੇਗਾ | ਇਸ ਦੇ ਨਾਲ ਹੀ ਇਸ ਉਤਪਾਦ ਵਿੱਚ ਕੋਈ ਆਰਟੀਫਿਸ਼ੀਅਲ ਫਲੇਵਰ ਅਤੇ ਪਿ੍ਜਵੇਰਟੇਵਿਸ ਨਹੀਂ ਸ਼ਾਮਲ ਕੀਤੇ ਗਏ |

ਨਵੇਂ ਆਰਟੀਈ ਅਤੇ ਆਰਟੀਸੀ ਸੈਗਮੈਂਟ ਵਿੱਚ ਦਾਖਲੇ ਨਾਲ ਮੋਦੀ ਨੈਚੂਰਲਜ਼ ਅਗਲੇ ਕੁਝ ਸਾਲਾਂ ਵਿੱਚ 100 ਕਰੋੜ ਰੁਪਏ ਤੱਕ ਦੇ ਨਿਵੇਸ਼ ਦੀ ਮਜ਼ਬੂਤ ਯੋਜਨਾਂ ਨਾਲ ਖਾਦ ਸ੍ਰੇ੍ਰਣੀ ਵਿੱਚ ਵਿਸਥਾਰ ਕਰੇਗਾ | ਕੰਪਨੀ ਅੱਗੇ ਨਵੇਂ ਉਤਪਾਦਾਂ ਅਤੇ ਸ਼ੇ੍ਰਣੀਆਂ ਨੂੰ ਲੌਂਚ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਮਾਡਰਨ ਟ੍ਰੇਡ ਸਟੋਰਜ਼ ਅਤੇ ਈਕਾਮਰਸ ਨਾਲ ਜਨਰਲ ਟ੍ਰੇਡ ਦੋਨਾਂ ਵਿੱਚ ਆਪਣੇ ਐਫਐਮਸੀਜੀ ਵੇਰਵੇ ਦਾ ਲਾਭ ਲੈਣਗੇ | ਮੋਦੀ ਨੈਚੂਰਲਜ਼ ਨੇ ਆਪਣੀ ਫੂਡ ਰੇਂਜ ਲੌਂਚ ਕਰਨ ਲਈ ਮਾਸਟਰਸ਼ੈਫ ਫਾਈਨਲਿਸਟ ਸ਼ੇਫ ਕਾਂਡਲਾ ਨਿਝਾਵਨ ਨੂੰ ਸ਼ਾਮਲ ਕੀਤਾ ਹੈ |

ਨਵੀਂ ਰੇਂਜ ਲੌਂਚ ਮੌਕੇ 'ਤੇ ਮੋਦੀ ਨੈਚੂਰਲਜ਼ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ, ਅਕਸ਼ੇ ਮੋਦੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਲੋਕਾਂ ਦੇ ਉਪਭੋਗ ਪੈਟਰਨ ਅਤੇ ਧਾਰਨਾਵਾਂ ਵਿੱਚ ਭਾਰੀ ਬਦਲਾਅ ਆਇਆ ਹੈ | ਘਰੇਲੂ ਖਪਤ ਵਿੱਚ ਵਾਧਾ ਅਤੇ ਸਿਹਤ ਉਤਪਾਦਾਂ ਦੇ ਉਪਯੋਗ 'ਤੇ ਜ਼ੋਰ ਦੇਣ ਦੇ ਨਾਲ, ਖਾਣ ਲਈ ਤਿਆਰ ਉਤਪਾਦਾਂ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ ਜੋ ਤੁਹਾਡੇ ਲਈ ਪੌਸ਼ਟਿਕ ਹਨ | ਸਾਡਾ ਟੀਚਾ ਸਵਾਦ, ਪੋਸ਼ਣ ਅਤੇ ਸੁਵਿਧਾ 'ਤੇ ਧਿਆਨ ਦੇਣ ਲਈ ਨਾਲ ਉਤਪਾਦ ਬਣਾਉਣਾ ਹੈ |

ਉਨ੍ਹਾਂ ਨੇ ਅੱਗੇ ਕਿਹਾ, "ਪਹਿਲੇ ਸਾਲ ਲਈ ਅਸੀਂ ਆਪਣੇ ਕਾਰੋਬਾਰ ਦਾ ਲਗਭਗ 3 ਫੀਸਦੀ ਓਲੀਵ ਕਿਚਨ ਤੋਂ ਪੈਦਾ ਕਰਨਾ ਚਾਹੁੰਦੇ ਹਾਂ | ਅੱਗੇ ਵਧਦੇ ਹੋਏ, ਟੀਚਾ 5-10 ਫੀਸਦ ਹੈ | ਇਕ ਸਬ ਬ੍ਰਾਂਡ ਲੌਂਚ ਕਰਨ ਦਾ ਸਾਡਾ ਫੈਸਲਾ ਵਰਤਮਾਨ ਉਪਭੋਗਤਾ ਜ਼ਰੂਰਤਾਂ ਨੂੰ ਪੂਰਾ ਕਰਨਾ ਅਤੇ ਪੌਸ਼ਟਿਕ ਸਵਾਦ ਨਾਲ ਜ਼ਰੂਰੀ ਪੋਸ਼ਣ ਪ੍ਰਦਾਨ ਕਰਨਾ ਸੀ | ਬ੍ਰਾਂਡ ਲੌਂਚ ਸਾਨੂੰ ਲਗਾਤਾਰ ਵਧਦੇ ਬਜ਼ਾਰ ਵਿੱਚ ਦਾਖਲ ਹੋਣ ਅਤੇ ਆਪਣੀ ਹਾਜ਼ਰੀ ਬਣਾਉਣ ਵਿੱਚ ਵੀ ਮਦਦ ਕਰੇਗਾ |"

ਵਰਤਮਾਨ ਵਿੱਚ ਇਹ ਦੋਨੋਂ ਉਤਪਾਦ ਦਿੱਲੀ ਅਤੇ ਪੰਜਾਬ ਦੇ ਚੋਣਵੇਂ ਸਟੋਰਾਂ ਵਿੱਚ ਉਪਲਭਧ ਹਨ ਅਤੇ ਇਨ੍ਹਾਂ ਨੂੰ 200 ਗ੍ਰਾਮ ਦੇ ਲਈ 100 ਰੁਪਏ, 400 ਗ੍ਰਾਮ ਲਈ 195 ਰੁਪਏ ਅਤੇ 925 ਗ੍ਰਾਮ ਲਈ 300 ਰੁਪਏ ਦੀ ਕਿਫਾਇਤੀ ਕੀਮਤ ਵਿੱਚ ਉਪਲਭਧ ਕਰਵਾਇਆ ਗਿਆ ਹੈ |
 
Top