Home >> Ludhiana >> Main >> National >> Recent >> ਹਿੰਦੂ, ਸਿੱਖ, ਈਸਾਈ ਤੇ ਮੁਸਲਿਮ ਭਾਈਚਾਰੇ ਵਲੋਂ ਬਲਾਤਕਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ-ਅਲਬਰਟ ਦੂਆ, ਇੰਦਰਜੀਤ ਰਾਏਪੁਰ * ਕੈਂਡਲ ਮਾਰਚ ਕੱਢਕੇ ਮ੍ਰਿਤਕ ਲੜਕੀਆਂ ਨੂੰ ਦਿੱਤੀ ਸ਼ਰਧਾਂਜਲੀ
ਲੁਧਿਆਣਾ, 15 ਅਪ੍ਰੈਲ (ਹਾਰਦਿਕ ਕੁਮਾਰ)-ਜੰਮੂ ਕਸ਼ਮੀਰ ਦੇ ਕਠੂਆ ' 8 ਸਾਲਾ ਮਸੂਮ ਬੱਚੀ ਨਾਲ ਕਈ ਦਿਨਾਂ ਤੱਕ ਸਮੂਹਿਕ ਕੁਕਰਮ ਕਰਨ ਤੋਂ ਬਾਅਦ ਤਸੀਹੇ ਦੇ ਕੇ ਬੇਰਹਿਮੀ ਨਾਲ ਕਤਲ ਕਰਨ ਅਤੇ ਯੂ. ਪੀ ਦੇ ਉਨਾਓ ਵਿਚ ਮਾਂ ਅਤੇ ਨਾਬਾਲਗ ਧੀ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਇਨਸਾਫ਼ ਮੰਗਦੇ ਬਾਪ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਣਾ ਨਹੀਂ ਚਾਹੀਦਾ। ਅੱਜ ਪੱਖੋਵਾਲ ਰੋਡ ਸਥਿਤ ਫੁੱਲਾਂਵਾਲ ਚੌਕ ਵਿਖੇ ਹਿੰਦੂ, ਸਿੱਖ, ਈਸਾਈ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਮੋਮਬੱਤੀ ਮਾਰਚ ਕੱਢਕੇ ਮ੍ਰਿਤਕ ਲੜਕੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਇਸਾਈ ਭਾਈਚਾਰੇ ਦੇ ਆਗੂ ਸ੍ਰੀ ਅਲਬਰਟ ਦੂਆ ਨੇ ਕਿਹਾ ਕਿ ਇਹੋ ਜਿਹੀ ਘਿਨੌਣੀ ਹਰਕਤ ਕਰਨ ਵਾਲੇ ਦਰਿੰਦਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਣਾ ਨਹੀਂ ਚਾਹੀਦਾ ਅਤੇ ਉਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨਾਂ ਕਿਹਾ ਕਿ ਇਸ ਘਟਨਾ ਨਾਲ ਪੂਰੇ ਦੇਸ਼ ਦੇ ਲੋਕਾਂ ਦੇ ਹਿਰਦੇ ਵਲੂੰਦਰੇ ਗਏ ਹਨ। ਇਸ ਮੌਕੇ ਉਨਾਂ ਕਿਹਾ ਕਿ ਭਾਜਪਾ ਸਰਕਾਰ ਦਾ 'ਬੇਟੀ ਪੜਾਓ-ਬੇਟੀ ਬਚਾਓ' ਦਾ ਨਾਅਰਾ ਸਿਰਫ ਕਾਗਜ ਤਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ, ਜਦ ਕਿ ਲੜਕੀਆਂ ਨੂੰ ਅੱਜ ਵੀ ਇਹੋ ਜਿਹੇ ਦਰਿੰਦਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਅੱਛੇ ਦਿਨ ਕਹਾਉਣ ਵਾਲੀ ਮੋਦੀ ਸਰਕਾਰ ਅੱਜ ਔਰਤਾਂ ਦੀ ਰੱਖਿਆ ਕਰਨ ਵਿਚ ਬੁਰੀ ਤਰਾਂ ਅਸਫ਼ਲ ਸਾਬਿਤ ਹੋਈ ਹੈ। ਇਸ ਮੌਕੇ ਵਾਰਡ ਨੰ: 70 ਤੋਂ ਕੌਂਸਲਰ ਦਿਲਰਾਜ ਸਿੰਘ, ਵਾਰਡ ਨੰ; 71 ਤੋਂ ਕੌਂਸਲਰ ਰੁਪਿੰਦਰ ਕੌਰ ਦੇ ਪਤੀ ਬਲਜਿੰਦਰ ਸਿੰਘ ਸੰਧੂ, ਆਵਿਸ਼ ਖਾਨ ਚੇਅਰਮੈਨ ਮੁਸਲਿਮ ਯੂਥ ਫਾਰੰਟ, ਸੰਦੀਪ ਚੌਹਾਨ, ਮਨਪ੍ਰੀਤ ਸੰਧੂ, ਸੰਜੇ ਸ਼ਰਮਾ, ਲਵਲੀ ਕਾਲੜਾ, ਮੁਹੰਮਦ ਕਾਸਿਮ, ਮੁਰਤਾਜਾ ਖਾਨ, ਅਰਵਿੰਦ ਚੰਦਨ, ਜੈਵਿਦ ਅਲੀ, ਪ੍ਰਗਟ ਖਾਨ, ਜਗਦੇਵ ਖਾਨ, ਯੁੱਧਵੀਰ ਮਾਣਿਕ, ਭੁਪਿੰਦਰ ਸਿੰਘ, ਆਲਮ ਸੈਫ਼ੀ, ਅਫਜ਼ਲ ਹੁਸੈਨ, ਸੇਦਮ ਹੁਸੈਨ, ਮਿਰਾਜ ਆਲਮ, ਜਸਵਿੰਦਰ ਸਿੰਘ, ਸ਼ਿਵਰਾਜ, ਮੋਹਨ ਲਾਲ ਗੁਪਤਾ, ਗੁਰਦੀਪ ਸਿੰਘ, ਉਦੇਵੀਰ ਸਿੰਘ, ਰਾਜਦੀਪ ਆਦਿ ਹਾਜ਼ਰ ਸਨ

 
Top