Home >> Colleges >> Education >> Life & style >> Ludhiana >> Recent >> ਗੁਰੁ ਨਾਨਕ ਗਰਲਜ਼ ਕਾਲਜ, ਮਾਡਲ ਟਾਊਨ, ਲੁਧਿਆਣਾ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨਲੁਧਿਆਣਾ 19 ਅਪ੍ਰੈੱਲ (ਹਾਰਦਕਿ ਕੁਮਾਰ )-ਗੁਰੁ ਨਾਨਕ ਗਰਲਜ਼ ਕਾਲਜ,ਮਾਡਲ ਟਾਊਨ, ਲੁਧਿਆਣਾ ਵਿਖੇ ਮਿਤੀ 19 ਅਪ੍ਰੈਲ 2018 ਨੂੰ ਪੋਸਟ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਹਿਊਮੈਨੀਟੀਜ਼, ਫੈਸ਼ਨ ਡਿਜ਼ਾਇਨਿੰਗ, ਵਿਭਾਗਾਂ ਦੇ ਜੂਨੀਅਰ ਵਿਦਿਆਰਥੀਆਂ ਵਲੋਂ ਇੱਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਗੁਰੁ ਨਾਨਕ ਐਜੂਕੇਸ਼ਨ ਟ੍ਰਸਟ ਦੇ ਪ੍ਰਧਾਨ ਸ੍ਰ:ਗੁਰਬੀਰ ਸਿੰਘ ਜੀ ਅਤੇ ਪ੍ਰਿੰਸੀਪਲ ਡਾ:(ਮਿਸਿਜ਼) ਚਰਨਜੀਤ ਮਾਹਲ ਜੀ ਮੁੱਖ ਮਹਿਮਾਨ ਸਨ।ਇਸ ਮੌਕੇ ਵਿਦਿਆਰਥਣਾਂ ਵਲੋਂ ਇੱਕ ਰੰਗਾਰੰਗ ਸਭਿਆਚਾਰਕ ਪ੍ਰੋਗ੍ਰਾਮ ਸਟੇਜ ਤੇ ਪੇਸ਼ ਕੀਤਾ ਗਿਆ। ਇਸ ਸਮਾਗਮ ਦਾ ਸਭ ਵੱਡਾ ਆਕਰਸ਼ਣ ਮਾਡਲਿੰਗ ਸੀ। ਜਿਸ ਵਿੱਚ ਸੀਨੀਅਰ ਵਿਦਿਆਰਥਣਾਂ ਨੇ ਵੱਖ-ਵੱਖ ਪੌਸ਼ਾਕਾਂ ਪਹਿਨ ਕੇ ਰੈਂਪ ਤੇ ਪ੍ਰਦਰਸ਼ਨ ਕੀਤਾ।
 ਮਾਨਵੀ(ਬੀ.ਐਸ.ਸੀ.ਐਫ.ਡੀ.) ਮਿਸ ਫੇਅਰਵੈਲ, ਮਿਸ ਹਰਲੀਨ (ਬੀ.ਐਸ.ਸੀ.ਐਫ.ਡੀ.) ਪਹਿਲੀ ਰਨਰਅਪ, ਸਿਮਰਨਜੀਤ (ਐਮ.. ਅੰਗਰੇਜੀ) ਦੂਜੀ ਰਨਰਅਪ, ਅਵਲੀਨ (ਬੀ.ਐਸ.ਸੀ.ਐਫ.ਡੀ.) ਮਿਸ ਐਲੀਗੈਂਟ, ਪਲਕ (ਪੀ.ਜੀ.ਡੀ.ਐਮ.ਸੀ.) ਮਿਸ ਬਿਊਟੀਫੁਲ ਸਮਾਈਲ, ਅਲੀਸ਼ਾ (ਐਮ.. ਅੰਗਰੇਜੀ) ਮਿਸ ਬੈਸਟ ਹੈਅਰ ਸਟਾਈਲ, ਨਤਾਸ਼ਾ (ਬੀ.ਐਸ.ਸੀ.ਐਫ.ਡੀ.) ਮਿਸ ਬੈਸਟ ਆਊਟਫਿਟ ਐਲਾਨੀ ਗਈ। ਇਸ ਮੌਕੇ ਡਾ.(ਮਿਸਿਜ਼) ਜਸਕੀਰਤ ਕੌਰ, ਮਿਸਿਜ਼ ਸੁਨੈਨਾਦੀਪ ਅਤੇ ਮਿਸਿਜ਼ ਰਾਖੀ ਮਲਹੋਤਰਾ ਨੇ ਜੱਜਾਂ ਦੀ ਭੂਮਿਕਾ ਨਿਭਾਈ।ਇਸ ਮੌਕੇ ਗੁਰੂ ਨਾਨਕ ਐਜੂਕੇਸ਼ਨ ਟ੍ਰਸਟ ਦੇ ਮੈਂਬਰ ਪ੍ਰੋਫੈਸਰ (ਡਾ.) ਐਸ.ਐਸ.ਮਾਹਲ ਜੀ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਪਿੰਰਸੀਪਲ ਡਾ:(ਮਿਸਿਜ਼) ਚਰਨਜੀਤ ਮਾਹਲ ਜੀ ਨੇ ਜੇਤੂ ਵਿਦਿਆਰਥਣਾਂ ਨੂੰ ਤਾਜ ਪਹਿਨਾ ਕੇ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਉਹਨਾਂ ਵਿਦਿਆਰਥਣਾਂ ਨੂੰ ਆਉਣ ਵਾਲੀਆਂ ਸਮੈਸਟਰ ਪ੍ਰੀਖਿਆਵਾਂ ਲਈ ਵੀ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ

 
Top