Home >> Ludhiana >> Main >> National >> Recent >> ਹੱਕ, ਸੱਚ, ਗਰੀਬ, ਕਿਸਾਨਾਂ ਅਤੇ ਮਜਲੂਮਾਂ ਦੀ ਆਵਾਜ਼ ਲਈ ਆਖਰੀ ਸਾਹ ਤੱਕ ਲੜਦਾ ਰਹਾਂਗਾ : ਸਿਮਰਜੀਤ ਸਿੰਘ ਬੈਂਸ



* ਆਸਟਰੇਲੀਆ ਵਿਸਾਖੀ ਦਿਹਾੜੇ ਤੇ ਵਿਧਾਇਕ ਬੈਂਸ ਦਾ ਹੋਇਆ ਵੱਖ ਵੱਖ ਥਾਵਾਂ ਤੇ ਸ਼ਾਨਦਾਰ ਸਵਾਗਤ
ਆਸਟ੍ਰੇਲੀਆ, 30 ਅਪ੍ਰੈਲ (ਲੁਧਿਆਣਾ ਨਿਉਜਲਾਈਨ) ਆਸਟ੍ਰੇਲੀਅਨ ਮਲਟੀਕਲਚਰ ਸੰਸਥਾ ਦੇ ਸਹਿਯੋਗ ਨਾਲ ਵਿਕਟੋਰੀਆ ਦੀ ਪਾਰਲੀਮੈਂਟ ਤੇ ਵਿਸਾਖੀ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਆਸਟ੍ਰੇਲੀਆ ਦੇ ਪੰਜਾਬੀਆਂ ਨੇ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਸ਼ੇਸ਼ ਤੌਰ ਤੇ ਪੁੱਜੇ
ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਬੈਂਸ ਨੇ ਆਸਟ੍ਰੇਲੀਆ ਦੇ ਪੰਜਾਬੀਆਂ ਵਲੋਂ ਦਿੱਤੇ ਗਏ ਪਿਆਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਬੇਸ਼ੱਕ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਆਏ ਦਿਨ ਵਿਦੇਸ਼ ਦੀ ਧਰਤੀ ਤੇ ਆਉਂਦੇ ਹਨ ਅਤੇ ਇੱਥੋਂ ਦੇ ਸਿਸਟਮ ਨੂੰ ਵੀ ਦੇਖਦੇ ਹਨ ਪਰ ਆਪਣੇ ਸੌੜੇ ਹਿੱਤਾਂ ਦੀ ਖਾਤਿਰ ਇਸ ਸਿਸਟਮ ਨੂੰ ਆਪਣੇ ਦੇਸ਼ ਵਿੱਚ ਲਾਗੂ ਨਹੀਂ ਕਰਦੇ ਬੈਂਸ ਨੇ ਕਿਹਾ ਕਿ ਉਨਾਂ ਆਸਟ੍ਰੇਲੀਆ ਦੀ ਸਿਸਟਮ ਦੇਖਿਆ ਹੈ, ਜਿੱਥੇ ਹਰ ਪਾਸੇ ਸ਼ਾਂਤੀ ਹੈ ਅਤੇ ਲੋਕਾਂ ਦੇ ਕੰਮ ਆਪਣੇ ਆਪ ਹੋ ਰਹੇ ਹਨ ਜਦੋਂ ਕਿ ਲੋਕਾਂ ਨੂੰ ਸਹੂਲਤਾਂ ਘਰ ਬੈਠਿਆਂ ਹੀ ਮਿਲ ਰਹੀਆਂ ਹਨ ਬੈਂਸ ਨੇ ਕਿਹਾ ਕਿ ਜਿਸ ਤਰਾਂ ਨਾਲ ਆਸਟ੍ਰੇਲੀਆ ਤੇ ਹੋਰਨਾਂ ਬਾਹਰਲੇ ਮੁਲਕਾਂ ਵਿੱਚ ਬੈਠੇ ਪੰਜਾਬੀਆਂ ਨੂੰ ਪੰਜਾਬ ਦੀ ਚਿੰਤਾ ਸਤਾ ਰਹੀ ਹੈ ਅਤੇ ਬਾਹਰਲੇ ਮੁਲਕਾਂ ਵਿੱਚ ਬੈਠੇ ਪੰਜਾਬੀ ਆਪਣੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਦੇਖਣਾ ਚਾਹੁੰਦੇ ਹਨ ਬੈਂਸ ਨੇ ਸਮੂਹ ਪੰਜਾਬੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਆਖਰੀ ਸਾਹਾਂ ਤੱਕ ਹੱਕ, ਸੱਚ, ਗਰੀਬ, ਕਿਸਾਨਾਂ ਅਤੇ ਮਜਲੂਮਾਂ ਲਈ ਲੜਦੇ ਰਹਿਣਗੇ ਅਤੇ ਜੇਕਰ ਮੌਕਾ ਆਇਆ ਤਾਂ ਲੋਕ ਇਨਸਾਫ ਪਾਰਟੀ ਪੰਜਾਬ ਵਿੱਚ ਵੀ ਇਹੋ ਕਾਨੂੰਨ ਲਾਗੂ ਕਰਨ ਨੂੰ ਤਰਜੀਹ ਦੇਵੇਗੀ 

 
Top