Home >> Colleges >> Education >> Ludhiana >> Recent >> ਰਾਮਗੜ੍ਹੀਆ ਗਰਲਜ਼ ਕਾਲਜ ਵਿਚ ਹੋਇਆ ਡਿਗਰੀ ਤੇ ਇਨਾਮ-ਵੰਡ ਸਮਾਰੋਹਲੁਧਿਆਣਾ, 25 ਅਪ੍ਰੈਲ (ਹਾਰਦਿਕ ਕੁਮਾਰ)-ਰਾਮਗੜ੍ਹੀਆ ਗਰਲਜ਼ ਕਾਲਜ, ਮਿੱਲਰ ਗੰਜ, ਲੁਧਿਆਣਾ ਵਿਖੇ 2016-17 ਦੇ  ਸੈਸ਼ਨ ਵਿਚ ਇਮਤਿਹਾਨ ਪਾਸ ਕਰ ਕੇ ਗਈਆਂ ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ ਅਤੇ 2017  -18 ਦੇ ਸੈਸ਼ਨ ਵਿਚ ਵੱਖ ਵੱਖ ਖੇਤਰਾਂ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ ਗਏ|  ਪ੍ਰੋ. ਅਰੁਣ ਕੁਮਾਰ ਗਰੋਵਰ  , ਵਾਇਸ ਚਾਂਸਲਰ ,ਪੰਜਾਬ ਯੂਨਿਵਰਸਿਟੀ ਚੰਡੀਗੜ੍ਹ ਇਸ ਅਵਸਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ|  ਡਾ:ਸਤੀਸ਼ ਸ਼ਰਮਾ,ਡਾਇਰੈਕਟਰ ਡੀ.ਏ.ਵੀ.ਮੈਨੇਜ਼ਿੰਗ ਕਮੇਟੀ , ਗੈਸਟ ਆਫ਼ ਆਨਰ ਰਹੇ |ਕਾਲਜ ਦੇ ਸਾਬਕਾ ਪ੍ਰਿੰਸੀਪਲ ਮੈਡਮ ਹਰਮੀਤ ਕੌਰ ਤੇ  ਡਾ.ਨਰਿੰਦਰ ਕੌਰ ਸੰਧੂ ਵਿਸ਼ੇਸ਼ ਤੌਰ ਤੇ ਪਹੁੰਚੇ |
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ੍ਰ. ਰਣਜੋਧ ਸਿੰਘ, ਜਨਰਲ ਸਕੱਤਰ ਸ੍ਰ. ਗੁਰਚਰਨ  ਸਿੰਘ ਲੋਟੇ  ਅਤੇ ਕਾਲਜ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਨੇ ਸਨਮਾਨਿਤ ਪ੍ਰਾਹੁਣਿਆਂ ਦਾ ਨਿੱਘਾ ਸੁਆਗਤ ਕੀਤਾ

ਸਮਾਰੋਹ ਦਾ ਆਰੰਭ ਐਮ.. ਸੰਗੀਤ ਗਾਇਨ ਦੀਆਂ ਵਿਦਿਆਰਥਣਾਂ ਵੱਲੋਂ ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ਬਦ ਦੇ ਗਾਇਨ ਨਾਲ ਹੋਇਆ|  ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਬੀ.. ਅਤੇ ਐਮ.. ਦੀਆਂ ਕੁੱਲ 320 ਵਿਦਿਆਰਥਨਣਾ  ਨੂੰ ਡਿਗਰੀਆਂ ਵੰਡੀਆਂ ਗਈਆਂ|ਵਿਦਿਅਕ  ,ਖੇਡ  ਅਤੇ  ਹੋਰ ਗਤੀਵਿਧੀਆਂ ਵਿਚ ਮੱਲਾਂ ਮਾਰਨ ਵਾਲੀਆਂ ਕੁੱਲ 27  ਵਿਦਿਆਰਥਣਾਂ ਨੂੰ ਰੋਲ ਆਫ਼ ਆਨਰ ਪ੍ਰਦਾਨ ਕੀਤੇ ਗਏ| ਇਸ ਤੋਂ ਇਲਾਵਾ 200 ਵਿਦਿਆਰਥਣਾ ਨੂੰ ਇਨਾਮ ਵੰਡੇ ਗਏ |ਮਈ 2017ਵਿੱਚ ਆਯੋਜਿਤ ਪ੍ਰੀਖਿਆ ਨਤੀਜਿਆਂ ਵਿੱਚ ਯੂਨੀਵਰਸਿਟੀ ਵਿੱਚ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸੰਗੀਤ ਵਿਭਾਗ ਦੀਆਂ 3,ਫਾਇਨ ਆਰਟਸ ਦੀ 1 ਵਿਦਿਆਰਥੀਆਣ ਸ਼ਾਮਿਲ ਸੀ | ਸਪੋਰਟਸ ਵਿਭਾਗ ਦੀਆਂ 13 ਖਿਡਾਰਨਾਂ ਨੂੰ ਇੰਟਰ ਵਰਸਿਟੀ ਤੇ ਨੈਸ਼ਨਲ  ਪਧੱਰ  ‘ਤੇ ਚੈਂਪੀਅਨਸ਼ਿਪ ਜਿੱਤਣ ਲਈ ਸਨਮਾਨਿਤ ਕੀਤਾ ਗਿਆ |  ਪ੍ਰੋ. ਅਰੁਣ ਗਰੋਵਰ ਨੇ  ਡਿਗਰੀਆਂ ਅਤੇ ਇਨਾਮ ਹਾਸਲ ਕਰਨ ਵਾਲਿਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ  ਉਹਨਾਂ ਨੇ ਜੋ ਗਿਆਨ ਏਸ ਕਾਲਜ ਵਿਚੋਂ ਪ੍ਰਾਪਤ ਕੀਤਾ ਹੈ, ਉਸਨੂੰ ਦੇਸ਼ ਅਤੇ ਮਾਨਵਤਾ ਦੀ ਭਲਾਈ ਲਈ ਵਰਤਣ| ਪ੍ਰਿੰਸੀਪਲ ਡਾ. ਇੰਦਰਜੀਤ ਕੌਰ  ਨੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ ਅਤੇ ਕਾਲਜ ਦੀਆਂ ਜ਼ਿਕਰਯੋਗ ਪ੍ਰਾਪਤੀਆਂ ਉੱਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਕਾਲਜ ਨੇ ਹਮੇਸ਼ਾ ਕਦਰਾਂ-ਕੀਮਤਾਂ ਭਰਪੂਰ ਸਿੱਖਿਆ ਉਤੇ ਜ਼ੋਰ ਦਿੱਤਾ ਹੈ ਜਿਸ ਨਾਲ ਵਿਦਿਅਕ ਬੁਲੰਦੀ ਵੀ ਜੁੜੀ ਹੋਈ ਹੈ| ਉਨ੍ਹਾਂ ਹੋਰ ਕਿਹਾ ਕਿ ਵਿਦਿਆਰਥਣਾਂ ਨੂੰ ਆਪਣੇ ਭਵਿੱਖ ਦੇ ਕਾਰਜਾਂ ਦੁਆਰਾ ਕਾਲਜ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ| ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ੍ਰ. ਰਣਜੋਧ ਸਿੰਘ ਨੇ ਵਿਦਿਆਰਥਣਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ, ‘’ਇਹਨਾਂ ਨੇ ਆਪਣੀ ਸਖ਼ਤ ਮਿਹਨਤ, ਦ੍ਰਿੜ੍ਹ ਲਗਨ ਅਤੇ ਜਨੂੰਨ ਨਾਲ ਜ਼ਿੰਦਗੀ ਦੀਆਂ ਉਚੇਰੀਆਂ ਬੁਲੰਦੀਆਂ ਨੂੰ ਛੂਹਿਆ ਹੈ |”ਇਸ ਮੌਕੇ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੇ ਪ੍ਰਿੰ :ਸ਼੍ਰੀ ਅਸ਼ੋਕ ਟੰਡਨ ਜੀ ਨੂੰ ਉਨ੍ਹਾਂ ਦੇ ਸੇਵਾ ਮੁਕਤ ਹੋਣ ਤੇ ਰਾਮਗੜ੍ਹੀਆ ਐਜੂਕੇਸ਼ਨਲ  ਕੌਂਸਲ ਵਲੋਂ ਸਨਮਾਨਿਤ ਕੀਤਾ ਗਿਆ | ਸ: ਗੁਰਚਰਨ  ਸਿੰਘ ਲੋਟੇ ਜੀ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ |ਮੰਚ ਸੰਚਾਲਨ ਪ੍ਰੋ: ਜਸਪਾਲ ਕੌਰ ਜੀ ਨੇ ਕੀਤਾ | 
Top