Home >> Business >> Ludhiana >> popular >> Recent >> ਲੁਧਿਆਣਾ ਸ਼ਟਰਿੰਗ ਦਾ ਮਲੇਰਕੋਟਲਾ ਰੋਡ ਵਿਖੇ ਖੁਲਿਆ ਸਟੋਰ ਸਾਬਕਾ ਮੇਅਰ ਗੋਹਲਵੜੀਆ ਨੇ ਕੀਤਾ ਉਦਘਾਟਨ


ਲੁਧਿਆਣਾ 1 ਅਪ੍ਰੈਲ (Jagpreet jaggu)-ਜਿਹੜੀ ਸਪੀਡ ਨਾਲ ਇਹ ਦੁਨੀਆਂ ਬਦਲ ਰਹੀ ਹੈ, ਉਸੇ ਸਪੀਡ ਨਾਲ ਜਿੰਦਗੀ ਜਿਉਣ ਦੇ ਸਟਾਈਲ ਵਿੱਚ ਵੀ ਭਾਰੀ ਬਦਲਾਓ ਦੇਖਣ ਨੂੰ ਮਿਲ ਰਹੇ ਹਨ ਅੱਜ ਹਰ ਇਕ ਵਿਅਕਤੀ ਦੀ ਇਹ ਦਿਲੀ ਤੰਮਨਾ ਹੈ ਕਿ ਉਸਦਾ ਰਹਿਣ ਬਸੇਰਾ ਇਸ ਤਰਾਂ ਦਾ ਹੋਵੇ ਕਿ ਹਰ ਕੋਈ ਦੇਖਦਾ ਹੀ ਰਹਿ ਜਾਵੇ ਕਿਸੇ ਵੀ ਇਮਾਰਤ ਦਾ ਨਿਰਮਾਣ ਬਿਨਾਂ ਸ਼ਟਰਿੰਗ ਦੇ ਪੂਰਾ ਨਹੀਂ ਹੁੰਦਾ ਪਹਿਲੇ ਅਤੇ ਅੱਜ ਦੇ ਸ਼ਟਰਿੰਗ ਕੰਮ ਵਿੱਚ ਵੱਡੇ ਪੈਮਾਨੇ ਤੇ ਤਬਦੀਲੀ ਚੁੱਕੀ ਹੈ ਆਧੁਨਿਕ ਟੈਕਨਾਲੋਜੀ ਨਾਲ ਲੈਸ ਲੁਧਿਆਣਾ ਸ਼ਟਰਿੰਗ ਸਟੋਰ ਅੱਜ ਲੁਧਿਆਣਾ ਮਲੇਰਕੋਟਲਾ ਰੋਡ ਵਿਖੇ ਖੁੱਲਿਆ ਜਿਸਦਾ ਉਦਘਾਟਨ ਲੁਧਿਆਣਾ ਦੇ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਨੇ ਕਰਦਿਆਂ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ ਸਟੋਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁੱਕਰਾਨਾ ਕਰਨ ਲਈ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਸਟੋਰ ਦੇ ਮਾਲਕ ਹਰਮੀਤ ਸਿੰਘ, ਜਗਜੀਤ ਸਿੰਘ, ਦੀਪਕ ਗੁਡੇਜਾ, ਵਾਹਿਗੁਰੂ ਪਾਲ ਸਿੰਘ ਅਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਗੁੜਗਾਓਂ ਦੀ 30 ਸਾਲ ਪੁਰਾਣੀ ਕੰਪਨੀ ਹੈ ਇਸਦਾ ਮਕਸਦ ਕੇਵਲ ਮਜ਼ਬੂਤ ਨਿਰਮਾਣ ਦੇ ਕੰਮ ਕਰਨ ਦੇ ਨਾਲ ਹੀ ਬਿਹਤਰ ਸੁਵਿਧਾ ਪ੍ਰਦਾਨ ਕਰਨਾ ਹੈ ਇਸ ਮੌਕੇ ਤੇ ਗੁਰਚਰਨ ਸਿੰਘ ਰਸੀਆ, ਹਰਭਜਨ ਸਿੰਘ ਡੰਗ, ਤਰਨਜੀਤ ਸਿੰਘ ਨਿਮਾਣਾ, ਗੁਰਮੀਤ ਸਿੰਘ ਕੁਲਾਰ, ਜਤਿੰਦਰ ਸਿੰਘ ਟਿੰਕੂ, ਹਰਕੀਰਤ ਸਿੰਘ ਖੁਰਾਣਾ, ਮੇਜਰ ਸਿੰਘ ਦੇਤਵਾਲ, ਸਰਬਜੀਤ ਸਿੰਘ, ਗੁਰਦਿਆਲ ਸਿੰਘ ਮੱਕੜ ਅਤੇ ਅਮਰਜੀਤ ਸਿੰਘ ਹਾਜ਼ਰ ਸਨ
 
Top