Home >> Life & style >> Ludhiana >> Recent >> ਲੋਕ ਗਾਇਕ ਜਗਦੇਵ ਖਾਨ ਦਾ ਸਿੰਗਲ ਟ੍ਰੈਕ 'ਮਾਹੀਆ' ਰਿਲੀਜ਼ਲੁਧਿਆਣਾ, 17 ਅਪ੍ਰੈਲ (ਹਾਰਦਿਕ ਕੁਮਾਰ)-'ਬੇੜੀ ਪਾਰ ਲਗਾ ਦੇ ਮੇਰੀ' ਦੀ ਅਪਾਰ ਸਫਲਤਾ ਤੋਂ ਬਾਅਦ ਉਘੀ ਪੰਜਾਬੀ ਲੋਕ ਗਾਇਕ ਜੋੜੀ ਜਗਦੇਵ ਖਾਨ ਅਤੇ ਪੂਨਮ ਸੋਹਲ ਨਵਾਂ ਦੋਗਾਣਾ 'ਮਾਹੀਆ' ਲੈ ਕੇ ਸ੍ਰੋਤਿਆਂ ਦੇ ਰੂ--ਰੂ ਹੋਏ ਹਨ। ਅੱਜ ਪੱਖੋਵਾਲ ਰੋਡ ਸਥਿਤ ਪਿੰਡ ਦਾਦ ਵਿਖੇ ਹੋਏ ਇਕ ਸਮਾਗਮ ਦੌਰਾਨ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਉਘੇ ਲੋਕ ਗਾਇਕ ਪਰਗਟ ਖਾਨ ਅਤੇ ਸੀਨੀਅਰ ਕਾਂਗਰਸੀ  ਆਗੂ ਬਲਜਿੰਦਰ ਸਿੰਘ ਸੰਧੂ ਨੇ ਸਾਂਝੇ ਤੌਰ 'ਤੇ ਕਿਹਾ ਕਿ  ਬੇਸ਼ੱਕ ਮੌਜੂਦਾ ਪੰਜਾਬੀ ਗਾਇਕੀ ਦਾ ਖੇਤਰ ਆਪਣੇ ਅਸਲ ਪੁਰਾਤਨ ਵਿਰਸੇ ਤੋਂ ਕੋਹਾਂ ਦੂਰ ਹੋ ਚੁੱਕਾ ਹੈ, ਲੇਕਿਨ ਜਗਦੇਵ ਖਾਨ ਅਤੇ ਪੂਨਮ ਸੋਹਲ ਦੇ ਗਾਏ 'ਮਾਹੀਆ' ਵਰਗੇ ਗੀਤ ਜਿਥੇ ਪੰਜਾਬੀ ਸੱਭਿਆਚਾਰਕ ਦੌਰ ਦੇ ਮਾਣਮੱਤੇ ਮੀਲ ਪੱਥਰ ਸਥਾਪਿਤ ਹੁੰਦੇ ਹਨ,ਉਥੇ ਪੰਜਾਬੀ ਸੱਭਿਆਚਾਰਕ ਦੌਰ ਦੇ ਮੁੜ ਪਰਤਣ ਦਾ ਮੁੱਢ ਵੀ ਬੰਨਦੇ ਹਨ। ਗੀਤ ਸਬੰਧੀ ਜਾਣਕਾਰੀ ਦਿੰਦਿਆਂ ਗੀਤ ਨੂੰ ਰਿਲੀਜ਼ ਕਰਨ ਵਾਲੀ ਕੰਪਨੀ ਰੂਟਸ ਮਿਊਜ਼ਿਕ ਦੇ ਐਮ. ਡੀ. . ਦਰਸ਼ਨ ਸਿੰਘ ਪਨੇਸਰ ਨੇ ਦੱਸਿਆ ਕਿ  ਗੀਤਕਾਰ ਗੁਰਬਖਸ਼ ਸਿੰਘ ਦੇ ਲਿਖੇ ਇਸ ਗੀਤ ਨੂੰ ਸੰਗੀਤਕਾਰ ਦਵਿੰਦਰ ਕੈਂਥ ਨੇ  ਸੰਗੀਤਬੱਧ ਕੀਤਾ ਹੈ ਜਦਕਿ ਇਸ ਦਾ ਵੀਡੀਓ ਫਿਲਮਾਂਕਣ ਸੋਨੀ ਸੋਹਲ ਵਜੋਂ ਨਿਰਦੇਸ਼ਿਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਗੀਤ ਜਲਦ ਦੀ ਵੱਡੇ ਸੰਗੀਤਕ ਚੈਨਲਾਂ ਦਾ ਸ਼ਿੰੰਗਾਰ ਬਣੇਗਾ। ਇਸ ਮੌਕੇ ਗੀਤਕਾਰ ਸਰਬਜੀਤ ਸਿੰਘ ਵਿਰਦੀ, ਕੁਲਦੀਪ ਸਿੰਘ ਦੁੱਗਲ, ਲੋਕ ਗਾਇਕ ਹਸਨ ਖਾਨ, ਡਾਇਰੈਕਟਰ ਸੋਨੀ ਸੋਹਲ, ਬਲਜਿੰਦਰ ਸਿੰਘ ਸੰਧੂ, ਪ੍ਰੇਮ ਸਾਗਰ, ਸੰਜੇ ਸ਼ਰਮਾ, ਪਰਮਜੀਤ ਸਿੰਘ  ਗਰੇਵਾਲ ਬਲਰਾਜ ਸ਼ਰਮਾ ਆਦਿ ਹਾਜਰ ਸਨ

 
Top