Home >> Ludhiana >> Main >> Municipal Corporation >> Recent >> ਅਵਾਰਾ ਪਸ਼ੂਆਂ ਦੇ ਗਲ਼ ਵਿੱਚ ਪਾਏ ਜਾਣਗੇ 'ਰੇਡੀਅਮ ਵਾਲੇ ਪਟੇ'

*ਜ਼ਿਲਾ ਅਤੇ ਸੈਸ਼ਨ ਜੱਜ ਨੇ ਕੀਤੀ ਮੁਹਿੰਮ ਦੀ ਸ਼ੁਰੂਆਤ
*
ਹਰ 4 ਮਿੰਟ ਬਾਅਦ ਹੁੰਦੀ ਹੈ ਸੜਕ ਹਾਦਸੇ ਵਿੱਚ ਇੱਕ ਮੌਤ, ਪੰਜਾਬ ਵਿੱਚ ਰੋਜ਼ਾਨਾ ਜਾਂਦੀਆਂ ਹਨ 15 ਜਾਨਾਂ-ਗੁਰਬੀਰ ਸਿੰਘ
*
ਟ੍ਰੈਫਿਕ ਜਾਗਰੂਕਤਾ ਹਫ਼ਤੇ ਦੌਰਾਨ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਬਾਰੇ ਪ੍ਰੇਰਿਆ
ਲੁਧਿਆਣਾ, 30 ਅਪ੍ਰੈਲ (ਹਾਰਦਿਕ ਕੁਮਾਰ )-ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਲੁਧਿਆਣਾ ਪੁਲਿਸ ਵੱਲੋਂ ਓਰੀਐਂਟਲ ਬੈਂਕ ਆਫ਼ ਕਾਮਰਸ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜ਼ਿਲਾ ਲੁਧਿਆਣਾ ਵਿੱਚ ਅਵਾਰਾ ਘੁੰਮਦੇ ਪਸ਼ੂਆਂ ਦੇ ਗਲ਼ਾਂ ਵਿੱਚ 'ਰੇਡੀਅਮ ਵਾਲੇ ਪਟੇ' ਪਾਏ ਜਾਣਗੇ, ਤਾਂ ਜੋ ਨਿੱਤ ਦਿਨ ਹੁੰਦੇ ਸੜਕ ਹਾਦਸਿਆਂ ਨੂੰ ਘਟਾਇਆ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਇਸ ਮੁਹਿੰਮ ਦੀ ਸ਼ੁਰੂਆਤ ਅੱਜ ਸ੍ਰ. ਗੁਰਬੀਰ ਸਿੰਘ ਜ਼ਿਲਾ ਅਤੇ ਸੈਸ਼ਨਜ਼ ਜੱਜ-ਕਮ- ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੀਤੀ ਇਸ ਮੌਕੇ ਉਨਾਂ ਨਾਲ ਡਾ. ਗੁਰਪ੍ਰੀਤ ਕੌਰ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ , ਸ੍ਰ. ਗੁਰਦੇਵ ਸਿੰਘ ਸਹਾਇਕ ਕਮਿਸ਼ਨਰ ਪੁਲਿਸ, ਸ੍ਰ. ਜੀ. ਐੱਸ. ਚਾਵਲਾ ਮੈਨੇਜਰ ਓਰੀਐਂਟਲ ਬੈਂਕ ਆਫ਼ ਕਾਮਰਸ, ਫਿਕੋ ਪ੍ਰਮੁੱਖ ਸ੍ਰ. ਗੁਰਮੀਤ ਸਿੰਘ ਕੁਲਾਰ ਅਤੇ ਹੋਰ ਹਾਜ਼ਰ ਸਨ
ਇਸ ਮੌਕੇ ਸਥਾਨਕ ਬੱਚਤ ਭਵਨ ਵਿਖੇ ਰੱਖੇ ਸੰਖੇਪ ਸਮਾਗਮ ਦੌਰਾਨ ਜਾਣਕਾਰੀ ਦਿੰਦਿਆਂ ਸ੍ਰ. ਗੁਰਬੀਰ ਸਿੰਘ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਸੜਕ ਹਾਦਸੇ ਦਿਨੋਂ ਦਿਨ ਬਹੁਤ ਵਧ ਰਹੇ ਹਨ, ਜਿਨਾਂ ਪਿੱਛੇ ਕਈ ਕਾਰਨ ਹਨ, ਜਿਨਾਂ ਵਿੱਚੋਂ ਸਭ ਤੋਂ ਭਿਆਨਕ ਕਾਰਨ ਅਵਾਰਾ ਪਸ਼ੂਆਂ ਨਾਲ ਹੁੰਦੇ ਸੜਕ ਹਾਦਸੇ ਹੁੰਦੇ ਹਨ ਸਾਡੇ ਦੇਸ਼ ਵਿੱਚ ਹਰੇਕ 4 ਮਿੰਟ ਬਾਅਦ ਇੱਕ ਬੇਸ਼ਕੀਮਤੀ ਜਾਨ ਸੜਕ ਹਾਦਸੇ ਵਿੱਚ ਜਾ ਰਹੀ ਹੈ ਇਸੇ ਤਰਾਂ ਪੰਜਾਬ ਵਿੱਚ ਅੰਦਾਜ਼ਨ ਰੋਜ਼ਾਨਾ 15 ਮੌਤਾਂ ਹੋ ਜਾਂਦੀਆਂ ਹਨ ਜਦਕਿ ਸੈਂਕੜੇ ਅਜਿਹੇ ਹਾਦਸੇ ਹੁੰਦੇ ਹਨ, ਜਿਨਾਂ ਵਿੱਚ ਕਈ ਰਾਹਗੀਰ ਜਖ਼ਮੀ ਹੋ ਜਾਂਦੇ ਹਨ ਪਰ ਇਹ ਕੇਸ ਰਿਪੋਰਟ ਨਹੀਂ ਹੁੰਦੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਨਾਲ ਅਤੇ ਆਵਾਰਾ ਪਸ਼ੂਆਂ ਨੂੰ ਕਾਬੂ ਕਰਨ ਨਾਲ 50 ਫੀਸਦੀ ਸੜਕ ਹਾਦਸੇ ਘਟਾਏ ਜਾ ਸਕਦੇ ਹਨ 
ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਅਵਾਰਾ ਪਸ਼ੂਆਂ ਦੇ ਗਲ਼ਾਂ ਵਿੱਚ ਰੇਡੀਅਮ ਵਾਲੇ ਪਟੇ ਪਾਏ ਜਾਣਗੇ, ਇਸ ਲਈ ਪ੍ਰਮੁੱਖ ਜਿੰਮੇਵਾਰੀ ਪਸ਼ੂ ਪਾਲਣ ਵਿਭਾਗ ਦੀ ਲਗਾਈ ਗਈ ਹੈ ਇਸ ਤੋਂ ਇਲਾਵਾ ਜ਼ਿਲੇ ਵਿੱਚ ਕਾਰਜਸ਼ੀਲ ਗੈਰ ਸਰਕਾਰੀ ਸੰਗਠਨਾਂ ਤੋਂ ਵੀ ਸਹਿਯੋਗ ਲਿਆ ਜਾਵੇਗਾ ਉਨਾਂ ਕਿਹਾ ਕਿ ਇਹ ਰੇਡੀਅਮ ਵਾਲੇ ਪਟੇ ਜ਼ਿਲਾ ਕਾਨੂੰਨ ਸੇਵਾਵਾਂ ਅਥਾਰਟੀ ਦਫ਼ਤਰ, ਓਰੀਐਂਟਲ ਬੈਂਕ ਆਫ਼ ਇੰਡੀਆ ਦੀ ਫਿਰੋਜ਼ ਗਾਂਧੀ ਮਾਰਕੀਟ ਬਰਾਂਚ, ਵੈਟਰਨਰੀ ਵਿਭਾਗ ਦੇ ਨਗਰ ਨਿਗਮ ਜ਼ੋਨ- ਦਫ਼ਤਰ ਵਿਖੇ ਉਪਲੱਬਧ ਹਨ ਜਿੱਥੋਂ ਕੋਈ ਵੀ ਸਮਾਜ ਸੇਵੀ ਸੰਸਥਾ ਜਾਂ ਵਿਅਕਤੀ ਪ੍ਰਾਪਤ ਕਰਕੇ ਇਸ ਮੁਹਿੰਮ ਵਿੱਚ ਯੋਗਦਾਨ ਪਾ ਸਕਦਾ ਹੈ ਇਸ ਮੌਕੇ ਉਨਾਂ ਸਮੂਹ ਹਾਜ਼ਰੀਨ ਨੂੰ ਸੜਕ ਆਵਾਜਾਈ ਨਿਯਮਾਂ, ਮੋਟਰ ਵਹੀਕਲ ਐਕਟ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਅਪੀਲ ਕੀਤੀ ਕਿ ਬਿਨਾ ਬੀਮਾ ਅਤੇ ਮੁਕੰਮਲ ਕਾਗਜ਼ਾਤ ਤੋਂ ਵਾਹਨ ਨਾ ਚਲਾਇਆ ਜਾਵੇ 
ਇਸ ਮੌਕੇ ਸਹਾਇਕ ਕਮਿਸ਼ਨਰ ਪੁਲਿਸ ਸ੍ਰ. ਗੁਰਦੇਵ ਸਿੰਘ ਨੇ ਲੁਧਿਆਣਾ ਪੁਲਿਸ ਵੱਲੋਂ ਮਿਤੀ 23 ਤੋਂ 30 ਅਪ੍ਰੈੱਲ, 2018 ਤੱਕ ਮਨਾਏ ਜਾ ਰਹੇ ਟ੍ਰੈਫਿਕ ਜਾਗਰੂਕਤਾ ਹਫ਼ਤੇ ਦੌਰਾਨ ਕੀਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਲੁਧਿਆਣਾ ਦੀ ਆਵਾਜਾਈ ਵਿਵਸਥਾ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਸਹਿਯੋਗ ਦਿੱਤਾ ਜਾਵੇ ਸੜਕ ਹਾਦਸਿਆਂ ਦੇ ਜਖ਼ਮੀਆਂ ਦੀ ਮੁੱਢਲੀ ਸਹਾਇਤਾ ਜ਼ਰੂਰੀ ਕੀਤੀ ਜਾਵੇ ਉਨਾਂ ਭਰੋਸਾ ਦਿੱਤਾ ਕਿ ਜ਼ਿਲਾ ਪਲਿਸ ਵੱਲੋਂ ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ 


 
Top