Home >> Ludhiana >> Main >> Recent >> ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ-ਕੁਲਵੰਤ ਸਿੱਧੂ * ਤੰਦਰੁਸਤ ਵਿਅਕਤੀ ਹੀ ਕਰ ਸਕਦਾ ਚੰਗੇ ਸਮਾਜ ਦੀ ਸਿਰਜਨਾ-ਮਿਸਟਰ ਇੰਡੀਆ ਸਨਦੀਪ ਸੋਨੀ


ਲੁਧਿਆਣਾ, 1 ਮਈ (ਭਜਨਦੀਪ ਸਿੰਘ)-ਪੰਜਾਬ ਦੇ ਨੌਜਵਾਨਾਂ ਨੂੰ ਸਹੀ ਮਾਰਗ ਦਰਸ਼ਨ ਦੀ ਲੋੜ ਹੈ ਤਾਂ ਜੋ ਰਾਸ਼ਟਰੀ ਹੀ ਨਹੀਂ, ਬਲਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਖਿਡਾਰੀ ਆਪਣੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਣ। ਇਹ ਵਿਚਾਰ  ਬਾਡੀ ਬਿਲਡਿੰਗ ਪ੍ਰਤੀਯੋਗਤਾ 2009 ਵਿਚ ਮਿਸਟਰ ਇੰਡੀਆ ਰਹਿ ਚੁੱਕੇ ਸੰਦੀਪ ਕੁਮਾਰ ਸੋਨੀ ਨੇ ਪ੍ਰਗਟ ਕੀਤੇ। ਉਹ ਦੁੱਗਰੀ ਰੋਡ ਸਥਿਤ ਆਈ ਵਰਲਡ ਜਿੰਮ ਦੇ ਉਦਘਾਟਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਆਈ ਵਰਲਡ ਜਿੰਮ ਦਾ ਰਸਮੀ ਉਦਘਾਟਨ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸਿੱਧੂ ਨੇ ਰੀਬਨ ਕੱਟਕੇ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਤੰਦਰੁਸਤ ਸਰੀਰ ਦਾ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਚਾਹੇ ਇਨਸਾਨ ਕਿਸੇ ਵੀ ਉਮਰ ਦਾ ਹੋਵੇ। ਸਰੀਰਿਕ ਪੱਖੋਂ ਜੇਕਰ ਅਸੀਂ ਤੰਦਰੁਸਤ ਹੋਵਾਂਗੇ ਤਾਂ ਹੀ ਚੰਗੇ ਸਮਾਜ ਦੀ ਸਿਰਜਨਾ ਕਰ ਸਕਦੇ ਹਾਂ। 'ਆਈ ਵਰਲਡ' ਜਿੰਮ ਦੇ ਡਾਇਰੈਕਟਰ ਅਤੇ ਮਿਸਟਰ ਇੰਡੀਆ ਰਹਿ ਚੁੱਕੇ ਸੰਦੀਪ ਕੁਮਾਰ ਸੋਨੂੰ ਨੇ ਕਿਹਾ ਕਿ ਅੱਜ ਕੱਲ ਹਰ ਇਕ ਇਨਸਾਨ ਸਿਹਤਮੰਦ ਹੋਣਾ ਚਾਹੁੰਦਾ ਹੈ, ਪਰ ਉਨਾਂ ਨੂੰ ਚੰਗੇ ਕੋਚ ਅਤੇ ਮਾਰਗ ਦਰਸ਼ਕ ਨਹੀਂ ਮਿਲਦੇ, ਜਿਸ ਕਾਰਨ ਉਨਾਂ ਵਲੋਂ ਆਈ ਵਰਲਡ ਜਿੰਮ ਦੀ ਚੈਨ ਸ਼ੁਰੂ ਕੀਤੀ ਗਈ ਹੈ, ਜੋ ਕਿ ਪੰਜਾਬ ਵਿਚ ਹੀ ਨਹੀਂ ਪੂਰੇ ਉਤਰ ਭਾਰਤ ਵਿਚ ਜਿੰਮ ਖੋਲੇ ਜਾਣਗੇ ਅਤੇ ਸਾਰੇ ਜਿੰਮ ਵਿਚ ਸਰਟੀਫਾਈਡ ਟਰੇਨਰ ਰੱਖੇ ਜਾਣਗੇ ਅਤੇ ਇਨਾਂ ਜਿੰਮਾਂ ਵਿਚੋਂ ਤਿਆਰ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਹੋਣ ਵਾਲੀਆਂ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਣਗੇ। ਇਸ ਮੌਕੇ ਸੰਦੀਪ ਸੋਨੀ, ਕੁਲਵੰਤ ਸਿੰਘ ਸਿੱਧੂ, ਰਮੇਸ਼ ਬਾਂਗੜ, ਹਰਦੀਪ ਢੀਂਡਸਾ, ਧਰਮਿੰਦਰ ਕੁਮਾਰ, ਬਿੱਟੂ ਪਾਲ, ਹਰਮਿੰਦਰ ਸਿੰਘ, ਮਨਦੀਪ ਸਿੱਧੂ, ਗੌਰਵ ਕੁਮਾਰ, ਅਮਨਦੀਪ ਸਿੰਘ, ਡੋਲੀ ਸੋਨੀ, ਨੀਸ਼ਾ ਮਹਿਰਾ, ਪੂਜਾ ਵਿਦਲਾਕ, ਇਸ਼ਪ੍ਰੀਤ ਕੌਰ, ਸੁਨੀਤਾ, ਸਤੀਸ਼ ਪੱਪੂ ਆਦਿ ਹਾਜ਼ਰ ਸਨ। 

 
Top