Home >> Agriculture >> Business >> Hardik kumar >> Ludhiana >> ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਰਵਿੰਦਰ ਸਿੰਘ ਬਰਾੜ ਮੈਨੇਜਿੰਗ ਡਾਇਰੈਕਟਰ ਬਰਾੜ ਸੀਡ ਸਟੋਰ ਨੂੰ ਸਰਬੋਤਮ ਬੀਜ ਉਤਪਾਦਕ ਦਾ ਸਨਮਾਨ

ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਮੈਨੇਜਿੰਗ ਬਰਾੜ ਸੀਡ ਸਟੋਰ ਦੇ ਡਾਇਰੈਕਟਰ ਹਰਵਿੰਦਰ ਸਿੰਘ ਬਰਾੜ ਨੂੰ ਸਰਬੋਤਮ ਬੀਜ ਉਤਪਾਦਕ ਦਾ ਸਨਮਾਨ ਦਿੰਦੇ ਹੋਏ
ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਮੈਨੇਜਿੰਗ ਬਰਾੜ ਸੀਡ ਸਟੋਰ ਦੇ ਡਾਇਰੈਕਟਰ ਹਰਵਿੰਦਰ ਸਿੰਘ ਬਰਾੜ ਨੂੰ ਸਰਬੋਤਮ ਬੀਜ ਉਤਪਾਦਕ ਦਾ ਸਨਮਾਨ ਦਿੰਦੇ ਹੋਏ
ਲੁਧਿਆਣਾ, 21 ਮਈ, 2018 (ਹਾਰਦਿਕ ਕੁਮਾਰ): ਚੰਡੀਗੜ ਸਥਿਤ ਹੋਟਲ ਜ਼ੇ ਡਬਲਯੂ ਮੈਰਿਟ ਵਿਖੇ ਐਗਰੀ ਕੰਨਕਲੇਵ 2018 ਕਰਵਾਏ ਗਏ ਸਨਮਾਨ ਸਮਾਰੋਹ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਵੱਲੋਂ ਉਤਰੀ ਭਾਰਤ ਦੀ ਪ੍ਰਸਿੱਧ ਬੀਜ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹਰਵਿੰਦਰ ਸਿੰਘ ਬਰਾੜ ਨੂੰ ਉਬੈਸਟ ਸੀਡ ਪ੍ਰੋਡੀਊਸਰ ਆਫ ਪੰਜਾਬ ਦਾ ਸਮਰਿਤੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਸਮਾਰੋਹ ਵਿਚ ਅਚਾਰੀਆ ਦੇਵ ਰਾਜ ਗਵਰਨਰ ਹਿਮਾਚਲ ਪ੍ਰਦੇਸ਼, ਓ.ਪੀ. ਧਨਕਰ, ਖੇਤੀਬਾੜੀ ਮੰਤਰੀ ਹਰਿਆਣਾ, ਡਾ. ਕੇ. ਐਸ. ਥਿੰਦ, ਐਡੀਸ਼ਨ ਡਾਇਰੈਕਟਰ ਰਿਸਰਚ, ਪ੍ਰੋ. ਕੇ. ਪੀ. ਸਿੰਘ ਐਗਰੀਕਲਚਰ ਯੂਨੀ. ਹਿਸਾਰ, ਪ੍ਰੋ. ਅਸ਼ੋਕ ਕੁਮਾਰ ਵੀ. ਸੀ. ਐਗੀਕਲਚਰ ਯੂਨੀ. ਹਿਮਾਚਲ ਪ੍ਰਦੇਸ਼, ਪੰਜਾਬ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਆਦਿ ਵੀ ਵਿਸ਼ੇਸ਼ ਤੌਰ 'ਤੇ ਹਾਜਰ ਸਨ।

ਲੁਧਿਆਣਾ ਸਥਿਤ ਫਿਰੋਜ਼ਪੁਰ ਰੋਡ ਵਿਖੇ ਬਰਾੜ ਸੀਡ ਸਟੋਰ ਤੇ ਗੱਲਬਾਤ ਕਰਦਿਆਂ ਹਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ 1988 ਵਿਚ ਉਨਾਂ ਦੇ ਪਿਤਾ ਜੀ ਹਰਦਿਆਲ ਸਿੰਘ ਬਰਾੜ ਸੀਨੀਅਰ ਸੀਡ ਪ੍ਰੋਡਕਸ਼ਨ ਸਪੈਸ਼ਲਿਸਟ ਸਾਬਕਾ ਪ੍ਰੋਫੈਸਰ ਪੀ. ਏ. ਯੂ. ਲੁਧਿਆਣਾ ਵੱਲੋਂ ਬਰਾੜ ਸੀਡ ਸਟੋਰ ਲੁਧਿਆਣਾ ਵਿਖੇ ਸਥਾਪਿਤ ਕੀਤਾ ਗਿਆ। ਬਰਾੜ ਨੇ ਦੱਸਿਆ ਕਿ ਉਹ ਸਿਰਫ ਬੀਜ ਵਿਕਰੇਤਾ ਹੀ ਨਹੀਂ ਸਗੋਂ ਪੰਜਾਬ ਦੇ ਮੱਧ ਵਰਗੀ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਵਿੱਚ ਵਿਸ਼ਵਾਸ ਰਖਦੇ ਹਨ ਅਤੇ ਜਿੱਥੇ ਜਿਮੀਦਾਰਾਂ ਨੂੰ ਉਚ ਗੁਣਵਤਾ ਵਾਲਾ ਬੀਜ ਮੁਹੱਈਆ ਕਰਵਾਉਂਦੇ ਹਨ ਅਤੇ ਉਸ ਦੇ ਨਾਲ ਨਾਲ ਜਿਮੀਦਾਰਾਂ ਨੂੰ ਜ਼ਮੀਨ, ਪਾਣੀ ਅਤੇ ਇਲਾਕੇ ਨੂੰ ਧਿਆਨ ਵਿੱਚ ਰੱਖ ਕੇ ਬੀਜ ਨੂੰ ਸੋਧ ਕੇ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ।

ਉਹਨਾਂ ਦੱਸਿਆ ਕਿ ਬਰਾੜ ਸੀਡ ਸਟੋਰ ਵੱਲੋਂ ਹਰ ਫਸਲ ਅਤੇ ਸਬਜ਼ੀਆ, ਦਾਲਾਂ ਤੇ ਪੱਠਿਆ ਦੇ ਪੈਕਿਜ ਆਫ ਪਰੈਕਟਿਸ ਛਾਪ ਕੇ ਵੰਡੇ ਜਾਂਦੇ ਹਨ ਜਿਸ ਵਿੱਚ ਫਸਲਾਂ ਦੇ ਬੀਜਣ ਤੋਂ ਲੈ ਕੇ ਕਟਾਈ ਕਰਨ ਤੱਕ ਮੱਹਵਪੂਰਨ ਨੁਕਤੇ ਦੱਸੇ ਜਾਂਦੇ ਹਨ । ਉਨਾਂ ਦੱਸਿਆ ਕਿ ਇਸ ਸਮਾਰੋਹ ਵਿਚ ਪੰਜਾਬ ਹਰਿਆਣਾ, ਹਿਮਾਚਲ ਤੋਂ ਖੇਤੀਬਾੜੀ ਨਾਲ ਸਬੰਧਿਤ 10 ਅਲੱਗ-ਅਲੱਗ ਕੈਟਾਗਿਰੀਆਂ ਦੀਆਂ ਕੰਪਨੀਆਂ ਸ਼ਾਮਿਲ ਹੋਈਆਂ। ਉਨਾਂ ਦੱਸਿਆ ਸਾਡੀ ਕੰਪਨੀ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਪਹਿਲੇ ਵਾਰ ਕਿਸੇ ਸੀਡ ਕੰਪਨੀ ਨੂੰ ਇਹ ਸਨਮਾਨ ਮਿਲੀਆ ਹੈ।
 
Top