Home >> Ludhiana >> National >> Recent >> -3430 ਕਿਸਾਨਾਂ ਨੂੰ ਵੰਡੇ ਜਾਣਗੇ 20.99 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ-ਰਵਨੀਤ ਸਿੰਘ ਬਿੱਟੂ



-ਕਿਹਾ! ਪੰਜਾਬ ਸਰਕਾਰ ਕਿਸਾਨੀ ਨੂੰ ਕਰਜ਼ੇ ਦੇ ਬੋਝ ਹੇਠੋਂ ਕੱਢਣ ਲਈ ਵਚਨਬੱਧ
ਲੁਧਿਆਣਾ, 28 ਮਈ (ਅਮਨਦੀਪ ਸਿੰਘ )-ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਕਰਜ਼ਾ ਰਾਹਤ ਯੋਜਨਾ ਤਹਿਤ ਜ਼ਿਲਾ ਲੁਧਿਆਣਾ ਦੀਆਂ ਸਾਰੀਆਂ ਸਬ ਡਵੀਜ਼ਨਾਂ ਵਿੱਚ ਕਰਜ਼ਾ ਰਾਹਤ ਸਮਾਗਮ ਮਿਤੀ 30 ਮਈ ਨੂੰ ਆਯੋਜਿਤ ਕੀਤੇ ਜਾ ਰਹੇ ਹਨਇਨਾਂ ਸਮਾਗਮਾਂ ਵਿੱਚ 3430 ਕਿਸਾਨਾਂ ਨੂੰ 20.99 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟਾਂ ਦੀ ਵੰਡ ਕੀਤੀ ਜਾਵੇਗੀ 
ਸ੍ਰ. ਬਿੱਟੂ ਨੇ ਦੱਸਿਆ ਕਿ ਉਹ ਵਿਧਾਨ ਸਭਾ ਹਲਕਾ ਗਿੱਲ (ਤਾਜ ਰਿਜ਼ੋਰਟਸ ਸਵੇਰੇ 11.00 ਵਜੇ), ਵਿਧਾਨ ਸਭਾ ਹਲਕਾ ਦਾਖਾ (ਮੈਰੀ ਵਿਲਾ ਪੈਲੇਸ ਦੁਪਹਿਰ 1.00 ਵਜੇ) ਅਤੇ ਵਿਧਾਨ ਸਭਾ ਹਲਕਾ ਜਗਰਾਂਉ (ਵਿਕਟੋਰੀਆ ਪੈਲੇਸ ਸ਼ਾਮ 3.00 ਵਜੇ) ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਖੁਦ ਸ਼ਿਰਕਤ ਕਰਨਗੇਇਨਾਂ ਸਮਾਗਮਾਂ ਵਿੱਚ ਹਲਕਾ ਗਿੱਲ ਦੇ 372 ਕਿਸਾਨਾਂ ਨੂੰ 1.89 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ, ਹਲਕਾ ਦਾਖਾ ਦੇ 530 ਕਿਸਾਨਾਂ ਨੂੰ 2.45 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਅਤੇ ਹਲਕਾ ਜਗਰਾਂਉ ਦੇ 426 ਕਿਸਾਨਾਂ ਨੂੰ 2.19 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ ਜਾਣਗੇ 
ਸ੍ਰ. ਬਿੱਟੂ ਨੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਸਾਰੀਆਂ ਸਬ ਡਵੀਜ਼ਨਾਂ 'ਤੇ ਵੀ ਅਜਿਹੇ ਸਮਾਗਮ ਕੀਤੇ ਜਾਣਗੇ ਅਤੇ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ ਜਾਣਗੇਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਯੋਜਨਾ ਮੁਤਾਬਿਕ ਹਰੇਕ ਯੋਗ ਕਰਜ਼ਈ ਕਿਸਾਨ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਅਤੇ ਕੋਈ ਵੀ ਕਿਸਾਨ ਵਾਂਝਾ ਨਹੀਂ 
 
Top