ਲੁਧਿਆਣਾ, 23 ਮਈ (ਹਾਰਦਿਕ ਕੁਮਾਰ )- ਦੁੱਗਰੀ ਫੇਸ-1 'ਚ ਸਥਿਤ ਆਈ ਵਰਲਡ ਜਿੰਮ 'ਚ ਪਹੁੰਚੇ ਡਬਲਯੂ ਡਬਲਯੂ ਈ ਰੈਸਲਰ ਦਾ ਗ੍ਰੇਟ ਖਲੀ
ਉਰਫ਼ ਦਲੀਪ ਸਿੰਘ ਰਾਣਾ ਨੇ, ਜਿੱਥੇ ਆਪਣੇ ਪ੍ਰਸੰਸਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ, ਉਥੇ ਖੇਡਾਂ, ਬਾਡੀ ਬਿਲਡਿੰਗ ਅਤੇ ਰੈਸਲਿੰਗ 'ਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ। ਉਨਾਂ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ
ਨਸ਼ਾ ਨੌਜਵਾਨਾਂ ਦੇ ਸਰੀਰ ਵਿਚ ਪ੍ਰਵੇਸ਼ ਕਰ ਰਿਹਾ ਹੈ, ਉਸਦਾ ਇਲਾਜ ਸਿਰਫ਼ ਜਿੰਮ ਹੀ ਹੈ। ਉਨਾਂ ਕਿਹਾ ਕਿ ਹਰ ਗਲੀ ਮੁਹੱਲਿਆਂ ਵਿਚ ਅਜਿਹੇ
ਜਿੰਮ ਖੁੱਲਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਆਪਣੀ ਸਿਹਤ ਵੱਲ ਧਿਆਨ ਦੇਣ। ਗ੍ਰੇਟ ਖਲੀ ਨੇ ਕਿਹਾ ਕਿ ਜੋ ਲੋਕ ਨਸ਼ਾ ਕਰਦੇ ਹਨ, ਉਹ ਆਪਣੀ ਜਿੰਦਗੀ ਨਾਲ ਖਿਲਵਾੜ ਤਾਂ ਕਰਦੇ ਹੀ ਹਨ, ਨਾਲ ਨਾਲ ਆਪਣੇ ਪਰਿਵਾਰ ਦੀ ਜ਼ਿੰਦਗੀ ਦਾ ਵੀ ਧਿਆਨ
ਨਹੀਂ ਰੱਖਦੇ ਅਤੇ ਉਨਾਂ ਦੀ ਜਿੰਦਗੀ ਨੂੰ ਵੀ ਬਰਬਾਦ ਕਰਦੇ ਹਨ। ਉਨਾਂ ਕਿਹਾ ਕਿ ਜਲਦ ਹੀ ਲੁਧਿਆਣਾ 'ਚ ਵੀ ਇਕ ਕੋਚਿੰਗ ਕਲੱਬ ਬਣਾਇਆ ਜਾ ਰਿਹਾ ਹੈ, ਜਿਸਦਾ ਲੁਧਿਆਣਾ ਨਿਵਾਸੀਆਂ ਨੂੰ ਲਾਭ ਹੋਵੇਗਾ। ਉਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ ਉਨਾਂ
ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ, ਜਿਸ ਨਾਲ ਉਹ ਥੋੜਾ ਧਿਆਨ ਹਿਮਾਚਲ ਪ੍ਰਦੇਸ਼ 'ਚ ਵੀ ਦੇਣਗੇ। ਹਿਮਾਚਲ 'ਚ ਵੀ ਨੌਜਵਾਨਾਂ ਨੂੰ ਰੈਸਲਿੰਗ ਦੇ ਨਾਲ ਜੋੜਣਗੇ
ਅਤੇ ਉਨਾਂ ਸਿਹਤ ਪ੍ਰਤੀ ਜਾਗਰੂਕ ਕਰਨਗੇ। ਉਨਾਂ ਕਿਹਾ ਕਿ ਹਿਮਾਚਲ ਵਿਚ ਖਲੀ ਕਲਾਸਿਕ ਦੇ ਨਾਮ
ਹੇਠ ਚੈਂਪੀਅਨਸ਼ਿਪ ਵੀ ਕਰਵਾਈ ਜਾ ਰਹੀ ਹੈ, ਜੋ ਕਿ ਮੱਧ ਪ੍ਰਦੇਸ਼ ਤੋਂ ਇਲਾਵਾ ਲੁਧਿਆਣਾ 'ਚ ਵੀ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਖਲੀ ਕਲਾਸਿਕ ਪੂਰੇ ਭਾਰਤ ਵਿਚ
ਸ਼ੁਰੂ ਹੋਵੇਗੀ,
ਜਿਸਦਾ ਕਾਰਨ ਨੌਜਵਾਨਾਂ
ਨੂੰ ਨਸ਼ਿਆਂ ਤੋਂ ਰਹਿਤ ਹੋ ਕੇ ਤੰਦਰੁਸਤ ਜੀਵਨ ਜਿਉਣ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਕਾਂਗਰਸੀ ਆਗੂ ਕੁਲਵੰਤ ਸਿੰਘ ਸਿੱਧੂ, ਐਕਟਿਵ ਐਂਟੀ ਕੁਰੱਪਸ਼ਨ ਦੇ ਪ੍ਰਧਾਨ ਰਮੇਸ਼ ਬਾਂਗੜ
ਅਤੇ ਜਿੰਮ ਦੇ ਐਮ.ਡੀ ਸੰਦੀਪ ਸੋਨੀ ਨੇ ਗ੍ਰੇਟ ਖਲੀ ਨੂੰ ਜਿੰਮ ਵਿਚ ਆਉਣ ਤੇ 'ਜੀ ਆਇਆਂ' ਕਹਿੰਦਿਆਂ ਉਨਾਂ ਨੂੰ ਵਿਸ਼ੇਸ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਰਦੀਪ ਸਿੰਘ ਢੀਂਡਸਾ, ਧਰਮਿੰਦਰ ਕੁਮਾਰ, ਪਰਮਿੰਦਰ ਸਿੰਘ, ਮਨਦੀਪ ਸਿੰਘ ਸਿੱਧੂ, ਬਿੱਟੂ ਪਾਲ, ਹਰਮਿੰਦਰ ਸਿੰਘ, ਗੌਰਵ ਕੁਮਾਰ, ਅਮਨਦੀਪ ਸਿੰਘ, ਸੋਨੀਆ ਸੋਨੀ, ਡੋਲੀ ਸੋਨੀ, ਨੀਸ਼ਾ ਮਹਿਰਾ, ਪੂਜਾ ਵਿਦਲਾਕ, ਇਸ਼ਪ੍ਰੀਤ ਕੌਰ, ਸੁਨੀਤਾ, ਸਤੀਸ਼ ਪੱਪੂ ਆਦਿ ਹਾਜ਼ਰ ਸਨ।
Home
>>
Hardik kumar
>>
Health
>>
National
>>
sports
>> ਆਈ ਵਰਲਡ ਜਿੰਮ ਦੁੱਗਰੀ ਲੁਧਿਆਣਾ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਦਾ ਗ੍ਰੇਟ ਖਲੀ * ਨੌਜਵਾਨਾਂ ਨੂੰ ਨਸ਼ਿਆਂ ਤੋਂ ਪ੍ਰਹੇਜ ਕਰਕੇ ਖੇਡਾਂ 'ਚ ਹਿੱਸਾ ਲੈਣਾ ਚਾਹੀਦੈ