Home >> Colleges >> Education >> Hardik kumar >> Ludhiana >> Recent >> ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ 2017-18 ਦੀ ਕਨਵੋਕੇਸ਼ਨ



ਲੁਧਿਆਣਾ, 03 ਮਈ  (ਹਾਰਦਿਕ ਕੁਮਾਰ)-
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ 2017-18 ਦੀ ਕਨਵੋਕੇਸ਼ਨ ਦੇ ਸਮਾਗਮ ਦਾ ਆਯੋਜਨ ਕਰਵਾਇਆ ਗਿਆਇਸ ਸਮਾਗਮ ਵਿੱਚ ਪੋਸਟ ਗਰੈਜੂਏਟ, ਗਰੈਜੂਏਟ ਅਤੇ ਡਿਪਲੋਮੇ ਦੀਆਂ ਵਿਦਿਆਰਥਣਾਂ ਨੂੰ ਆਰਟਸ, ਸਾਇੰਸ ਅਤੇ ਕਾਮਰਸ ਵਿਭਾਗ ਵਿੱਚ ਜਨਰਲ ਅਤੇ ਆਨਰਜ਼ ਦੀਆਂ ਲਗਭਗ 917 ਡਿਗਰੀਆਂ ਦੇ ਕੇ ਸਨਮਾਨਿਤ ਕੀਤਾ ਗਿਆਇਸ ਵਿਸ਼ੇਸ਼ ਸਮਾਗਮ ਤੇ ਮਾਨਯੋਗ ਡਾ. ਮਨਜੀਤ ਸਿੰਘ ਕੰਗ, ਸਾਬਕਾ ਵਾਈਸ ਚਾਂਸਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀਕਨਵੋਕੇਸ਼ਨ ਵਿੱਚ ਡਾ. ਮਨਜੀਤ ਸਿੰਘ ਕੰਗ ਦੀ ਧਰਮ ਪਤਨੀ ਡਾ. ਨੀਟਾ ਕੰਗ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ
ਸਭ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਸ਼ਰਮਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਾਲਜ ਦੀ ਸਾਲਾਨਾ ਰਿਪੋਰਟ ਪੜ ਕੇ ਕਾਲਜ ਦੀਆਂ ਅਕਾਦਮਿਕ, ਸਪੋਰਟਸ, ਸਭਿਅਚਾਰਕ ਖੇਤਰ ਵਿੱਚ ਪ੍ਰਾਪਤੀਆਂ ਤੇ ਚਾਨਣਾ ਪਾਇਆ
ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਮਾਨਯੋਗ ਡਾ. ਮਨਜੀਤ ਸਿੰਘ ਕੰਗ ਜੀ ਨੇ ਡਿਗਰੀ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀਉਹਨਾਂ ਨੇ ਕਾਲਜ ਦੀਆਂ ਪ੍ਰਾਪਤੀਆਂ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀਉਹਨਾਂ ਆਖਿਆ ਕਿ ਜ਼ਿੰਦਗੀ ਵਿੱਚ ਅਸਫਲਤਾ ਹਾਸਲ ਕਰਨ ਤੋਂ ਬਾਅਦ ਵੀ ਤੁਰਦੇ ਰਹਿਣਾ ਚਾਹੀਦਾ ਹੈਉਤਸ਼ਾਹ ਕਦੇ ਵੀ ਅਸਫਲਤਾ ਨਾਲ ਖਤਮ ਨਹੀਂ ਹੋਣਾ ਚਾਹੀਦਾਸਵੈ-ਵਿਸ਼ਵਾਸ਼ ਸਫਲਤਾ ਦੀ ਕੁੰਜੀ ਹੈਇਸ ਲਈ ਆਸ ਦਾ ਪੱਲਾ ਕਦੇ ਵੀ ਛੱਡਣਾ ਨਹੀਂ ਚਾਹੀਦਾਉਹਨਾਂ ਆਖਿਆ ਕਿ ਵਿਅਕਤੀ ਦਾ ਚਰਿੱਤਰ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਜੋ ਦੂਜਿਆਂ ਲਈ ਮਿਸਾਲ ਬਣ ਸਕੇਸਮਾਜਕ ਬਣਦਿਆਂ ਹੋਇਆ ਸਾਨੂੰ ਚੰਗੇ ਵਿਅਕਤੀ, ਚੰਗੇ ਗੁਆਂਢੀ ਅਤੇ ਚੰਗੇ ਨਾਗਰਿਕ ਬਣਨਾ ਚਾਹੀਦਾ ਹੈਵਾਤਾਵਰਨ ਨੂੰ ਸ਼ੁੱਧ ਬਣਾਉਣ ਤੇ ਉਹਨਾਂ ਜ਼ੌਰ ਦਿੱਤਾਉਹਨਾਂ ਆਖਿਆ ਨਾਰੀ ਸਸ਼ਕਤੀਕਰਨ ਵਿੱਚ ਨਾਰੀ ਸਿੱਖਿਆ ਦਾ ਅਹਿਮ ਹੱਥ ਹੈ ਅਤੇ ਅੱਜ ਦੀ ਨਾਰੀ ਨੂੰ ਸਿੱਖਿਅਤ ਹੋ ਕੇ ਆਪਣੇ ਅਧਿਕਾਰਾਂ ਲਈ ਖੜ੍ਹੇ ਹੋਣਾ ਚਾਹੀਦਾ ਹੈ 
 
ਕਾਲਜ ਦੀ ਮੈਗਜੀਨ ਦੀਪਿਕਾ ਦੀ ਘੁੰਡ ਚੁਕਾਈ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਸਾਹਿਬਾ ਦੁਆਰਾ ਕੀਤੀ ਗਈਇਸ ਮੌਕੇ ਤੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਕਾਲਜ ਦੇ ਰਿਟਾਇਰਡ ਅਧਿਆਪਕ ਸਹਿਬਾਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ 
ਅੰਤ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ

 
Top