Home >> Ludhiana >> National >> sports >> ਜਰਖੜ ਖੇਡਾਂ - ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਗਿੱਲ ਕਲੱਬ, ਪਟਿਆਲਾ, ਚਚਰਾੜੀ ਜਗਰਾਉਂ ਤੇ ਸਮਰਾਲਾ ਵੱਲੋਂ ਜਿੱਤਾਂ ਦਾ ਆਗਾਜ਼



ਲੁਧਿਆਣਾ, 14 ਮਈ ( ਅਮਨਦੀਪ ਸਿੰਘ )-ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਖੇਡ ਵਿਭਾਗ ਅਤੇ ਹਾਕੀ ਇੰਡੀਆ ਦੇ ਸਹਿਯੋਗ ਨਾਲ 8ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਦੇ ਦੂਸਰੇ ਦਿਨ ਇੰਦਰਜੀਤ ਸਿੰਘ ਗਿੱਲ ਕਲੱਬ ਪਟਿਆਲਾ, ਮਾਸਟਰ ਰਾਮ ਸਿੰਘ ਚਚਰਾੜੀ ਕਲੱਬ ਜਗਰਾਉਂ ਅਤੇ ਯੰਗ ਸਪੋਰਟਸ ਕਲੱਬ ਸਮਰਾਲਾ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਆਪਣੇ ਜੇਤੂ ਕਦਮ ਅੱਗੇ ਵਧਾਏ
ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਨੀਲੇ ਅਤੇ ਲਾਲ ਰੰਗ ਦੀ ਐਸਟੋਟਰਫ ਦੇ ਮੈਦਾਨ ਉਤੇ  ਫਲੱਡ ਲਾਈਟਾਂ ਦੀ ਰੌਸ਼ਨੀ 'ਚ ਖੇਡੇ ਗਏ ਸੰਘਰਸ਼ਪੂਰਨ ਅਤੇ ਰੋਮਾਂਚਕ ਮੁਕਾਬਲਿਆਂ ਵਿਚ ਗਿੱਲ ਕਲੱਬ ਪਟਿਆਲਾ ਨੇ ਅਕਾਲਗੜ੍ਹ ਨੂੰ 6-3 ਨਾਲ ਹਰਾਇਆਅੱਧੇ ਸਮੇਂ ਤਕ ਦੋਵੇਂ ਟੀਮਾਂ 2-2 'ਤੇ ਬਰਾਬਰ ਸਨਦੋਹਾਂ ਟੀਮਾਂ ਵਿਚ ਜਿੱਤ ਲਈ ਆਖਰੀ ਸਮੇਂ ਤੱਕ ਵੱਡਾ ਸੰਘਰਸ਼ ਹੋਇਆਪਟਿਆਲਾ ਵੱਲੋਂ ਰੇਲਵੇ ਦੇ ਖਿਡਾਰੀ ਜਸਦੇਵ ਸਿੰਘ ਨੇ 7ਵੇਂ ਅਤੇ 15ਵੇਂ, ਹਰਦੀਪ ਸਿੰਘ ਨੇ 21ਵੇਂ ਅਤੇ 25ਵੇਂ , ਰਜੇਸ਼ ਕੁਮਾਰ ਤੇ ਤਲਵਿੰਦਰ ਸਿੰਘ ਔਲਖ ਨੇ 38ਵੇਂ ਤੇ 40ਵੇਂ ਮਿੰਟ ਵਿਚ ਗੋਲ ਕੀਤੇਅਕਾਲਗੜ੍ਹ ਵੱਲੋਂ ਕਪਤਾਨ ਮਨਜਿੰਦਰ ਸਿੰਘ ਨੇ 9ਵੇਂ ਤੇ 16ਵੇਂ ਮਿੰਟ ਵਿਚ ਗੋਲ ਕੀਤੇਜਦਕਿ ਅੰਕੁਰ ਨੇ 32ਵੇਂ ਮਿੰਟ ਵਿਚ ਗੋਲ ਕੀਤਾਦੂਸਰੇ ਮੈਚ ਵਿਚ ਯੰਗ ਕਲੱਬ ਸਮਰਾਲਾ ਨੇ ਵੱਡਾ ਉਲਟਫੇਰ ਕਰਦਿਆਂ ਪਿਛਲੇ ਸਾਲ ਦੀ ਚੈਂਪੀਅਨ ਜਰਖੜ ਕਲੱਬ ਨੂੰ 4-3 ਨਾਲ ਹਰਾਇਆਮੈਚ ਦੇ ਆਖਰੀ ਪਲਾਂ ਵਿਚ ਭਾਵੇਂ ਜਰਖੜ 3-2 ਨਾਲ ਅੱਗੇ ਸੀ ਪਰ ਆਖਰੀ 1 ਮਿੰਟ ਵਿਚ ਉਪਰੋਥਲੀ ਸਮਰਾਲਾ ਨੇ 2 ਗੋਲ ਕਰਕੇ ਮੈਚ ਦਾ ਪਾਸਾ ਹੀ ਪਲਟ ਦਿੱਤਾਜਰਖੜ ਵੱਲੋਂ ਕਪਤਾਨ ਗੁਰਸਤਿੰਦਰ ਸਿੰਘ ਨੇ 2, ਅਜੈਪਾਲ ਸਿੰਘ ਨੇ 1 ਗੋਲ ਕੀਤਾਜਦਕਿ ਸਮਰਾਲਾ ਵੱਲੋਂ ਰੁਪਿੰਦਰ ਸਿੰਘ ਨੇ 2, ਵਰਿੰਦਰ ਅਤੇ ਸਿਮਰਜੀਤ ਸਿੰਘ ਨੇ 1-1 ਗੋਲ ਕੀਤਾਅੱਜ ਦੇ ਤੀਸਰੇ ਮੈਚ ਵਿਚ ਚਚਰਾੜੀ ਕਲੱਬ ਜਗਰਾਉਂ ਨੇ ਗੁਰੂ ਗੋਬਿੰਦ ਸਿੰਘ ਕਲੱਬ ਮੋਗਾ ਨੂੰ 4-3 ਨਾਲ ਹਰਾਇਆਅੱਧੇ ਸਮੇਂ ਤਕ ਜਗਰਾਉਂ 4-0 ਨਾਲ ਅੱਗੇ ਸੀਭਾਵੇਂ ਆਖਰੀ ਕੁਆਟਰ ਵਿਚ ਮੋਗਾ ਨੇ 3 ਗੋਲ ਕੀਤੇ ਪਰ ਉਸ ਵੱਲੋਂ ਕੀਤੇ 3 ਗੋਲ ਵੀ ਮੋਗਾ ਨੁੰ ਜਿੱਤ ਦੇ ਨਜ਼ਦੀਕ ਪਹੁੰਚਾ ਨਾ ਸਕੇਜੇਤੂ ਟੀਮ ਵੱਲੋਂ ਕੁਲਵਿੰਦਰ ਸਿੰਘ ਤੇ ਅਮਨਦੀਪ ਸਿੰਘ ਨੇ 2-2 ਗੋਲ ਕੀਤੇਮੋਗਾ ਵੱਲੋਂ ਕੁਲਵੰਤ ਸਿੰਘ ਨੇ 2 ਅਤੇ ਲਵਪ੍ਰੀਤ ਸਿੰਘ ਨੇ 1 ਗੋਲ ਕੀਤਾ 
ਇਸ ਤਰ੍ਹਾਂ ਅੱਜ ਦੇ ਮੈਚਾਂ ਦੌਰਾਨ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਇੰਸਪੈਕਟਰ ਬਲਬੀਰ ਸਿੰਘ, ਗੁਰਪ੍ਰੀਤ ਸਿੰਘ ਬੇਦੀ ਪ੍ਰਧਾਨ ਹਾਕੀ ਕਲੱਬ ਸਮਰਾਲਾ ਨੇ ਮੁੱਖ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਨਾਲ ਜਾਣ-ਪਹਿਚਾਣ ਕੀਤੀਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਯਾਦਵਿੰਦਰ ਸਿੰਘ ਤੂਰ, ਧਰਮਿੰਦਰ ਸਿੰਘ ਗਰੇਵਾਲ, ਜੱਸਾ ਬਰਮਾਲੀਪੁਰ, ਪਰਮਜੀਤ ਸਿੰਘ ਨੀਟੂ, ਰਣਜੀਤ ਸਿੰਘ ਦੁਲੇਂਅ, ਜਗਦੇਵ ਸਿੰਘ ਜਰਖੜ, ਬਾਬਾ ਰੁਲਦਾ ਸਿੰਘ, ਸੋਹਣ ਸਿੰਘ ਸ਼ੰਕਰ, ਦਲਬੀਰ ਸਿੰਘ ਜਰਖੜ, ਪਹਿਲਵਾਨ ਹਰਮੇਲ ਸਿੰਘ, ਸ਼ਿੰਗਾਰਾ ਸਿੰਘ ਜਰਖੜ, ਸੁਰਿੰਦਰ ਸਿੰਘ ਖੰਨਾ, ਮਨਦੀਪ ਸਿੰਘ, ਸੰਦੀਪ ਸਿੰਘ ਆਦਿ ਹੋਰ ਪ੍ਰਬੰਧਕ ਤੇ ਦਰਸ਼ਕ ਹਾਜ਼ਰ ਸਨ
ਇਸ ਮੌਕੇ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਦੀ ਇਕ ਜਰੂਰੀ ਮੀਟਿੰਗ ਵੀ ਹੋਈ ਜਿਸ ਵਿਚ ਟਰੱਸਟ ਵਿਚ 15 ਮੈਂਬਰਾਂ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ, ਉਥੇ ਹੀ ਜਰਖੜ ਹਾਕੀ ਅਕੈਡਮੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਦੀ ਵਿਉਂਤਬੰਦੀ 'ਤੇ ਵਿਚਾਰਾਂ ਕੀਤੀਆਂ ਗਈਆਂਕਮੇਟੀ ਵੱਲੋਂ ਸਮਾਜ ਸੇਵੀ ਸੁਰਿੰਦਰ ਸਿੰਘ ਖੰਨਾ ਦਾ ਵਿਸ਼ੇਸ਼ ਧਨਵਾਦ ਕੀਤਾ ਜਿੰਨ੍ਹਾਂ ਨੇ ਜਰਖੜ ਖੇਡ ਮੈਦਾਨ ਵਾਸਤੇ 10 ਹਾਰਸਪਾਵਰ ਦੀ ਮੋਟਰ ਅਤੇ ਬੋਰ ਕਰਨ ਦਾ ਪ੍ਰਬੰਧ ਦਾਨ ਵਜੋਂ ਆਪਣੇ ਪੱਲਿਉਂ ਕੀਤਾਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਸ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਮੁਕਾਬਲੇ 19 ਮਈ ਨੂੰ ਸ਼ਾਮ 6 ਵਜੇ ਤੋਂ 9 ਵਜੇ ਤੱਕ ਪਟਿਆਲਾ ਬਨਾਮ ਰਾਮਪੁਰ, ਕਿਲ੍ਹਾ ਰਾਏਪੁਰ ਬਨਾਮ ਮੋਗਾ, ਸਮਰਾਲਾ ਬਨਾਮ ਜਗਰਾਉਂ ਵਿਚਕਾਰ ਖੇਡੇ ਜਾਣਗੇ ਅਤੇ 20 ਮਈ ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 35ਵੀਂ ਬਰਸੀ ਖਿਡਾਰੀਆਂ ਅਤੇ ਪ੍ਰਬੰਧਕਾਂ ਵੱਲੋਂ ਖੇਡ ਭਾਵਨਾ ਦੇ ਸਤਿਕਾਰ ਵਜੋਂ ਮਨਾਈ ਜਾਵੇਗੀ 
ਫੋਟੋ ਕੈਪਸ਼ਨ - ਜਰਖੜ ਖੇਡਾਂ ਦੇ ਦੂਸਰੇ ਦਿਨ ਮੁੱਖ ਮਹਿਮਾਨ ਨਰਿੰਦਰਪਾਲ ਸਿੰਘ ਸਿੱਧੂ, ਇੰਸਪੈਕਟਰ ਬਲਬੀਰ ਸਿੰਘ, ਜਗਰੂਪ ਸਿੰਘ ਜਰਖੜ ਅਤੇ ਹੋਰ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਹੋਏ


 
Top