Home >> Hardik kumar >> Ludhiana >> Municipal Corporation >> Recent >> ਸ਼ਹਿਰ ਲੁਧਿਆਣਾ ਵਿੱਚੋਂ ਲੰਘਦੇ ਬੁੱਢਾ ਨਾਲ਼ਾ ਦੇ ਪਾਸਿਆਂ 'ਤੇ ਬਣੇਗੀ ਸੜਕ -ਕੈਮੀਕਲਯੁਕਤ ਗੰਦੇ ਪਾਣੀ 'ਤੇ ਰੋਕ ਲੱਗੇਗੀ ਅਤੇ ਲੋਕਾਂ ਨੂੰ ਬੇਹਤਰ ਆਵਾਜਾਈ ਸਹੂਲਤ ਮਿਲੇਗੀ-ਵਿਧਾਇਕ ਸੰਜੇ ਤਲਵਾੜ ਅਤੇ ਡਿਪਟੀ ਕਮਿਸ਼ਨਰ ਨੇ ਦੌਰਾ ਕਰਕੇ ਜਾਇਜ਼ਾ ਲਿਆ
ਲੁਧਿਆਣਾ,6 ਮਈ (ਹਾਰਦਿਕ ਕੁਮਾਰ)-ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਵਿੱਚੋਂ ਲੰਘਦੇ ਬੁੱਢਾ ਨਾਲ਼ਾ ਦੇ ਨਾਲ-ਨਾਲ ਸੜਕ ਬਣਾਈ ਜਾਵੇਗੀ, ਜਿਸ ਨਾਲ ਜਿੱਥੇ ਇਸ ਨਾਲ਼ੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਪੈਣ ਵਾਲੇ ਕੈਮੀਕਲਯੁਕਤ ਗੰਦੇ ਪਾਣੀ ਤੇ ਗੰਦ 'ਤੇ ਰੋਕ ਲੱਗੇਗੀ, ਉਥੇ ਹੀ ਇਸ ਨਾਲ ਲੋਕਾਂ ਨੂੰ ਬੇਹਤਰ ਆਵਾਜਾਈ ਸਹੂਲਤ ਵੀ ਮਿਲ ਸਕੇਗੀਇਸ ਪ੍ਰੋਜੈਕਟ 'ਤੇ ਕਰੀਬ 60 ਕਰੋੜ ਰੁਪਏ ਖਰਚਾ ਆਉਣ ਦਾ ਅਨੁਮਾਨ ਹੈਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੁਧਿਆਣਾ (ਪੂਰਬੀ) ਦੇ ਵਿਧਾਇਕ ਸ੍ਰੀ ਸੰਜੇ ਤਲਵਾੜ ਅਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਨਗਰ ਨਿਗਮ ਦੀ ਹੱਦ ਅੰਦਰ ਪੈਂਦੇ ਬੁੱਢਾ ਨਾਲ਼ਾ ਦਾ ਦੌਰਾ ਕੀਤਾ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਤਲਵਾੜ ਅਤੇ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕੁੱਲ 16 ਕਿਲੋਮੀਟਰ ਸੜਕ (ਦੋਹਾਂ ਪਾਸਿਆਂ ਤੋਂ ਟੋਟਿਆਂ ਵਿੱਚ) ਬਣਾਈ ਜਾਵੇਗੀ, ਜਿਸ ਉੱਪਰ ਕਰੀਬ 60 ਕਰੋੜ ਰੁਪਏ ਦਾ ਖ਼ਰਚਾ ਆਵੇਗਾਜੇਲ ਰੋਡ ਸਥਿਤ ਐੱਸ. ਟੀ. ਪੀ. ਤੋਂ ਲੈ ਕੇ ਬੱਲੋਕੇ ਤੱਕ ਬਣਨ ਵਾਲੀ ਇਸ ਸੜਕ ਦੇ ਸੱਜੇ ਪਾਸੇ ਕਰੀਬ 4.5 ਕਿਲੋਮੀਟਰ ਅਤੇ ਖੱਬੇ ਪਾਸੇ 11.5 ਕਿਲੋਮੀਟਰ ਸੜਕ ਬਣੇਗੀਸੜਕ ਦੀ ਚੌੜਾਈ 22 ਫੁੱਟ ਹੋਵੇਗੀਪ੍ਰੋਜੈਕਟ ਵਿੱਚ ਬਣਨ ਵਾਲੀ ਸੜਕ ਤੋਂ ਇਲਾਵਾ ਨਾਲ਼ੇ ਨਾਲ ਲੱਗਦੀ ਕੰਧ (ਰਿਟੇਨਿੰਗ ਵਾਲ), ਫੁੱਟਪਾਥ ਅਤੇ ਪਹਿਲਾਂ ਬਣੀ ਸੜਕ ਦੀ ਮੁਰੰਮਤ ਸ਼ਾਮਿਲ ਹੋਵੇਗੀਉਨਾਂ ਕਿਹਾ ਕਿ ਨਾਲ਼ੇ ਦੇ ਨਾਲ ਲੱਗਦੇ ਖੇਤਰ ਨੂੰ ਸੁੰਦਰਤਾ ਪ੍ਰਦਾਨ ਕਰਨ ਲਈ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਪੌਦੇ ਵੀ ਲਗਵਾਏ ਜਾਣਗੇ 
ਸ੍ਰੀ ਤਲਵਾੜ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੂੰ ਬਤੌਰ ਨੋਡਲ ਅਫ਼ਸਰ ਲਗਾਇਆ ਗਿਆ ਹੈਇਸ ਪ੍ਰੋਜੈਕਟ ਸੰਬੰਧੀ ਟੈਂਡਰ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ ਅਤੇ ਇਸ ਨੂੰ ਤੈਅ ਸਮਾਂ ਸੀਮਾ ਅੰਦਰ ਮੁਕੰਮਲ ਕੀਤਾ ਜਾਵੇਗਾਉਨਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਸਿਰੇ ਚੜਨ ਨਾਲ ਜਿੱਥੇ ਇਸ ਨਾਲ਼ੇ ਵਿੱਚ ਗੰਦਾ ਪਾਣੀ ਅਤੇ ਕੂੜਾ ਕਰਕਟ ਸੁੱਟਣ ਤੋਂ ਰੋਕਣ ਵਿੱਚ ਵੱਡੀ ਸਫ਼ਲਤਾ ਮਿਲੇਗੀ, ਉਥੇ ਆਮ ਲੋਕਾਂ ਨੂੰ ਸੜਕਾਂ ਰਾਹੀਂ ਆਵਾਜਾਈ ਦੀ ਬੇਹਤਰ ਸਹੂਲਤ ਮਿਲ ਸਕੇਗੀਇਸ ਤੋਂ ਇਲਾਵਾ ਲੋਕਾਂ/ਫੈਕਟਰੀਆਂ ਵੱਲੋਂ ਪਾਏ ਜਾਂਦੇ ਕੈਮੀਕਲਯੁਕਤ ਪਾਣੀ 'ਤੇ ਵੀ ਚੈੱਕ ਰੱਖਣ ਵਿੱਚ ਆਸਾਨੀ ਹੋਵੇਗੀਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਨਾਲ਼ੇ ਵਿੱਚ ਪਾਏ ਜਾ ਰਹੇ ਗੰਦੇ ਪਾਣੀ ਦੇ ਗੈਰਕਾਨੂੰਨੀ ਕੁਨੈਕਸ਼ਨ ਤੁਰੰਤ ਬੰਦ ਕਰਵਾਏ ਜਾਣਇਸ ਮੌਕੇ ਉਨਾਂ ਨਾਲ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ 

 
Top