Home >> Amandeep Singh >> Education >> Ludhiana >> Recent >> 10ਵੀਂ 'ਚੋਂ ਚੰਗੇ ਅੰਕ ਹਾਸਿਲ ਕਰਨ ਵਾਲੀ ਵਿਦਿਆਰਥਣ ਮਨੀਸ਼ਾ ਦੂਆ ਦਾ ਸਨਮਾਨ * ਲੜਕੀਆਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ-ਕੌਂਸਲਰ ਦਿਲਰਾਜ ਸਿੰਘ

ਲੁਧਿਆਣਾ ਵਿਖੇ 10ਵੀਂ ਦੀ ਪ੍ਰੀਖਿਆ ਵਿਚੋਂ ਚੰਗੇ ਅੰਕ ਹਾਸਿਲ ਕਰਨ ਵਾਲੀ ਵਿਦਿਆਰਥਣ ਮਨੀਸ਼ਾ ਦੂਆ ਦਾ ਸਨਮਾਨ ਕਰਦੇ ਹੋਏ ਕੌਂਸਲਰ ਦਿਲਰਾਜ ਸਿੰਘ, ਡੈਨੀਅਲ ਗਿੱਲ, ਅਲਬਰਟ ਦੂਆ, ਅੰਜਲੀ ਦੂਆ ਤੇ ਹੋਰ

ਲੁਧਿਆਣਾ, 31 ਮਈ (  (ਅਮਨਦੀਪ ਸਿੰਘ )-ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ ਗਏ 10ਵੀਂ ਦੇ ਨਤੀਜਿਆਂ ਵਿਚੋਂ ਸੈਕਰਡ ਹਾਰਟ ਸਕੂਲ ਸਰਾਭਾ ਨਗਰ ਦੀ ਵਿਦਿਆਰਥਣ ਮਨੀਸ਼ਾ ਦੂਆ ਜਿਸਨੇ 90 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ, ਦਾ ਸਨਮਾਨ ਕਰਨ ਲਈ ਇਕ ਸਮਾਗਮ ਪੰਜਾਬ ਮਾਤਾ ਨਗਰ ਵਿਖੇ ਕਰਵਾਇਆ ਗਿਆਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਕੌਂਸਲਰ ਦਿਲਰਾਜ ਸਿੰਘ ਅਤੇ ਵਿਕਅਰ ਜਨਰਲ ਫਾਦਰ ਡੈਨੀਅਲ ਗਿੱਲ ਡਾਅਸੀਸ ਆਫ਼ ਜਲੰਧਰ ਨੇ ਜਿੱਥੇ ਵਿਦਿਆਰਥਣ ਨੂੰ ਮੁਬਾਰਕਬਾਦ ਦਿੱਤੀ, ਉਥੇ ਉਸਦੇ ਪਿਤਾ ਕ੍ਰਿਸ਼ਚਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਅਲਬਰਟ ਦੂਆ ਅਤੇ ਮਾਤਾ ਅੰਜਲੀ ਦੂਆ ਨਾਲ ਵੀ ਖੁਸ਼ੀ ਸਾਂਝੀ ਕੀਤੀਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਦਿਲਰਾਜ ਸਿੰਘ ਨੇ  ਕਿਹਾ ਕਿ ਅੱਜ ਲੜਕੀਆਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ, ਬਲਕਿ ਪੁਲਾਂਘਾ ਪੁੱਟਦੀਆਂ ਹੋਈਆਂ ਲੜਕਿਆਂ ਨਾਲੋਂ ਵੀ ਅੱਗੇ ਨਿਕਲ ਰਹੀਆਂ ਹਨਉਨਾਂ ਕਾਮਨਾ ਕੀਤੀ ਕਿ ਵਿਦਿਆਰਥਣ ਮਨੀਸ਼ਾ ਦੂਆ ਇਸੇ ਤਰਾਂ ਬੁਲੰਦੀਆਂ ਨੂੰ ਛੂੰਹਦੀ ਹੋਈ ਦੇਸ਼ ਦਾ ਨਾਮ ਰੌਸ਼ਨ ਕਰੇਗੀ।  ਇਸ ਮੌਕੇ ਜੈਨੀਫਰ ਦੂਆ, ਵਰੇਨ ਦੂਆ, ਲਲਿਤ ਦੱਤਾ, ਨਿਰਮਲ ਸਿੰਘ, ਅਰਵਿੰਦਰ ਚੌਹਾਨ ਵੀ ਹਾਜ਼ਰ ਸਨ।    
 
Top