Home >> Hardik kumar >> Ludhiana >> Recent >> ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਕੌਮਾਂਤਰੀ ਸਾਹਿਤ ਸਮਾਰੋਹ ਵਿੱਚ ਗੁਰਭਜਨ ਗਿੱਲ ਪਹਿਲਾ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ



ਲੁਧਿਆਣਾ,5 ਮਈ (ਹਾਰਦਿਕ ਕੁਮਾਰ)
ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਇੰਡੋਜ਼ ਸਾਹਿੱਤ ਸਭਾ ਬਰਿਸਬੇਨ(ਆਸਟਰੇਲੀਆ) ਦੇ ਸਹਿਯੋਗ ਨਾਲ ਅੱਜ ਹਲਵਾਰਾ (ਲੁਧਿਆਣਾ) ਵਿਖੇ ਪਹਿਲਾ ਕੌਮਾਂਤਰੀ ਸਾਹਿਤ ਸੰਮੇਲਨ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਕੀਤੀ। । ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਭਵਨ ਸੱਰੀ (ਕੈਨੇਡਾ) ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਪੁੱਜੇ 
ਆਸਟਰੇਲੀਆ ਵੱਸਦੇ ਟਰੱਸਟ ਦੇ ਬੁਲਾਰੇ ਦਲਬੀਰ ਸਿੰਘ ਸੁੰਮਨ ਹਲਵਾਰਵੀ ਤੇ ਸਮਾਗਮ ਦੇ ਮੁੱਖ ਪ੍ਰਬੰਧਕ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਇਸ ਮੌਕੇ ਟਰੱਸਟ ਵੱਲੋਂ ਸਥਾਪਤ ਪਹਿਲਾ ਹਰਭਜਨ ਹਲਵਾਰਵੀ ਯਾਦਗਾਰੀ ਕਵਿਤਾ ਪੁਰਸਕਾਰ ਪ੍ਰੋ. ਗੁਰਭਜਨ ਗਿੱਲ ਨੂੰ ਉਹਨਾਂ ਦੀ ਸਮੁੱਚੀ ਕਵਿਤਾ ਲਈ ਦਿੱਤਾ ਗਿਆ 
ਇਸ ਪੁਰਸਕਾਰ ਵਿੱਚ 21 ਹਜ਼ਾਰ ਦੀ ਧਨ ਰਾਸ਼ੀ, ਦੋਸ਼ਾਲਾ ਤੇ ਸਨਮਾਨ ਚਿੰਨ੍ਹ ਸ਼ਾਮਿਲ ਹੈਸਨਮਾਨ ਦੀ ਰਸਮ ਵਿੱਚ ਹਰਭਜਨ ਹਲਵਾਰਵੀ ਦੀ ਸੁਪਤਨੀ ਡਾ: ਪ੍ਰਿਤਪਾਲ ਕੌਰ, ਬੇਟਾ ਤੇ ਹਲਵਾਰਵੀ ਦਾ ਨਿੱਕਾ ਵੀਰ ਡਾ: ਨਵਤੇਜ ਸਿੰਘ ਸ਼ਾਮਿਲ ਹੋਏ 
ਇਸ ਮੌਕੇ ਗੁਰਭਜਨ ਗਿੱਲ  ਦਾ ਨਵ ਪ੍ਰਕਾਸ਼ਤ ਰੁਬਾਈ ਸੰਗ੍ਰਹਿ 'ਸੰਧੂਰਦਾਨੀ' ਵੀ ਲੋਕ ਅਰਪਨ ਕੀਤਾ ਗਿਆ 
ਇਸ ਮੌਕੇ ਵਿਸ਼ਾਲ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਡਾ. ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਪ੍ਰੋ. ਰਵਿੰਦਰ ਭੱਠਲ, ਤ੍ਰੈਲੋਚਨ ਲੋਚੀ, ਜਸਵੰਤ ਜਫਰ, ਸੁਲੱਖਣ ਸਰਹੱਦੀ, ਮਨਜਿੰਦਰ ਧਨੋਆ, ਪ੍ਰੋ. ਗੋਪਾਲ ਸਿੰਘ ਬੁੱਟਰ, ਡਾ. ਲਖਵਿੰਦਰ ਜੌਹਲ, ਭਗਵਾਨ ਢਿੱਲੋਂ, ਇੰਗਲੈਂਡ ਤੋਂ ਡਾ. ਤਾਰਾ ਸਿੰਘ ਆਲਮ ਤੇ ਰਣਜੀਤ ਸਿੰਘ ਰਾਣਾ, ਅਮਰੀਕ ਸਿੰਘ ਤਲਵੰਡੀ, ਸਤੀਸ਼ ਗੁਲਾਟੀ,ਬੂਟਾ ਸਿੰਘ ਚੌਹਾਨ, ਜਨਮੇਜਾ ਸਿੰਘ ਜੌਹਲ ਤੇ ਪ੍ਰੀਤਮ ਸਿੰਘ ਭਰੋਵਾਲ ਸ਼ਾਮਿਲ ਹੋਣਗੇਇਹ ਕਵੀ ਦਰਬਾਰ ਗੁਰੂ ਰਾਮ ਦਾਸ ਕਾਲਿਜ ਆਫ ਐਜੂਕੇਸ਼ਨ ਹਲਵਾਰਾ ਵਿਖੇ ਕਰਵਾਇਆ ਗਿਆਇਸ ਨੂੰ ਮਾਲਵਾ ਟੀ.ਵੀ. ਵੱਲੋਂ ਲਾਈਵ ਟੈਲੀਕਾਸਟ ਇੰਟਰਨੈੱਟ ਰਾਹੀਂ ਵਿਸ਼ਵ ਪੱਧਰ ਤੇ ਕੀਤਾ ਗਿਆਸ਼ਾਮ ਨੂੰ ਸਿਰਜਣਾ ਆਰਟ ਗਰੁੱਪ ਵੱਲੋਂ ਡਾ. ਸੋਮ ਪਾਲ ਹੀਰਾ ਦੀ ਅਗਵਾਈ ਹੇਠ ਨਾਟਕ ਪੇਸ਼ਕਾਰੀਆਂ ਸ਼੍ਰੀ ਗੁਰੂ ਰਵੀਦਾਸ ਧਰਮਸਾਲਾ ਹਲਵਾਰਾ ਵਿਖੇ ਕੀਤੀਆਂ ਗਈਆਂਪ੍ਰੋ. ਗੁਰਭਜਨ ਗਿੱਲ ਬਾਰੇ ਬੋਲਦਿਆਂ ਸੁਖਵਿੰਦਰ ਅੰਮ੍ਰਿਤ ਨੇ ਦੱਸਿਆ ਕਿ ਗੁਰਭਜਨ ਗਿੱਲ ਦੀ ਪ੍ਰਤਿਭਾ ਸਾਹਿਤ, ਸਭਿਆਚਾਰ ਤੇ ਖੇਡ-ਜਗਤ ਨਾਲ ਸਮਾਂਨਤਰ ਜੁੜੀ ਹੋਈ ਹੈਇਸ ਪ੍ਰਕਾਰ ਉਸਦਾ ਕੱਦ ਨਾ ਕੇਵਲ ਸਾਹਿਤਕ, ਸਭਿਆਚਾਰਕ ਤੇ ਅਕਾਦਮਿਕ ਖੇਤਰ ਵਿੱਚ ਹੀ ਉੱਚਾ ਹੋਇਆ, ਬਲਕਿ ਖੇਡ ਤੇ ਸਭਿਆਚਾਰ ਜਗਤ ਵਿੱਚ ਵੀ ਉਸ ਦੀ ਦੇਣ ਨੂੰ ਹਮੇਸ਼ਾਂ ਹਾਂ ਪੱਖੀ ਹੁੰਗਾਰਾ ਮਿਲਿਆਛੋਟੇ ਤੋਂ ਲੈ ਕੇ ਹਰ ਵੱਡੇ ਵਿਅਕਤੀ ਤੱਕ ਉਸ ਦੇ ਹਸਮੁੱਖ ਤੇ ਮਿਲਵਰਤਣੀ ਸੁਭਾਅ ਦੀ ਖੁਸ਼ਬੋ ਪਹੁੰਚੀ ਹੈਵੈਸੇ ਉਹ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ, ਉਸ ਦੀ ਹਾਜ਼ਰੀ ਹੀ ਸਾਨੂੰ ਉਸ ਦੀ ਪਛਾਣ ਕਰਾ ਦਿੰਦੀ ਹੈਉਸ ਦੀ ਬਹੁਦਿਸ਼ਾਵੀ ਸ਼ਖਸੀਅਤ ਤੇ ਸੋਚਣੀ ਹੀ ਉਸ ਦੀ ਪਛਾਣ ਦਾ ਆਧਾਰ ਬਿੰਦੂ ਬਣਦੀ ਹੈ2010ਤੋਂ  2014 ਤੱਕ ਉਹ ਚਾਰ ਸਾਲ ਪੰਜਾਬੀ ਸਾਹਿਤ ਅਕਾਡਮੀ ਦਾ ਪ੍ਰਧਾਨ ਰਿਹਾ, ਇਸ ਦੇ ਨਾਲ ਹੀ ਉਸ ਨੇ ਹੋਰ ੨੦ ਅਹੁਦਿਆਂ ਤੇ ਬਿਰਾਜਮਾਨ ਰਹਿ ਕੇ ਸੇਵਾਵਾਂ ਨਿਭਾਈਆਂ  ਛੇ-ਛੇ ਸਾਲ ਮੀਤ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਤੋਂ ਇਲਾਵਾ ਚਾਰ ਸਾਲ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਣ ਦਾ ਗੁਰਭਜਨ ਗਿੱਲ ਨੂੰ ਮਾਣ ਪ੍ਰਾਪਤ ਹੋਇਆ ਹੈਉਹ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ,ਕਿਲ੍ਹਾ ਰਾਏਪੁਰ ਖੇਡਾਂ, ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਅਧੀਨ ਹੁੰਦੀਆਂ ਕਮਲਜੀਤ ਖੇਡਾਂ-ਕੋਟਲਾ ਸ਼ਾਹੀਆਂ ਤੇ ਹੋਰ ਅਨੇਕਾਂ ਸੰਸਥਾਵਾਂ ਰਾਹੀਂ ਖੇਡ ਜਗਤ ਨਾਲ ਲੰਬਾ ਅਰਸਾ ਜੁੜੇ ਰਹਿਣ ਕਾਰਨ ਉਹਨਾਂ ਦੀਆਂ ਸੇਵਾਵਾਂ ਦੀ ਲੰਬੀ ਸੂਚੀ ਹੈਇਸ ਤੋਂ ਇਲਾਵਾ ਉਹ ਹੋਰ ਵੀ ਕਈ ਸਭਿਆਚਾਰਕ ਸੰਸਥਾਵਾਂ ਦੇ ਸਰਪ੍ਰਸਤ ਅਤੇ ਅਹੁਦੇਦਾਰ ਰਹੇ ਹਨ ਅਤੇ 2016 ਵਿੱਚ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬੀ ਸਾਹਿੱਤ ਅਕਾਡਮੀ ਦੀ ਫੈਲੋਸ਼ਿਪ ਵੀ ਮਿਲੀ ਹੈ  ਗੁਰਭਜਨ ਗਿੱਲ ਦੀਆਂ ਗਤੀਵਿਧੀਆਂ ਦਾ ਦਾਇਰਾ ਪੰਜਾਬ ਤੱਕ ਹੀ ਮਹਿਦੂਦ ਨਹੀਂ ਹੈ, ਸਗੋਂ ਇਹ ਕੌਮਾਂਤਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਫੈਲਿਆ ਹੋਇਆ ਹੈਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਹੁੰਦਿਆਂ ਕੋਲਕਾਤਾ ਵਿਖੇ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀਆਂ ਸਮੁੱਚੀਆਂ ਰਚਨਾਵਾਂ ਦਾ ੧੨ ਜਿਲਦਾਂ ਵਿੱਚ ਸੈੱਟ ਛਪਕਾ ਕੇ ਵਿਸ਼ਵ ਭਾਰਤੀ ਯੂਨੀਵਰਸਿਟੀ ਸ਼ਾਂਤੀ ਨਿਕੇਤਨ ਵਿਖੇ ਲੋਕ ਅਰਪਨ ਕਰਵਾਉਣ ਵਿੱਚ ਉਹਨਾਂ ਨੇ ਕੌਮਾਂਤਰੀ ਅਤੇ ਸੱਰੀ ਕੈਨੇਡਾ ਵਿਖੇ ਸੁੱਖੀ ਬਾਠ ਤੋਂ ਸ. ਅਰਜਨ ਸਿੰਘ ਬਾਠ ਦੀ ਯਾਦ ਵਿੱਚ ਪੰਜਾਬ ਭਵਨ ਦੇ ਸੁਪਨੇ ਨੂੰ ਸਾਕਾਰ ਕਰਵਾਉਣ ਵਿੱਚ ਉਸਦਾ ਪ੍ਰਮੁੱਖ ਰੋਲ ਰਿਹਾ ਹੈਉਹ ਕੈਨੇਡਾ, ਅਮਰੀਕਾ, ਇੰਗਲੈਂਡ, ਪਾਕਿਸਤਾਨ ਤੇ ਜਰਮਨੀ ਦੇ ਦੌਰਾ ਕਰ ਚੁੱਕਾ ਹੈਵੱਖ-ਵੱਖ ਦੇਸ਼ੀ ਵਿਦੇਸ਼ੀ ਟੀ.ਵੀ. ਚੈਨਲਾਂ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬਰਦਾਰ ਵਜੋਂ ਗੁਰਭਜਨ ਗਿੱਲ ਦਾ ਨਾਮ ਬੋਲਦਾ ਹੈ!

 
Top