Home >> Hardik kumar >> Ludhiana >> National >> Politics >> punjab >> ਪੰਜਾਬ ਸਰਕਾਰ ਵੱਲੋਂ 21 ਸਨਅਤਾਂ ਨਾਲ 1336 ਕਰੋੜ ਰੁਪਏ ਦੇ ਸਮਝੌਤੇ ਸਹੀਬੱਧ -ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਪਹਿਲੇ ਲੁਧਿਆਣਾ ਦੌਰੇ ਦੌਰਾਨ ਹੋਏ ਸਮਝੌਤੇਲੁਧਿਆਣਾ, 10 ਮਈ (ਹਾਰਦਿਕ ਕੁਮਾਰ)-ਪੰਜਾਬ ਸਰਕਾਰ ਦੇ ਸਨਅਤਾਂ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਬਣਨ ਉਪਰੰਤ ਅੱਜ ਪਹਿਲੀ ਵਾਰ ਸਨਅਤੀ ਸ਼ਹਿਰ ਲੁਧਿਆਣਾ ਪੁੱਜੇਜਿੱਥੇ ਉਨਾਂ ਵੱਖ-ਵੱਖ ਸਨਅਤੀ ਇਕਾਈਆਂ, ਐਸੋਸੀਏਸ਼ਨਾਂ ਅਤੇ ਹੋਰ ਸੰਸਥਾਵਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਉਨਾਂ ਨੂੰ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਨਵੀਂ ਸਨਅਤੀ ਨੀਤੀ ਬਾਰੇ ਚਾਨਣਾ ਪਾਇਆਇਸ ਮੌਕੇ 21 ਵੱਖ-ਵੱਖ ਸਨਅਤੀ ਇਕਾਈਆਂ ਵੱਲੋਂ ਪੰਜਾਬ ਸਰਕਾਰ ਨਾਲ 1336 ਕਰੋੜ ਰੁਪਏ ਦੇ ਨਿਵੇਸ਼ ਸੰਬੰਧੀ ਸਮਝੌਤੇ ਸਹੀਬੱਧ ਕੀਤੇ ਗਏ 
ਪੰਜਾਬ ਸਰਕਾਰ ਨਾਲ ਸਮਝੌਤਾ ਕਰਨ ਵਾਲੀਆਂ ਇਕਾਈਆਂ ਵਿੱਚ  ਮੈਸਰਜ਼ ਹੈਪੀ ਫੋਰਗਿੰਗਜ਼ ਪ੍ਰਾਈਵੇਟ ਲਿਮਿਟਡ (400 ਕਰੋੜ ਰੁਪਏ), ਮੈਸਰਜ਼ ਲੁਧਿਆਣਾ ਬੀਵੇਰੇਜਿਜ਼ ਪ੍ਰਾਈਵੇਟ ਲਿਮਿਟਡ (220 ਕਰੋੜ), ਮੈਸਰਜ਼ ਪੈਕਟ ਇੰਡਸਟਰੀਜ਼ (170 ਕਰੋੜ), ਮੈਸਰਜ਼ ਈਸਟਮੈਨ ਇੰਟਰਨੈਸ਼ਨਲ (90 ਕਰੋੜ), ਮੈਸਰਜ਼ ਬੋਨ ਗਰੁੱਪ ਆਫ਼ ਇੰਡਸਟਰੀਜ਼ (50 ਕਰੋੜ), ਮੈਸਰਜ਼ ਕੇ. ਜੀ. ਐਕਸਪੋਰਟਸ (25 ਕਰੋੜ), ਮੈਸਰਜ਼ ਮਿਲੀਅਨ ਐਕਸਪੋਰਟਸ (200 ਕਰੋੜ) ਮੈਸਰਜ਼ ਸ਼ਾਰੂ ਸਟੀਲਜ਼ (10 ਕਰੋੜ), ਮੈਸਰਜ਼ ਰਮਾਇਆ ਬਾਲਾਜੀ ਅਲਾਇਜ਼ ਪ੍ਰਾਈਵੇਟ ਲਿਮਿਟਡ (6 ਕਰੋੜ), ਮੈਸਰਜ਼ ਕੇ. ਐੱਨ. ਐੱਲ. ਡਰਾਈਵ ਲਾਈਨ ਪ੍ਰਾਈਵੇਟ ਲਿਮਿਟਡ  (10 ਕਰੋੜ), ਮੈਸਰਜ਼ ਤ੍ਰਿਸ਼ਲਾ ਅਲਾਇਜ਼ ਪ੍ਰਾਈਵੇਟ ਲਿਮਿਟਡ (5.92 ਕਰੋੜ), ਮੈਸਰਜ਼ ਜਗਰਾਂਉ ਕੌਨਕਾਸਟ ਪ੍ਰਾਈਵੇਟ ਲਿਮਿਟਡ (2.5 ਕਰੋੜ), ਮੈਸਰਜ਼ ਸਕਾਈਵੇਅ ਫੋਰਜ (4 ਕਰੋੜ), ਮੈਸਰਜ਼ ਪਨਾਮਾ ਅਲਾਇਜ਼ (5 ਕਰੋੜ), ਸੇਠ ਇੰਟਰਨੈਸ਼ਨਲ ਕਾਰਪੋਰੇਸ਼ਨ (22 ਕਰੋੜ), ਮੈਸਰਜ਼ ਬਾਵਾ ਨਿੱਟ ਫੈਬ ਪ੍ਰਾਈਵੇਟ ਲਿਮਿਟਡ (50 ਕਰੋੜ), ਮੈਸਰਜ਼ ਨਿਊ ਸਵੈਨ ਗਰੁੱਪ ਆਫ਼ ਇੰਡਸਟਰੀਜ਼ (30 ਕਰੋੜ), ਮੈਸਰਜ਼ ਕੇ. ਐੱਚ. ਕੇ. ਅਲਾਇਜ਼ ਪ੍ਰਾਈਵੇਟ ਲਿਮਿਟਡ (2.5 ਕਰੋੜ), ਮੈਸਰਜ਼ ਰੈਂਨੀ ਸਟਰਿੱਪ ਪ੍ਰਾਈਵੇਟ ਲਿਮਿਟਡ (25 ਕਰੋੜ), ਮੈਸਰਜ਼ ਸਰਦਾਰ ਐਸੋਸੀਏਟਸ (1.45 ਕਰੋੜ) ਅਤੇ ਮੈਸਰਜ਼ ਐੱਸ. ਆਰ. ਵੀ. ਸਟੀਲਜ਼ (7.5 ਕਰੋੜ) ਸ਼ਾਮਿਲ ਹਨ 
ਇਸ ਮੌਕੇ ਸ੍ਰੀ ਅਰੋੜਾ ਨੇ ਸਨਅਤਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਵੀਂ ਸਨਅਤੀ ਨੀਤੀ ਲਿਆਂਦੀ ਹੈ, ਉਸ ਵੇਲੇ ਤੋਂ ਸੂਬੇ ਵਿੱਚ 60 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਲਈ ਰਾਹ ਪੱਧਰਾ ਹੋਇਆ ਹੈਉਨਾਂ ਸਨਅਤਕਾਰਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਵੇਸ਼ਕਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨ ਲਈ ਹੁਣ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਿੰਗਲ ਵਿੰਡੋ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਜਾਵੇਗੀ ਤਾਂ ਜੋ ਸਨਅਤਕਾਰਾਂ ਨੂੰ ਨਿਵੇਸ਼ ਕਰਨ ਲਈ ਕਿਸੇ ਵੀ ਪਾਸੇ ਖੱਜਲ ਖੁਆਰ ਨਾ ਹੋਣਾ ਪਵੇ 
ਲੁਧਿਆਣਾ ਨਾਲ ਸੰਬੰਧਤ ਪ੍ਰਮੁੱਖ ਸਨਅਤੀ ਇਕਾਈਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੁਲਾਕਾਤਾਂ ਵੀ ਕੀਤੀਆਂ ਅਤੇ ਉਨਾਂ ਨੂੰ ਪੰਜਾਬ ਸਰਕਾਰ ਦੀ ਨਵੀਂ ਸਨਅਤੀ ਨੀਤੀ ਅਤੇ ਸੂਬੇ ਵਿੱਚ ਦਿਨੋਂ ਦਿਨ ਪੈਦਾ ਹੋ ਰਹੇ ਸਨਅਤਾਂ ਪੱਖੀ ਮਾਹੌਲ ਤੋਂ ਵੀ ਜਾਣੂ ਕਰਵਾਇਆਉਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਪੰਜਾਬ ਸਰਕਾਰ ਨਵੀਂ ਸਨਅਤੀ ਨੀਤੀ ਵਿੱਚ ਸਨਅਤਕਾਰਾਂ ਦੀ ਸਲਾਹ ਮੁਤਾਬਿਕ ਤਬਦੀਲੀ ਵੀ ਕਰੇਗੀਸ੍ਰੀ ਅਰੋੜਾ ਵੱਲੋਂ ਜਿਨਾਂ ਪ੍ਰਮੁੱਖ ਸਨਅਤਕਾਰਾਂ ਨਾਲ ਮੁਲਾਕਾਤ ਕੀਤੀ ਉਨਾਂ ਵਿੱਚ ਵਰਧਮਾਨ ਗਰੁੱਪ ਦੇ ਪ੍ਰਮੁੱਖ ਸ੍ਰੀ ਐੱਸ. ਪੀ. ਓਸਵਾਲ, ਏਵਨ ਸਾਈਕਲ ਤੋਂ ਸ੍ਰ. ਓਕਾਰ ਸਿੰਘ ਪਾਹਵਾ, ਜਨਪਥ ਅਸਟੇਟ ਤੋਂ ਸ੍ਰੀ ਮਹਿੰਦਰ ਗੋਇਲ, ਪੈਕਟ ਇੰਡਸਟਰੀਜ਼ ਤੋਂ ਸ੍ਰ. ਹਰਪ੍ਰੀਤ ਸਿੰਘ ਅਤੇ ਈਸਟਮੈਨ ਤੋਂ ਸ੍ਰੀ ਰਾਕੇਸ਼ ਗੁਪਤਾ ਆਦਿ ਨੇ ਮੁਲਾਕਾਤ ਕੀਤੀਮੀਟਿੰਗ ਦੌਰਾਨ ਸਨਅਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਕੇਸ਼ ਕੁਮਾਰ ਵਰਮਾ, ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਜਤ ਅਗਰਵਾਲ, ਸਨਅਤ ਵਿਭਾਗ ਦੇ ਡਾਇਰੈਕਟਰ ਸ੍ਰ. ਡੀ. ਪੀ. ਐੱਸ. ਖਰਬੰਦਾ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਹੋਰ ਵੀ ਹਾਜ਼ਰ ਸਨ 

 
Top