Home >> Hardik kumar >> Ludhiana >> Municipal Corporation >> Politics >> punjab >> Recent >> ਲੋਕ ਸਭਾ ਮੈਂਬਰ ਅਤੇ ਮੇਅਰ ਨੇ ਨੁਕਸਾਨੇ ਗਏ ਗਿੱਲ ਫਲਾਈਓਵਰ ਦਾ ਜਾਇਜ਼ਾ ਲਿਆ -ਉੱਚ ਪੱਧਰੀ ਕਮੇਟੀ ਕਰੇਗੀ ਜਾਂਚ-ਰਵਨੀਤ ਸਿੰਘ ਬਿੱਟੂ



ਲੁਧਿਆਣਾ, 14 ਮਈ (ਹਾਰਦਿਕ ਕੁਮਾਰ)-ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਕਮਿਸ਼ਨਰ ਸ੍ਰ. ਜਸਕਿਰਨ ਸਿੰਘ ਅਤੇ ਹੋਰ ਸੰਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਅੱਜ ਸਥਾਨਕ ਗਿੱਲ ਚੌਕ ਸਥਿਤ ਫਲਾਈਓਵਰ ਦੇ ਉਸ ਹਿੱਸੇ ਦਾ ਜਾਇਜ਼ਾ ਲਿਆ, ਜਿਸ ਹਿੱਸੇ ਦੀ ਇੱਕ ਕੰਧ (ਰੀਟੇਨਿੰਗ ਵਾਲ) ਟੁੱਟ ਗਈ ਹੈ ਫਲਾਈਓਵਰ ਬਣਨ ਦੇ ਮਹਿਜ਼ ਕੁਝ ਸਾਲਾਂ ਵਿੱਚ ਇਸ ਪੁੱਲ ਨੂੰ ਹੋਏ ਨੁਕਸਾਨ ਨੂੰ ਗੰਭੀਰਤਾ ਨਾਲ ਲੈਂਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਇਸ ਮਾਮਲੇ ਦੀ ਜਾਂਚ ਉੱਚ ਪੱਧਰੀ ਕਮੇਟੀ ਵੱਲੋਂ ਕਰਵਾਈ ਜਾਵੇਗੀਇਸ ਕਮੇਟੀ ਵਿੱਚ ਆਈ. ਏ. ਐੱਸ., ਪੀ. ਸੀ. ਐੱਸ. ਅਧਿਕਾਰੀ, ਨਗਰ ਨਿਗਮ ਲੁਧਿਆਣਾ, ਗਲਾਡਾ ਅਤੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਤਕਨੀਕੀ ਅਧਿਕਾਰੀ ਸ਼ਾਮਿਲ ਕੀਤੇ ਜਾਣਗੇ ਸ੍ਰ. ਬਿੱਟੂ ਨੇ ਕਿਹਾ ਕਿ ਉਨਾਂ ਨੇ ਇਸ ਬਾਰੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਜੋ ਇਸ ਫਲਾਈਓਵਰ ਦੀ ਮੈਂਟੀਨੈਂਸ ਦੇਖ ਰਹੀ ਹੈ) ਨਾਲ ਗੱਲ ਕੀਤੀ ਹੈ, ਜਿਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਤਕਨੀਕੀ ਮਾਹਿਰ ਆ ਰਹੇ ਹਨ, ਜੋ ਕਿ ਸਥਿਤੀ ਦਾ ਜਾਇਜ਼ਾ ਲੈ ਕੇ ਰਿਪੋਰਟ ਪੇਸ਼ ਕਰਨਗੇਉਨਾਂ ਕਿਹਾ ਕਿ ਇਸ ਫਲਾਈਓਵਰ ਨੂੰ ਤਿਆਰ ਕਰਨ ਵਾਲੀ ਨਿਰਮਾਣ ਕਰਨ ਵਾਲੀ ਕੰਪਨੀ ਨੇ ਵੀ ਆਪਣੇ ਨੁਮਾਇੰਦੇ ਭੇਜ ਕੇ ਇਸ ਸੰਬੰਧੀ ਰਿਪੋਰਟ ਤਿਆਰ ਕਰਕੇ ਦੇਣੀ ਹੈ ਉਨਾਂ ਕਿਹਾ ਕਿ ਇਸ ਫਲਾਈਓਵਰ ਦੀ ਮੁਰੰਮਤ ਤੱਕ ਬੱਸ ਸਟੈਂਡ ਤੋਂ ਚੀਮਾ ਚੌਕ ਵੱਲ ਜਾਣ ਵਾਲੀ ਟਰੈਫਿਕ ਨੂੰ ਕਿਸੇ ਹੋਰ ਰੂਟ ਤੋਂ ਤਬਦੀਲ ਕੀਤਾ ਜਾਵੇਗਾ, ਇਸ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਟਰੈਫਿਕ) ਸ੍ਰ. ਸੁਖਪਾਲ ਸਿੰਘ ਬਰਾੜ ਨੂੰ ਮੌਕੇ 'ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਸ੍ਰ. ਬਿੱਟੂ ਨੇ ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਦੀ ਮਾੜੀ ਕਾਰਗੁਜ਼ਾਰੀ 'ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਹੀ ਨੀਅਤ ਅਤੇ ਦੇਖ-ਰੇਖ ਵਿੱਚ ਵਿਕਾਸ ਪ੍ਰੋਜੈਕਟ ਨੇਪਰੇ ਚੜਾਏ ਹੁੰਦੇ ਤਾਂ ਅਜਿਹੇ ਨੁਕਸਾਨ ਨਹੀਂ ਹੋਣੇ ਸਨਉਨਾਂ ਕਿਹਾ ਕਿ ਇਸ ਨੁਕਸਾਨ ਲਈ ਜੋ ਵੀ ਅਧਿਕਾਰੀ ਜਾਂ ਧਿਰ ਦੋਸ਼ੀ ਪਾਈ ਜਾਵੇਗੀ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਬਲਵਿੰਦਰ ਸਿੰਘ ਸੰਧੂ ,ਲਵਲੀ ਕਾਲੜਾ ,ਧਰਮ ਸਿੰਘ ,ਡਾ ਜੈਪ੍ਰਕਾਸ਼ ਆਦਿ ਹਾਜਰ ਸਨ 


 
Top