Home >> Hardik kumar >> Ludhiana >> National >> Politics >> Recent >> ਦਾ ਪੀਪਲਸ ਫਰਸਟ ਲੁਧਿਆਣਾ ਵਲੋਂ ਯੂ.ਕੇ ਦੇ ਮੇਅਰ ਦਾ ਸਨਮਾਨ * ਪੰਜਾਬੀਆਂ ਵੱਲੋਂ ਮਿਲੇ ਪਿਆਰ ਦਾ ਹਮੇਸ਼ਾਂ ਰਿਣੀ ਰਹਾਂਗਾ-ਖੋਸਾ

ਸਰਕਟ ਹਾਊਸ ਲੁਧਿਆਣਾ ਵਿਖੇ ਪੁੱਜਣ 'ਤੇ ਯੂ.ਕੇ ਦੇ ਮੇਅਰ ਸ੍ਰੀ ਹਰਬਿੰਦਰ ਸਿੰਘ ਖੋਸਾ ਦਾ ਸਨਮਾਨ ਕਰਦੇ ਹੋਏ ਪਵਨ ਦੀਵਾਨ,  ਗੁਰਮੇਲ ਸਿੰਘ ਪਹਿਲਵਾਨ, ਸਤਵਿੰਦਰ ਸਿੰਘ ਜਵੱਦੀ, ਪਲਵਿੰਦਰ ਸਿੰਘ ਤੱਗੜ ਤੇ ਐਨ.ਜੀ.ਓ ਦੇ ਮੈਂਬਰ


ਦਾ ਪੀਪਲਸ ਫਰਸਟ ਲੁਧਿਆਣਾ ਵਲੋਂ ਯੂ.ਕੇ ਦੇ ਮੇਅਰ ਦਾ ਸਨਮਾਨ
* ਪੰਜਾਬੀਆਂ ਵੱਲੋਂ ਮਿਲੇ ਪਿਆਰ ਦਾ ਹਮੇਸ਼ਾਂ ਰਿਣੀ ਰਹਾਂਗਾ-ਖੋਸਾ

ਲੁਧਿਆਣਾ, 31 ਮਈ ( ਹਾਰਦਿਕ ਕੁਮਾਰ)-ਯੂਨਾਈਟਿਡ ਕਿੰਗਡਮ ਦੀ ਕੌਂਸਲ ਰਿਚਮੰਡ ਅਪਾਨ ਥੇਮਸ ਦੇ ਮੇਅਰ ਹਰਬਿੰਦਰ ਸਿੰਘ ਖੋਸਾ ਦਾ ਸਰਕਟ ਹਾਊਸ ਲੁਧਿਆਣਾ ਵਿਖੇ ਐਨ.ਜੀ.ਓ ਪੀਪਲਸ ਫਰਸਟ ਲੁਧਿਆਣਾ ਦੇ ਸੰਸਥਾਪਕ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਕੀਤਾ ਗਿਆਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਦੀਵਾਨ ਨੇ ਕਿਹਾ ਕਿ ਪੰਜਾਬ ਦੇ ਮੋਗਾ ਸਥਿਤ ਪਿੰਡ ਖੋਸਾ ਰਣਧੀਰ ਦੇ ਰਹਿਣ ਵਾਲੇ ਹਰਬਿੰਦਰ ਸਿੰਘ ਖੋਸਾ ਦਾ ਪਰਿਵਾਰ ਯੂ.ਕੇ 'ਚ ਜਾ ਵੱਸਿਆ ਸੀਉਥੇ ਰਹਿੰਦਿਆਂ ਵੀ ਉਹ ਪੰਜਾਬ ਤੇ ਪੰਜਾਬੀਅਤ ਨੂੰ ਨਹੀਂ ਭੁੱਲੇਆਪਣੇ ਪੰਜਾਬੀ ਭਾਈਚਾਰੇ ਨਾਲ ਮੇਲ ਮਿਲਾਪ ਤੇ ਸਮਾਜ ਸੇਵਾ ਦੀ ਬਦੌਲਤ ਸ੍ਰੀ ਖੋਸਾ ਯੂਕੇ ਦੀ ਸਿਆਸਤ 'ਚ ਸਰਗਰਮ ਹੋਏਤਿੰਨ ਵਾਰ ਕੌਂਸਲਰ ਬਣੇ ਤੇ ਹੁਣ ਮੇਅਰ ਚੁਣੇ ਗਏ ਹਨਇਹ ਸਾਰੇ ਪੰਜਾਬੀਆਂ ਤੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ ਕਿ ਜਿਨਾਂ ਅੰਗਰੇਜ਼ਾਂ ਨੇ ਸਾਡੇ ਉਪਰ ਸੈਂਕੜੇ ਵਰਿਆਂ ਰਾਜ ਕੀਤਾ, ਅੱਜ ਉਨਾਂ ਦੇ ਹੀ ਦੇਸ਼ 'ਚ ਸਾਡੇ ਪੰਜਾਬੀ ਸੱਤਾ ਸੰਭਾਲ ਰਹੇ ਹਨਸਾਬਕਾ ਕੌਂਸਲਰ ਪਲਵਿੰਦਰ ਸਿੰਘ ਤੱਗੜ ਦੀ ਅਗਵਾਈ ਹੇਠ ਹੋਏ ਇਸ ਸਮਾਗਮ 'ਚ ਐਨ.ਜੀ.ਓ ਦੇ ਸੀਨੀਅਰ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਪਹਿਵਾਨ ਨੇ ਵੀ ਯੂ.ਕੇ ਦੇ ਅਨੁਭਵ ਸਾਂਝੇ ਕਰਦਿਆਂ ਮੇਅਰ ਸ੍ਰੀ ਖੋਸਾ ਤੇ ਹੋਰ ਪੰਜਾਬੀ ਸਮਾਜ ਸੇਵੀਆਂ ਦੀ ਸ਼ਲਾਘਾ ਕੀਤੀਜਦਕਿ ਮੇਅਰ ਸ੍ਰੀ ਖੋਸਾ ਨੇ ਆਪਣੇ ਸੰਬੋਧਨ 'ਚ ਭਾਵੁਕ ਹੁੰਦਿਆਂ ਕਿਹਾ ਕਿ ਉਨਾਂ ਨੂੰ ਮੇਅਰ ਬਣਨ ਤੋਂ ਬਾਅਦ ਆਪਣੇ ਪੰਜਾਬ 'ਚ ਪਰਤ ਕੇ ਜਿੰਨਾ ਮਾਣ ਤੇ ਸਨਮਾਨ ਮਿਲਿਆ, ਉਸਦੀ ਕੀਮਤ ਨਹੀਂ ਚੁਕਾ ਸਕਦੇਉਨਾਂ ਕਿਸਾਨਾਂ, ਨੌਜਵਾਨ ਵਰਗ ਤੇ ਸਮਾਜ ਸੇਵਕਾਂ ਨੂੰ ਅਪੀਲ ਕੀਤੀ ਕਿ ਸਾਰੇ ਮਿਲ ਜੁਲ ਕੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ 'ਚ ਆਪਣਾ ਯੋਗਦਾਨ ਪਾਉਣਇਸ ਦੌਰਾਨ  ਮੇਅਰ ਸ੍ਰੀ ਖੋਸਾ ਨੇ ਸਰਕਟ ਹਾਊਸ ਕੰਪਲੈਕਸ 'ਚ ਇਕ ਬੂਟਾ ਵੀ ਲਗਾਇਆਇਸ ਮੌਕੇ ਸਾਬਕਾ ਕੌਂਸਲਰ ਸਤਵਿੰਦਰ ਜਵੱਦੀ ਨੇ ਵੀ ਮੇਅਰ ਸ੍ਰੀ ਖੋਸਾ ਨੂੰ ਜੀ ਆਇਆਂ ਕਹਿੰਦਿਆਂ ਸਨਮਾਨਿਤ ਕੀਤਾਸਮਾਗਮ ਦੌਰਾਨ ਵੱਡੀ ਗਿਣਤੀ 'ਚ ਉਦਯੋਗਪਤੀ, ਸਮਾਜ ਸੇਵੀ, ਐਨ.ਆਰ.ਆਈ ਤੇ ਐਨ.ਜੀ.ਓ ਦੇ ਮੈਂਬਰਾਂ ਤੋਂ ਇਲਾਵਾ  ਇੰਦਰਜੀਤ ਕਪੂਰ ਟੋਨੀ, ਅਸ਼ਵਨੀ ਗਰਗ, ਦਵਿੰਦਰ ਗਰਗ, ਹਰਭਗਤ ਗਰੇਵਾਲ, ਸੁਸ਼ੀਲ ਮਲਹੋਤਰਾ, ਗੁਰਭੇਜ ਛਾਬੜਾ, ਮਨਿੰਦਰਪਾਲ ਸਿੰਘ ਟੀਟੂ, ਲੋਕ ਗਾਇਕ ਰਣਜੀਤ ਮਨੀ, ਦੀਪਕ ਹੰਸ, ਨਵਨੀਸ਼ ਮਲਹੋਤਰਾ, ਬਲਜੀਤ ਆਹੂਜਾ, ਸੁਧੀਰ ਸਿਆਲ, ਗੁਰਦੀਪ ਸਿੰਘ ਆਹਲੂਵਾਲੀਆ, ਡਾ: ਓਂਕਾਰ ਚੰਦ, ਰਜਤ ਸੂਦ, ਮਨੀ ਖੇਵਾ, ਆਜਾਦ ਸ਼ਰਮਾ, ਜਤਿੰਦਰ ਧੀਮਾਨ, ਪੰਕਜ ਸ਼ਰਮਾ, ਨੀਰਜ ਬਿੜਲਾ, ਹਰਜਿੰਦਰ ਸ਼ਰਮਾ, ਕਮਲ ਸ਼ਰਮਾ, ਸਾਧੂ ਰਾਮ ਸਿੰਘ ਵੀ ਹਾਜ਼ਰ ਸਨ
 
Top