Home >> Ludhiana >> National >> Recent >> * ਪ੍ਰਵਾਸੀ ਲੇਖਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ਰਿਲੀਜ਼ * ਐਸ ਪੀ ਸਿੰਘ ਉਬਰਾਏ, ਮੇਅਰ ਸੰਧੂ, ਤੂਰ, ਭੱਠਲ, ਗਿੱਲ, ਸ਼ਿੰਦਾ ਆਦਿ ਮੁੱਖ ਮਹਿਮਾਨ ਵਜੋਂ ਪੁੱਜੇ



ਲੁਧਿਆਣਾ, 24 ਅਪ੍ਰੈਲ (ਹਾਰਦਿਕ ਕੁਮਾਰ)-ਉੱਘੇ ਪਰਵਾਸੀ ਲੇਖਕ ਪੱਤਰਕਾਰ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂਪ੍ਰਵਾਸੀ ਸੰਘਰਸ਼’, ‘ਪ੍ਰਵਾਸੀ ਮੁੱਦੇ’ ‘ਪ੍ਰਵਾਸੀ ਨਿਗਾਹਾਂਅੱਜ ਸਥਾਨਕ ਪੰਜਾਬੀ ਭਵਨ ਲੁਧਿਆਣਾ ਵਿਖੇ ਰਿਲੀਜ਼ ਹੋਈਆਂ। ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਵਿਖੇ ਵਸਦੇ ਪ੍ਰਵਾਸੀ ਲੇਖਕ ਗੁਰਸਤਿੰਦਰ ਸਿੰਘ ਰੰਧਾਵਾ ਦੀਆਂ ਇਹ ਕਿਤਾਬਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੂੰ ਉਥੋਂ ਦੀਆਂ ਰਹੀਆਂ ਦਰਪੇਸ਼ ਸਮੱਸਿਆਵਾਂ ਅਤੇ ਉਹਨਾਂ ਵੱਲੋਂ ਵਿੱਢੇ ਸੰਘਰਸ਼ ਦੀ ਕਹਾਣੀ ਨੂੰ ਦਰਸਾਉਂਦੀਆਂ ਹਨ।
ਅੱਜ ਦੇ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਉੱਘੇ ਸਮਾਜਸੇਵੀ ਡਾ. ਐਸਪੀ ਸਿੰਘ ਉਬਰਾਏ ਨੇ ਉਕਤ ਕਿਤਾਬਾਂ ਰਿਲੀਜ਼ ਹੋਣਤੇ ਲੇਖਕ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਵਧਾਈ ਦਿੰਦਿਆਂ ਆਖਿਆ ਕਿ ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀਆਂ ਨੂੰ ਇਹ ਕਿਤਾਬਾਂ ਇਕ ਨਵੀਂ ਸੇਧ ਦੇਣਗੀਆਂ ਅਤੇ ਜੋ ਉਹਨਾਂ ਨੂੰ ਉਥੋਂ ਦੀ ਸਰਜਮੀਂਤੇ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਦਿਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਹਾਈ ਹੋਣਗੀਆਂ।ਜਦਕਿ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਪ੍ਰੋ ਰਵਿੰਦਰ ਸਿੰਘ ਭੱਠਲ ਨੇ ਆਖਿਆ ਕਿ .ਰੰਧਾਵਾ ਨੇ ਜਿੱਥੇ ਪੰਜਾਬੀਆਂ ਦੇ ਇਤਿਹਾਸ ਨੂੰ ਲਿਖਿਆ ਉਥੇ ਇਤਿਹਾਸ ਨੂੰ ਸੰਭਾਲਣ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਹੈ, ਉਸ ਵੱਲੋਂ ਕੌਮ ਨੂੰ ਦਿੱਤੀਆਂ ਪੰਜ ਕਿਤਾਬਾਂ ਹੀ ਉਸਦੀ ਇਕ ਵਧੀਆ ਉਦਾਹਰਨ ਹਨ। ਜਦਕਿ ਉੱਘੇ ਸਾਹਿਤਕਾਰ ਪ੍ਰੋ, ਗੁਰਭਜਨ ਗਿੱਲਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਪ੍ਰਧਾਨ ਕੇ.ਕੇ ਬਾਵਾ ਅਤੇ ਉੱਘੇ ਲੋਕ ਗਾਇਕ ਸੁਰਿੰਦਰ ਸ਼ਿੰਦਾ ਨੇ . ਰੰਧਾਵਾ ਨਾਲ ਆਪਣੀ ਜ਼ਿੰਦਗੀ ਦੀਆਂ ਪੁਰਾਣੀਆਂ ਸਾਂਝਾਂ ਨੂੰ ਤਾਜ਼ਾ ਕਰਦਿਆਂ ਆਖਿਆ ਕਿ ਗੁਰਜਤਿੰਦਰ ਰੰਧਾਵਾ ਇਕ ਉਹ ਨਿਧੜਕ ਲੇਖਕ ਹੈ ਜੋ ਆਪਣੇ ੲੈਡੀਟੋਰੀਅਲ ਨਾਲ ਹਰ ਰੋਜ਼ ਇਤਿਹਾਸ ਦਾ ਇਕ ਨਵਾਂ ਪੰਨਾ ਸਿਰਜਦਾ ਹੈ। ਇਸ ਮੌਕੇ ਸਟੇਜ ਦਾ ਸੰਚਾਲਨ . ਜਨਮੇਜਾ ਸਿੰਘ ਜੌਹਲ ਨੇ ਬਾਖੂਬੀ ਨਿਭਾਇਆ ਜਦਕਿ ਲੁਧਿਆਣਾ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਨੇ ਗੁਰਜਤਿੰਦਰ ਸਿੰਘ ਰੰਧਾਵਾ ਦਾ ਵਿਸ਼ੇਸ਼ ਸਨਮਾਨ ਕਰਦਿਆਂ ਪ੍ਰਵਾਸੀ ਮੁੱਦਿਆਂ ਬਾਰੇ ਉਹਨਾਂ ਦੀਆਂ ਰਿਲੀਜ਼ ਹੋਈਆਂ ਕਿਤਾਬਾਂ ਦੀ ਉਹਨਾਂ ਨੂੰ ਵਧਾਈ ਦਿੱਤੀ ਅਤੇ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਬਾਬਾ ਫਰੀਦ ਫਾਉਂਡੇਸ਼ਨ ਦੇ ਪ੍ਰਧਾਨ ਪ੍ਰੀਤਮ ਸਿੰਘ ਭਰੋਵਾਲ , ਮਾਲਵਾ ਸੱਭਿਆਚਾਰ ਮੰਚ ਵੱਲੋਂ ਕੇ.ਕੇ ਬਾਵਾ ਅਤੇ ਹੋਰ ਸੰਸਥਾਵਾਂ ਵੱਲੋਂ . ਰੰਧਾਵਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਤੂਰ ਆਈ.ਪੀ.ਐਸ, ਦਰਸ਼ਨ ਸਿੰਘ ਸ਼ੰਕਰ ਸਾਬਕਾ ਡੀਪੀਆਰਉ, ਦਲਬੀਰ ਸਿੰਘ ਹਲਵਾਰਵੀ ਆਸਟ੍ਰੇਲੀਆ, ਸਰਪੰਚ ਤਰਲੋਚਨ ਸਿੰਘ ਲਲਤੋਂ ਕਲਾਂ, ਸਰਪੰਚ ਨਿਸ਼ਾਨ ਸਿੰਘ ਕਲਿਆਣ, ਲੇਖਕ ਦਵਿੰਦਰ ਕੌਰ ਦਿਲਰੂਪ, ਜਸਮੇਲ ਸਿੰਘ ਢੱਟ, ਪਰਗਟ ਸਿੰਘ ਗਰੇਵਾਲ, ਪ੍ਰਧਾਨ ਪ੍ਰੋ.ਮੋਹਣ ਸਿੰਘ ਫਾਉਂਡੇਸ਼ਨ, ਪਰਦੀਪ ਸਿੰਘ ਸੰਧੂ, ਪ੍ਰਿੰ. ਕ੍ਰਿਸ਼ਨ ਸਿੰਘ, ਰਵਿੰਦਰ ਸਿੰਘ ਰੰਗੂਵਾਲ, ਰਣਜੀਤ ਸਿੰਘ ਦੁਲੇਅ, ਗੁਰਦੀਪ ਸਿੰਘ ਲੀਲ੍ਹ, ਹੈਪੀ ਕੌਂਸਲਰ, ਹਰਬੰਸ ਸਿੰਘ ਗਿੱਲ, ਪਹਿਲਵਾਨ ਹਰਮੇਲ ਸਿੰਘ, ਉੱਭਰਦਾ ਗਾਇਕ ਮਨਿੰਦਰ ਸ਼ਿੰਦਾ, ਸ਼ਿੰਦਰਪਾਲ ਸਿੰਘ ਦੁਲੇਂਅ, ਕਮਲਜੀਤ ਸਿੰਘ ਸ਼ੰਕਰ, ਬਲਕਾਰ ਸਿੰਘ ਭੁੱਲਰ, ਅਮਰੀਕ ਸਿੰਘ ਬੋਪਾਰਾਏਬਿੱਟੂ ਭਿੰਡਰ, ਸਾਬ੍ਹੀ ਤੂਰ ਕੌਂਸਲਰ, ਤੇਜਪ੍ਰਤਾਪ ਸਿੰਘ ਸੰਧੂ, ਹਰਮਿੰਦਰਪਾਲ ਸਿੰਘ, ਮਨਜੀਤ ਸਿੰਘ ਲੱਡੂ, ਆਦਿ ਪੰਜਾਬੀ ਸਾਹਿਤ ਤੇ ਹੋਰ ਖੇਤਰਾਂ ਨਾਲ ਸੰਬੰਧਿਤ ਸਖਸ਼ੀਅਤਾਂ ਹਾਜ਼ਰ ਸਨ। ਅੰਤ ਵਿਚ ਲੇਖਕ ਗੁਰਜਤਿੰਦਰ ਸਿੰਘ ਰੰਧਾਵਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹਨਾਂ ਵੱਲੋਂ ਪ੍ਰਵਾਸੀ ਮੁੱਦਿਆਂ ਬਾਰੇ ਕੀਤੀ ਗਈ ਸੇਵਾ ਪੰਜਾਬੀਆਂ ਲਈ ਸਹਾਈ ਸਾਬਿਤ ਹੋਵੇਗੀ


 
Top