Home >> Education >> Ludhiana >> Recent >> sports >> ਵੈਟਨਰੀ ਯੂਨੀਵਰਸਿਟੀ ਵਿਖੇ ਪ੍ਰਵਾਸੀ ਭਾਰਤੀ ਵਿਦਿਆਰਥਣਾਂ ਦਾ ਖੇਡ ਦਿਵਸਲੁਧਿਆਣਾ, 26 ਅਪ੍ਰੈੱਲ (ਹਾਰਦਿਕ ਕੁਮਾਰ )-ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਸਿੱਖਿਆ ਹਾਸਿਲ ਕਰ ਰਹੀਆਂ ਪ੍ਰਵਾਸੀ ਭਾਰਤੀ ਵਿਦਿਆਰਥਣਾਂ ਦੇ ਖੇਡ ਦਿਵਸ ਦਾ ਆਯੋਜਨ ਕੀਤਾ ਗਿਆਇਨਾਂ ਵਿਦਿਆਰਥਣਾਂ ਨੇ ਬੜੇ ਚਾਅ, ਉਤਸ਼ਾਹ ਅਤੇ ਖੇੜੇ ਦਾ ਮਾਹੌਲ ਵਿਚ ਇਸ ਦਿਨ ਦਾ ਆਨੰਦ ਮਾਣਿਆਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਅਮਰਜੀਤ ਸਿੰਘ ਨੰਦਾ ਦੀ ਧਰਮ ਪਤਨੀ ਸ਼੍ਰੀਮਤੀ ਕੰਵਲਜੀਤ ਕੌਰ ਨੰਦਾ ਸਮਾਗਮ ਦੇ ਮੁੱਖ ਮਹਿਮਾਨ ਸਨਫਿਸ਼ਰੀਜ ਕਾਲਜ ਦੇ ਸਾਬਕਾ ਡੀਨ, ਡਾ. ਆਸ਼ਾ ਧਵਨ ਪਤਵੰਤੇ ਮਹਿਮਾਨ ਵਜੋਂ ਸ਼ਾਮਿਲ ਹੋਏਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਇਓਕੈਮਿਸਟਰੀ ਵਿਭਾਗ ਦੇ ਮੁਖੀ, ਡਾ. ਸੁਚੇਤਾ ਸ਼ਰਮਾ ਵੀ ਇਸ ਮੌਕੇ ਮੌਜੂਦ ਸਨ
ਸ਼੍ਰੀਮਤੀ ਨੰਦਾ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਵਿਚ ਅਹਿਮ ਸਥਾਨ ਹੈ ਅਤੇ ਵਿਦਿਆਰਥਣਾਂ ਨੂੰ ਆਪਣੀ ਸ਼ਖ਼ਸੀਅਤ ਦੇ ਵਿਕਾਸ ਵਾਸਤੇ ਖੇਡਾਂ ਵਿਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈਇਸ ਖੇਡ ਦਿਵਸ ਨੂੰ ਕਰਵਾਉਣ ਲਈ ਉਨਾਂ ਹੋਸਟਲ ਵਾਰਡਨ, ਸ਼੍ਰੀਮਤੀ ਨਿਧੀ ਸ਼ਰਮਾ ਦੀ ਸ਼ਲਾਘਾ ਵੀ ਕੀਤੀਵਿਦਿਆਰਥਣਾਂ ਵਲੋਂ ਖੇਡ ਭਾਵਨਾ ਦੀ ਸਹੁੰ ਚੁੱਕਣ ਦੇ ਨਾਲ ਖੇਡ ਮੁਕਾਬਲੇ ਸ਼ੁਰੂ ਹੋਏਕੈਰਮ ਬੋਰਡ ਅਤੇ ਸ਼ਤਰੰਜ ਦੇ ਮੁਕਾਬਲੇ ਕਰਵਾਉਣ ਦੇ ਨਾਲ ਨਾਲ ਖੋ-ਖੋ ਅਤੇ ਵਾਲੀਬਾਲ ਦੇ ਮੁਕਾਬਲੇ ਵੀ ਕਰਵਾਏ ਗਏਵਾਲੀਬਾਲ ਅਤੇ ਖੋ-ਖੋ ਦੇ ਮੁਕਾਬਲਿਆਂ ਵਿਚ 'ਟੀਮ ਵਾਈਟ' ਨੇ ਜਿੱਤ ਹਾਸਿਲ ਕੀਤੀ

ਟੀਸ਼ੇਅਰਿੰਗ, ਦੂਸਰੇ ਸਾਲ ਦੀ ਵਿਦਿਆਰਥਣ ਨੂੰ ਸਰਵਉੱਤਮ ਖਿਡਾਰੀ ਦਾ ਸਨਮਾਨ ਮਿਲਿਆ ਜਦਕਿ ਸੰਦੀਪ ਨੂੰ ਕੈਰਮ ਬੋਰਡ ਦੀ ਖੇਡ ਵਿਚ ਪਹਿਲਾ ਸਥਾਨ ਹਾਸਿਲ ਹੋਇਆਹੋਰ ਖਿਡਾਰਨਾਂ ਵਿਚ ਮੁਸਕਾਨ, ਨਿਸ਼ਾ, ਅਰਸ਼ਪ੍ਰੀਤ, ਸੰਦੀਪ, ਪਾਹੁਲ, ਰਾਜਬੀਰ, ਪਲਵੀ, ਹਰਜੋਤ, ਹਰਮਨ, ਸਿਮਰਨ, ਜੈਦੀਪ, ਗੁਲਗੁਲ ਅਤੇ ਗੁਰਲੀਨ ਨੇ ਆਪਣੀ ਖੇਡ ਕਾਰਗੁਜ਼ਾਰੀ ਦਾ ਬਹੁਤ ਉਮਦਾ ਪ੍ਰਦਰਸ਼ਨ ਕੀਤਾਵਿਦਿਆਰਥਣਾਂ ਨੇ ਆਪਣੀਆਂ ਸਹਿਪਾਠਣਾਂ ਦੀ ਬਹੁਤ ਉਤਸਾਹ ਨਾਲ ਹੌਸਲਾ ਅਫ਼ਜ਼ਾਈ ਕੀਤੀ ਇਨਾਮ ਵੰਡ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ. ਸਤਿਆਵਾਨ ਰਾਮਪਾਲ ਨੇ ਵਿਦਿਆਰਥਣਾਂ ਨੂੰ ਇਸ ਗੱਲ ਲਈ ਪ੍ਰੇਰਿਆ ਕਿ ਖੇਡਾਂ ਸਰੀਰਕ ਅਤੇ ਮਾਨਸਿਕ ਸ਼ਕਤੀ ਲਈ ਬਹੁਤ ਵਧੀਆ ਸਾਧਨ ਹਨ, ਇਸ ਲਈ ਖੇਡਾਂ ਰਾਹੀਂ ਸਾਨੂੰ ਕਈ ਤਰਾਂ ਦਾ ਫਾਇਦਾ ਮਿਲਦਾ ਹੈਉਨਾਂ ਇਹ ਵੀ ਕਿਹਾ ਕਿ ਮਨ ਨੂੰ ਖੁਸ਼ ਅਤੇ ਆਨੰਦ ਦੀ ਅਵਸਥਾ ਵਿਚ ਲਿਆਉਣ ਲਈ ਵੀ ਖੇਡਾਂ ਬਹੁਤ ਸਹਾਈ ਹੁੰਦੀਆਂ ਹਨਸ਼੍ਰੀਮਤੀ ਨਿਧੀ ਸ਼ਰਮਾ ਨੇ ਆਏ ਹੋਏ ਮਹਿਮਾਨਾਂ, ਵਿਦਿਆਰਥੀਆਂ ਅਤੇ ਖੇਡ ਦਿਵਸ ਨੂੰ ਸੁਚਾਰੂ ਤਰੀਕੇ ਨਾਲ ਸੰਪੂਰਨ ਕਰਨ ਵਾਲੇ ਸਹਾਇਕਾਂ ਦਾ ਧੰਨਵਾਦ ਕੀਤਾ

 
Top