Home >> Business >> Ludhiana >> Main >> National >> Recent >> ਐਲ.ਡੀ.ਐਚ ਓਲਡ ਸਿਟੀ ਫੈਮਿਲੀ ਰੈਸਟੋਰੈਂਟ ਖੁੱਲਿਆ * ਮੇਅਰ ਬਲਕਾਰ ਸਿੰਘ ਸੰਧੂ ਵਲੋਂ ਉਦਘਾਟਨਲਧਿਆਣਾ, 6 ਅਪ੍ਰੈਲ (ਭਜਨਦੀਪ ਸਿੰਘ)-ਵਰਤਮਾਨ ਸਮੇਂ ਦੌਰਾਨ ਦੇਸ਼ ਅੰਦਰ ਖਾਣ ਪੀਣ ਵਾਲੀਆਂ ਵਸਤੂਆਂ ਵਿਚ ਸ਼ੁੱਧਤਾ ਨਾ ਹੋਣ ਕਾਰਨ ਅਸੀਂ ਤਰਾਂ ਤਰਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਜਦੋਂ ਤੱਕ ਲੋਕਾਂ ਨੂੰ ਗੁਣਵਤਾ ਭਰਪੂਰ ਅਤੇ ਸ਼ੁੱਧ ਖਾਧ ਪਦਾਰਥ ਮੁਹੱਈਆ ਨਹੀਂ ਕੀਤੇ ਜਾਂਦੇ ਅਸੀਂ ਸਿਹਤਮੰਦ ਨਹੀਂ ਹੋ ਸਕੇ। ਇਹ ਵਿਚਾਰ ਮੇਅਰ : ਬਲਕਾਰ ਸਿੰਘ ਸੰਧੂ ਨੇ ਪਾਸੀ ਨਗਰ ਸਥਿਤ ਨਵੇਂ ਖੁੱਲੇ ਫੈਮਿਲੀ ਰੈਸਟੋਰੈਂਟ ਐਲ.ਡੀ.ਐਚ ਓਲਡ ਸਿਟੀ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ। ਉਨਾਂ ਅੱਗੇ ਕਿਹਾ ਕਿ ਖਾਣ ਪੀਣ ਵਾਲੀਆਂ ਵਸਤੂਆਂ ਵਿਚ ਮਿਲਾਵਟ ਕਰਨਾ ਇਕ ਬਹੁਤ ਵੱਡਾ ਗੁਨਾਹ ਹੁੰਦਾ ਹੈ। ਇਸ ਮੌਕੇ ਉਨਾਂ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਉਤਪਾਦਨ ਕਰਨ ਵਾਲਿਆਂ ਅਤੇ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨਿਜੀ ਮੁਫ਼ਾਦਾਂ ਤੋਂ ਉਪਰ ਉਠਕੇ ਗੁਣਵਤਾ ਭਰਪੂਰ ਅਤੇ ਸ਼ੁੱਧਤਾ ਵਾਲਾ ਸੰਤੁਲਿਤ ਭੋਜਨ ਲੋਕਾਂ ਨੂੰ ਮੁਹੱਈਆ ਕਰਨ। ਇਸ ਮੌਕੇ ਰੈਸਟੋਰੈਂਟ ਦੇ ਪ੍ਰਬੰਧਕ ਵਿਜੈ ਮਲਹੋਤਰਾ, ਪਵਨਜੀਤ ਸਿੰਘ ਅਤੇ ਮਨਦੀਪ ਸਿੰਘ ਨੇ ਕਿਹਾ ਕਿ ਖੋਲਿਆ ਗਿਆ ਨਵਾਂ ਰੈਸਟੋਰੈਂਟ ਇਕ ਪਰਿਵਾਰਕ ਰੈਸਟੋਰੈਂਟ ਹੈ, ਜਿੱਥੇ ਉਤਮ ਦਰਜੇ ਦੇ ਤਿਆਰ ਕੀਤੇ ਖਾਣਿਆਂ ਦਾ ਗਾਹਕ ਲੁਤਫ਼ ਉਠਾ ਸਕਣਗੇ। ਇਸ ਮੌਕੇ ਕੌਂਸਲਰ ਦਿਲਰਾਜ ਸਿੰਘ, ਕੌਂਸਲਰ ਬਰਜਿੰਦਰ ਕੌਰ, ਇੰਦਰਜੀਤ ਰਾਏਪੁਰ, ਰਮਨ ਮੌਦਗਿੱਲ, ਰੇਸ਼ਮ ਸਿੰਘ ਸੱਗੂ ਸਮੇਤ ਕਈ ਆਗੂ ਹਾਜ਼ਰ ਸਨ। ਇਸ ਮੌਕੇ ਪ੍ਰਬੰਧਕਾਂ ਵਲੋਂ ਮੇਅਰ : ਬਲਕਾਰ ਸਿੰਘ ਸੰਧੂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ। 

 
Top