Home >> Ludhiana >> National >> Politics >> Recent >> ਕਾਂਗਰਸ ਨੇ ਸਮਾਨਤਾ ਅਤੇ ਗਿਆਨ ਦਿਵਸ ਰੂਪ ਵਿਚ ਮਨਾਇਆ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਵ ਅੰਬੇਡਕਰ ਜੀ ਦਾ 127 ਵਾਂ ਜਨਮ ਦਿਹਾੜਾਕਾਂਗਰਸ ਨੇ ਸਮਾਨਤਾ ਅਤੇ ਗਿਆਨ ਦਿਵਸ ਰੂਪ ਵਿਚ ਮਨਾਇਆ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਵ ਅੰਬੇਡਕਰ ਜੀ ਦਾ 127 ਵਾਂ ਜਨਮ ਦਿਹਾੜਾ

ਲੁਧਿਆਣਾ 14 ਅਪ੍ਰੈਲ (Bhajandeep singh )ਜਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਡਕਰ ਜੀ ਦਾ 127 ਵਾਂ ਜਨਮ ਦਿਹਾੜਾ ਕਾਂਗਰਸ ਭਵਨ ਵਿਖੇ ਸਮਾਨਤਾ ਅਤੇ ਗਿਆਨ ਦਿਵਸ ਦੇ ਰੂਪ ਵਿਚ ਮਨਾਇਆ ਗਿਆ। ਇਸ ਮੌਕੇ ਤੇ ਸਮਾਰੋਹ ਦੀ ਅਗੁਵਾਈ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਗੋਗੀ ਨੇ ਕੀਤੀ। ਇਸ ਮੌਕੇ ਤੇ ਬੋਲਦਿਆਂ ਜਿਲਾ ਪ੍ਰਧਾਨ ਗੁਰਪ੍ਰੀਤ ਨੇ ਕਿਹਾ ਕਿ ਬਾਬਾ ਸਾਹਿਬ ਦਾ ਜਨਮ ਇਕ ਬਹੁਤ ਹੀ ਗਰੀਬ ਪਰਿਵਾਰ ਵਿਚ ਹੋਇਆ ਸੀ ਅਤੇ ਉਸ ਦੌਰਾਨ ਉਹਨਾਂ ਨੂੰ ਜਾਤ-ਪਾਤ ਅਤੇ ਉੱਚ ਨੀਚ ਦੇ ਭੇਦਭਾਵ ਦੀ ਪੀੜਾ ਨੂੰ ਵੀ ਸਹਿਣਾ ਪਿਆ ਪਰ ਸਮੇ ਦੇ ਨਾਲ-ਨਾਲ ਬਾਬਾ ਸਾਹਿਬ ਨੇ ਆਪਣੇ ਮਜਬੂਤ ਇਰਾਦਿਆਂ ਦੇ ਚਲਦਿਆਂ ਇਕ ਅਜਿਹੇ ਮੁਕਾਮ ਨੂੰ ਹਾਸਿਲ ਕੀਤਾ ਕਿ ਅੱਜ ਪੂਰੀ ਦੁਨੀਆਂ ਬਾਬਾ ਸਾਹਿਬ ਨੂੰ ਨਮਨ ਕਰਦੀ ਹੈ। ਪ੍ਰਧਾਨ ਗੋਗੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਵਿਚ ਬਾਬਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਸਹੀ ਅਰਥਾਂ ਵਿਚ ਉਹ ਭਾਰਤੀ ਸੰਵਿਧਾਨ ਦੇ ਸ਼ਿਲਪਕਾਰ ਹਨ ਅਤੇ ਉਸ ਸਮਾਂ ਤਿਆਰ ਕੀਤਾ ਸੰਵਿਧਾਨ ਅੱਜ ਵੀ ਸਾਡੇ ਦੇਸ਼ ਨੂੰ ਰਾਹ ਵਿਖਾ ਰਿਹਾ ਹੈ। ਇਸ ਮੌਕੇ ਤੇ ਡਿਪਟੀ ਮੇਅਰ ਸਰਵਜੀਤ ਕੌਰ,ਸੇਵਾਦਲ ਆਗੂ ਨੇਤਾ ਸੁਸ਼ੀਲ ਪਰਾਸ਼ਰ,ਅਤੇ ਸੀਨੀਅਰ ਆਗੂ ਨੇਤਾ ਡੀ.ਆਰ ਭੱਟੀ ਨੇ ਕਿਹਾ ਕਿ ਡਾਕਟਰ ਅੰਬੇਡਕਰ ਦੀ ਲੋਕਤੰਤਰ ਵਿਚ ਬਹੁਤ ਡੂੰਗੀ ਆਸਥਾ ਸੀ ਅਤੇ ਉਹਨਾਂ ਦੇ ਪ੍ਰਭਾਵ ਦੇ ਕਾਰਨ ਹੀ ਅੱਜ ਔਰਤਾਂ,ਦਲਿਤ ਵਰਗਾਂ ਅਤੇ ਪਿੱਛੜੀ ਜਾਤੀਆਂ ਨੂੰ ਮਾਨ ਸਤਿਕਾਰ ਹਾਸਿਲ ਹੋਇਆ ਹੈ। ਇਸ ਮੌਕੇ ਤੇ ਕੌਂਸਲਰ ਹੰਸ ਰਾਜ,ਸ਼ੀਲਾ ਮੱਸੀ,ਕੌਂਸਲਰ ਪਤੀ ਅਤੇ ਬਲਾਕ ਪ੍ਰਧਾਨ ਮੋਨੂੰ ਖੀਂਦਾ,ਬਲਾਕ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ,ਵਾਰਡ ਪ੍ਰਧਾਨ ਮਨੀਸ਼ਾ ਕਪੂਰ,ਭਾਨੂੰ ਪ੍ਰਤਾਪ,ਸ਼ਿਵੂ ਚੌਹਾਨ,ਬਾਬਾ ਸੁਭਾਸ਼,ਸੁਰਿੰਦਰ ਸ਼ਰਮਾ,ਵਿੱਕੀ ਸਭਰਵਾਲ,ਵਿਨੇ ਸ਼ਰਮਾ,ਨਾਨਕ ਚੰਦ,ਅਜੇ,ਚੰਦਰ ਸ਼ੇਖਰ,ਮਨੀਸ਼ ਕਪੂਰ ਅਤੇ ਰਾਮ ਹਾਜਿਰ ਹੋਏ

 
Top