Home >> Life & style >> Ludhiana >> Recent >> ਹਾਕੀ 'ਤੇ ਅਧਾਰਿਤ ਪੰਜਾਬੀ ਫਿਲਮ 'ਖਿੱਦੋ ਖੂੰਡੀ' 20 ਅਪ੍ਰੈਲ, 2018 ਨੂੰ ਰਿਲੀਜ ਲਈ ਤਿਆਰ ਪੰਜਾਬੀ ਫਿਲਮ 'ਖਿੱਦੋ ਖੂੰਡੀ' ਦੀ ਸਟਾਰ ਕਾਸਟ ਅਤੇ ਕਰੂ ਵੱਲੋਂ ਵੇਵ ਸਿਨੇਮਾ 'ਚ ਪ੍ਰੈਸ ਕਾਨਫਰੰਸ



ਲੁਧਿਆਣਾ, 18 ਅਪ੍ਰੈਲ(ਹਾਰਦਿਕ ਕੁਮਾਰ )- ਹਾਕੀ 'ਤੇ ਅਧਾਰਿਤ ਪਹਿਲੀ ਪੰਜਾਬੀ ਫਿਲਮ 'ਖਿੱਦੋ ਖੂੰਡੀ' 20 ਅਪ੍ਰੈਲ, 2018 ਨੂੰ ਸਿਨੇਮਾ ਘਰਾਂ ' ਦਿਖਾਏ ਜਾਣ ਲਈ ਤਿਆਰ ਹੈ। ਮਾਰਚ ' ਇਸਦਾ ਟ੍ਰੇਲਰ ਲਚ ਹੋਇਆ ਸੀ। ਇਹ ਫਿਲਮ ਖੇਡ ਦੇ ਮਾਣ ਮੱਤੇ ਇਤਿਹਾਸ ਨੂੰ ਸਮੇਟੇ ਜਲੰਧਰ ਦੇ ਨੇੜੇ ਛੋਟੇ ਜਿਹੇ ਪਿੰਡ ਸੰਸਾਰਪੁਰ ਦੀ ਕਹਾਣੀ ਬਿਆਨ ਕਰੇਗੀ। 

ਇਸ ਪਿੰਡ ਨੇ ਦੇਸ਼ ਨੂੰ 15 ਹਾਕੀ ਓਲੰਪਿਅਨ ਦਿੱਤੇ ਹਨ। ਇਸਦਾ ਨਿਰਮਾਣ ਤਲਵਿੰਦਰ ਨੇ ਅਤੇ ਨਿਰਦੇਸ਼ਨ ਰੋਹਿਤ ਜੁਗਰਾਜ ਨੇ ਕੀਤਾ ਹੈ। ਰੋਹਿਤ ਨੇ ਸਰਦਾਰਜੀ ਪਾਰਟ 1 ਅਤੇ 2 ਡਾਇਰੈਕਟ ਕੀਤੀ ਸੀ। 'ਖਿੱਦੋ ਖੂੰਡੀ' ਦੀ ਸਟਾਰ ਕਾਸਟ ਨੇ ਵੇਵ ਸਿਨੇਮਾ ' ਮੀਡੀਆ ਨਾਲ ਗੱਲਬਾਤ ਕੀਤੀ। ਫਿਲਮ ਨੂੰ ਵੇਵ ਦਾ ਸਮਰਥਨ ਪ੍ਰਾਪਤ ਹੈ। ਮੁੱਖ ਭੂਮਿਕਾ ਰਣਜੀਤ ਬਾਵਾ ਅਤੇ ਮੈਂਡੀ ਤੱਖੜ ਨੇ ਨਿਭਾਈ ਹੈ।

ਪ੍ਰੈਸ ਕਾਨਫਰੰਸ ' ਐਲਨਾਜ ਨੌਰੋਜੀ ਅਤੇ ਮਾਨਵ ਵਿੱਜ ਵੀ ਮੌਜ਼ੂਦ ਸਨ। ਮਸ਼ਹੂਰ ਪੰਜਾਬੀ ਕਵੀ ਅਤੇ ਪੰਜਾਬ ਆਰਟਸ ਕਾਊਂਸਿਲ ਦੇ ਪ੍ਰਧਾਨ ਸੁਰਜੀਤ ਪਾਤਰ ਅਤੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਫਿਲਮ ਦੀ ਕਾਸਟ ਅਤੇ ਕਰੂ ਨੂੰ ਆਸ਼ੀਰਵਾਦ ਦੇਣ ਲਈ ਮੌਜ਼ੂਦ ਸਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹਰਪ੍ਰੀਤ ਸਿੰਘ ਸੰਧੂ ਵੀ ਉੱਥੇ ਮੌਜ਼ੂਦ ਸਨ। ਯੂਨੀਸਿਸ ਇਨਫੋਸਾਲਿਊਸ਼ੰਜ ਇਸ ਫਿਲਮ ਦਾ ਡਿਜੀਟਲ ਪਾਰਟਨਰ ਹੈ। ਫਿਲਮ ਰਣਜੀਤ ਬਾਵਾ ਨੂੰ ਨਾਇਕ ਦੇ ਰੂਪ ' ਪੇਸ਼ ਕਰਦੀ ਹੈ। ਉਹ ਆਪਣੀ ਪੰਜਾਬੀ ਐਲਬਮ ਮਿੱਟੀ ਦਾ ਬਾਵਾ ਲਈ ਮਸ਼ਹੂਰ ਹਨ। ਬਾਵਾ ਇਸ ਵਾਰ ਇੱਕ ਅਲਗ ਭੂਮਿਕਾ ' ਨਜ਼ਰ ਆਉਣਗੇ। ਐਲਨਾਜ ਨੌਰੋਜੀ ਇੱਕ ਈਰਾਨੀ ਮਾਡਲ ਹੈ ਅਤੇ ਇਸ ਫਿਲਮ ਦੇ ਨਾਲ ਪੰਜਾਬੀ ਸਿਨੇਮਾ ' ਆਪਣੀ ਅੰਤਰਰਾਸ਼ਟਰੀ ਅਦਾਕਾਰੀ ਦੀ ਸ਼ੁਰੂਆਤ ਕਰੇਗੀ। ਫਿਲਮ ਦੀ ਟੀਮ ਨੂੰ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਸਿਖਲਾਈ ਦਿੱਤੀ ਹੈ, ਜਿਸ ਨਾਲ ਫਿਲਮ ' ਕਾਬਲੀਅਤ ਨਜ਼ਰ ਆਵੇਗੀ। 'ਮੇਰੇ ਕੈਰੀਅਰ ' ਵਿਭਿੰਨ ਸੰਗੀਤ ਐਲਬਮਾਂ ਅਤੇ ਫਿਲਮਾਂ ਦਾ ਇੱਕ ਹਿੱਸਾ ਰਿਹਾ ਹੈ ਪਰ ਇਯ ਫਿਲਮ ਦੇ ਨਾਲ ਮੈਨੂੰ ਜਿਹੜਾ ਸੰਤੋਸ਼ ਮਿਲਿਆ ਹੈ ਉਸਦਾ ਕੋਈ ਮੁਕਾਬਲਾ ਨਹੀਂ ਹੈ। ਮੇਰੇ ਨਿਰਦੇਸ਼ਕ ਅਤੇ ਨਿਰਮਾਤਾ ਨੇ ਮੈਨੂੰ ਊਚਿਤ ਤਰੀਕੇ ਨਾਲ ਨਿਰਦੇਸ਼ਿਤ ਕੀਤਾ, ਜਿਸ ਨਾਲ ਮੈਨੂੰ ਆਪਣੇ ਆਪ ਨੂੰ ਸਭ ਤੋਂ ਵਧੀਆ ਰੂਪ ' ਪੇਸ਼ ਕਰਨ ' ਮਦਦ ਮਿਲੀ,' ਰਣਜੀਤ ਬਾਵਾ ਨੇ ਗੱਲਬਾਤ ਦੌਰਾਨ ਕਿਹਾ। 'ਖਿੱਦੋ ਖੂੰਡੀ' ਵਿਚ 'ਖਿੱਦੋ' ਦਾ ਅਰਥ ਹੈ ਫਟੇ ਹੋਏ ਕੱਪੜਿਆਂ ਨਾਲ ਬਣੀ ਇੱਕ ਗੇਂਦ ਅਤੇ 'ਖੂੰਡੀ' ਮਤਲਬ ਇੱਕ ਘੁਮਾਅਦਾਰ ਲੱਕੜ। ਇਹ ਫਿਲਮ ਸੰਸਾਰਪੁਰ ਪਿੰਡ ਨੂੰ ਲੈ ਕੇ ਹੈ, ਜਿਸਨੂੰ ਹਾਕੀ ਦਾ ਮੱਕਾ ਕਿਹਾ ਜਾਂਦਾ ਹੈ। 'ਭਾਰਤੀ ਹਾਕੀ ' ਕਈ ਓਲੰਪਿਕ ਗੋਲਡ ਮੈਡਲ, ਸਿਲਵਰ ਮੈਡਲ ਅਤੇ ਬ੍ਰਾਂਜ ਮੈਡਲ ਇਸੇ ਪਿੰਡ ਦੀ ਬਦੌਲਤ ਪ੍ਰਾਪਤ ਹੋਏ ਸਨ। ਬਾਅਦ ', ਉਸ ਯੁਗ ਦੇ ਨਾਇਕਾਂ ਨੂੰ ਭੁਲਾ ਦਿੱਤਾ ਗਿਆ। ਮੈਨੂੰ ਵਿਸ਼ਵਾਸ ਹੈ ਕਿ ਇਸ ਫਿਲਮ ਨਾਲ ਪੰਜਾਬ ਨੂੰ ਹਾਕੀ ਦਾ ਗੋਲਡਨ ਯੁਗ ਵਾਪਿਸ ਮਿਲ ਜਾਵੇਗਾ,' ਮੈਂਡੀ ਤੱਖੜ ਨੇ ਕਿਹਾ।
'
ਮੈਂ ਇਸ ਪੰਜਾਬੀ ਫਿਲਮ ਦੇ ਮਾਧਿਅਮ ਨਾਲ ਫਿਲਮਾਂ ' ਪਹਿਲੀ ਵਾਰ ਕਦਮ ਰੱਖਣ 'ਤੇ ਬਹੁਤ ਉਤਸਾਹਿਤ ਮਹਿਸੂਸ ਕਰ ਰਹੀ ਹਾਂ। ਮੈਨੂੰ ਲੱਗਦਾ ਹੈ ਕਿ ਪੰਜਾਬੀ ਸਿਨੇਮਾ ਇੰਡਸਟਰੀ ਹਮੇਸ਼ਾ ਸਮਾਜਿਕ ਚਿੰਤਾਵਾਂ ਦੇ ਬਾਰੇ ' ਫਿਲਮਾਂ ਬਣਾਉਂਦੀ ਰਹੀ ਹੈ। ਮੈਨੂੰ ਫਿਲਮ ' ਕੰਮ ਕਰਨਾ ਪਸੰਦ ਆਇਆ ਅਤੇ ਮੈਂ ਇਸਦੇ ਅਨੁਭਵ ਨਾਲ ਬਹੁਤ ਕੁਝ ਸਿੱਖਿਆ ਹੈ,' ਐਲਨਾਜ ਨੌਰੋਜੀ ਨੇ ਕਿਹਾ।
'
ਹੋਣਹਾਰ ਨਿਰਦੇਸ਼ਕ ਰੋਹਿਤ ਜੁਗਰਾਜ ਅਤੇ 'ਖਿੱਦੋ ਖੂੰਡੀ' ਦੀ ਪੂਰੀ ਟੀਮ ਦੇ ਨਾਲ ਕੰਮ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਅਸੀਂ ਇੱਕ ਮਾਸਟਰਪੀਸ ਬਣਾਉਣ ਦੇ ਲਈ ਸਖਤ ਮਿਹਨਤ ਕੀਤੀ ਹੈ ਅਤੇ ਫਿਲਮ ਦੀ ਰਿਲੀਜ ਦੀ ਉਡੀਕ ਹੈ' ਮਾਨਵ ਵਿੱਜ ਨੇ ਕਿਹਾ। ਇਹ ਇੱਕ ਸਪੋਰਟਸ ਫਿਲਮ ਹੈ, ਜਿਹੜੀ ਦੋ ਭਰਾਵਾਂ ਦੀ ਕਹਾਣੀ ਨੂੰ ਚਾਨਣੇ ' ਲਿਆਉਂਦੀ ਹੈ, ਜਿਹੜੇ ਹਾਕੀ ਖੇਡ ਦੇ ਪ੍ਰਤੀ ਲਗਾਅ ਰੱਖਦੇ ਹਨ। ਇਹ ਕਹਾਣੀ ਦੋ ਭਰਾਵਾਂ ਦੀ ਜ਼ਿੰਦਗੀ ਦਾ ਖੁਲਾਸ ਕਰਦੀ ਹੈ ਜਿਹੜੇ ਯੂਨਾਈਟਡ ਕਿੰਗਡਮ ' ਆਪਣੇ ਪਿਤਾ ਦੀ ਅਚਾਨਕ ਮੌਤ ਤੋਂ ਬਾਅਦ ਪੰਜਾਬ ਪਰਤਦੇ ਹਨ। ਉਹ ਜਲੰਧਰ ਦੇ ਕੋਲ ਆਪਣੇ ਪਿੰਡ ਪਰਤਦੇ ਹਨ ਅਤੇ ਪ੍ਰਤੀਕੂਲ ਹਾਲਾਤਾਂ ਦੇ ਖਿਲਾਫ ਲੜਦੇ ਹੋਏ, ਜਿੱਤਣ ਦੇ ਲਈ ਹਾਕੀ ਟੀਮ ਨੂੰ ਮਜ਼ਬੂਤ ਕਰਨ ਦਾ ਟੀਚਾ ਲੈ ਕੇ ਅੱਗੇ ਵਧਦੇ ਹਨ। ਇਹ ਫਿਲਮ ਪੰਜਾਬ ਦੀ ਜ਼ਮੀਨ 'ਤੇ ਅਧਾਰਿਤ ਹੈ ਜਿਸਨੇ ਹਾਕੀ ਖੇਡ ਨੂੰ ਜ਼ਨਮ ਦਿੱਤਾ। ਉਹ ਜਨੂੰਨ, ਜਿਸਦੇ ਕਾਰਨ ਖਿਡਾਰੀਆਂ ਨੇ ਆਪਣੇ ਰਾਸ਼ਟਰ ਦੇ ਮਾਣ ਦੇ ਲਈ ਖੇਡਿਆ, ਇਸ ਫਿਲਮ ' ਸਾਫ ਦਿਖਾਈ ਦੇਵੇਗਾ। ਪਹਿਲਾਂ ਹੀ ਜਾਰੀ ਹੋ ਚੁੱਕੇ ਇਸਦੇ ਗੀਤ 'ਦਿਲਲਗੀ ਅਤੇ ਵਤਨਾ ਵੇ, ਬਹੁਤ ਵਧੀਆ ਫਿਲਮਾਏ ਗਏ ਹਨ


 
Top