Home >> Ludhiana >> National >> Recent >> ਜੈ ਭੀਮ, ਜੈ ਭਾਰਤ ਦੀ ਨਾਅਰਿਆਂ ਨਾਲ ਗੂੰਜਿਆ ਲੁਧਿਆਣਾ- ਡਾ. ਬੀਆਰ ਅੰਬੇਡਕਰ ਦੇ 127ਵੇਂ ਜਨਮ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਦਾ ਅਯੋਜਨਜੈ ਭੀਮ, ਜੈ ਭਾਰਤ ਦੀ ਨਾਅਰਿਆਂ ਨਾਲ ਗੂੰਜਿਆ ਲੁਧਿਆਣਾ- ਡਾ. ਬੀਆਰ ਅੰਬੇਡਕਰ ਦੇ 127ਵੇਂ ਜਨਮ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਦਾ ਅਯੋਜਨ
ਸਾਬਕਾ ਵਿਧਾਇਕ ਸਹੂੰਗੜਾ ਨੇ ਦਿੱਤੀ ਸ਼ੋਭਾ ਯਾਤਰਾ ਨੂੰ ਝੰਡੀ, ਸਾਂਸਦ ਬਿੱਟੂ ਨੇ ਜਯੋਤੀ ਜਲਾ ਕੇ ਕੀਤੀ ਸਮਾਰੋਹ ਦੀ ਸ਼ੁਰੂਆਤ, ਡਾ. ਅੰਬੇਡਕਰ ਨੇ ਸਮਾਜ ਨੂੰ ਨਵੀਂ ਸੋਚ ਤੇ ਦੇਸ਼ ਨੂੰ ਇਕ ਵੱਡਾ ਤੇ ਮਜ਼ਬੂਤ ਸੰਵਿਧਾਨ ਦਿੱਤਾ: ਲਵਲੀ
ਲੁਧਿਆਣਾ, 14 ਅਪ੍ਰੈਲ:Hardik kumar  ਡਾ. ਅੰਬੇਡਕਰ ਨਵਯੁਵਕ ਦਲ ਵੱਲੋਂ ਭਾਰਤ ਰਤਨ ਡਾ. ਬੀਆਰ ਅੰਬੇਡਕਰ ਦੇ 127ਵੇਂ ਜਨਮ ਦਿਵਸ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਨਾਲ ਐਤਵਾਰ ਨੂੰ ਪੂਰਾ ਸ਼ਹਿਰ ਜੈ ਭੀਮ, ਜੈ ਭਾਰਤ ਦੇ ਨਾਅਰਿਆਂ ਨਾਲ ਗੂੰਜ ਪਿਆ। ਹਜ਼ਾਰਾਂ ਦੀ ਗਿਣਤੀ ' ਲੋਕਾਂ ਨੇ ਸ਼ੋਭਾ ਯਾਤਰਾ ' ਹਿੱਸਾ ਲਿਆ ਤੇ ਰੰਗੀ ਬਿਰੰਗੀਆਂ ਝਾਕੀਆਂ ' ਸੱਜੇ ਸਕੂਲੀ ਬੱਚਿਆਂ, ਬੈਂਡ ਬਾਜਿਆਂ, ਹਾਥੀ ਘੋੜਿਆਂ, ਮਲਵਈ ਗਿੱਧੇ, ਭੰਗੜਾ, ਗੱਤਕੇ ਆਦਿ ਦਾ ਅਨੰਦ ਲਿਆ। ਸੈਂਕੜਾਂ ਦੀ ਗਿਣਤੀ ' ਟਰਾਲੀਆਂ ' ਬੈਠੇ ਲੋਕ ਡਾ. ਅੰਬੇਡਕਰ ਦੇ ਭਜਨਾਂ ਦਾ ਗੁਣਗਾਨ ਕਰ ਰਹੇ ਸਨ
ਸ਼ੋਭਾ ਯਾਤਰਾ ਨੂੰ ਝੰਡੀ ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਨੇ ਦਿੱਤੀ। ਸ਼ੋਭਾ ਯਾਤਰਾ ਡਾ. ਏਵੀਐਮ ਸਕੂਲ, ਸਮਾਧ ਸਾਈਂ ਚੰਦ, ਈਸਾ ਨਗਰੀ ਤੋਂ ਸ਼ੁਰੂ ਹੋ ਕੇ, ਚਰਚ ਚੌਕ, ਸ਼ਾਹਪੁਰ ਰੋਡ, ਫੀਲਡ ਗੰਜ, ਜਗਰਾਉਂ ਪੁੱਲ, ਰੇਲਵੇ ਸਟੇਸ਼ਨ, ਘੰਟਾਘਰ ਚੌਕ, ਛਾਉਣੀ ਮੁਹੱਲਾ, ਸਬਜ਼ੀ ਮੰਡੀ ਤੋਂ ਹੁੰਦਿਆਂ ਡਾ. ਅੰਬੇਡਕਰ ਚੌਕ (ਜਲੰਧਰ ਬਾਈਪਾਸ, ਲੁਧਿਆਣਾ) 'ਤੇ ਸਮਾਪਤ ਹੋਈ। ਸ਼ੋਭਾ ਯਾਤਰਾ ਮਾਰਗ ' ਕਈ ਥਾਂਈਂ ਸਵਾਗਤੀ ਗੇਟ ਤੇ ਲੰਗਰ ਲਗਾਏ ਗਏ ਸਨ
ਇਸ ਤੋਂ ਪਹਿਲਾਂ, ਸਾਂਸਦ ਰਵਨੀਤ ਸਿੰਘ ਬਿੱਟੂ ਨੇ ਜਯੋਤੀ ਪ੍ਰਚੰਡ ਕਰਕੇ ਸ਼ੋਭਾ ਯਾਤਰਾ ਤੋਂ ਪਹਿਲਾਂ ਡਾ. ਏਵੀਐਮ ਸਕੂਲ ' ਅਯੋਜਿਤ ਕੀਤੇ ਗਏ ਸਮਾਰੋਹ ਦੀ ਸ਼ੁਰੂਆਤ ਕੀਤੀ। ਜਿਥੇ ਪ੍ਰਸਿੱਧ ਲੋਕ ਗਾਇਕ ਮਨਜੀਤ ਰੂਪੋਵਾਲੀਆ ਤੇ ਲਵ-ਮਨਜੋਤ ਦੀ ਜੋੜੀ ਡਾ. ਅੰਬੇਡਕਰ ਦੇ ਭਜਨ ਗਾਏ। 
ਮਹਿਮਾਨਾਂ ਦਾ ਸਵਾਗਤ ਤੇ ਮੌਜ਼ੂਦਗੀ ਦਾ ਧੰਨਵਾਦ ਕਰਦਿਆਂ, ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਬਕਾ ਵਿਧਾਇਕ ਸਵ. ਬਾਬੂ ਅਜੀਤ ਕੁਮਾਰ ਨੇ ਹਮੇਸ਼ਾ ਉਨ੍ਹਾਂ ਨੂੰ ਡਾ. ਅੰਬੇਡਕਰ ਦੀ ਸੋਚ 'ਤੇ ਚੱਲ ਕੇ ਲੋੜਵੰਦਾਂ ਦੀ ਮਦੱਦ ਕਰਨ ਦੀ ਪ੍ਰੇਰਨਾ ਦਿੱਤੀ ਸੀ ਅਤੇ ਅੱਜ ਇਸ ਸ਼ੋਭਾ ਯਾਤਰਾ ਦਾ ਅਯੋਜਨ ਉਨ੍ਹਾਂ ਦੀ ਸੋਚ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਡਾ. ਅੰਬੇਡਕਰ ਨੇ ਸਮਾਜ ਨੂੰ ਨਵੀਂ ਸੋਚ ਦਿੰਦਿਆਂ, ਦੇਸ਼ ਨੂੰ ਇਕ ਵੱਡਾ ਤੇ ਮਜ਼ਬੂਤ ਸੰਵਿਧਾਨ ਦਿੱਤਾ। ਡਾ. ਏਵੀਐਮ ਸਕੂਲ ਦੇ ਇਤਿਹਾਸ ਬਾਰੇ ਉਨ੍ਹਾਂ ਨੇ ਖੁਲਾਸਾ ਕੀਤਾ ਕਿ 1952 ' ਡਾ. ਅੰਬੇਡਕਰ ਇਸੇ ਸਕੂਲ ' ਪਹੁੰਚੇ ਸਨ। ਇਹ ਸਿੱਖਿਆ ਦਾ ਉਹ ਪਵਿੱਤਰ ਅਸਥਾਨ ਹੈ, ਜਿਥੇ ਲੋੜਵੰਦ ਵਿਦਿਆਰਥੀਆਂ ਦੀ ਮਦੱਦ ਕੀਤੀ ਜਾਂਦੀ ਹੈ, ਤਾਂ ਜੋ ਉਹ ਪੜ੍ਹ ਲਿੱਖ ਕੇ ਆਪਣੇ ਕਦਮ 'ਤੇ ਅੱਗੇ ਵਧ ਸਕਣ ਲਵਲੀ ਤੇ ਦਲ ਦੇ ਪ੍ਰਧਾਨ ਬੰਸੀ ਲਾਲ ਪ੍ਰੇਮੀ ਨੇ ਸ਼ੋਭਾ ਯਾਤਰਾ ਦੇ ਅਯੋਜਨ ' ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੀ ਮਦੱਦ ਤੋਂ ਬਗੈਰ ਸ਼ਾਇਕ ਅਜਿਹਾ ਅਦਭੁਤ ਅਯੋਜਨ ਮੁਮਕਿਨ ਨਹੀਂ ਹੋ ਪਾਂਦਾ। 
ਸਾਂਸਦ ਬਿੱਟੂ ਨੇ ਜਿਥੇ ਸ਼ੋਭਾ ਯਾਤਰਾ ਦੇ ਅਯੋਜਨ ਲਈ ਸੰਸਥਾ ਨੂੰ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਨੇ ਭਵਿੱਖ ' ਕਿਸੇ ਵੀ ਤਰ੍ਹਾਂ ਦੇ ਸਮਾਜਸੇਵੀ ਅਯੋਜਨ ' ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਬਿੱਟੂ ਨੇ ਕਿਹਾ ਕਿ ਇਸ ਦੇਸ਼ ਦੇ ਨਿਰਮਾਣ ' ਡਾ. ਅੰਬੇਡਕਰ ਦਾ ਇਕ ਵੱਡਾ ਯੋਗਦਾਨ ਹੈ ਅਤੇ ਮੌਜ਼ੂਦਾ ਲੋਕਤਾਂਤਰਿਕ ਵਿਵਸਥਾ ' ਉਨ੍ਹਾਂ ਦੀ ਦੇਣ ਨੂੰ ਨਹੀਂ ਭੁਲਾਇਆ ਜਾ ਸਕਦਾ
ਸਾਬਕਾ ਵਿਧਾਇਕ ਸਹੂੰਗੜਾ ਨੇ ਲੋਕਾਂ ਨੂੰ ਡਾ. ਅੰਬੇਡਕਰ ਦੇ ਜਨਮ ਦਿਵਸ ਦੀ ਵਧਾਈਆਂ ਦਿੰਦਿਆਂ ਕਿਹਾ ਕਿ ਡਾ. ਅੰਬੇਡਕਰ ਦੀ ਦਲਿਤ ਸਮਾਜ ਨੂੰ ਇਕ ਵੱਡੀ ਦੇਣ ਹੈ, ਜਿਨ੍ਹਾਂ ਨੇ ਸੱਭ ਨੂੰ ਸਮਾਨਤਾ ਨਾਲ ਜਿਉਣ ਦਾ ਹੱਕ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦਲਿਤ ਸਮਾਜ ਨੂੰ ਅੱਜ ਇਕਜੁੱਟ ਹੋਣ ਦੀ ਲੋੜ ਹੈ, ਤਾਂ ਜੋ ਸਮਾਜ ਤੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਸਬੰਧੀ ਡਾ. ਅੰਬੇਡਕਰ ਦੀ ਸੋਚ 'ਤੇ ਖਰਾ ਉਤਰਿਆ ਜਾ ਸਕੇ
ਦਲ ਵੱਲੋਂ ਸੰਸਦ ਮੈਂਬਰ ਬਿੱਟੂ ਨੂੰ ਫਖ਼ਰ--ਕੌਮ ਬਾਬੂ ਅਜੀਤ ਕੁਮਾਰ, ਸਾਬਕਾ ਵਿਧਾਇਕ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਦਕਿ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਨੂੰ ਡਾ. ਬੀਆਰ ਅੰਬੇਡਕਰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਵਿਧਾਇਕ ਸੁਰਿੰਦਰ ਡਾਵਰ, ਵਿਧਾਇਕ ਸੰਜੈ ਤਲਵਾੜ, ਮਾਲਕਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਮੰਤਰੀ ਮਲਕੀਅਤ ਸਿੰਘ ਦਾਖਾ, ਕੌਂਸਲਰ ਗੁਰਦੀਪ ਸਿੰਘ ਨੀਟੂ, ਕੌਂਸਲਰ ਪਤੀ ਵਿਪਨ ਵਿਨਾਇਕ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ, ਕੌਂਸਲਰ ਸੁਰਿੰਦਰ ਅਟਵਾਲ, ਕੌਂਸਲਰ ਮਨਪ੍ਰੀਤ ਸਿੰਘ ਮੰਨਾ, ਇੰਦਰਜੀਤ ਸਿੰਘ, ਸਵਿਤਾ ਧਾਂਦਰਾ ਮੰਡਲ ਸੈਕ੍ਰੇਟਰੀ ਭਾਜਪਾ, ਸਰਬਜੀਤ ਸਿੰਘ ਕੜਿਆਨਾ, ਅਨਿਲ ਅਟਵਾਲ, ਭਾਰਤ ਕੁਸ਼ਵਾਹਾ, ਡਾ. ਕੈਲਾਸ਼ ਕੁਮਾਰ, ਵਿਨੋਦ ਕੁਮਾਰ, ਸ਼ਿਵ ਸ਼ੰਕਰ ਪ੍ਰਜਾਪਤੀ, ਜਿਲੇਦਾਰ ਜੀ, ਡਾ. ਰਾਣਾ ਪ੍ਰਤਾਪ ਸਕਸੈਨਾ, ਰਾਜ ਕੁਮਾਰ ਹੈੱਪੀ, ਰਾਜੇਸ਼ ਬੋਧ, ਡਾ. ਗੌਰਵ, ਵਿਜੈ ਸਹਿਜਲ, ਗੁਰਦੀਪ ਚਾਵਲਾ, ਰਾਮਾ ਚੌਹਾਨ, ਰਣਜੀਤ, ਬੀਕੇ ਟਾਂਕ, ਨੰਦ ਕਿਸ਼ੋਰ, ਡਾ. ਮਨੋਜ ਵਿਰਦੀ, ਭਾਵਾਧਸ ਏਕਤਾ ਇਸਲਾਮੀਆ ਮੰਚ ਦੇ ਪ੍ਰਧਾਨ ਬਬਲੂ ਖਾਨ, ਬਰਜੇਸ਼ ਕੁਮਾਰ, ਸਾਬਕਾ ਸਰਪੰਚ ਚਰਨਦਾਸ ਤਲਵੰਡੀ, ਗੁਰਚਰਨ ਭਲਵਾਨ ਜਮਾਲਪੁਰ ਵੀ ਮੌਜੂਦ ਰਹੇ

 
Top