Home >> ਅੰਮ੍ਰਿਤਸਰ >> ਪੰਜਾਬ >> ਪੇਪਰਫ੍ਰਾਈ >> ਪੇਪਰਫ੍ਰਾਈ ਸਟੂਡਿਓ >> ਵਪਾਰ >> ਪੇਪਰਫ੍ਰਾਈ ਨੇ ਅੰਮਿ੍ਤਸਰ ਵਿੱਚ ਆਪਣੇ ਪਹਿਲੇ ਸਟੂਡਿਓ ਨੂੰ ਲਾਂਚ ਕੀਤਾ

ਪੇਪਰਫ੍ਰਾਈ

ਅੰਮ੍ਰਿਤਸਰ, 07 ਜਨਵਰੀ 2022 (
ਭਗਵਿੰਦਰ ਪਾਲ ਸਿੰਘ): ਪੇਪਰਫ੍ਰਾਈ, ਭਾਰਤ ਦੇ ਪਹਿਲੇ ਦਰਜੇ ਦੇ ਫਰਨੀਚਰ ਅਤੇ ਘਰੇਲੂ ਉਤਪਾਦ ਮਾਰਕੀਟਪਲੇਸ ਨੇ ਅੰਮਿ੍ਤਸਰ, ਪੰਜਾਬ ਵਿੱਚ ਆਪਣੇ ਪਹਿਲੇ ਸਟੂਡਿਓ ਨੂੰ ਲਾਂਚ ਕਰਨ ਦੀ ਘੋਸ਼ਣਾ ਕੀਤੀ | ਚੰਡੀਗੜ੍ਹ ਅਤੇ ਪਠਾਨਕੋਟ ਵਿੱਚ ਆਪਣੇ ਮਾਹਿਰ ਸਟੂਡਿਓਜ਼ ਤੋਂ ਭਰਵਾਂ ਹੁੰਘਾਰਾ ਮਿਲਣ ਤੋਂ ਬਾਅਦ ਪੇਪਰਫ੍ਰਾਈ ਨੇ ਰਾਜ ਵਿੱਚ ਆਪਣੀ ਮੌਜੂਦਗੀ ਨੂੰ ਵਧਾਉਣ ਦਾ ਅਤੇ ਆਪਣੇ ਵਿਕਾਸਸ਼ੀਲ ਉਪਭੋਗਤਾਵਾਂ ਦੀ ਸੇਵਾ ਕਰਨ ਦਾ ਫੈਸਲਾ ਕੀਤਾ | ਔਫਲਾਇਨ ਵਿਸਤਾਰ ਨੀਸ਼ੇ ਮਾਰਕਿਟ ਵਿੱਚ ਦਾਖਿਲ ਹੋਣ ਦੇ ਅਤੇ ਭਾਰਤ ਵਿੱਚ ਫਰਨੀਚਰ ਅਤੇ ਘਰੇਲੂ ਉਤਪਾਦ ਭਾਗ ਵਿੱਚ ਵਿਸ਼ਾਲ ਓਮਨੀ-ਚੈਨਲ ਕਾਰੋਬਾਰ ਸਥਾਪਿਤ ਕਰਨ ਦੇ ਕੰਪਨੀ ਦੇ ਉਦੇਸ਼ ਦੇ ਅਨੁਕੂਲ ਹੈ | ਪੇਪਰਫ੍ਰਾਈ, ਜਿਸਨੇ ਆਪਣਾ ਪਹਿਲਾ ਸਟੂਡਿਓ 2014 ਵਿੱਚ ਲਾਂਚ ਕੀਤਾ ਸੀ, ਮੌਜੂਦਾ ਸਮੇਂ ਵਿੱਚ ਇਸ ਕੋਲ ਦੇਸ਼ ਦੇ 50 ਤੋਂ ਵੱਧ ਸ਼ਹਿਰਾਂ ਵਿੱਚ 100 ਤੋਂ ਵੱਧ ਸਟੂਡਿਓ ਹਨ |

ਸਟੂਡਿਓ, ਜਿਸਨੂੰ ਜੀ.ਐੱਸ.ਐੱਸ ਐਂਡ ਸੰਜ਼, ਗੋਕਲ ਚੰਦ ਐਂਡ ਕੰਪਨੀ ਦੀ ਇੱਕ ਨਾਲ ਦੀ ਕੰਪਨੀ ਨਾਲ ਹਿੱਸੇਦਾਰੀ ਵਿੱਚ ਲਾਂਚ ਕੀਤਾ ਗਿਆ ਹੈ, ਟੇਲਰ ਰੋਡ, ਗਾਂਧੀ ਗ੍ਰਾਉਂਡ ਦੇ ਸਾਹਮਣੇ, ਅੰਮਿ੍ਤਸਰ ਦੀ ਇੱਕ ਪ੍ਰਮੁੱਖ ਜਗ੍ਹਾ ਉੱਤੇ ਸਥਿਤ ਹੈ ਅਤੇ ਇਹ 400 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ | ਇਹ ਉਪਭੋਗਤਾਵਾਂ ਨੂੰ ਫਰਨੀਚਰ ਅਤੇ ਸਜਾਵਟੀ ਸਮਾਨ ਦੀ ਇੱਕ ਅਜਿਹੀ ਆਕਰਸ਼ਕ ਰੇਂਜ ਦਾ ਪਹਿਲੇ ਹੱਥ ਦਾ ਅਨੁਭਵ ਪ੍ਰਦਾਨ ਕਰਦਾ ਹੈ ਜਿਸਨੂੰ ਪੇਪਰਫ੍ਰਾਈ ਦੀ ਵੈੱਬਸਾਈਟ ਉੱਤੇ ਉਪਲਬਧ 1 ਲੱਖ ਤੋਂ ਵੱਧ ਉਤਪਾਦਾਂ ਦੇ ਇੱਕ ਵਿਲੱਖਣ ਪੋਰਟਫੋਲੀਓ ਤੋਂ ਧਿਆਨਪੂਰਵਕ ਚੁਣਿਆ ਗਿਆ ਹੈ | ਇਹ ਸਟੂਡਿਓ ਉਪਭੋਗਤਾਵਾਂ ਦੁਆਰਾ ਚੀਜ਼ਾਂ ਨੂੰ ਖਰੀਦਣ ਤੋਂ ਪਹਿਲਾਂ ਉਨ੍ਹਾਂ ਦਾ ਅਹਿਸਾਸ ਅਤੇ ਅਨੁਭਵ ਪ੍ਰਦਾਨ ਕਰਦੇ ਹਨ ਤਾਂ ਜੋ ਇਨ੍ਹਾਂ ਬਿੱਗ-ਟੀਕੇ ਚੀਜ਼ਾਂ ਦੀ ਫਿਨਿਸ਼ ਅਤੇ ਗੁਣਵੱਤਾ ਨੂੰ ਸਮਝਿਆ ਜਾ ਸਕੇ |

ਆਪਣੇ ਓਮਨੀ-ਚੈਨਲ ਨੈੱਟਵਰਕ ਨੂੰ ਵਿਕਸਿਤ ਕਰਦੇ ਹੋਏ 2017 ਵਿੱਚ ਪੇਪਰਫ੍ਰਾਈ ਨੇ ਇੱਕ ਅਨੋਖਾ ਫ੍ਰੈਂਚਾਇਜ਼ੀ ਮਾਡਲ ਲਾਂਚ ਕੀਤਾ ਸੀ ਅਤੇ ਬਹੁਤ ਥੋੜੇ ਸਮੇਂ ਵਿੱਚ ਹੀ ਉਨ੍ਹਾਂ ਨੇ ਮੈਟ੍ਰੋ, ਟੀਅਰ 2 ਅਤੇ ਟੀਅਰ 3 ਮਾਰਕੀਟਾਂ ਜਿਵੇਂ ਵਿੱਚ ਪਠਾਨਕੋਟ, ਤਿ੍ਵੰਦਰਮ, ਪਟਨਾ, ਬੈਂਗਲੁਰੂ, ਇੰਦੌਰ, ਚੇਨੰਈ, ਗੁਵਾਹਾਟੀ ਅਤੇ ਕੋਇੰਬਟੂਰ ਵਿੱਚ 70 ਐੱਫ.ਓ.ਐੱਫ.ਓ ਸਟੂਡਿਓ ਲਾਂਚ ਕੀਤੇ | ਇਨ੍ਹਾਂ ਫ੍ਰੈਂਚਾਇਜ਼ੀ ਸਟੂਡਿਓਜ਼ ਲਈ ਪੇਪਰਫ੍ਰਾਈ ਨੇ ਬਿਹਤਰੀਨ ਸਥਾਨਕ ਉਦਮੀਆਂ ਨਾਲ ਹਿੱਸੇਦਾਰੀ ਕਰਨ ਦਾ ਫੈਸਲਾ ਕੀਤਾ ਜੋ ਹਾਈਪਰ ਲੋਕਲ ਡਿਮਾਂਡ ਸਰਕਲ ਅਤੇ ਟ੍ਰੈਂਡਜ਼ ਤੋਂ ਚੰਗੀ ਤਰ੍ਹਾਂ ਜਾਣੁ ਸਨ | ਕੰਪਨੀ ਨੇ ਇਹ ਫ੍ਰੈਂਚਾਇਜ਼ੀ ਮਾਡਲ 2020 ਵਿੱਚ ਪ੍ਰਾਪਤ ਕੀਤਾ ਤਾਂ ਜੋ ਇਸਨੂੰ ਮੌਜੂਦਾ ਅਤੇ ਸੰਭਾਵੀ ਹਿੱਸੇਦਾਰਾਂ ਲਈ ਵਧੇਰੇ ਲਾਭਦਾਇਕ ਬਣਾਇਆ ਜਾ ਸਕੇ | ਇਹ ਹੁਣ ਇੱਕ ਰਿਵਰਡ ਸਟ੍ਰਕਚਰ ਪ੍ਰਦਾਨ ਕਰਦੀ ਹੈ ਜਿਸ ਵਿੱਚ ਫ੍ਰੈਂਚਾਇਜ਼ੀ ਦਾ ਮਲਿਕ ਫ੍ਰੈਂਚਾਇਜ਼ੀ ਸਟੂਡਿਓ ਦੇ ਮਾਧਿਅਮ ਨਾਲ ਕੀਤੀ ਹਰ ਇੱਕ ਖਰੀਦ ਉੱਤੇ 15 ਪ੍ਰਤਿਸ਼ਤ (ਪਿਛਲਾ ਮਾਡਲ: 10 ਪ੍ਰਤਿਸ਼ਤ)ਦਾ ਕਮਿਸ਼ਨ ਕਮਾ ਕੇ ਲਾਭ ਪ੍ਰਾਪਤ ਕਰ ਸਕੇ |

ਜੂਨ 2021 ਵਿੱਚ ਪੇਪਰਫ੍ਰਾਈ ਨੇ ਪੇਪਰਫ੍ਰਾਈ ਐਕਸਿਲਾਰੇਟਰ ਪ੍ਰੋਗ੍ਰਾਮ ਨੂੰ ਲਾਂਚ ਕੀਤਾ ਸੀ ਜਿਸਦਾ ਉਦੇਸ਼ ਇੱਕ ਸਾਲ ਵਿੱਚ 200 ਤੋਂ ਵੱਧ ਸਟੂਡਿਓ ਸਥਾਪਿਤ ਕਰਨਾ ਹੈ | ਇਸ ਨਵੇਂ ਤਿਆਰ ਕੀਤੇ ਪ੍ਰੋਗ੍ਰਾਮ ਦਾ ਉਦੇਸ਼ ਪੂਰਾ ਸਾਲ ਪ੍ਰਤੀ ਦਿਨ ਇੱਕ ਉਦਮੀ ਨੂੰ ਸ਼ਾਮਿਲ ਕਰਕੇ ਪੇਪਰਫ੍ਰਾਈ ਦੀ ਮੌਜੂਦਗੀ ਨੂੰ ਹੈਰਾਨੀਜਨਕ ਤਰੀਕੇ ਨਾਲ ਵਧਾਉਣਾ ਹੈ | ਹਾਲਾਂਕਿ, ਨਵੇਂ ਪ੍ਰੋਗ੍ਰਾਮ ਲਈ ਸਭ ਤੋਂ ਵੱਡਾ ਪਰਵਰਤਕ ਕੇਪੈਕਸ ਹੈ ਜਿਸਦੀ ਲੋੜ ਫ੍ਰੈਂਚਾਇਜ਼ੀ ਹਿੱਸੇਦਾਰਾਂ ਨੂੰ ਹੁੰਦੀ ਹੈ, ਜੋ ਲਗਭਗ 15 ਲੱਖ- ਮੌਜੂਦਾ ਫ੍ਰੈਂਚਾਇਜ਼ੀ ਪ੍ਰੋਗ੍ਰਾਮ ਦੀ ਤੁਲਣਾ ਵਿੱਚ ਇੱਕ ਤਿਹਾਈ ਦੇ ਕਰੀਬ ਹੈ |

ਦੋਨੋ ਮਾਡਲ 100 ਪ੍ਰਤਿਸ਼ਤ ਕੀਮਤ ਦੀ ਸਮਾਨਤਾ ਉੱਤੇ ਅਧਾਰਿਤ ਹਨ ਅਤੇ ਇਨ੍ਹਾਂ ਲਈ ਹਿੱਸੇਦਾਰ ਨੂੰ ਉਤਪਾਦ ਦੀ ਇਨਵੈਂਟਰੀ ਰੱਖਣ ਦੀ ਲੋੜ ਨਹੀਂ ਹੈ ਜੋ ਇਸਨੂੰ ਇੱਕ ਮਿਉਚੁਅਲ ਲਾਭਕਾਰੀ ਬਿਜਨਸ ਹਿੱਸੇਦਾਰੀ ਬਣਾਉਂਦਾ ਹੈ |

ਲਾਂਚ ਬਾਰੇ ਬੋਲਦੇ ਹੋਏ, ਪੇਪਰਫ੍ਰਾਈ ਦੇ ਬਿਜ਼ਨਸ ਹੈੱਡ ਅਮਿ੍ਤਾ ਗੁਪਤਾ ਨੇ ਕਿਹਾ, "ਅਸੀਂ ਜੀ.ਐਸ.ਐਸ ਐਂਡ ਸੰਜ਼ ਦੇ ਨਾਲ ਸਾਂਝੇਦਾਰੀ ਵਿੱਚ ਅੰਮਿ੍ਤਸਰ ਵਿੱਚ ਆਪਣਾ ਪਹਿਲਾ ਸਟੂਡੀਓ ਲਾਂਚ ਕਰਕੇ ਆਪਣੀ ਓਮਨੀ-ਚੈਨਲ ਮੌਜੂਦਗੀ ਦਾ ਵਿਸਤਾਰ ਕਰਦੇ ਹੋਏ ਬਹੁਤ ਖੁਸ਼ ਹਾਂ | ਪੇਪਰਫ੍ਰਾਈ ਵਿਖੇ ਸਾਡਾ ਉਦੇਸ਼ ਸਾਡੇ ਗਾਹਕਾਂ ਲਈ ਵੱਧ ਤੋਂ ਵੱਧ ਟਚਪੁਆਇੰਟਸ ਰਾਹੀਂ ਉਪਲਬਧ ਹੋਣਾ ਹੈ, ਜੋ ਕਿ ਵਧੀਆ ਕੀਮਤ ਉੱਤੇ ਸ਼ਾਨਦਾਰ ਵਿਭਿੰਨਤਾ ਦੀ ਪੇਸ਼ਕਸ਼ ਕਰਦੇ ਹਨ | ਇਸ ਤਰ੍ਹਾਂ, ਮੌਜੂਦਾ ਸਮੇਂ ਵਿੱਚ ਜਿੱਥੇ ਵਿਅਕਤੀ ਆਪਣੇ ਘਰ-ਵਾਤਾਵਰਣ ਪ੍ਰਤੀ ਵਧੇਰੇ ਚੇਤੰਨ ਹੋ ਗਏ ਹਨ ਅਤੇ ਇੱਕ ਅਜਿਹੀ ਜਗ੍ਹਾ ਬਣਾਉਣ ਲਈ ਨਿਵੇਸ਼ ਕਰ ਰਹੇ ਹਨ ਜੋ ਕਾਰਜਸ਼ੀਲ ਅਤੇ ਸੁਹਜਾਤਮਕ ਹੋਵੇ, ਸਾਨੂੰ ਵਿਸ਼ਵਾਸ ਹੈ ਕਿ ਸਾਡੇ ਸਟੂਡੀਓ ਇੱਕ ਆਦਰਸ਼ ਘਰ ਬਣਾਉਣ ਵਿੱਚ ਉਪਭੋਗਤਾਵਾਂ ਦੀ ਮਦਦ ਕਰਨਗੇ |"

ਸ਼ਿਵਮ ਅਰੋੜਾ, ਡਾਇਰੈਕਟਰ, ਜੀ.ਐਸ.ਐਸ ਐਂਡ ਸੰਜ਼, ਗੋਕਲ ਚੰਦ ਐਂਡ ਕੰਪਨੀ (ਫਰੈਂਚਾਈਜ਼ ਪਾਰਟਨਰ) ਦੀ ਇੱਕ ਸਾਥੀ ਕੰਪਨੀ ਨੇ ਕਿਹਾ, "ਅਸੀਂ ਪੇਪਰਫ੍ਰਾਈ, ਭਾਰਤ ਦੇ ਪ੍ਰਮੁੱਖ ਘਰ ਅਤੇ ਫਰਨੀਚਰ ਮਾਰਕੀਟਪਲੇਸ ਨਾਲ ਸਾਂਝੇਦਾਰੀ ਕਰਕੇ ਬਹੁਤ ਖੁਸ਼ ਹਾਂ | ਪੇਪਰਫ੍ਰਾਈ ਨੇ ਇੱਕ ਸੱਚਮੁੱਚ ਵੱਖ-ਵੱਖ ਓਮਨੀ-ਚੈਨਲ ਕਾਰੋਬਾਰ ਦੀ ਅਗਵਾਈ ਕੀਤੀ ਹੈ ਅਤੇ ਸਾਨੂੰ ਸਭ ਤੋਂ ਵੱਡਾ ਓਮਨੀ-ਚੈਨਲ ਘਰ ਅਤੇ ਫਰਨੀਚਰ ਕਾਰੋਬਾਰ ਬਣਾਉਣ ਵਿੱਚ ਉਹਨਾਂ ਦੀ ਯਾਤਰਾ ਦਾ ਹਿੱਸਾ ਬਣਨ 'ਤੇ ਮਾਣ ਹੈ |"
 
Top