Home >> ਓਮੈਕਸ >> ਓਮੈਕਸ ਰਾਇਲ ਰੈਜ਼ੀਡੈਂਸੀ >> ਪੰਜਾਬ >> ਭਾਰਤੀ ਨਵਾਂ ਸਾਲ >> ਲੁਧਿਆਣਾ >> ਓਮੈਕਸ ਰਾਇਲ ਰੈਜ਼ੀਡੈਂਸੀ ਵਿੱਚ ਮਨਾਇਆ ਗਿਆ ਭਾਰਤੀ ਨਵਾਂ ਸਾਲ

ਓਮੈਕਸ ਰਾਇਲ ਰੈਜ਼ੀਡੈਂਸੀ ਵਿੱਚ ਮਨਾਇਆ ਗਿਆ ਭਾਰਤੀ ਨਵਾਂ ਸਾਲ

ਲੁਧਿਆਣਾ, 02 ਅਪ੍ਰੈਲ 2022
(ਭਗਵਿੰਦਰ ਪਾਲ ਸਿੰਘ): ਚੈਤਰ ਮਹੀਨਾ ਸ਼ੁਰੂ ਹੁੰਦੇ ਹੀ ਭਾਰਤੀ ਨਵਾਂ ਸਾਲ ਯਾਨੀ ਵਿਕਰਮ ਸੰਵਤ ਦੀ ਸ਼ੁਰੁਆਤ ਹੋ ਜਾਂਦੀ ਹੈ। ਇਸ ਦਿਨ ਨੂੰ, ਪੂਰੇ ਦੇਸ਼ ਵਿੱਚ ਵੱਖ-ਵੱਖ ਨਾਮਾਂ ਦੇ ਨਾਲ ਮਨਾਇਆ ਜਾਂਦਾ ਹੈ, ਇਸ ਦਿਨ ਹੀ ਚੈਤਰ ਨਰਾਤੇ ਦੀ ਸ਼ੁਰੁਆਤ ਹੁੰਦੀ ਹੈ। ਓਮੈਕਸ ਰਾਇਲ ਰੈਜ਼ੀਡੈਂਸੀ ਦੇ ਨਿਵਾਸੀਆਂ ਨੇ ਮਿਲਕੇ ਵਿਕਰਮ ਸੰਵਤ ਨਵਾਂ ਸਾਲ ਆਉਣ ਦੇ ਸੰਬੰਧ ਵਿਚ ਭਗਵਾ ਝੰਡੇ ਦੇ ਨਾਲ ਦੀਵਾ ਜਲਾਕੇ ਨਵੇਂ ਸਾਲ ਦਾ ਸਵਾਗਤ ਕੀਤਾ ਅਤੇ ਇੱਕ ਦੂਜੇ ਨੂੰ ਵਧਾਈ ਦਿੱਤੀ। ਇਸ ਮੌਕੇ ਉੱਤੇ ਰੈਜ਼ੀਡੈਂਸੀ ਦੇ ਸਾਰੇ ਨਿਵਾਸੀ ਮੌਜੂਦ ਰਹੇ।
 
Top