Home >> ਐਡ-ਟੈਕ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਐਡਸ >> ਵੀ ਨੇ ਆਪਣੇ ਵਿਸ਼ਵ ਪੱਧਰੀ 'ਐਡ-ਟੈਕ' ਪਲੇਟਫਾਰਮ ਵੀ ਐਡਸ ਨੂੰ ਲਾਂਚ ਕੀਤਾ

ਵੀ ਨੇ ਆਪਣੇ ਵਿਸ਼ਵ ਪੱਧਰੀ 'ਐਡ-ਟੈਕ' ਪਲੇਟਫਾਰਮ ਵੀ ਐਡਸ ਨੂੰ ਲਾਂਚ ਕੀਤਾ

ਲੁਧਿਆਣਾ, 03 ਜੂਨ, 2022 (
ਭਗਵਿੰਦਰ ਪਾਲ ਸਿੰਘ): ਭਾਰਤ ਵਿੱਚ ਡਿਜੀਟਲ ਕ੍ਰਾਂਤੀ ਦੇ ਚਲਦੇ ਐਡ-ਟੈਕ ਉਦਯੋਗ ਵਿੱਚ ਨਵੀਨਤਾ ਅਤੇ ਮਹੱਤਵਪੂਰਨ ਵਿਕਾਸ ਨੂੰ ਵਧਾਵਾ ਮਿਲਿਆ ਹੈ , ਜਿਸ ਨਾਲ ਉਦਯੋਗ ਵਿੱਚ ਨਿਵੇਸ਼ ਦੀ ਮਾਤਰਾ ਵਿੱਚ ਵੀ ਵਾਧਾ ਹੋਇਆ ਹੈ। ਅਜਿਹੇ ਵਿਚ ਕੰਟੇਂਟ ਜਨਰੇਟ ਕਰਨਾ ਅਤੇ ਕਸਟਮਾਈਜ਼ਡ ਪਲੇਟਫਾਰਮਾਂ 'ਤੇ ਪ੍ਰੋਗਰਾਮੇਟਿਕ ਮੀਡੀਆ ਬਾਈਂਗ ਆਉਂਣ ਵਾਲੇ ਸਮੇਂ ਵਿਚ ਨਿਊ ਨਾਰਮਲ ਦਾ ਹਿੱਸਾ ਹੋਵੇਗਾ। ਇਸ ਡਿਜੀਟਲ ਕ੍ਰਾਂਤੀ ਦੇ ਚਲਦੇ ਵੀ ਨੇ ਭਾਰਤ ਦੇ ਲੱਖਾਂ ਡਾਲਰ ਦੇ ਵਿਗਿਆਪਨ ਉਦਯੋਗ ਵਿੱਚ ਇੱਕ ਪ੍ਰਮੁੱਖ ਖਿਡਾਰੀ ਵਜੋਂ ਸ਼ਾਮਲ ਹੋਣ ਦਾ ਟੀਚਾ ਰੱਖਿਆ ਹੈ । ਇਸ ਦੇ ਨਾਲ, ਭਾਰਤ ਦੇ ਪ੍ਰਮੁੱਖ ਦੂਰਸੰਚਾਰ ਆਪਰੇਟਰ, ਵੀ ਨੇ ਅੱਜ ਆਪਣੇ ਵਿਸ਼ਵ ਪੱਧਰੀ 'ਐਡ-ਟੈਕ' ਪਲੇਟਫਾਰਮ ਵੀ ਐਡਸ ਨੂੰ ਲਾਂਚ ਕੀਤਾ ਹੈ। ਏਆਈ /ਐਮਐਲ ਦੁਆਰਾ ਸੰਚਾਲਿਤ 'ਐਡ-ਟੈਕ' ਪਲੇਟਫਾਰਮ ਮਾਰਕਿਟਰਸ ਨੂੰ ਆਧੁਨਿਕ ਅਤੇ ਆਰਓਆਈ ਅਧਾਰਤ ਪ੍ਰੋਗਰਾਮੇਟਿਕ ਮੀਡੀਆ ਬਾਈਂਗ ਪਲੇਟਫਾਰਮ ਉਪਲਬਧ ਕਰਾਏਗਾ ।

ਵੀ ਦੀ ਉੱਨਤ ਡਾਟਾ ਸਾਇੰਸ ਤਕਨਾਲੋਜੀ ਨਾਲ ਲੈਸ , ਵੀ ਐਡਸ ਮਾਰਕਿਟਰਾਂ ਨੂੰ ਵੱਖ-ਵੱਖ ਚੈਨਲ ਜਿਵੇਂ ਵੀ ਦੇ ਆਪਣੇ ਡਿਜੀਟਲ ਮੀਡੀਆ- ਵੀ ਐਪ, ਵੀ ਮੂਵੀਜ਼ ਅਤੇ ਟੀਵੀ ਐਪ, ਅਤੇ ਰਵਾਇਤੀ ਚੈਨਲਾਂ ਜਿਵੇਂ ਕਿ ਐਸਐਮਐਸ ,ਆਈਵੀਆਰ ਕਾਲਾਂ ਰਾਹੀਂ ਆਪਰੇਟਰ ਦੇ 243 ਮਿਲੀਅਨ ਤੋਂ ਵੱਧ ਗਾਹਕਾਂ ਨਾਲ ਜੁੜਨ ਦੇ ਯੋਗ ਬਣਾਏਗਾ। ਵੀ ਐਡਸ ਦੀਆਂ ਮੁੱਖ ਵਿਭਿੰਨਤਾਵਾਂ ਵਿੱਚੋਂ ਇੱਕ ਇਹ ਵੀ ਹੈ ਕਿ ਇਹ ਮੀਡੀਆ ਅਗਨਾਸਟਿਕ ਹੋਵੇਗਾ ਅਤੇ ਮਾਰਕਿਟਰਾਂ ਨੂੰ ਵੀ ਐਡਸ ਦੇ ਪ੍ਰਕਾਸ਼ਕ ਭਾਗੀਦਾਰਾਂ ਅਤੇ ਬਾਹਰੀ ਮੀਡੀਆ ਚੈਨਲਾਂ ਰਾਹੀਂ ਵੀ ਉਪਭੋਗਤਾਵਾਂ ਦੇ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ ।

ਇਸ ਤੋਂ ਇਲਾਵਾ, ਵੀ ਐਡਸ ਇੱਕ ਅਜਿਹੇ ਸੇਲ੍ਫ਼-ਸਰਵਿਸ ਇੰਟਰਫੇਸ ਦੀ ਭੂਮਿਕਾ ਨਿਭਾਏਗਾ ਜੋ ਮਾਰਕਿਟਰਾਂ ਨੂੰ ਉਹਨਾਂ ਦੀਆਂ ਕੈਂਪੇਨ ਦਾ ਪੂਰਾ ਨਿਯੰਤਰਣ ਰੱਖਣ ਦੇ ਯੋਗ ਬਣਾਏਗਾ ਅਤੇ ਅਭਿਆਨ ਸੈੱਟਅੱਪ ਤੋਂ ਲੈ ਕੇ, ਕੈਂਪੇਨ ਦੀ ਕਾਰਗੁਜ਼ਾਰੀ ਨੂੰ ਟਰੈਕ ਕਰਕੇ ਮੁੱਖ ਰੁਝਾਨ ਜਾਨਣ ਦੇ ਸਮਰੱਥ ਬਣਾਏਗਾ । ਕਿਉਂਕਿ ਵੀ ਐਡਸ ਕੈਂਪੇਨ ਦੇ ਸਾਰੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਣਾਇਆ ਗਿਆ ਹੈ, ਭਾਵੇਂ ਇਸ ਬਾਰੇ ਜਾਗਰੂਕਤਾ, ਇਸ 'ਤੇ ਵਿਚਾਰ ਕਰਨ ਜਾਂ ਖਰੀਦਣ ਦੀ ਗੱਲ ਹੋਵੇ - ਇਹ ਉਹਨਾਂ ਐਡਵਰਟਾਈਜ਼ਰਸ ਦੀ ਪਹੁੰਚ ਨੂੰ ਵਧਾਉਣ, ਲੀਡ ਪੈਦਾ ਕਰਨ ਜਾਂ ਵਿਕਰੀ ਨੂੰ ਵਧਾਉਣ ਵਿਚ ਮਦਦ ਕਰੇਗਾ । ਉੱਨਤ ਵਿਸ਼ੇਸ਼ਤਾਵਾਂ ਦਾ ਸੁਮੇਲ ਅਤੇ ਵਰਤੋਂ ਵਿਚ ਸੌਖਾਲਾ ਹੋਣ ਕਾਰਨ ਵੱਡੀਆਂ ਏਜੰਸੀਆਂ ਅਤੇ ਐਸਐਮਈ ਨੂੰ ਬਹੁਤ ਲੁਭਾਏਗਾ ।

ਪਿਛਲੇ 10 ਸਾਲਾਂ ਵਿੱਚ ਡਿਜੀਟਲ ਐਡਐਕਸ 27% ਦੀ ਮਿਸ਼ਰਤ ਸਾਲਾਨਾ ਵਿਕਾਸ ਦਰ ਨਾਲ ਵਧਿਆ ਹੈ। ਇਥੋਂ ਤੱਕ ਕਿ ਮਹਾਂਮਾਰੀ ਦੇ ਦੌਰਾਨ , ਜਦੋਂ ਹੋਰ ਸਾਰੇ ਮੀਡੀਆ ਵਿੱਚ ਗਿਰਾਵਟ ਦੇਖੀ ਗਈ, ਡਿਜੀਟਲ ਐਡਐਕਸ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਗਿਆ । ਪ੍ਰੋਗਰਾਮੇਟਿਕ ਮੀਡੀਆ ਬਾਈਂਗ ਭਾਰਤ ਵਿੱਚ ਬੜੀ ਤੇਜੀ ਨਾਲ ਪ੍ਰਚਲਿਤ ਹੋਇਆ ਹੈ ਅਤੇ ਮੈਡੀਸਨ ਐਡਵਰਟਾਈਜ਼ਿੰਗ ਰਿਪੋਰਟ 2022 ਦੇ ਅਨੁਸਾਰ ਇਸਦਾ ਰੁਝਾਨ ਸਾਲ ਦਰ ਸਾਲ ਹਰ ਸਾਲ ਵਧਦਾ ਜਾ ਰਿਹਾ ਹੈ, ਜੋ ਹੁਣ 42 ਫੀਸਦੀ ਦੇ ਆੰਕੜੇ 'ਤੇ ਆ ਗਿਆ ਹੈ।

ਵੀ ਐਡਸ ਦੀ ਸ਼ੁਰੂਆਤ 'ਤੇ ਟਿੱਪਣੀ ਕਰਦੇ ਹੋਏ, ਅਵਨੀਸ਼ ਖੋਸਲਾ, ਸੀਐਮਓ, ਵੀ ਨੇ ਕਿਹਾ, “ਸਾਡੇ ਪ੍ਰੋਗਰਾਮੇਟਿਕ ਪਲੇਟਫਾਰਮ - ਵੀ ਐਡਸ ਦੇ ਨਾਲ, ਅਸੀਂ ਅੱਜ ਮਾਰਕਿਟਰਾਂ ਨੂੰ ਦਰਪੇਸ਼ ਦੋ ਸਭ ਤੋਂ ਵੱਡੀਆਂ ਚੁਣੌਤੀਆਂ ਨੂੰ ਹੱਲ ਕਰ ਸਕਾਂਗੇ - ਓਹਨਾ ਨੂੰ ਪ੍ਰਮਾਣਿਕ ​​ਦ੍ਰਿਸ਼ਟੀਕੋਣ ਅਤੇ ਓਹਨਾ ਦੀ ਪਹੁੰਚ ਵਧਾਉਣ ਵਿਚ ਮਦਦ ਕਰ ਸਕਾਂਗੇ । ਸਭ ਤੋਂ ਪਹਿਲਾਂ, ਇਹ ਮਾਰਕਿਟਰਾਂ ਨੂੰ ਵਿਲੱਖਣ ਉਪਭੋਗਤਾ ਵਰਗ ਅਤੇ ਆਕਰਸ਼ਕ ਸਮੂਹਾਂ ਨਾਲ ਜੋੜਦਾ ਹੈ , ਅਤੇ ਡੇਟਾ ਦੇ ਅਧਾਰ 'ਤੇ ਓਹਨਾ ਦੀਆਂ ਜਰੂਰਤਾਂ ਨੂੰ ਸਮਝਦਾ ਹੈ । ਦੂਜਾ, ਇਹ ਇਸ਼ਤਿਹਾਰ ਦੇਣ ਵਾਲਿਆਂ ਨੂੰ ਨਾ ਸਿਰਫ਼ ਵੀ ਦੇ ਆਪਣੇ ਡਿਜੀਟਲ ਮੀਡੀਆ ਜਿਵੇਂ ਵੀ ਐਪ ਅਤੇ ਵੀ ਮੂਵੀਜ਼ ਅਤੇ ਟੀਵੀ ਐਪ ਰਾਹੀਂ ਆਪਣੇ ਉਪਭੋਗਤਾਵਾਂ ਤੱਕ ਪਹੁੰਚ ਪ੍ਰਦਾਨ ਕਰਾਉਂਦਾ ਹੈ, ਸਗੋਂ ਏਕਸਟਰਨਲ ਥਰਡ ਪਾਰਟੀ ਪ੍ਰੋਗਰਾਮਮੈਟਿਕ ਮੀਡੀਆ ਅਤੇ ਐਸਐਮਐਸ ਅਤੇ ਆਈਵੀਆਰ ਕਾਲਾਂ ਦੇ ਰਵਾਇਤੀ ਚੈਨਲਾਂ ਨਾਲ ਵੀ ਕੁਨੈਕਟ ਕਰੇਗਾ । ਇਹ ਮਾਰਕਿਟਰਾਂ ਲਈ ਵਰਤਣ ਵਿੱਚ ਆਸਾਨ ਅਤੇ ਬੇਹੱਦ ਪ੍ਰਭਾਵਸ਼ਾਲੀ ਹੱਲ ਹੈ ਜਿਸ ਦੇ ਜ਼ਰੀਏ ਉਹ ਟਾਰਗੇਟਡ ਸਮੂਹ ਤੱਕ ਪਹੁੰਚ ਪ੍ਰਾਪਤ ਕਰਕੇ ਕਿਸੇ ਵੀ ਸਮੇਂ ਸਭ ਤੋਂ ਢੁਕਵਾਂ ਸੰਦੇਸ਼ ਪਹੁੰਚਾ ਸਕਦੇ ਹਨ। ਇਸਦੇ ਨਾਲ ਵੀ ਨੂੰ ਵੀ ਮੁਦਰੀਕਰਨ ਦੇ ਅਵਸਰ ਪ੍ਰਾਪਤ ਹੋਣਗੇ ਅਤੇ ਆਪਣੀ ਡਿਜੀਟਲ ਸੰਪਤੀਆਂ ਦੇ ਪੈਮਾਨੇ ਨੂੰ ਵਧਾਉਣ ਦਾ ਮੌਕਾ ਮਿਲੇਗਾ ।"

ਵੀ ਐਡਸ ਪਲੇਟਫਾਰਮ ਦਾ ਨਿਰਮਾਣ ਟੋਰਕ ਏਆਈ ਦੇ ਨਾਲ ਸਾਂਝੇਦਾਰੀ ਵਿਚ ਕੀਤਾ ਗਿਆ ਹੈ, ਜੋ ਆਡੀਐਂਸ ਇੰਫ੍ਰਾਸਟ੍ਰਕਚਰ ਅਤੇ ਪ੍ਰੋਗਰਾਮੇਟਿਕ ਹੱਲਾਂ ਲਈ ਗਲੋਬਲ ਪ੍ਰਦਾਤਾ ਹਨ , ਅਤੇ ਉੱਨਤ ਡਾਟਾ ਵਿਗਿਆਨ ਅਤੇ ਮਸ਼ੀਨ ਸਿਖਲਾਈ ਦਾ ਲਾਭ ਉਠਾਉਂਦੇ ਹੋਏ ਨਵੀਂ ਬਰੀਡ ਟੈਕਨੋਲੋਜੀ ਨਾਲ ਲੈਸ ਮਾਰਕੀਟਿੰਗ ਅਤੇ ਵਿਗਿਆਪਨ ਤਕਨਾਲੋਜੀ ਪਲੇਟਫਾਰਮ ਕਰਵਾਉਂਦੀ ਹੈ । ਟੋਰਕ ਏਆਈ ਸੰਗਠਨਾਤਮਕ ਪੱਧਰ 'ਤੇ ਡੇਟਾ ਅਤੇ ਐਕਟੀਵੇਸ਼ਨ ਚੈਨਲਾਂ ਨੂੰ ਇਕੱਠੇ ਇੱਕ ਮੰਚ 'ਤੇ ਲਿਆ ਕੇ ਆਡੀਐਂਸ ਐਸੇਟ੍ਸ ਬਣਾਉਣ ਅਤੇ ਕਾਇਮ ਰੱਖਣ ਲਈ ਮੀਡੀਆ ਵੈਲਯੂ ਚੇਨ ਸਟੇਕਹੋਲਡਰਾਂ ਦੀ ਮਦਦ ਕਰਦਾ ਹੈ।

ਰੋਹਿਤ ਵਰਮਾ, ਸੀਈਓ ਟੋਰਕ ਏਆਈ ਡਿਜੀਟਲ ਨੇ ਕਿਹਾ, “ਇਹ ਸਾਂਝੇਦਾਰੀ ਅਤੇ ਵੀ ਐਡਸ ਪਲੇਟਫਾਰਮ ਦਾ ਵਿਕਾਸ, ਵੀ ਨੂੰ ਵੱਡੀ ਸੰਖਿਆ ਵਿਚ ਐਡਵਰਟਾਈਜ਼ਰਸ ਅਤੇ ਪਬਲੀਸ਼ਰਜ਼ ਨਾਲ ਜੋੜ ਕੇ ਸਹੀ ਸਮੇਂ 'ਤੇ ਗਾਹਕਾਂ ਨੂੰ ਢੁਕਵੇਂ ਸੰਦੇਸ਼ ਪਹੁੰਚਾਣ ਦੇ ਸਮਰੱਥ ਕਰੇਗਾ । ਅਸੀਂ ਵੀ ਦੇ ਨਾਲ ਲੰਬੇ ਸਮੇਂ ਦੀ ਸਾਂਝੇਦਾਰੀ ਦੀ ਉਮੀਦ ਕਰਦੇ ਹਾਂ ਅਤੇ ਵਿਸ਼ਵ-ਪੱਧਰੀ ਉਤਪਾਦ ਅਤੇ ਸੇਵਾਵਾਂ ਉਪਲਬੱਧ ਕਰਾਉਣ ਦੇ ਮੌਕੇ ਦਾ ਸੁਆਗਤ ਕਰਦੇ ਹਾਂ ਜੋ ਡਾਟਾ ਦੇ ਉਪਯੋਗ ਦੇ ਤਰੀਕਿਆਂ 'ਚ ਕ੍ਰਾਂਤੀਕਾਰੀ ਬਦਲਾਅ ਲਿਆ ਕੇ ਉਪਭੋਗਤਾਵਾਂ ਨੂੰ ਤੇਜੀ ਨਾਲ ਵਿਕਸਤ ਹੋ ਰਹੀ ਡਿਜੀਟਲ ਕ੍ਰਾਂਤੀ ਨਾਲ ਕਦਮ ਮਿਲਾ ਕੇ ਚਲਣ ਲਈ ਮਦਦਗਾਰ ਸਿੱਧ ਹੋਣਗੇ ।"
 
Top