Home >> ਖਾਦਿਮ >> ਪੰਜਾਬ >> ਪਠਾਨਕੋਟ >> ਫੁਟਵੀਅਰ >> ਵਪਾਰ >> ਪਠਾਨਕੋਟ ਵਿੱਚ ਗਾਹਕਾਂ ਨੂੰ ਸ਼ਾਨਦਾਰ ਖਰੀਦਦਾਰੀ ਅਨੁਭਵ ਦੇਣ ਲਈ ਤਿਆਰ ਖਾਦਿਮ

ਪਠਾਨਕੋਟ ਵਿੱਚ ਗਾਹਕਾਂ ਨੂੰ ਸ਼ਾਨਦਾਰ ਖਰੀਦਦਾਰੀ ਅਨੁਭਵ ਦੇਣ ਲਈ ਤਿਆਰ ਖਾਦਿਮ

ਪਠਾਨਕੋਟ, 05 ਜੁਲਾਈ 2022 (
ਭਗਵਿੰਦਰ ਪਾਲ ਸਿੰਘ): ਖਾਦਿਮ ਇੰਡੀਆ ਲਿਮਟਿਡ, ਇੱਕ ਘਰੇਲੂ ਕਿਫਾਇਤੀ ਫੈਸ਼ਨ ਫੁਟਵੀਅਰ ਅਤੇ ਐਕਸੈਸਰੀਜ਼ ਬ੍ਰਾਂਡ, ਨੇ ਆਪਣੇ ਫਰੈਂਚਾਈਜ਼ ਪਾਰਟਨਰ ਸ਼੍ਰੀ ਚਾਂਦ ਜੀ ਇੰਟਰਪ੍ਰਾਈਜਿਜ਼ ਦੇ ਸਹਿਯੋਗ ਨਾਲ ਪਠਾਨਕੋਟ ਵਿੱਚ ਇੱਕ ਨਵਾਂ ਸਟੋਰ ਖੋਲ੍ਹਿਆ ਹੈ। ਵੱਖ-ਵੱਖ ਮਹੱਤਵਪੂਰਨ ਸਥਾਨਾਂ 'ਤੇ ਸਟੋਰਾਂ ਦੀ ਸ਼ੁਰੂਆਤ ਦੇ ਨਾਲ, ਖਾਦਿਮ ਉੱਤਰੀ ਭਾਰਤ ਵਿੱਚ ਰਿਟੇਲ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ। ਡਲਹੌਜ਼ੀ ਰੋਡ 'ਤੇ ਸਥਿਤ, ਇਹ ਸਟੋਰ ਪੂਰੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜੁੱਤੀਆਂ ਅਤੇ ਸਹਾਇਕ ਉਪਕਰਣਾਂ ਦੀ ਇੱਕ ਟਰੈਡੀ, ਸਪੋਰਟੀ ਅਤੇ ਕਿਫਾਇਤੀ ਰੇਂਜ ਦੀ ਪੇਸ਼ਕਸ਼ ਕਰੇਗਾ।

ਨਵੇਂ ਸਟੋਰ ਵਿੱਚ ਫੁੱਟਵੀਅਰ ਅਤੇ ਐਕਸੈਸਰੀਜ਼ ਦੀ ਵਿਸ਼ਾਲ ਸ਼੍ਰੇਣੀ ਹੋਵੇਗੀ ਅਤੇ ਇਹ ਤਾਜ਼ੇ, ਸਟਾਈਲਿਸ਼, ਟਿਕਾਊ ਅਤੇ ਕਿਫਾਇਤੀ ਫੁਟਵੀਅਰ ਅਤੇ ਐਕਸੈਸਰੀਜ਼ ਸੈਗਮੇਂਟ ਵਿੱਚ ਵਨ ਸਟਾਪ ਡੈਸਟੀਨੇਸ਼ਨ ਵਜੋਂ ਉਭਰੇਗਾ। ਪ੍ਰਾਇਮਰੀ ਬ੍ਰਾਂਡ ਖਾਦਿਮ ਅਤੇ ਸਬ-ਬ੍ਰਾਂਡ ਬ੍ਰਿਟਿਸ਼ ਵਾਕਰਸ, ਲਾਜ਼ਾਰਡ, ਟਰਕ, ਸ਼ੇਰੋਨ, ਕਲੀਓ, ਪ੍ਰੋ, ਬੋਨੀਤੋਂ ਅਤੇ ਹੋਰਾਂ ਨਾਲ ਔਰਤਾਂ, ਮਰਦਾਂ ਅਤੇ ਬੱਚਿਆਂ ਲਈ ਵੱਖਰੇ ਸੈਕਸ਼ਨ ਬਣਾਏ ਗਏ ਹਨ।

ਇਸ ਮੌਕੇ 'ਤੇ ਬੋਲਦਿਆਂ, ਨਮਰਤਾ ਏ ਚੋਟਰਾਨੀ, ਸੀਈਓ, ਖਾਦਿਮ ਇੰਡੀਆ ਲਿਮਟਿਡ ਨੇ ਕਿਹਾ, "ਉੱਤਰੀ ਭਾਰਤ ਸਾਡੇ ਲਈ ਇੱਕ ਮਹੱਤਵਪੂਰਨ ਬਾਜ਼ਾਰ ਹੈ। ਪੰਜਾਬ ਵਿੱਚ ਵਿਆਪਕ ਸੰਭਾਵਨਾਵਾਂ ਹਨ ਅਤੇ ਅਸੀਂ ਆਪਣੇ ਫਰੈਂਚਾਈਜ਼ ਪਾਰਟਨਰ ਨੈੱਟਵਰਕ ਅਤੇ ਸਾਡੇ ਸਟੋਰਾਂ ਰਾਹੀਂ ਰਾਜ ਭਰ ਵਿੱਚ ਰਣਨੀਤਕ ਵਿਸਤਾਰ ਦੀ ਤਲਾਸ਼ ਕਰ ਰਹੇ ਹਾਂ। ਅਸੀਂ ਫੈਸ਼ਨੇਬਲ ਫੁੱਟਵੀਅਰ ਬਾਰੇ ਆਪਣੇ ਗਾਹਕਾਂ ਦੀ ਧਾਰਨਾ ਨੂੰ ਬਦਲਣਾ ਚਾਹੁੰਦੇ ਹਾਂ ਕਿ ਅਜਿਹੇ ਜੁੱਤੇ ਹਮੇਸ਼ਾ ਮਹਿੰਗੇ ਹੁੰਦੇ ਹਨ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਕੋਈ ਵੀ ਬਹੁਤ ਆਰਾਮਦਾਇਕ ਅਤੇ ਸਟਾਈਲ ਦੇ ਨਾਲ ਕਿਫਾਇਤੀ ਜੁੱਤੀਆਂ ਲੱਭ ਸਕਦਾ ਹੈ। ਸਾਨੂੰ ਯਕੀਨ ਹੈ ਕਿ ਸਾਡੇ ਗ੍ਰਾਹਕ ਸਾਡੇ ਬ੍ਰਾਂਡ ਦੇ ਫੁਟਵੀਅਰ ਅਤੇ ਹਰ ਮੌਕੇ ਲਈ ਡਿਜ਼ਾਈਨ ਕੀਤੇ ਸਹਾਇਕ ਐਕਸੈਸਰੀਜ਼ ਨੂੰ ਪਸੰਦ ਕਰਨਗੇ।"

ਫੁੱਟਵੀਅਰ ਅਤੇ ਐਕਸੈਸਰੀਜ਼ ਦੇ ਕਿਫਾਇਤੀ ਫੈਸ਼ਨ ਹਿੱਸੇ ਵਿੱਚ ਆਪਣੀ ਪਹੁੰਚ ਨੂੰ ਵਧਾਉਣ ਦੀ ਕੰਪਨੀ ਦੀ ਰਣਨੀਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਬ੍ਰਾਂਡ ਟੀਅਰ 2 ਅਤੇ 3 ਸਥਾਨਾਂ ਵਿੱਚ ਵਿਆਪਕ ਤੌਰ 'ਤੇ ਨਿਵੇਸ਼ ਕਰਨਾ ਜਾਰੀ ਰੱਖੇਗਾ।
 
Top