Home >> 4ਜੀ >> 5ਜੀ >> ਟੈਲੀਕਾਮ >> ਪੰਜਾਬ >> ਲੁਧਿਆਣਾ >> ਵੀ >> ਵੀ ਨੇ ਗੀਗਾਨੇਟ 4 ਜੀ 'ਤੇ ਸਰਬੋਤੱਮ ਸਪੀਡ ਉਪਲਬੱਧ ਕਰਾਉਣ ਲਈ ਪੰਜਾਬ ਵਿੱਚ ਆਪਣੀ ਨੈੱਟਵਰਕ ਸਮਰੱਥਾ ਨੂੰ ਵਧਾਇਆ

ਲੁਧਿਆਣਾ, 26 ਸਤੰਬਰ, 2022 (ਭਗਵਿੰਦਰ ਪਾਲ ਸਿੰਘ): ਪ੍ਰਮੁੱਖ ਦੂਰਸੰਚਾਰ ਬ੍ਰਾਂਡ ਵੀ ਨੇ ਪੰਜਾਬ ਵਿੱਚ ਆਪਣੀ ਨੈੱਟਵਰਕ ਸਮਰੱਥਾ ਵਧਾ ਕੇ ਗਾਹਕਾਂ ਲਈ 4 ਜੀ ਦੇ ਅਨੁਭਵ ਨੂੰ ਹੋਰ ਵੀ ਬਿਹਤਰ ਬਣਾ ਦਿੱਤਾ ਹੈ , ਹੁਣ ਉਪਭੋਗਤਾ ਪਹਿਲਾਂ ਤੋਂ ਵੀ ਫਾਸਟ ਡਾਊਨਲੋਡ ਅਤੇ ਅਪਲੋਡ ਸਪੀਡ ਦਾ ਲਾਭ ਉਠਾ ਸਕਦੇ ਹਨ। ਵੀ ਨੇ ਪੰਜਾਬ ਵਿੱਚ 2500 ਮੈਗਾ ਹਰਟਜ ਸਪੈਕਟ੍ਰਮ ਬੈਂਡ ਦੀ ਤੈਨਾਤੀ ਨੂੰ ਦੁੱਗਣਾ ਕਰ ਦਿੱਤਾ ਹੈ , ਤਾਂ ਕਿ ਉਪਭੋਗਤਾ ਕੰਮ ਕਰਨ, ਪੜਾਈ ਕਰਨ, ਸੋਸ਼ਲ ਮੀਡੀਆ , ਮਨੋਰੰਜਨ, ਈ-ਕਾਮਰਸ ਅਤੇ ਹੋਰ ਡਿਜੀਟਲ ਸੇਵਾਵਾਂ ਦੇ ਇਸਤੇਮਾਲ ਦੌਰਾਨ ਮਜ਼ਬੂਤ ​​ਨੈੱਟਵਰਕ ਦਾ ਅਨੁਭਵ ਪ੍ਰਾਪਤ ਕਰ ਸਕਣ ।

ਵੀ ਨੇ ਪੰਜਾਬ ਵਿੱਚ ਆਪਣੇ ਉਪਭੋਗਤਾਵਾਂ ਲਈ 4ਜੀ ਕਵਰੇਜ ਨੂੰ ਵੀ ਵਧਾਇਆ ਹੈ, ਤਾਂ ਕਿ ਉਹ ਹਰ ਸਮੇਂ ਪੂਰੇ ਭਰੋਸੇ ਨਾਲ ਕਨੇਕਟਡ ਰਹਿ ਸਕਣ । ਪੰਜਾਬ ਦੇ ਲਗਭਗ 1000 ਕਸਬਿਆਂ/ਪਿੰਡਾਂ ਵਿੱਚ ਵਪਾਰਕ/ਰਿਹਾਇਸ਼ੀ ਖੇਤਰਾਂ ਵਿੱਚ ਰਹਿਣ ਵਾਲੇ ਵੀ ਦੇ ਗਾਹਕ ਹੁਣ ਡੇਟਾ ਦਾ ਬਿਹਤਰੀਨ ਅਨੁਭਵ ਪ੍ਰਾਪਤ ਕਰ ਸਕਦੇ ਹਨ ।
1338 ਵਾਧੂ ਟੀਡੀਡੀ ਸਾਈਟਾਂ ਦੀ ਤੈਨਾਤੀ ਦੇ ਨਾਲ, ਅਗਸਤ 2020 ਤੋਂ ਸਤੰਬਰ 2022 ਤੱਕ ਡਾਟਾ ਸਮਰੱਥਾ ਦੋ- ਗੁਣਾ ਵਧ ਗਈ ਹੈ।

ਨੈੱਟਵਰਕ ਇਨਹਾਂਸਮੈਂਟ ਦੀ ਇਸ ਪਹਿਲ ਬਾਰੇ ਬੋਲਦਿਆਂ, ਮੁਕੁਲ ਸ਼ਰਮਾ, ਕਲੱਸਟਰ ਬਿਜ਼ਨਸ ਹੈੱਡ - ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ , ਜੰਮੂ ਐਂਡ ਕਸ਼ਮੀਰ , ਵੋਡਾਫੋਨ ਆਈਡੀਆ ਨੇ ਕਿਹਾ, “ਮੈਂ ਪੰਜਾਬ ਦੇ ਪ੍ਰੀ-ਪੇਡ ਅਤੇ ਪੋਸਟ-ਪੇਡ ਮੋਬਾਈਲ ਫ਼ੋਨ ਉਪਭੋਗਤਾਵਾਂ ਨੂੰ ਵੀ ਗੀਗਾਨੇਟ 4ਜੀ ਨੈੱਟਵਰਕ 'ਤੇ ਅਪਗ੍ਰੇਡਡ 4ਜੀ ਦਾ ਸਰਬੋਤਮ ਅਨੁਭਵ ਪ੍ਰਾਪਤ ਕਰਨ ਦਾ ਸੱਦਾ ਦੇਣਾ ਚਾਹਾਂਗਾ। ਅਸੀਂ ਪਿਛਲੇ ਸਾਲ ਤੋਂ ਪੰਜਾਬ ਸਰਕਲ ਵਿੱਚ ਆਪਣੀ 4G ਕਵਰੇਜ ਨੂੰ ਵਧਾਉਣ ਅਤੇ 4G ਡਾਟਾ ਸਪੀਡ ਦੇ ਪੱਧਰ ਨੂੰ ਬਿਹਤਰ ਬਣਾਉਣ ਲਈ ਕਈ ਕਦਮ ਚੁੱਕੇ ਹਨ। ਵੀ ਦੇ ਉਪਭੋਗਤਾ ਬਹੁਤ ਸਾਰੀਆਂ ਯੋਜਨਾਵਾਂ ਵਿੱਚੋਂ ਆਪਣਾ ਪਸੰਦੀਦਾ ਪਲਾਨ ਚੁਣ ਸਕਦੇ ਹਨ । ਪਰਿਵਾਰ ਦਾ ਹਰ ਮੈਂਬਰ ਹੁਣ ਵੀ ਦੇ 4 ਜੀ ਨੈੱਟਵਰਕ ਦਾ ਜਿਆਦਾ ਤੋਂ ਜਿਆਦਾ ਲਾਭ ਉਠਾ ਸਕਦਾ ਹੈ । ਅਸੀਂ 5G ਦੀ ਤਿਆਰੀ ਲਈ ਨਿਰੰਤਰ ਯਤਨਸ਼ੀਲ ਹਾਂ, ਅਸੀਂ ਆਪਣੇ ਗਾਹਕਾਂ ਨੂੰ ਖੁਸ਼ ਰੱਖਣ ਲਈ ਤਕਨਾਲੋਜੀ, ਉਤਪਾਦਾਂ ਅਤੇ ਸੇਵਾਵਾਂ ਵਿੱਚ ਸਭ ਤੋਂ ਵਧੀਆ ਸੇਵਾਵਾਂ ਲਿਆਉਣ ਲਈ ਵਚਨਬੱਧ ਹਾਂ।

ਪੰਜਾਬ ਵਿੱਚ ਆਪਣੇ ਉਪਭੋਗਤਾਵਾਂ ਨੂੰ ਵਧੀਆ ਸੇਵਾ ਅਨੁਭਵ ਪ੍ਰਦਾਨ ਕਰਨ ਲਈ ਵਚਨਬੱਧ ਵੀ ਨੇ ਇੱਕ ਮਜ਼ਬੂਤ ​​ਨੈੱਟਵਰਕ ਬਣਾਇਆ ਹੈ:

ਵੀ - ਭਰੋਸੇਯੋਗ ਨੈੱਟਵਰਕ:

• ਵੱਖ-ਵੱਖ ਬੈਂਡਸ 900 ਮੈਗਾ ਹਰਟਜ, 1800 ਮੈਗਾ ਹਰਟਜ, 2100 ਮੈਗਾ ਹਰਟਜ, 2500 ਮੈਗਾ ਹਰਟਜ, 3300 ਮੈਗਾ ਹਰਟਜ ਅਤੇ 26 GHz, 'ਤੇ 431.2 ਮੈਗਾ ਹਰਟਜ ਸਪੈਕਟ੍ਰਮ ਦੇ ਨਾਲ, ਵੀ ਪੰਜਾਬ ਵਿੱਚ ਇੱਕ ਮਜ਼ਬੂਤ ​​ਦੂਰਸੰਚਾਰ ਸੇਵਾ ਪ੍ਰਦਾਤਾ ਹੈ।
• ਵੀ ਰਾਜ ਵਿੱਚ ਇੱਕਮਾਤਰ ਪ੍ਰਾਈਵੇਟ ਨੈੱਟਵਰਕ ਹੈ ਜਿਸਦੇ ਕੋਲ 4 ਜੀ ਸਮਰੱਥਾ ਬੈਂਡ 2500 ਮੈਗਾ ਹਰਟਜ ਹੈ।
• ਰਾਜ ਦੇ ਵੱਧ ਤੋਂ ਵੱਧ ਵਸਨੀਕਾਂ ਤੱਕ ਨੈੱਟਵਰਕ ਨੂੰ ਪਹੁੰਚਾਣ ਲਈ ਵੀ ਨੇ ਸਤੰਬਰ 18 ਤੋਂ ਬਾਅਦ ਲਗਭਗ ~6500 (ਟੀਡੀਡੀ /ਐਲ 2100/ਐਲ 1800 ਸਮੇਤ) ਬਰਾਡਬੈਂਡ ਟਾਵਰ ਸਥਾਪਤ/ਅੱਪਗ੍ਰੇਡ ਕੀਤੇ ਹਨ, ਜਿਸ ਨਾਲ ਪੰਜਾਬ ਦੀ 98% ਆਬਾਦੀ ਨੂੰ 4 ਜੀ ਕਵਰੇਜ ਮਿਲ ਰਿਹਾ ਹੈ।
• ਵੀ ਆਪਣੇ ਸਾਰੇ ਉਪਭੋਗਤਾਵਾਂ ਨੂੰ 3G ਤੋਂ 4G ਵਿੱਚ ਅੱਪਗ੍ਰੇਡ ਕਰ ਰਿਹਾ ਹੈ , ਅਤੇ 300 ਤੋਂ ਵੱਧ ਕਸਬਿਆਂ ਅਤੇ 24 ਜ਼ਿਲ੍ਹਿਆਂ ਵਿੱਚ ਸਪੈਕਟ੍ਰਮ ਰਿਫਾਰਮਿੰਗ ਦੁਆਰਾ 4G ਸਮਰੱਥਾ ਨੂੰ ਵਧਾ ਰਿਹਾ ਹੈ।
 
Top