Home >> ਟਾਟਾ >> ਟੀ >> ਪੰਜਾਬ >> ਪ੍ਰੀਮੀਅਮ >> ਲੁਧਿਆਣਾ >> ਲੋਹੜੀ >> ਵੱਡੀ ਖੁਸ਼ੀਆਂ ਦੇ ਟੱਪੇ >> ਵਪਾਰ >> ਟਾਟਾ ਟੀ ਪ੍ਰੀਮੀਅਮ ਨੇ ਆਪਣੀ 'ਵੱਡੀ ਖੁਸ਼ੀਆਂ ਦੇ ਟੱਪੇ' ਪਹਿਲ ਰਾਹੀਂ ਲੁਧਿਆਣਾ ਦੇ ਗਾਹਕਾਂ ਨਾਲ ਮਨਾਇਆ ਲੋਹੜੀ ਦਾ ਜਸ਼ਨ

ਟਾਟਾ ਟੀ ਪ੍ਰੀਮੀਅਮ ਨੇ ਆਪਣੀ 'ਵੱਡੀ ਖੁਸ਼ੀਆਂ ਦੇ ਟੱਪੇ' ਪਹਿਲ ਰਾਹੀਂ ਲੁਧਿਆਣਾ ਦੇ ਗਾਹਕਾਂ ਨਾਲ ਮਨਾਇਆ ਲੋਹੜੀ ਦਾ ਜਸ਼ਨ

ਲੁਧਿਆਣਾ 14 , ਜਨਵਰੀ 2023 (
ਭਗਵਿੰਦਰ ਪਾਲ ਸਿੰਘ): ਲੋਹੜੀ ਦੇ ਤਿਓਹਾਰ 'ਤੇ ਆਪਣੀ ਨਵੀਨਤਮ ਪਹਿਲ ਦੇ ਤਹਿਤ, ਟਾਟਾ ਟੀ ਪ੍ਰੀਮੀਅਮ ਨੇ ਅੱਜ ਲੁਧਿਆਣਾ ਦੇ ਐਮਬੀਡੀ ਨਿਓਪੋਲਿਸ ਮਾਲ ਵਿਖੇ ਗਾਹਕਾਂ ਦਾ ਇੱਕ ਬਹੁਤ ਹੀ ਦਿਲਚਸਪ ਪ੍ਰੋਗਰਾਮ ਨਾਲ ਮਨੋਰੰਜਨ ਕੀਤਾ । ਇਸ ਪ੍ਰੋਗਰਾਮ ਵਿਚ ਪੰਜਾਬ ਦੀ ਮਸ਼ਹੂਰ ਟੱਪੇ ਗਾਉਣ ਦੀ ਜੀਵੰਤ ਲੋਕ ਕਲਾ ਅਤੇ ਰੰਗੀਨ ਟਰੱਕ ਕਲਾ ਸੱਭਿਆਚਾਰ ਦਾ ਇਕੱਠਿਆਂ ਅਨੰਦ ਮਾਣਿਆ ਗਿਆ । 12 ਜਨਵਰੀ ਨੂੰ ਸ਼ੁਰੂ ਕੀਤੀ ਇਸ ਤਿੰਨ ਦਿਨਾਂ ਪਹਿਲ ਰਾਹੀਂ ਟਾਟਾ ਟੀ ਪ੍ਰੀਮੀਅਮ ਨੇ ਉਪਭੋਗਤਾਵਾਂ ਨੂੰ ਵਿਲੱਖਣ ਅਨੁਭਵ ਪ੍ਰਦਾਨ ਕਰਨ ਦੇ ਆਪਣੇ ਉਦੇਸ਼ ਨੂੰ ਪੂਰਾ ਕੀਤਾ । ਇਸ ਦਿਲਚਸਪ ਪ੍ਰੋਗਰਾਮ ਵਿਚ ਭਾਗੀਦਾਰਾਂ ਨੂੰ ਸ਼ਹਿਨਾਜ਼ ਗਿੱਲ ਦੁਆਰਾ ਗਾਏ ਗਏ ਆਪਣੇ ਖੁਦ ਦੇ ਏਆਈ ਦੁਆਰਾ ਸੰਚਾਲਿਤ ਹਾਈਪਰ-ਪਰਸਨਲਾਈਜ਼ਡ ਟੱਪੇ ਬਣਾਉਣ ਦਾ ਮੌਕਾ ਮਿਲਿਆ, ਜੋ ਉਹਨਾਂ ਦੇ ਆਪਣੇ ਨਾਮ 'ਤੇ ਕਸਟਮਾਈਜ਼ ਕੀਤੇ ਗਏ ਅਤੇ ਤਿਓਹਾਰ ਨੂੰ ਆਪਣੇ ਹਿਸਾਬ ਨਾਲ ਮਨਾਉਂਦੇ ਹੋਏ ਉਹਨਾਂ ਨੂੰ ਇਹ ਟੱਪੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸ਼ੇਅਰ ਕਰਨ ਦਾ ਮੌਕਾ ਵੀ ਮਿਲਿਆ ।

ਨਵੀਂ ਕੈਂਪੇਨ 'ਤੇ ਟਿੱਪਣੀ ਕਰਦੇ ਹੋਏ, ਟਾਟਾ ਕੰਜ਼ਿਊਮਰ ਪ੍ਰੋਡਕਟਸ ਦੇ ਪੈਕਡ ਬੇਵਰੇਜਜ਼ (ਭਾਰਤ ਅਤੇ ਦੱਖਣੀ ਏਸ਼ੀਆ) ਦੇ ਪ੍ਰੈਜ਼ੀਡੈਂਟ , ਪੁਨੀਤ ਦਾਸ ਨੇ ਕਿਹਾ, “ਅਸੀਂ ਮਸ਼ਹੂਰ ਅਦਾਕਾਰ ਸ਼ਹਿਨਾਜ਼ ਗਿੱਲ ਦੇ ਸਹਿਯੋਗ ਨਾਲ #VaddiKhushiyaanDeTappe ਕੈਂਪੇਨ ਦੀ ਸ਼ੁਰੂਆਤ ਕਰਦੇ ਹੋਏ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ। ਪੰਜਾਬ ਦੇ ਸੱਭਿਆਚਾਰ ਨਾਲ ਗਹਿਰਾਈ ਨਾਲ ਜੁੜਦੇ ਹੋਏ , ਇਸ ਕੈਂਪੇਨ ਦਾ ਉਦੇਸ਼ ਲੋਹੜੀ ਦੇ ਜਸ਼ਨ ਦੇ ਜੋਸ਼ ਨੂੰ ਵਧਾਉਣਾ ਹੈ, ਇਥੇ ਖਪਤਕਾਰ 'ਟੱਪੇ' ਦੇ ਫਾਰਮੈਟ 'ਤੇ ਹਾਈਪਰ-ਪਰਸਨਲਾਈਜ਼ ਕੰਟੇਂਟ ਤਿਆਰ ਕਰ ਸਕਦੇ ਹਨ ।"

ਇੰਡੀਆ ਮੀਡੀਆ ਮੋਂਕਸ ਦੇ ਚੀਫ ਕੰਟੈਂਟ ਅਫਸਰ, ਅਜ਼ਾਜ਼ੁਲ ਹੱਕ ਨੇ #VaddiKhushiyaanDeTappe ਮੁਹਿੰਮ 'ਤੇ ਬੋਲਦਿਆਂ ਕਿਹਾ, "ਲੋਹੜੀ 'ਤੇ ਟੱਪੇ ਗਾਉਣ ਦੀ ਪੰਜਾਬ ਦੀ ਪ੍ਰੰਪਰਾ ਨੂੰ ਸ਼ਾਮਲ ਕਰਨ ਲਈ ਅਸੀਂ ਏਆਈ ਟੂਲਜ਼ ਦੀ ਵਰਤੋਂ ਕਰਨ ਬਾਰੇ ਸੋਚਿਆ ਅਤੇ ਪਰਸਨਲ ਟੱਪੇ ਬਣਾਉਣ ਬਾਰੇ ਸੋਚਿਆ । ਅਸੀਂ ਸਿਰਫ਼ ਟੱਪੇ ਦੇ ਥੀਮ ਨੂੰ ਹੀ ਵਿਅਕਤੀਗਤ ਨਹੀਂ ਬਣਾਇਆ, ਸਗੋਂ ਹਰੇਕ ਟੱਪੇ ਨੂੰ ਵੀ ਵਿਅਕਤੀਗਤ ਬਣਾਇਆ ।"
 
Top