Home >> ਓਮੈਕਸ >> ਖੂਨਦਾਨ >> ਪੰਜਾਬ >> ਰਾਇਲ ਰੈਜ਼ੀਡੈਂਸੀ >> ਰੀਅਲ ਅਸਟੇਟ >> ਲੁਧਿਆਣਾ >> ਓਮੈਕਸ ਰਾਇਲ ਰੈਜ਼ੀਡੈਂਸੀ ਲੁਧਿਆਣਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ

ਓਮੈਕਸ ਰਾਇਲ ਰੈਜ਼ੀਡੈਂਸੀ ਲੁਧਿਆਣਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ

ਲੁਧਿਆਣਾ, 14 ਮਾਰਚ, 2023 (
ਭਗਵਿੰਦਰ ਪਾਲ ਸਿੰਘ): ਓਮੈਕਸ, ਭਾਰਤ ਵਿੱਚ ਇੱਕ ਪ੍ਰਮੁੱਖ ਰੀਅਲ ਅਸਟੇਟ ਡਿਵੈਲਪਰ ਨੇ ਓਮੈਕਸ ਰਾਇਲ ਰੈਜ਼ੀਡੈਂਸੀ, ਪੱਖੋਵਾਲ ਰੋਡ, ਲੁਧਿਆਣਾ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ।

ਓਮੈਕਸ ਅਤੇ ਐਸੋਸੀਏਸ਼ਨ ਆਫ ਰੀਅਲਟਰਜ਼ (ਏਓਆਰ) ਨੇ ਖੂਨਦਾਨ ਕੈਂਪ ਲਈ ਇਕੱਠੇ ਸਾਂਝੇਦਾਰੀ ਕੀਤੀ। ਐਸੋਸੀਏਸ਼ਨ ਆਫ ਰੀਅਲਟਰਜ਼ (ਏਓਆਰ) ਸ਼੍ਰੀ ਅਨੁਰਾਗ ਜੋਸ਼ੀ, ਸ਼੍ਰੀ ਦਿਨੇਸ਼ ਗੁਪਤਾ, ਸ਼੍ਰੀ ਵਿੱਕੀ ਅਰੋੜਾ, ਸ਼੍ਰੀ ਅਜੇ ਢੰਡ, ਸ਼੍ਰੀ ਵਿਕਾਸ ਮਹਿਤਾ, ਸ਼੍ਰੀ ਵਿਕਾਸ ਵਰਮਾ, ਓਮੈਕਸ ਟੀਮ ਅਤੇ ਰਾਇਲ ਰੈਜ਼ੀਡੈਂਸੀ ਦੇ ਨਿਵਾਸੀਆਂ ਨੇ ਕੈਂਪ ਵਿੱਚ ਭਾਗ ਲਿਆ ਅਤੇ ਖੂਨਦਾਨ ਕੀਤਾ। ਕੁੱਲ 75 ਯੂਨਿਟ ਖੂਨ ਇਕੱਤਰ ਕੀਤਾ ਗਿਆ।

ਇਸ ਤਰਾਂ ਦੀਆਂ ਮੁਹਿੰਮਾਂ ਲੋਕਾਂ ਵਿੱਚ ਖ਼ੂਨਦਾਨ ਪ੍ਰਤੀ ਜਾਗਰੂਕਤਾ ਅਤੇ ਨੈਤਿਕ ਜ਼ਿੰਮੇਵਾਰੀ ਵਜੋਂ ਇਸ ਦੀ ਮਹੱਤਤਾ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਪਹਿਲਕਦਮੀ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਖੂਨਦਾਨ ਮੁਹਿੰਮ ਵਿੱਚ ਹਿੱਸਾ ਲੈਣ ਲਈ ਅੱਗੇ ਆਉਣ ਲਈ ਉਤਸ਼ਾਹਿਤ ਕਰਨਾ ਸੀ।
 
Top