Home >> ਸੰਗੀਤ >> ਸੋਨੀ >> ਚੰਡੀਗੜ੍ਹ >> ਡਬਲਯੂ.ਐਫ-1000ਐਕਸਐਮ5 >> ਪੰਜਾਬ >> ਯੂਟੀ >> ਲੁਧਿਆਣਾ >> ਵਪਾਰ >> ਸੋਨੀ ਦਾ ਵਿਸ਼ੇਸ਼ ਰੂਪ ਤੋਂ ''ਸੰਗੀਤ ਦੇ ਲਈ'' ਬਣਿਆ ਨਵੀਨ ਡਬਲਯੂ.ਐਫ 1000 ਐਕਸ.ਐਮ 5 ਟਰੂ ਲੀ ਵਾਇਰਲੈੱਸ ਈਅਰਬਡਸ

ਸੋਨੀ ਦਾ ਵਿਸ਼ੇਸ਼ ਰੂਪ ਤੋਂ ''ਸੰਗੀਤ ਦੇ ਲਈ'' ਬਣਿਆ ਨਵੀਨ ਡਬਲਯੂ.ਐਫ 1000 ਐਕਸ.ਐਮ 5 ਟਰੂ ਲੀ ਵਾਇਰਲੈੱਸ ਈਅਰਬਡਸ

ਚੰਡੀਗੜ੍ਹ / ਲੁਧਿਆਣਾ,­ 02 ਅਕਤੂਬਰ, 2023 (ਭਗਵਿੰਦਰ ਪਾਲ ਸਿੰਘ)
: ਅੱਜ ਐਲਾਨ ਕੀਤੇ ਗਏ ਸੋਨੀ ਦੇ ਡਬਲਯੂ.ਐਫ-1000 ਐਕਸ.ਐਮ 5 (W6-1000 XM5) ਟਰੂ ਲੀ ਵਾਇਰਲੈੱਸ ਈਅਰਬਡਸ ਦੇ ਨਾਲ­ ਉੱਤਮਤਾ ਦੇ ਇੱਕ ਨਵੇਂ ਪੱਧਰ ਦਾ ਅਨੁਭਵ ਕਰੋ | ਬਹੁਤ ਪ੍ਰਸ਼ੰਸਾਯੋਗ 1000 ਐਕਸ ਚੇਨ ਦੇ ਮਹਾਨ ਉਤਪਾਦ ਦਾ ਪ੍ਰਤੀਨਿਧਤਾ ਕਰਦੇ ਹੋਏ­ ਇਹ ਅਤਿ-ਆਧੁਨਿਕ ਮਾਡਲ­ ਸੰਪੁਰਨਤਾ ਨੂੰ ਮੁੜ ਪਰਿਭਾਸ਼ਿਤ ਕਰਦਾ ਹੈ ਅਤੇ ਵਿਲੱਖਣ ਵਧੀਆ ਨੁਆਇਜ਼ ਕੈਂਸਲੇਸ਼ਨ (ਸ਼ੋਰ ਰੱਦ ਕਰਨ ਦੀ ਪ੍ਰਕਿਰਿਆ)­ ਉੱਨਤ ਇਮਰਸਿਵ ਸਾਊਾਡ ਦਾ ਅਨੁਭਵ ਅਤੇ ਸੋਨੀ ਦੀ ਹੁਣ ਤੱਕ ਦੀ ਸੱਭ ਤੋਂ ਅਸਾਧਾਰਣ ਕਾਲ ਗੁਣਵੱਤਾ ਪ੍ਰਦਾਨ ਕਰਦਾ ਹੈ | ਹੁਣ ਤੁਸੀਂ ਖੁਦ ਨੂੰ ਆਪਣੇ ਪਸੰਦੀਦਾ ਸੰਗੀਤ ਵਿੱਚ ਡਬੋ ਲਵੋ­ ਕਿਉਂਕਿ ਡਬਲਯੂ.ਐਫ-1000 ਐਕਸ.ਐਮ 5 ਤੁਹਾਡੇ ਅਤੇ ਤੁਹਾਡੀਆਂ ਧੁਨਾਂ ਵਿੱਚ ਇੱਕ ਸਹਿਜ ਸੰਬੰਧ ਬਣਾਉਂਦਾ ਹੈ |

ਸੋਨੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ­ ਸੁਨੀਲ ਨਈਅਰ ਨੇ ਇਸ ਲਾਂਚ ਬਾਰੇ ਕਿਹਾ­ ''ਡਬਲਯੂ.ਐਫ. 1000 ਐਕਸ.ਐਮ 5 ਨੇ ਈਅਰਬਡਸ ਦੀ ਧਾਰਨਾ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ | ਸਾਨੂੰ ਇਹ ਐਲਾਨ ਕਰਦੇ ਹੋਏ ਮਾਨ ਹੋ ਰਿਹਾ ਹੈ ਕਿ ਸਾਡੇ ਈਅਰਬਡਸ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਸ਼ਾਮਿਲ ਹਨ­ ਜੋ ਸਰੋਤਿਆਂ ਨੂੰ ਉੱਨਤ ਇਮਰਸਿਵ ਸਾਊਾਡ ਦਾ ਅਨੁਭਵ ਪ੍ਰਦਾਨ ਕਰਦੀਆਂ ਹਨ | ਇਸਦੀ ਕਿਰਿਆਸ਼ੀਲ ਸਾਊਾਡ ਕੈਂਸਲੇਸ਼ਨ ਦੀਆਂ ਵਿਸ਼ੇਸ਼ਤਾਵਾਂ­ ਉੱਚ ਰੈਜ਼ੋਲੁਸ਼ਨ ਆਡੀਓ ਅਤੇ ਅਦਭੁਤ ਸਾਊਾਡ ਕੁਆਲਟੀ ਇਹ ਸੱਭ ਮੁਕਾਬਲਤਨ ਵਾਜਬ ਕੀਮਤ 'ਤੇ ਇਸ ਨੂੰ ਇੱਕ ਆਦਰਸ਼ ਵਿਕਲਪ ਬਣਾਉਂਦਾ ਹੈ­ ਜੋ ਆਡੀਓ ਦੀ ਦੁਨੀਆਂ ਵਿੱਚ ਇੱਕ ਨਵਾਂ ਮਾਨਕ ਸਥਾਪਿਤ ਕਰਦਾ ਹੈ | ਇਨ੍ਹਾਂ ਈਅਰਬਡਸ ਦੇ ਨਾਲ­ ਸਾਡਾ ਉਦੇਸ਼ ਹੈ­ ਵਿਸ਼ਵ ਪੱਧਰ 'ਤੇ ਅਤੇ ਨਾਲ ਹੀ ਦਰਅਸਲ­ ਭਾਰਤ ਵਿੱਚ ਵਾਇਰਲੈਸ ਈਅਰਬਡਸ ਸੇਗਮੈਂਟ ਵਿੱਚ ਸਰਵੋਤਮ ਈਅਰਬਡਸ ਨਿਰਮਾਤਾਵਾਂ ਵਿੱਚੋਂ ਇੱਕ ਦੇ ਤੌਰ 'ਤੇ ਆਪਣਾ ਸਥਾਨ ਬਰਕਰਾਰ ਰੱਖਣਾ |

ਡਬਲਯੂ.ਐਫ-1000 ਐਕਸ.ਐਮ 5 ਈਅਰਬਡਸ ਤੋਂ ਧਿਆਨ ਨਹੀਂ ਭਟਕਦਾ ਅਤੇ ਇਸ ਨੇ ਸੁਣਨ ਅਤੇ ਸਪੱਸ਼ਟਤਾ ਦਾ ਮਾਨਕ ਵਧਾਇਆ ਹੈ | ਸੰਗੀਤ ਵਿੱਚ ਸੋਨੀ ਦੀ ਵਿਸ਼ੇਸ਼ਤਾ ਦੇ ਨਾਲ­ ਤੁਸੀਂ ਭਰੋਸਾ ਕਰ ਸਕਦੇ ਹੋਂ ਕਿ ਤੁਹਾਨੂੰ ਸੰਗੀਤ ਸੁਣਨ ਦਾ ਵਧੀਆ ਅਨੁਭਵ ਮਿਲ ਰਿਹਾ ਹੈ | ਡਬਲਯੂ.ਐਫ-1000 ਐਕਸ.ਐਮ. 5 ਵਿੱਚ ਬਾਜ਼ਾਰ ਵਿੱਚ ਸੱਭ ਤੋਂ ਵਧੀਆ ਸਾਊਾਡ ਕੁਆਲਟੀ ਅਤੇ ਸਰਵੋਤਮ ਨੁਆਇਜ਼ ਕੈਂਸਲੇਸ਼ਨ ਪ੍ਰਦਾਨ ਕਰਨ ਲਈ ਬਹੁਤ ਵਧੀਆ ਤਕਨਾਲੋਜੀ ਦਾ ਉਪਯੋਗ ਕੀਤਾ ਗਿਆ ਹੈ | ਰੀਅਲ-ਟਾਈਮ ਆਡੀਓ ਪ੍ਰੋਸੈਸਰ ਅਤੇ ਉੱਚ-ਪ੍ਰਦਰਸ਼ਨ ਵਾਲੇ ਮਾਈਕ ਵਿਆਪਕ ਫ੍ਰੀਕੁਐਂਸੀ ਰਿਪ੍ਰੋਡੈਕਸ਼ਨ­ ਡੀਪ ਬੇਸ ਅਤੇ ਕਲੀਅਰ ਵੋਕਲ (ਸਾਫ ਆਵਾਜ਼) ਦੇ ਲਈ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੀ ਗਈ ਡਰਾਈਵਰ ਯੁਨਿਟ ਡਾਇਨੇਮਿਕ ਡਰਾਈਵਰ ਐਕਸ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ | ਉਹ ਤੁਹਾਨੂੰ ਵਧੀਆ ਆਵਾਜ਼ ਨਾਲ ਸਰਾਬੋਰ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ­ ਅਜਿਹਾ ਲੱਗਦਾ ਹੈ ਜਿਵੇਂ ਤੁਸੀਂ ਆਪਣੇ ਪਸੰਦੀਦਾ ਕਲਾਕਾਰਾਂ ਦੇ ਨਾਲ ਸਟੁਡੀਓ ਵਿੱਚ ਹੋਵੋ |

ਡਬਲਯੂ.ਐਫ-1000 ਐਕਸ.ਐਮ 5 ਵਿੱਚ ਹੁਣ ਹਰ ਈਅਰਬਡਸ 'ਤੇ ਤਿੰਨ ਮਾਈਕਰੋਫੋਨ ਦੀ ਸੁਵਿਧਾ ਹੈ­ ਜਿਸ ਵਿੱਚ ਦੋਹਰਾ ਫੀਡਬੈਕ ਮਾਈਕ ਵੀ ਸ਼ਾਮਿਲ ਹੈ­ ਜੋ ਲੋ- ਫ੍ਰੀਕੁਐਂਸੀ ਕੈਂਸਲੇਸ਼ਨ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਦਾ ਹੈ | ਨੁਆਇਜ਼ ਕੈਂਸ਼ਲੇਸ਼ਨ ਦੀ ਦਿਸ਼ਾ ਵਿੱਚ ਇਹ ਸੋਨੀ ਦਾ ਹੁਣ ਤੱਕ ਦਾ ਸੱਭ ਤੋਂ ਵੱਡਾ ਕਦਮ ਹੈ­ ਜਿਸਦੇ ਨਤੀਜ਼ੇ ਅਮੇਬਐਂਸ ਸਾਊਾਡ (ਪਰਿਵੇਸ਼ ਦੀ ਆਵਾਜ਼) ਨੂੰ ਹੋਰ ਵੀ ਜ਼ਿਆਦਾ ਸਟੀਕਤਾ ਨਾਲ ਕੈਪਚਰ ਕੀਤਾ ਜਾ ਸਕਦਾ ਹੈ | ਸੋਨੀ ਦੁਆਰਾ ਹਾਲ ਵਿੱਚ ਵਿਕਸਿਤ­ ਇੰਟੀਗ੍ਰੇਟੇਡ ਪ੍ਰੋਸੈਸਰ ਵੀ 2 ਐਚ.ਡੀ. ਨੁਆਇਜ਼ ਕੈਂਸਲਿੰਗ ਪ੍ਰੋਸੈਸਰ ਕਿਯੂ.ਐਨ 2 ਈ ਦੀ ਸਮਰੱਥਾ ਨੂੰ ਅਨਲੌਕ ਕਰਦਾ ਹੈ | ਤਕਨਾਲੋਜੀ ਦਾ ਵਿਲੱਖਣ ਸੁਮੇਲ ਬੇਮਿਸਾਲ ਨੁਆਇਜ਼ ਕੈਂਸਲਿੰਗ ਦੀ ਗੁਣਵੱਤਾ ਪ੍ਰਦਾਨ ਕਰਨ ਲਈ ਦੋਵੇ ਕੰਨਾਂ ਵਿੱਚ ਛੇ ਮਾਈਕਰੋਫੋਨ ਨੂੰ ਨਿਯੰਤਰਿਤ ਕਰਦਾ ਹੈ­ ਜਿਸ ਨੂੰ ਤੁਹਾਡੇ ਵਾਤਾਵਰਣ ਦੇ ਲਈ ਸਰਵੋਤਮ ਪ੍ਰਦਰਸ਼ਨ ਪ੍ਰਦਾਨ ਕਰਨ ਲਈ ਅਨੁਕੁਲਿਤ ਕੀਤਾ ਜਾ ਸਕਦਾ ਹੈ | ਡਬਲਯੂ.ਐਫ-1000 ਐਕਸ.ਐਮ 5 ਵਿੱਚ ਡਾਈਨਾਮਿਕ ਡਰਾਈਵਰ ਐਕਸ ਹੋਣ ਕਾਰਨ ਘੱਟ ਫ੍ਰੀਕੁਐਂਸੀ ਨੂੰ ਰਿਪ੍ਰੋਡੀਊਸ ਕਰਨ ਦੀ ਸਮਰੱਥਾ ਵੀ ਵਧਾ ਦਿੱਤੀ ਗਈ ਹੈ | ਨਾਲ ਹੀ­ ਨੁਆਇਜ਼ ਆਈਸੋਲੇਸ਼ਨ ਈਅਰਬਡਸ ਟਿਪਸ ਵਿੱਚ ਵਿਸ਼ੇਸ਼ ਪੋਲਯੂਰੇਥਨ ਫੋਮ ਸਮੱਗਰੀ ਦਾ ਉਪਯੋਗ ਕੀਤਾ ਗਿਆ ਹੈ­ ਜੋ ਹਾਈ ਫ੍ਰੀਕੁਐਂਸੀ ਵਾਲੇ ਦਾਇਰੇ ਵਿੱਚ ਸ਼ੋਰ ਨੂੰ ਘੱਟ ਕਰਦਾ ਹੈ |''

ਸੋਨੀ ਦੇ ਨਵੇਂ ਵਿਕਸਿਤ ਐਚ.ਡੀ. ਨੁਆਇਜ਼ ਕੈਂਸਲਿੰਗ ਪ੍ਰੋਸੈਸਰ ਕਯੂ.ਐਨ 2 ਈ. ਅਤੇ ਏਕੀਕਿ੍ਤ ਪ੍ਰੋਸੈਸਰ ਵੀ 2 ਦੇ ਸੁਮੇਲ ਨਾਲ ਡਬਲਯੂ.ਐਫ-1000 ਐਕਸ.ਐਮ 5 ਵਿੱਚ ਸਟੀਕ 24-ਬਿਟ ਆਡੀਓ ਪ੍ਰੋਸੈਸਿੰਗ ਅਤੇ ਉੱਚ-ਪ੍ਰਦਰਸ਼ਨ ਐਨਾਲਾਗ ਐਮਪਲੀਫਿਕੇਸ਼ਨ ਦੀ ਸੁਵਿਧਾ ਹੈ | ਇਸ ਨਾਲ ਡਿਸਟਾਰਸ਼ਨ ਘੱਟ ਹੁੰਦਾ ਹੈ ਅਤੇ ਸਪੱਸ਼ਟ ਆਵਾਜ਼ ਸੁਣਾਈ ਦਿੰਦੀ ਹੈ | ਐਲ.ਡੀ.ਏ.ਸੀ ਦੇ ਲਈ ਉੱਚ-ਰੈਜ਼ੋਲਿਊਸ਼ਨ ਆਡੀਓ ਵਾਇਰਲੈੱਸ ਦੇ ਸਮਰੱਥਣ ਦੇ ਨਾਲ-ਨਾਲ ਰੀਅਲ-ਟਾਈਮ ਵਿੱਚ ਤੁਲਨਾਤਮਕ ਡੀਜੀਟਲ ਸੰਗੀਤ ਨੂੰ ਵਧੀਆ ਬਣਾਉਣ ਲਈ ਡੀ.ਐੱਸ.ਈ.ਈ. ਐਕਸਟ੍ਰੀਮ ਦੇ ਸਹਿਯੋਗ ਦੇ ਨਾਲ ਪ੍ਰੀਮੀਅਮ ਧੁਨੀ ਗੁਣਵੱਤਾ ਡਬਲਯੂ.ਐਫ-1000 ਐਕਸ.ਐਮ 5 ਦੇ ਡਿਜ਼ਾਈਨ ਦੇ ਕੇਂਦਰ ਵਿੱਚ ਬਣੀ ਹੋਈ ਹੈ | ਇਸ ਤੋਂ ਇਲਾਵਾ­ ਈਅਰਬਡਸ ਵਿੱਚ 360 ਰਿਅਲਟੀ ਆਡੀਓ ਦੀ ਸੁਵਿਧਾ ਹੈ­ ਜੋ ਇੱਕ ਇਮਰਸਿਵ ਆਡੀਓ ਦਾ ਅਨੁਭਵ ਪ੍ਰਦਾਨ ਕਰਦਾ ਹੈ ਜੋ ਤੁਹਾਨੂੰ ਸੰਗੀਤ ਦੀ ਆਤਮਾ ਤੱਕ ਲੈ ਜਾਂਦਾ ਹੈ | ਡਬਲਯੂ.ਐਫ-1000 ਐਕਸ. ਐਮ 5 ਵਿੱਚ ਵਧੀਆ ਵੋਨ (ਵੋਕਲ) ਤੋਂ ਲੈ ਕੇ ਗਹਿਰੇ ਬੇਸ ਤੱਕ­ ਸੱਭ ਕੁੱਝ ਸੰਗੀਤ ਲਈ ਟਿਉਨ ਕੀਤਾ ਗਿਆ ਹੈ | ਵਾਈਡ ਫ੍ਰੀਕੁਐਂਸੀ ਰਿਪ੍ਰੋਡੈਕਸ਼ਨ ਲਈ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੇ ਗਏ ਡਾਈਨੇਮਿਕ ਡਰਾਈਵਰ ਐਕਸ ਦੀ ਬਜਾਹ ਨਾਲ ਡਬਲਯੂ.ਐਫ-1000 ਐਕਸ.ਐਮ 5 ਤੁਹਾਨੂੰ ਵਧੀਆ ਵੋਕਲ ਅਤੇ ਜ਼ਿਆਦਾ ਬਰੀਕ ਵੋਕਲ ਸੁਣਾਈ ਦਿੰਦਾ ਹੈ | ਡਾਇਆਫ੍ਰਾਮ ਸਟ੍ਰਕਚਰ­ ਗੁੰਬਦਾਂ ਅਤੇ ਕਿਨਾਰਿਆਂ ਲਈ ਕਈ ਅਲਗ-ਅਲਗ ਸਮੱਗਰੀਆਂ ਨੂੰ ਜੋੜਦਾ ਹੈ­ ਜਿਸ ਨਾਲ ਘੱਟ ਡਿਸਟਾਰਸ਼ਨ ਦੇ ਨਾਲ ਸਪੱਸ਼ਟ ਉੱਚੀ ਅਤੇ ਗਹਿਰੀ­ ਵਧੀਆ ਬੇਸ ਵਾਲੀ ਆਵਾਜ਼ ਸੁਣਾਈ ਦਿੰਦੀ ਹੈ |

ਡਬਲਯੂ.ਐਫ-1000 ਐਕਸ.ਐਮ 5 ਈਅਰਬਡਸ ਹੈੱਡ ਟਰੈਕਿੰਗ ਤਕਨਾਲੋਜੀ ਨਾਲ ਲੈਸ ਹੈ ਜੋ ਤੁਹਾਡੇ ਸਿਰ ਦੀ ਗਤੀ ਦੀ ਭਰਪਾਈ ਦੇ ਲਈ ਸਾਊਾਡ ਫੀਲਡ ਨੂੰ ਸਵੈ-ਡਰਾਈਵ ਰੂਪ ਨਾਲ ਐਡਜਸਟ ਕਰਕੇ ਇੱਕ ਯਥਾਰਥਵਾਦੀ ਅਤੇ ਆਕਰਸ਼ਕ ਸੁਣਨ ਦੇ ਅਨੁਭਵ ਨੂੰ ਯਕੀਨੀ ਬਣਾਉਂਦਾ ਹੈ | ਸਾਊਾਡ ਤੁਹਾਡੇ ਸਮਾਰਟਫੋਨ ਸਕਰੀਨ ਦੇ ਨਾਲ ਬਿਲਕੁੱਲ ਇਕਸਾਰ (ਅਲਾਈਨ) ਹੁੰਦੀ ਹੈ­ ਜਿੱਥੋਂ ਤੱਕ ਕਿ ਜਦੋਂ ਤੁਸੀਂ ਚੱਲਦੇ ਹੋਂ­ ਤਾਂ ਸੰਗਤ ਸਮਾਰਟਫੋਨ/ਸੇਵਾ ਨਾਲ ਕਨੈਕਟ ਕਰਕੇ ਤੁਹਾਨੂੰ ਸਿਰਫ ਨਾਲ ਦੇਖਣ ਦੀ ਪ੍ਰਕਿਰਿਆ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰਦਾ ਹੈ |

ਡਬਲਯੂ.ਐਫ-1000 ਐਕਸ.ਐਮ 5 ਵਿੱਚ­ ਸੋਨੀ ਦੀ ਹੁਣ ਤੱਕ ਦੀ ਸੱਭ ਤੋਂ ਵਧੀਆ ਕਾਲ ਕੁਆਲਟੀ ਹੈ­ ਜੋ ਹਰ ਸਥਿਤੀ ਵਿੱਚ ਆਪਣੀ ਆਵਾਜ਼ ਨੂੰ ਸਪੱਸ਼ਟ ਰੂਪ ਨਾਲ ਪਹੰੁਚਾਉਂਦੀ ਹੈ­ ਚਾਹੇ ਤੁਸੀਂ ਆਫਿਸ ਵਿੱਚ ਹੋਵੋ­ ਘਰ ਵਿੱਚ ਕੰਮ ਕਰ ਰਹੇ ਹੋਵੋ­ ਜਨਤਕ ਸਥਾਨ 'ਤੇ ਹੋਵੋ ਜਾਂ ਸ਼ੋਰ ਵਾਲੇ ਸਥਾਨ 'ਤੇ ਹੋਵੋ |

ਡੀਪ ਨਿਊਰਲ ਨੈੱਟਵਰਕ (ਡੀ.ਐਨ.ਐਨ) ਪ੍ਰੋਸੈਸਿੰਗ ਅਤੇ ਬੋਨ ਕੰਡਕਸ਼ਨ ਸੈਂਸਰ 'ਤੇ ਆਧਾਰਿਤ ਏ.ਆਈ ਵਾਲਾ ਨੁਆਇਜ਼ ਰਿਡਕਸ਼ਨ ਐਲਗੋਰਿਦਮ ਦੀ ਬਜਾਹ ਨਾਲ­ ਤੁਹਾਡੀ ਆਵਾਜ਼ ਸ਼ੋਰ ਭਰੇ ਵਾਤਾਵਰਣ ਵਿੱਚ ਵੀ ਬਿਲਕੁੱਲ ਸਪੱਸ਼ਟ ਅਤੇ ਕੁਦਰਤੀ ਹੋਵੇਗੀ | ਇਸ ਤੋਂ ਇਲਾਵਾ­ ਜੇਕਰ ਤੁਸੀਂ ਬਾਹਰ ਹੋ­ ਤਾਂ ਹਵਾ ਦਾ ਸ਼ੋਰ ਘੱਟ ਕਰਨ ਵਾਲੀ ਬਣਤਰ ਹਵਾ ਦੇ ਕਿਸੇ ਵੀ ਤਰ੍ਹਾਂ ਦੇ ਸ਼ੋਰ ਨੂੰ ਘੱਟ ਕਰ ਦੇਵੇਗੀ­ ਤਾਂਕਿ ਤੁਸੀਂ ਹਮੇਸ਼ਾ ਭਰੋਸੇ ਵਿੱਚ ਰਹੋਂ ਕਿ ਤੁਹਾਡੀ ਗੱਲ ਸੁਣਾਈ ਦੇਵੇਗੀ |

ਡਬਲਯੂ.ਐਫ-1000 ਐਕਸ.ਐਮ 5 ਵਿੱਚ ਸੋਨੀ ਦੇ ਹਰਮਨਪਿਆਰੇ ਫੀਚਰ­ ਜਿਵੇਂ ਕਿ ਅਡੈਪਟਿਵ ਸਾਊਾਡ ਕੰਟਰੋਲ ਅਤੇ ਸਪੀਕ-ਟੂ-ਚੈਟ ਦੇ ਨਾਲ-ਨਾਲ ਮਲਟੀਪੁਆਇੰਟ ਕਨੈਕਟ ਵੀ ਹੈ ਜੋ ਤੁਹਾਨੂੰ ਦੋ ਬਲੁਟੁੱਥ ਡਿਵਾਈਸ ਨੂੰ ਇਕੱਠੇ ਪੇਅਰ ਕਰਨ ਦੀ ਸੁਵਿਧਾ ਦਿੰਦਾ ਹੈ­ ਤਾਂਕਿ ਜਦੋਂ ਕੋਈ ਕਾਲ ਆਵੇ­ ਤਾਂ ਤੁਹਾਡੇ ਈਅਰਬਡਸ ਆਪਣੇ-ਆਪ ਜਾਣ ਲੈਣ ਕਿ ਕਿਹੜਾ ਡਿਵਾਈਸ ਵੱਜ ਰਿਹਾ ਹੈ ਅਤੇ ਸਹੀ ਡਿਵਾਈਸ ਤੋਂ ਕਨੈਕਟ ਕਰੋ | ਫਾਸਟ ਪੇਅਰ ਅਤੇ ਸਵਿਫਟ ਪੇਅਰ ਦੀ ਬਦੌਲਤ ਜੁੜੇ ਰਹਿਣਾ ਇੰਨਾ ਸੌਖਾ ਕਦੇ ਨਹੀਂ ਰਿਹਾ | ਨਾਲ ਹੀ­ ਤੁਸੀਂ ਆਪਣੇ ਮਨਪਸੰਦ ਵਾਇਰ ਅਸਿਸਟੈਂਟ ਤੋਂ ਡਬਲਯੂ.ਐਫ-1000 ਐਕਸ.ਐਮ 5 ਨੂੰ ਆਪਣੀ ਆਵਾਜ਼ ਨਾਲ ਨਿਯੰਤਰਿਤ ਕਰ ਸਕਦੇ ਹੋ |

ਡਬਲਯੂ.ਐਮ-1000 ਐਕਸ.ਐਮ 5 ਵਿੱਚ ਅਪਰੇਸ਼ਨ-ਫ੍ਰੀ ਸੁਣਨ ਦੇ ਅਨੁਭਵ ਲਈ ਆਟੋ ਪਲੇ ਦੀ ਸੁਵਿਧਾ ਵੀ ਹੈ | ਤੁਸੀਂ ਆਪਣੀ ਤਰਜੀਹਾਂ ਦੇ ਅਨੁਸਾਰ ਸੰਗੀਤ ਦੇ ਸਮੇਂ ਨੂੰ ਅਨੁਕੁਲਿਤ ਕਰ ਸਕਦੇ ਹੋ­ ਜਿਵੇਂ ਕਿ ਜਦੋਂ ਤੁਸੀਂ ਆਪਣੇ ਈਅਰਬਡਸ ਲਗਾ ਰਹੇ ਹੋ ਜਾਂ ਬੇ੍ਰਕ ਲੈਣ ਲਈ ਵਾਕ ਸ਼ੁਰੂ ਕਰ ਰਹੇ ਹੋ­ ਤਾਂ ਇਸ ਨਾਲ ਅਸਾਨੀ ਨਾਲ ਤੁਹਾਡਾ ਮੂਡ ਵਧੀਆ ਹੋ ਜਾਵੇਗਾ | ਇਸ ਤੋਂ ਇਲਾਵਾ­ ਆਡੀਓ ਨੋਟੀਫਿਕੈਸ਼ਨ ਤੁਹਾਨੂੰ ਆਪਣੇ ਲਈ ਮਹੱਤਵਪੂਰਣ ਘਟਨਾਵਾਂ 'ਤੇ ਨਜ਼ਰ ਰੱਖਣ ਵਿੱਚ ਮਦਦ ਕਰਦਾ ਹੈ­ ਜਿਸ ਨਾਲ ਤੁਹਾਡਾ ਫੋਨ ਤੁਹਾਡੀ ਜੇਬ ਵਿੱਚ ਸੁਰੱਖਿਅਤ ਰੂਪ ਨਾਲ ਰਹਿੰਦਾ ਹੈ | ਆਪਣੇ ਡਿਵਾਈਸ ਨੂੰ ਸਪੋਟਿਫਾਈ­ ਐਂਡਲ ਅਤੇ ਐਪਲ ਮਿਉਜ਼ਿਕ ਦੇ ਨਾਲ ਲਿੰਕ ਕਰਕੇ­ ਤੁਸੀਂ ਆਪਣੇ ਸੁਣਨ ਦੇ ਅਨੁਭਵ ਨੂੰ ਅਸਲ ਵਿੱਚ ਵਿਲੱਖਣ ਬਣਾਉਣ ਦੇ ਲਈ ਆਪਣੇ ਮਨਪਸੰਦ ਸੰਗੀਤ ਅਤੇ ਸਕੂਨਦੇਹ ਸਾਊਾਡਸਕੇਪ ਵਿੱਚ ਪਹੁੰਚ ਸਕਦੇ ਹੋ |

ਡਬਲਯੂ.ਐਫ-1000 ਐਕਸ.ਐਮ 5 ਦੇ ਅਨੁਸਾਰ­ ਡਬਲਯੂ.ਏ.ਐੱਚ-1000 ਐਕਸ.ਐਮ 5 ਵੀ ਹੁਣ ਆਟੋ ਪਲੇ ਨੂੰ ਸਪੋਰਟ ਕਰਦਾ ਹੈ | ਜੇਕਰ ਤੁਸੀਂ ਸੰਗੀਤ ਅਤੇ ਫਿਲਮਾਂ ਤੋਂ ਪਰੇ ਮਨੋਰੰਜਨ ਦੇ ਨਵੇਂ ਵਿਕਲਪਾਂ ਦੀ ਤਲਾਸ਼ ਕਰ ਰਹੇ ਹੋਂ­ ਤਾਂ ਡਬਲਯੂ.ਐਫ-1000 ਐਕਸ.ਐਮ5 ਨਿਆਂਟਿਕ ਦੇ ''ਇੰਗ੍ਰੇਸ'' ਜਿਵੇਂ ਕਿ ਆਗਮੈਂਟੇਡ ਰਿਅਲਟੀ ਗੇਮ ਦੇ ਲਈ ਇਮਰਸਿਵ ਸਾਊਾਡ ਪ੍ਰਦਾਨ ਕਰਨ ਲਈ ਨਵੇਂ ਸੈਂਸਰ ਅਤੇ ਸਪਾਸ਼ੀਅਲ ਸਾਊਾਡ ਤਕਨਾਲੋਜੀ ਦਾ ਉਪਯੋਗ ਕਰਦਾ ਹੈ | ਹੈੱਡ ਟੈ੍ਰਕਿੰਗ ਦਾ ਉਪਯੋਗ ਕਰਕੇ­ ਸਾਊਾਡ ਨੂੰ ਸਕ੍ਰੀਨ 'ਤੇ ਹੋਣ ਵਾਲੀਆਂ ਗਤੀਵਿਧੀਆਂ ਦੇ ਨਾਲ ਪੂਰੀ ਤਰ੍ਹਾਂ ਨਾਲ ਮੇਲ ਖਾਣ ਲਈ ਵਿਭਿੰਨ ਦਿਸ਼ਾਵਾਂ 'ਚੋਂ ਸੰਚਾਰ ਕੀਤਾ ਜਾਂਦਾ ਹੈ |

ਇਹ 8 ਘੰਟੇ ਤੱਕ ਦੀ ਬੈਟਰੀ ਲਾਈਫ ਦੇ ਨਾਲ­ ਤੁਸੀਂ ਘੰਟਿਆਂ ਤੱਕ ਨਿਰਵਿਘਨ ਸੁਣਨ ਦਾ ਆਨੰਦ ਲੈ ਸਕਦੇ ਹੋ­ ਅਤੇ 3 ਮਿੰਟ ਦੇ ਤੇਜ਼ ਚਾਰਜ਼ ਦੇ ਨਾਲ 60 ਮਿੰਟ ਤੱਕ ਦਾ ਪਲੇ ਟਾਈਮ ਪ੍ਰਦਾਨ ਕਰਦਾ ਹੈ | ਇਸ ਤੋਂ ਇਲਾਵਾ­ ਕਯੂ.ਆਈ ਤਕਨਾਲੋਜੀ ਅਸਾਨ ਵਾਈਰਲੈੱਸ ਚਾਰਜਿੰਗ ਦੀ ਸੁਵਿਧਾ ਪ੍ਰਦਾਨ ਕਰਦੀ ਹੈ |

ਕੀਮਤ ਅਤੇ ਉਪਲਬੱਧਤਾ
ਸੋਨੀ ਇੰਡੀਆ ਨੇ ਡਬਲਯੂ.ਐਫ-1000 ਐਕਸ.ਐਮ 5 ਦੇ ਲਈ ਇੱਕ ਵਿਸ਼ੇਸ਼ ਪ੍ਰੀ-ਬੁਕਿੰਗ ਆੱਫਰ ਦਾ ਐਲਾਨ ਕੀਤਾ ਹੈ | ਗਾਹਕ ਹੁਣ ਇਸਨੂੰ ਰੁਪਏ ਦੀ ਵਿਸ਼ੇਸ਼ ਕੀਮਤ 21­990\- (3000/- ਰੁ: ਕੈਸ਼ਬੈਕ ਸਮੇਤ) 'ਤੇ ਪ੍ਰੀ-ਬੁੱਕ ਕਰ ਸਕਦੇ ਹੋ | ਉਨ੍ਹਾਂ ਨੇ ਪ੍ਰੀ-ਬੁੱਕ ਆਫਰ ਦੇ ਤਹਿਤ 4­990/- ਰੁਪਏ ਦੀ ਕੀਮਤ ਵਾਲਾ ਐਸ.ਆਰ.ਐਸ-ਐਕਸ.ਬੀ 100 ਪੋਰਟੇਬਲ ਸਪੀਕਰ ਵੀ ਫ੍ਰੀ ਮਿਲੇਗਾ | ਇਹ ਪ੍ਰੀ-ਬੁਕਿੰਗ ਆਫਰ 27 ਸਤੰਬਰ 2023 ਤੋਂ ਸ਼ੁਰੂ ਹੋ ਰਿਹਾ ਹੈ ਅਤੇ ਭਾਰਤ ਵਿੱਚ ਸਾਰੇ ਆਨਲਾਈਨ ਅਤੇ ਆਫਲਾਈਨ ਚੈਨਲਾਂ ਜਿਵੇਂ ਸੋਨੀ ਸੈਂਟਰ­ ਪ੍ਰਮੁੱਖ ਇਲੈਕਟ੍ਰਾਨਿਕ ਸਟੋਰ ਅਤੇ ਈ-ਕਾਮਰਸ ਪੋਰਟਲ 'ਤੇ 15 ਅਕਤੂਬਰ 2023 ਤੱਕ ਉਪਲਬੱਧ ਰਹੇਗਾ |
 
Top