ਲੁਧਿਆਣਾ, 07 ਜੁਲਾਈ 2024 (ਭਗਵਿੰਦਰ ਪਾਲ ਸਿੰਘ): ਪ੍ਰਮੁੱਖ ਟੈਲੀਕਾਮ ਅਪਰੇਟਰ ਵੀ (ਵੋਡਾਫੋਨ ਆਈਡੀਆ) ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਉਪਭੋਗਤਾਵਾਂ ਨੂੰ ਸਰਬੋਤਮ ਅਨੁਭਵ ਅਤੇ ਬਿਹਤਰ ਨੈੱਟਵਰਕ ਕਨੈਕਟੀਵਿਟੀ ਪ੍ਰਦਾਨ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ । ਵੀ ਐਫਪੀਓ (FPO) ਵਿੱਚ ਸਫਲਤਾਪੂਰਵਕ 18,000 ਕਰੋੜ ਰੁਪਏ ਦੀ ਰਕਮ ਇਕੱਠੀ ਕਰਨ ਤੋਂ ਬਾਅਦ ਆਪਣੀ ਮੌਜੂਦਾ ਨੈਟਵਰਕ ਸਮਰੱਥਾ ਨੂੰ ਵਧਾਉਣ ਦੇ ਯਤਨਾਂ ਦੇ ਤਹਿਤ ਇਨ੍ਹਾਂ ਰਾਜਾਂ ਨੂੰ ਤਰਜੀਹ ਦੇਵੇਗਾ।
ਅੱਜ ਸ਼ਹਿਰ ਵਿੱਚ ਆਯੋਜਿਤ ਇੱਕ ਪ੍ਰੈੱਸ ਇਵੈਂਟ ਦੌਰਾਨ ਕੰਪਨੀ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ L 900 ਅਤੇ L 2100 ਸਪੈਕਟ੍ਰਮ ਨੂੰ ਸ਼ਾਮਲ ਕਰਨ 'ਤੇ ਧਿਆਨ ਕੇਂਦਰਤ ਕਰੇਗੀ, ਜਿਸਦੇ ਨਾਲ ਰਾਜ ਭਰ ਵਿੱਚ ਦੂਰਸੰਚਾਰ ਉਪਭੋਗਤਾਵਾਂ ਲਈ ਇਨਡੋਰ ਨੈੱਟਵਰਕ ਅਨੁਭਵ ਵਿਚ ਸੁਧਾਰ ਆਵੇਗਾ । ਇਸ ਸਪੈਕਟ੍ਰਮ ਦੀ ਤਾਇਨਾਤੀ ਨਾਲ ਸੰਘਣੀ ਆਬਾਦੀ ਵਾਲੇ ਪੇਂਡੂ ਜਾਂ ਉਪ - ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਸੰਘਣੀ ਆਬਾਦੀ ਵਾਲੇ ਸ਼ਹਿਰੀ ਖੇਤਰਾਂ ਵਿੱਚ ਕਵਰੇਜ ਅਤੇ ਕੁਨੈਕਟਿਵਿਟੀ ਵਿੱਚ ਸੁਧਾਰ ਹੋਵੇਗਾ, ਜਿੱਥੇ ਸਿਗਨਲ ਦੀ ਪਹੁੰਚ ਮੁਸ਼ਕਲ ਹੁੰਦੀ ਹੈ। ਇਸ ਨਾਲ ਇਨਡੋਰ ਵੌਇਸ ਕਾਲ ਦੀ ਗੁਣਵੱਤਾ,ਮੈਸੇਜਿੰਗ ਅਤੇ ਡਾਟਾ ਬ੍ਰਾਊਜ਼ਿੰਗ (ਇੰਟਰਨੈੱਟ) ਦੇ ਅਨੁਭਵ ਵਿਚ ਸੁਧਾਰ ਹੋਵੇਗਾ ।
ਪਿਛਲੇ ਦੋ ਸਾਲਾਂ ਵਿੱਚ, ਵੀ ਨੇ ਪੰਜਾਬ ਅਤੇ ਹਰਿਆਣਾ ਵਿੱਚ ਨੈੱਟਵਰਕ ਸੁਧਾਰਾਂ ਲਈ ਕਾਫੀ ਨਿਵੇਸ਼ ਕੀਤਾ ਹੈ ਅਤੇ ਉਪਭੋਗਤਾਵਾਂ ਨੂੰ 5 ਜੀ ਨੈਟਵਰਕ ਦੇ ਲਈ ਤਿਆਰ ਕਰਨ, ਸਹਿਜ ਅਨੁਭਵ ਪ੍ਰਦਾਨ ਕਰਨ, ਵੋਲਟੇ ਆਰਕੀਟੈਕਚਰ ਨੂੰ ਮਜ਼ਬੂਤ ਬਣਾਉਣ ਅਤੇ ਬਿਹਤਰ ਇਨਡੋਰ ਵੌਇਸ ਅਨੁਭਵ ਲਈ VoWIFI ਨੂੰ ਰੋਲ ਆਊਟ ਕਰਨ ਲਈ ਆਪਣੇ ਕੋਰ ਨੈੱਟਵਰਕ ਨੂੰ ਅਪਗ੍ਰੇਡ ਕੀਤਾ ਹੈ ।
ਵੀ ਦਾ ਮਜ਼ਬੂਤ ਨੈੱਟਵਰਕ ਇਸ ਵੇਲੇ ਦੋਵਾਂ ਰਾਜਾਂ ਦੀ 97.7 ਫੀਸਦੀ ਆਬਾਦੀ ਨੂੰ ਕਵਰ ਕਰਦਾ ਹੈ। ਆਪਣੀ ਨੈੱਟਵਰਕ ਸਮਰੱਥਾ ਨੂੰ ਹੋਰ ਵਧਾਉਣ ਅਤੇ ਇਸਦੇ ਵਿਸਤਾਰ ਲਈ ਕੰਪਨੀ ਜਲਦੀ ਹੀ ਪੰਜਾਬ ਅਤੇ ਹਰਿਆਣਾ ਦੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਅੰਬਾਲਾ, ਪਾਣੀਪਤ, ਯਮੁਨਾਨਗਰ, ਸੋਨੀਪਤ, ਕਰਨਾਲ ਅਤੇ ਕੁਰੂਕਸ਼ੇਤਰ ਵਰਗੇ ਸ਼ਹਿਰਾਂ ਵਿਚ L 900 ਸਪੈਕਟ੍ਰਮ ਦਾ ਵਿਸਤਾਰ ਕਰਨਾ ਸ਼ੁਰੂ ਕਰ ਕਰੇਗੀ ।
ਇਨ੍ਹਾਂ ਤਕਨੀਕੀ ਤਰੱਕੀਆਂ ਤੋਂ ਇਲਾਵਾ, ਵੀ ਨੇ ਦੋਵਾਂ ਰਾਜਾਂ ਵਿੱਚ ਆਪਣੀ ਰਿਟੇਲ ਮੌਜੂਦਗੀ ਨੂੰ ਵੀ ਮਜ਼ਬੂਤ ਕੀਤਾ ਹੈ। ਇਸ ਖੇਤਰ ਵਿਚ ਹੁਣ ਕੰਪਨੀ ਦੇ 350 ਤੋਂ ਵੱਧ ਐਕਸਕਲਿਊਸਿਵ ਸਟੋਰ ਹਨ , ਜਿਨ੍ਹਾਂ ਵਿਚ ਵੀ ਸਟੋਰਸ , ਸ਼ਾਪਸ ਅਤੇ ਮਿੰਨੀ ਸਟੋਰ ਸ਼ਾਮਲ ਹਨ । ਇਸ ਦੇ ਵਿਤਰਣ ਨੈੱਟਵਰਕ ਵਿੱਚ ਲਗਭਗ 800 ਡਿਸਟ੍ਰੀਬਿਊਟਰ ਅਤੇ 56,000 ਰੀਚਾਰਜ ਆਊਟਲੈੱਟ ਸ਼ਾਮਲ ਹਨ, ਜੋ ਗਾਹਕਾਂ ਲਈ ਵਿਆਪਕ ਸਰਵਿਸ ਅਤੇ ਸਹਿਯੋਗ ਨੂੰ ਯਕੀਨੀ ਬਣਾਉਂਦੇ ਹਨ। ਵੀ ਦੇ ਹਰੇਕ ਸਟੋਰ ਵਿੱਚ ਇੱਕ ਵਿਸ਼ੇਸ਼ ਡੈਸਕ ਹੈ , ਜਿਥੇ ਗਾਹਕਾਂ ਦੀਆਂ ਸ਼ਿਕਾਇਤਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਂਦਾ ਹੈ , ਅਤੇ ਹੈਲਪਲਾਈਨ ਦੇ ਜ਼ਰੀਏ ਕੁਸ਼ਲ ਕਸਟਮਰ ਸਪੋਰਟ ਵੀ ਦਿੱਤਾ ਜਾਂਦਾ ਹੈ ।
ਵੋਡਾਫੋਨ ਆਈਡੀਆ ਦੇ ਸੀਓਓ ਅਭਿਜੀਤ ਕਿਸ਼ੋਰ ਨੇ ਕਿਹਾ, "ਸਾਡਾ ਟੀਚਾ 4ਜੀ ਕਵਰੇਜ ਦੇ ਵਿਸਤਾਰ ਵਿੱਚ ਨਿਵੇਸ਼ ਕਰਕੇ ਅਤੇ ਡਾਟਾ ਸਮਰੱਥਾ ਵਧਾ ਕੇ ਗਾਹਕਾਂ ਨੂੰ ਸਰਬੋਤਮ ਨੈੱਟਵਰਕ ਅਨੁਭਵ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ, ਗਾਹਕਾਂ ਦੇ ਬਿਹਤਰ ਵਿਕਲਪਾਂ ਦੀ ਜਰੂਰਤ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਆਪਣੇ ਭਾਈਵਾਲਾਂ ਨਾਲ ਇੱਕ ਵੱਖਰਾ ਅਨੁਭਵ ਪੇਸ਼ ਕਰਨ ਲਈ ਇੱਕ ਡਿਜੀਟਲ ਈਕੋਸਿਸਟਮ ਵੀ ਬਣਾਇਆ ਹੈ । ਵੀ ਐਪ ਮਲਟੀ ਯੂਟਿਲਿਟੀ ਪਲੇਟਫਾਰਮ ਦੀ ਤਰਾਂ ਕੰਮ ਕਰਦੇ ਹੋਏ ਖੇਡਾਂ, ਮਨੋਰੰਜਨ, ਕਲਾਉਡ ਗੇਮਿੰਗ, ਯੂਟਿਲਿਟੀ ਪੇਮੈਂਟ ਸਮੇਤ ਕਈ ਸੁਵਿਧਾਵਾਂ ਪ੍ਰਦਾਨ ਕਰਦਾ ਹੈ।"
ਉਨ੍ਹਾਂ ਨੇ ਅੱਗੇ ਕਿਹਾ ਕਿ "ਵੀ ਦੀ ਡਾਟਾ ਪੇਸ਼ਕਸ਼ ਨੂੰ ਇਸ ਤਰਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਨਵੀਨਤਾਕਾਰੀ ਪਹੁੰਚ ਨਾਲ ਆਪਣੇ ਗਾਹਕਾਂ ਦੀਆਂ ਜਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ । ਉਦਾਹਰਣ ਦੇ ਲਈ, ਵੀ ਦੇ ਹੀਰੋ ਪਲਾਨ ਅਨਲਿਮਿਟਡ ਕਾਲਿੰਗ, ਕੈਰੀ ਫਾਰਵਰਡ ਅਨਯੂਜ਼ਡ ਡਾਟਾ, ਸਟ੍ਰੀਮਿੰਗ ਲਾਭਾਂ ਦਾ ਅਨੰਦ ਲੈਣ ਅਤੇ ਓਟੀਟੀ ਕੰਟੇਂਟ ਦੀ ਫ੍ਰੀ ਸਬਸਕ੍ਰਿਪਸ਼ਨ ਦੇ ਨਾਲ ਆਉਂਦੇ ਹਨ । ਇਸ ਤੋਂ ਇਲਾਵਾ, ਅਸੀਂ ਪੋਸਟ-ਪੇਡ ਗਾਹਕਾਂ ਲਈ 'ਚੂਜ਼ ਯੂਅਰ ਬੇਨੀਫਿਟਸ ' ਦੀ ਪੇਸ਼ਕਸ਼ ਵੀ ਲੈ ਕੇ ਆਏ ਹਾਂ,ਜਿਸ ਵਿੱਚ ਗਾਹਕਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਲਾਭ ਚੁਣਨ ਦਾ ਇੱਕ ਵਾਧੂ ਵਿਕਲਪ ਮਿਲਦਾ ਹੈ।
ਪਿਛਲੇ ਇੱਕ ਸਾਲ ਵਿੱਚ, ਵੀ ਨੇ ਡਿਜੀਟਲ ਅਨੁਭਵ ਨੂੰ ਵਧਾਉਣ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ । ਹੋਰ ਓਟੀਟੀ ਐਪਸ ਦੀ ਤਰ੍ਹਾਂ ਵੀ ਐਪ 400 ਤੋਂ ਵੱਧ ਲਾਈਵ ਟੀਵੀ ਚੈਨਲਾਂ ਅਤੇ ਵੀਡੀਓ ਆਨ ਡਿਮਾਂਡ (ਵੀਓਡੀ) ਕੰਟੇਂਟ ਦੇ ਨਾਲ ਬੇਮਿਸਾਲ ਮਨੋਰੰਜਨ ਦੀ ਪੇਸ਼ਕਸ਼ ਕਰਦਾ ਹੈ। ਇਹ ਫ੍ਰੀ ਫਾਇਰ ਅਤੇ ਕਾਲ ਆਫ ਡਿਊਟੀ ਵਰਗੀਆਂ ਕਈ ਗੇਮਸ ਦੀ ਪੇਸ਼ਕਸ਼ ਵੀ ਕਰਦਾ ਹੈ, ਅਤੇ ਉਪਯੋਗਤਾ ਬਿੱਲਾਂ ਦੇ ਭੁਗਤਾਨਾਂ ਨੂੰ ਆਸਾਨ ਬਣਾਉਂਦਾ ਹੈ, ਜਿਸ ਨਾਲ ਬਿਜਲੀ, ਪਾਣੀ, ਐੱਲਪੀਜੀ ਬਿੱਲਾਂ ਦਾ ਭੁਗਤਾਨ ਕਰਨਾ , ਫਾਸਟੈਗ ਰੀਚਾਰਜ ,ਨਵਾਂ ਡੀਟੀਐੱਚ ਜਾਂ ਬਰਾਡਬੈਂਡ ਸਬਸਕ੍ਰਿਪਸ਼ਨ ਲੈਣਾ , ਅਤੇ ਬੀਮਾ ਪ੍ਰੀਮੀਅਮ ਜਾਂ ਲੋਨ ਦੀ ਈਐਮਆਈ ਦਾ ਭੁਗਤਾਨ ਕਰਨਾ ਆਸਾਨ ਹੋ ਜਾਂਦਾ ਹੈ । ਵੀ ਐਪ ਦੇ ਜ਼ਰੀਏ, ਉਪਭੋਗਤਾ ਕਿਤੇ ਵੀ ਕਿਸੇ ਵੀ ਸਮੇਂ ਸਰਵਿਸ ਲਈ ਬੇਨਤੀ ਕਰ ਸਕਦੇ ਹਨ , ਆਸਾਨ ਰੀਚਾਰਜ ਅਤੇ ਬਿੱਲ ਦਾ ਭੁਗਤਾਨ ਕਰ ਸਕਦੇ ਹਨ ।