Home >> ਓਟੀਟੀ >> ਸਨਨੈਕਸਟ >> ਦੂਰਸੰਚਾਰ >> ਪੰਜਾਬ >> ਲੁਧਿਆਣਾ >> ਵੀ >> ਵੀ ਮੂਵੀਜ਼ ਐਂਡ ਟੀਵੀ >> ਵੀ ਨੇ ਆਪਣੀ ਰੀਜਨਲ ਓਟੀਟੀ ਪੇਸ਼ਕਸ਼ ਨੂੰ ਕੀਤਾ ਸਸ਼ਕਤ; ਸਨਨੈਕਸਟ ਨੂੰ ਵੀ ਮੂਵੀਜ਼ ਐਂਡ ਟੀਵੀ ਐਪ ਸਬਸਕ੍ਰਿਪਸ਼ਨ ਪਲਾਨਸ ਵਿੱਚ ਕੀਤਾ ਸ਼ਾਮਲ

ਵੀ

ਲੁਧਿਆਣਾ, 30 ਅਕਤੂਬਰ 2024 (ਭਗਵਿੰਦਰ ਪਾਲ ਸਿੰਘ)
: ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਅੱਜ ਚੋਟੀ ਦੇ ਓਟੀਟੀ ਪਲੇਟਫਾਰਮ ਸਨਨੈਕਸਟ ਨਾਲ ਇੱਕ ਨਵੀਂ ਭਾਈਵਾਲੀ ਦਾ ਐਲਾਨ ਕੀਤਾ ਹੈ, ਜੋ ਸੱਤ ਭਾਸ਼ਾਵਾਂ-ਤਮਿਲ, ਤੇਲਗੂ, ਮਲਿਆਲਮ, ਕੰਨੜ , ਬੰਗਾਲੀ, ਮਰਾਠੀ ਅਤੇ ਹਿੰਦੀ ਵਿੱਚ ਦੱਖਣ ਭਾਰਤ ਦੀਆਂ ਬਲਾਕਬਸਟਰ ਫਿਲਮਾਂ, ਐਕਸਕਲਿਊਸਿਵ ਸੀਰੀਜ਼, ਟੀਵੀ ਸ਼ੋਅਜ਼ , ਲਾਈਵ ਟੀਵੀ ਅਤੇ ਹੋਰ ਬਹੁਤ ਕੁਝ ਦੀ ਇੱਕ ਵਿਆਪਕ ਲਾਇਬ੍ਰੇਰੀ ਦੀ ਪੇਸ਼ਕਸ਼ ਕਰਦਾ ਹੈ।

ਸਨਨੈਕਸਟ ਦਾ ਪ੍ਰੀਮੀਅਮ ਕੰਟੈਂਟ ਹੁਣ ਬਿਨਾਂ ਕਿਸੇ ਵਾਧੂ ਕੀਮਤ ਦੇ ਕ੍ਰਮਵਾਰ 248 ਰੁਪਏ ਅਤੇ 154 ਰੁਪਏ ਪ੍ਰਤੀ ਮਹੀਨਾ 'ਤੇ ਵੀ ਮੂਵੀਜ਼ ਅਤੇ ਟੀਵੀ ਪਲੱਸ ਅਤੇ ਲਾਈਟ ਪੈਕ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਐਡੀਸ਼ਨ ਦੇ ਨਾਲ, ਉਪਭੋਗਤਾ ਹੋਰ ਚੋਟੀ ਦੇ ਓਟੀਟੀ ਪਲੇਟਫਾਰਮਸ ਜਿਵੇਂ ਕਿ ਡਿਜ਼ਨੀ ਪਲਸ ਹੌਟਸਟਾਰ, ਸੋਨੀ ਲਿਵ, ਜ਼ੀ 5, ਮਨੋਰਮਾ ਮੈਕਸ ਆਦਿ ਦੇ ਨਾਲ ਸਨਨੈਕਸਟ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ। ਵੀ ਮੂਵੀਜ਼ ਐਂਡ ਟੀਵੀ ਪਲੱਸ ਪੈਕ ਦੇ ਨਾਲ ਗਾਹਕਾਂ ਨੂੰ ਓਟੀਟੀ ਸਬਸਕ੍ਰਿਪਸ਼ਨ 'ਤੇ ਮਹੱਤਵਪੂਰਨ ਬੱਚਤ ਕਰਨ ਦੇ ਫਾਇਦੇ ਮਿਲਣਗੇ , ਨਾਲ ਹੀ ਉਨ੍ਹਾਂ ਨੂੰ ਅਲਗ-ਅਲਗ ਸਬਸਕ੍ਰਿਪਸ਼ਨ ਲੈਣ ਅਤੇ ਹਰੇਕ ਓਟੀਟੀ ਪਲੇਟਫਾਰਮ ਲਈ ਅਲਗ ਤੋਂ ਭੁਗਤਾਨ ਕਰਨ ਦੇ ਝੰਝਟ ਤੋਂ ਵੀ ਛੁਟਕਾਰਾ ਮਿਲ ਜਾਵੇਗਾ।

ਹਾਲ ਹੀ ਵਿਚ ਫਿੱਕੀ-ਈਵਾਈ ਦੁਆਰਾ ਕਰਵਾਏ ਗਏ ਇੱਕ ਤਾਜ਼ਾ ਅਧਿਐਨ ਦੇ ਅਨੁਸਾਰ 2023 ਵਿੱਚ ਰੀਜਨਲ ਓਟੀਟੀ ਕੰਟੇਂਟ ਵਾਲੀਅਮ 52% ਸੀ , ਜਦੋ ਕਿ ਇਸਦੇ ਮੁਕਾਬਲੇ ਹਿੰਦੀ ਭਾਸ਼ਾ ਕੰਟੇਂਟ 48% ਸੀ। ਇਹ ਆਂਕੜੇ ਵਿਆਪਕ ਦਰਸ਼ਕ ਅਧਾਰ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਨੈਸ਼ਨਲ ਓਟੀਟੀ ਪਲੇਟਫਾਰਮਾਂ 'ਤੇ ਖੇਤਰੀ ਭਾਸ਼ਾ ਦੇ ਕੰਟੇਂਟ ਦੇ ਵੱਧ ਰਹੇ ਮਹੱਤਵ ਨੂੰ ਉਜਾਗਰ ਕਰਦੇ ਹਨ। ਵੀ ਆਪਣੇ ਵਿਆਪਕ ਅਤੇ ਵਿਭਿੰਨ ਗਾਹਕ ਅਧਾਰ ਨੂੰ ਪ੍ਰੀਮੀਅਮ ਰੀਜਨਲ ਓਟੀਟੀ ਪੇਸ਼ਕਸ਼ਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਅਤੇ ਇਹਨਾਂ ਪਲੇਟਫਾਰਮਾਂ ਦੇ ਜ਼ਰੀਏ ਵੱਡੀ ਗਿਣਤੀ ਵਿਚ ਦਰਸ਼ਕਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਵੀ ਮੂਵੀਜ਼ ਐਂਡ ਟੀਵੀ ਪੋਰਟਫੋਲੀਓ ਨੂੰ ਉਪਭੋਗਤਾਵਾਂ ਦੀਆਂ ਵਿਭਿੰਨ ਤਰਜੀਹਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ ਭਾਵ ਬੰਗਾਲੀ ਕੰਟੇਂਟ ਲਈ ਕਲਿੱਕ, ਪੰਜਾਬੀ ਕੰਟੇਂਟ ਲਈ ਚੌਪਾਲ, ਮਲਿਆਲਮ ਲਈ ਮਨੋਰਮਾ ਮੈਕਸ ਅਤੇ ਕੰਨੜ ਕੰਟੇਂਟ ਲਈ ਨੰਮਾਫਲਿਕਸ। ਸਨਨੈਕਸਟ ਦੇ ਨਾਲ ਸਾਂਝੇਦਾਰੀ ਵਿਚ ਵੀ ਨੇ ਯੂਜ਼ਰ ਹੁਣ ਸਨਨੈਕਸਟ 'ਤੇ ਖੇਤਰੀ ਫਿਲਮਾਂ, ਸ਼ੋਅ ਅਤੇ ਪ੍ਰਸਿੱਧ ਟਾਈਟਲਸ ਦਾ ਅਨੰਦ ਲੈ ਸਕਣਗੇ ਜਿਵੇਂ ਕਿ ਰਜਨੀਕਾਂਤ ਦੀ ਅੰਨਾਥੇ, ਵਿਜੇ'ਜ਼ ਬੀਸਟ, ਧਨੁਸ਼'ਸ ਤਿਰੂਚਿੱਤਰਮਬਲਮ, ਡਾਕਟਰ, ਰਵੀ ਤੇਜਾ 'ਸ ਈਗਲ। ਇਸ ਤੋਂ ਇਲਾਵਾ, ਗਾਹਕ ਛੇ ਵੱਖ-ਵੱਖ ਭਾਸ਼ਾਵਾਂ ਵਿੱਚ ਟੀਵੀ ਸ਼ੋਅਜ਼ ਦਾ ਅਨੰਦ ਲੈ ਸਕਣਗੇ , ਜਿਸ ਵਿੱਚ ਕਾਇਲ, ਸਿੰਗਾਪੇਨੇ, ਰਾਧਾ, ਨੰਦਿਨੀ ਕਾ ਪ੍ਰਤੀਸ਼ੋਦ ਅਤੇ ਸੰਤ ਗਜਾਨਨ ਵਰਗੇ ਪ੍ਰਸਿੱਧ ਸ਼ੋਅ ਸ਼ਾਮਲ ਹਨ।

ਸਨਨੈਕਸਟ ਨਾਲ ਭਾਈਵਾਲੀ ਵਿਚ ਵੀ ਮੂਵੀਜ਼ ਐਂਡ ਟੀਵੀ ਵਧੇਰੇ ਖੇਤਰੀ ਮਨੋਰੰਜਨ ਵਿਕਲਪਾਂ ਨੂੰ ਸ਼ਾਮਲ ਕਰਕੇ ਉਪਭੋਗਤਾਵਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰੇਗਾ , ਜਿਸ ਨਾਲ ਉਹ ਇੱਕ ਹੀ ਐਪ 'ਤੇ ਇੱਕ ਸਬਸਕ੍ਰਿਪਸ਼ਨ ਦੇ ਜ਼ਰੀਏ ਕਈ ਭਾਸ਼ਾਵਾਂ ਵਿੱਚ ਉੱਚ-ਗੁਣਵੱਤਾ ਵਾਲੇ ਕੰਟੇਂਟ ਦਾ ਅਨੰਦ ਲੈ ਸਕਣਗੇ।
 
Top