Home >> ਅੰਮ੍ਰਿਤਸਰ >> ਚੰਡੀਗੜ੍ਹ >> ਜਲੰਧਰ >> ਡੀਐਚਐਲ ਐਕਸਪ੍ਰੈਸ >> ਪੰਜਾਬ >> ਮੋਹਾਲੀ >> ਲੁਧਿਆਣਾ >> ਵਪਾਰ >> ਡੀਐਚਐਲ ਐਕਸਪ੍ਰੈਸ ਇੰਡੀਆ ਨੇ ਪੇਸ਼ ਕੀਤਾ ਐਕਸਕਲੂਸਿਵ ਫੈਸਟਿਵ ਆੱਫਰ

ਡੀਐਚਐਲ ਐਕਸਪ੍ਰੈਸ

ਪੰਜਾਬ, 26 ਜੁਲਾਈ 2021 (ਭਗਵਿੰਦਰ ਪਾਲ ਸਿੰਘ)
: ਦੁਨੀਆ ਦੇ ਪ੍ਰਮੁੱਖ ਅੰਤਰਰਾਸ਼ਟਰੀ ਐਕਸਪ੍ਰੈਸ ਸੇਵਾ ਪਦਾਤਾ ਡੀਐਚਐਲ ਐਕਸਪ੍ਰੈਸ ਨੇ ਐਕਸਕਲੂਸਿਵ ਰੱਖੜੀ ਆੱਫਰ ਨੂੰ ਪੇਸ਼ ਕੀਤਾ ਹੈ ਤਾਂ ਕਿ ਉਪਭੋਗਤਾ ਵਿਦੇਸ਼ਾਂ ਵਿੱਚ ਵਸਦੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਤੱਕ ਰੱਖੜੀ ਅਤੇ ਤੋਹਫਿਆਂ ਦੇ ਨਾਲ ਖੁਸ਼ੀਆਂ ਪਹੁੰਚਾ ਸਕਣ | ਉਪਭੋਗਤਾ 26 ਜੁਲਾਈ ਤੋਂ ਅੰਤਰਰਾਸ਼ਟਰੀ ਰੱਖੜੀ ਅਤੇ ਗਿਫਟ ਸ਼ਿਪਮੈਂਟਸ ਤੇ ਨਿਊਨਤਮ 50% ਡਿਸਕਾਊਾਟ ਹਾਸਿਲ ਕਰ ਸਕਦੇ ਹਨ | ਇਹ ਡਿਸਕਾਊਾਟ ਉਪਭੋਗਤਾ 26 ਅਗਸਤ 2021 ਤੋਂ ਦੇਸ਼ ਭਰ ਦੇ 654 ਡੀਐਚਐਲ ਸਰਵਿਸ ਪੁਆਇੰਟਾਂ ਵਿਖੇ 0.5 ਕਿਲੋਗ੍ਰਾਮ ਤੋਂ 2.5 ਕਿਲੋਗ੍ਰਾਮ, 10 ਕਿਲੋਗ੍ਰਾਮ, 15 ਕਿਲੋਗ੍ਰਾਮ ਅਤੇ 20 ਕਿਲੋਗ੍ਰਾਮ ਤੱਕ ਦੇ ਵਜ਼ਨ ਵਾਲੇ ਅੰਤਰਰਾਸ਼ਟਰੀ ਰੱਖੜੀ ਅਤੇ ਗਿਫਟ ਸ਼ਿਪਮੈਂਟਸ ਤੇ ਉਪਲਬਧ ਹੋਵੇਗਾ |

"ਇਸ ਮਹਾਮਾਰੀ ਨੇ ਵਰਚੂਅਲ ਇੰਟਰਐਕਸ਼ਨ ਨੂੰ ਵਧਾਇਆ ਹੈ | ਇਹ ਫੈਸਟਿਵ ਆੱਫਰ ਵਿਦੇਸ਼ਾਂ ਵਿੱਚ ਵਸਦੇ ਆਪਣੇ ਪਿਆਰਿਆਂ ਨੂੰ ਇਸ ਤਿਉਹਾਰ ਦੇ ਮੌਕੇ ਇੱਕ ਛੋਹ ਦਾ ਅਹਿਸਾਸ ਪ੍ਰਦਾਨ ਕਰਨ ਲਈ ਪੇਸ਼ ਕੀਤਾ ਗਿਆ ਹੈ | ਅਸੀਂ ਸਮਝਦੇ ਹਾਂ ਕਿ ਉਪਹਾਰ ਦੇਣਾ ਰੱਖੜੀ ਦੇ ਤਿਉਹਾਰ ਦਾ ਇੱਕ ਅਟੁੱਟ ਅੰਗ ਹੈ, ਅਤੇ ਸਾਡਾ ਉਦੇਸ਼ ਆਪਣੇ ਉਪਭੋਗਤਾਵਾਂ ਦੇ ਤਿਉਹਾਰ ਨੂੰ ਹੋਰ ਆਕਰਸ਼ਕ ਬਣਾਉਣਾ ਹੈ | ਇਸ ਆੱਫਰ ਦੇ ਜ਼ਰੀਏ ਡੀਐਚਐਲ ਐਕਸਪ੍ਰੈਸ ਇੰਡੀਆ ਸ਼ਾਨਦਾਰ ਕੀਮਤ ਤੇ ਬਿਹਤਰੀਨ ਸਰਵਿਸਾਂ ਪ੍ਰਦਾਨ ਕਰਨਾ ਚਾਹੁੰਦਾ ਹੈ ਜੋ ਕਿ ਸਾਡੀ ਵੈਲਯੂ ਪ੍ਰੋਪੋਜ਼ੀਸ਼ਨ ਦੇ ਦਿਸ਼ਾ ਵਿੱਚ ਹੀ ਹੈ," ਸ਼੍ਰੀ ਸੰਦੀਪ ਜੁਨੇਜਾ, ਵਾਈਸ ਪ੍ਰੈਜ਼ੀਡੈਂਟ, ਸੇਲਜ਼ ਅਤੇ ਮਾਰਕਿਟਿੰਗ, ਡੀਐਚਐਲ ਐਕਸਪ੍ਰੈਸ ਇੰਡੀਆ ਨੇ ਕਿਹਾ |
 
Top