Home >> ਹੈਦਰਾਬਾਦ >> ਪੰਜਾਬੀ ਖ਼ਬਰਾਂ >> ਫ੍ਰੀਕ ਕਰੂਮ >> ਬਿਲਡਿੰਗ ਅਤੇ ਇਨਫ੍ਰਾਸਟ੍ਰੱਕਚਰ >> ਵੇਵਿਨ ਨੇ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਦੇਣ ਲਈ ਹੈਦਰਾਬਾਦ ਵਿੱਚ ਇੱਕ ਨਿਰਮਾਣ ਦੀ ਸ਼ੁਰੂਆਤ ਕੀਤੀ

ਇਹ ਨੀਤੀਬੱਧ ਕਦਮ ਵੇਵਿਨ ਦੇ ਬਿਜ਼ਨਸ ਦਾ ਵਿਸ਼ਵ ਭਰ ਵਿੱਚ ਵਿਸਥਾਰ ਕਰਨਾ ਅਤੇ ਇਸਦੇ ਮੁੱਖ ਪ੍ਰੋਡਕਟਾਂ ਅਤੇ ਸੋਲਯੂਸ਼ਨਾਂ ਦੀ ਸਥਾਨਕ ਮੈਨੂਫੈਕਚੁਰਿੰਗ ਨੂੰ ਸਹਿਯੋਗ ਦੇਣਾ ਹੈ


ਵੇਵਿਨ ਦਾ ਹੈਦਰਾਬਾਦ ਵਿੱਚ ਮੈਨੂਫੈਕਚਰਿੰਗ ਪਲਾਂਟ
ਵੇਵਿਨ ਦਾ ਹੈਦਰਾਬਾਦ ਵਿੱਚ ਮੈਨੂਫੈਕਚਰਿੰਗ ਪਲਾਂਟ

ਲੁਧਿਆਣਾ, 07 ਜੁਲਾਈ 2021 (ਭਗਵਿੰਦਰ ਪਾਲ ਸਿੰਘ)
: ਬਿਲਡਿੰਗ ਅਤੇ ਇਨਫ੍ਰਾਸਟ੍ਰੱਕਚਰ ਇੰਡਸਟਰੀ ਨੂੰ ਪਾਈਪਸ ਅਤੇ ਫਿਟਿੰਗਜ਼ ਸੋਲਯੂਸ਼ਨ ਪ੍ਰਦਾਨ ਕਰਨ ਵਾਲੀ ਪ੍ਰਮੁੱਖ ਕੰਪਨੀ ਵੇਵਿਨ ਨੇ ਭਾਰਤ ਦੇ ਹੈਦਰਾਬਾਦ ਵਿੱਚ ਡਿਊਰਾ-ਲਾਈਨ ਮੈਨੂਫੈਕਚੁਰਿੰਗ ਸਹੂਲਤ ਵਿਖੇ ਨਿਰਮਾਣ ਕਾਰਜ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ | ਇਸਦੇ ਨਾਲ ਹੀ ਇਹ ਕੰਪਨੀ ਭਾਰਤ ਸਰਕਾਰ ਦੀ 'ਮੇਕ ਇੰਨ ਇੰਡੀਆ' ਨੀਤੀ ਵਿੱਚ ਯੋਗਦਾਨ ਦੇਵੇਗੀ ਅਤੇ ਭਾਰਤ ਦੀਆਂ ਬਹੁਤ ਜ਼ਰੂਰ ਵਿਕਾਸ ਮਾਰਕਿਟਾਂ ਵਿੱਚ ਅਤੇ ਏਪੀਏਸੀ ਦੇ ਜ਼ਰੀਏ ਨਵੇਂ ਹੱਲ ਅਤੇ ਤਕਨੀਕਾਂ ਨੂੰ ਪੇਸ਼ ਕਰੇਗੀ |

ਡਿਊਰਾ-ਲਾਈਨ, ਜੋ ਕਿ ਓਰਬੀਆ ਦਾ ਹਿੱਸਾ ਹੈ, ਹਾਈ-ਡੈਂਸਿਟੀ ਪੌਲੀਥਾਈਲੀਨ (ਐਚਡੀਪੀਈ) ਕੌਂਡਿਊਟਸ ਦਾ ਇੱਕ ਟੀਐਲ-9000 ਅਤੇ ਆਈਐਸਓ-9001 ਰੇਟਡ ਮੈਨੂਫੈਕਚੁਰਰ ਹੈ ਜੋ ਟੈਲਕਮਿਊਨੀਕੇਸ਼ਨਜ਼, ਇੰਟਰਪ੍ਰਾਈਜ਼, ਅਤੇ ਇਲੈਕਟ੍ਰੀਕਲ ਮਾਰਕਿਟਾਂ ਵਿੱਚ ਯੋਗਦਾਨ ਦਿੰਦਾ ਹੈ | ਵੇਵਿਨ ਜ਼ਮੀਨ ਦੇ ਹੇਠਾਂ ਪ੍ਰਯੋਗ ਹੋਣ ਵਾਲੇ ਵਾੱਟਰ ਅਤੇ ਗੈਸ ਪਾਈਪ ਅਤੇ ਫਿਟਿੰਗਾਂ ਨੂੰ ਬਣਾਉਂਦੀ ਰਹੇਗੀ ਅਤੇ ਵੇਵਿਨ ਪੀਣ ਵਾਲੇ ਪਾਣੀ (ਗਰਮ ਅਤੇ ਠੰਡਾ), ਸੀਵਰੇਜ ਦੀ ਸਹੀ ਟ੍ਰਾਂਸਪੋਰਟ (ਘਰੇਲੂ ਅਤੇ ਉਦਯੋਗਿਕ ਗੰਦਗੀ) ਅਤੇ ਬਿਹਤਰ ਸੈਨੀਟੇਸ਼ਨ, ਅਤੇ ਹਾਈਜੀਨ ਦੇ ਲਈ ਰੇਨਵਾੱਟਰ ਦੀ ਸਪਲਾਈ ਲਈ ਪੀਵੀਸੀ ਅਤੇ ਸੀਪੀਵੀਸੀ ਪ੍ਰੋਡਕਟਾਂ ਦੇ ਨਿਰਮਾਣ ਲਈ ਨਵੀਂ ਟੈਕਨੋਲੋਜੀ ਵਿੱਚ ਨਿਵੇਸ਼ ਕਰੇਗੀ |

ਇਨੋਵੇਸ਼ਨ ਅਤੇ ਟੈਕਨੋਲੋਜੀ ਦੇ ਅਧਾਰ ਤੇ ਬਿਲਡਿੰਗਾਂ ਅਤੇ ਇਨਫ੍ਰਾਸਟ੍ਰੱਕਚਰ ਇੰਡਸਟਰੀ ਨੂੰ ਵਾੱਟਰ ਮੈਨੇਜਮੈਂਟ ਸੋਲਯੂਸ਼ਨ ਮੁਹੱਈਆ ਕਰਵਾਉਂਣ ਦੇ ਵੈਸ਼ਵਿਕ ਗਿਆਨ ਅਤੇ ਮੁਹਾਰਤ ਦੇ ਨਾਲ ਵੇਵਿਨ ਨੇ ਪੀਣ ਵਾਲੇ ਸਾਫ ਪਾਣੀ ਅਤੇ ਸੈਨੀਟੇਸ਼ਨ ਦੀ ਜ਼ਰੂਰਤ ਨੂੰ ਸਮਝਦੇ ਹੋਏ ਸਾਲ 2020 ਵਿੱਚ ਫਿਰ ਤੋਂ ਭਾਰਤੀ ਬਜ਼ਾਰ ਵਿੱਚ ਕਦਮ ਰੱਖਿਆ ਸੀ | ਅੱਜ ਭਾਰਤ ਵਿੱਚ ਲਗਭਗ 88 ਮਿਲੀਅਨ ਲੋਕ ਹਨ ਜਿਹਨਾਂ ਕੋਲ ਪੀਣ ਲਈ ਸਾਫ ਪਾਣੀ ਨਹੀਂ ਹੈ ਅਤੇ 910 ਮਿਲੀਅਨ ਲੋਕਾਂ ਕੋਲ ਸਫਾਈ ਦੇ ਪੂਰੇ ਸਾਧਨ ਨਹੀਂ ਹਨ |

"ਵੇਵਿਨ ਵਿਖੇ ਅਸੀਂ ਸਾਫ ਅਤੇ ਸੁਰੱਖਿਅਤ ਜਲ ਸਪਲਾਈ ਅਤੇ ਬਿਹਤਰ ਸੈਨੀਟੇਸ਼ਨ ਤੇ ਹਾਈਜੀਨ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਜਿਸਦੀ ਭਾਰਤ ਵਿੱਚ ਬਹੁਤ ਜ਼ਰੂਰਤ ਹੈ | ਵੇਵਿਨ ਦਾ ਉਦੇਸ਼ ਹੈ ਕਿ ਸ਼ਹਿਰਾਂ ਨੂੰ ਭਵਿੱਖ ਲਈ ਤਿਆਰ ਕੀਤਾ ਜਾਵੇ ਅਤੇ ਬਿਲਡਿੰਗਾਂ ਨੂੰ ਅਰਾਮਦਾਇਕ, ਸਾਫ, ਸੁਰੱਖਿਅਤ, ਅਤੇ ਊਰਜਾ ਨੂੰ ਬਚਾਉਣ ਵਾਲੀਆਂ ਬਣਾਇਆ ਜਾਵੇ | ਡਿਊਰਾ-ਲਾਈਨ ਦੇ ਮੈਨੂਫੈਕਚੁਰਿੰਗ ਪਲਾਂਟ ਵਿਖੇ ਨਿਰਮਾਣ ਸ਼ੁਰੂ ਕਰਨਾ ਸਾਡੇ ਵੈਸ਼ਵਿਕ ਵਿਸਥਾਰ ਦੇ ਰਾਹ ਤੇ ਇੱਕ ਅਹਿਮ ਕਦਮ ਹੈ ਜੋ ਭਾਰਤ ਦੀਆਂ ਇਨਫ੍ਰਾਸਟ੍ਰੱਕਚਰ ਅਤੇ ਵਾਤਾਵਰਣ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਡੀ ਵਚਨਬੱਧਤਾ ਦਾ ਵੀ ਪ੍ਰਤੀਕ ਹੈ | ਅਸੀਂ ਭਾਰਤ ਵਿੱਚ ਇੱਕ ਅਜਿਹਾ ਮੈਨੂਫੈਕਚੁਰਿੰਗ ਯੂਨਿਟ ਸਥਾਪਿਤ ਕਰਨ ਦੇ ਟੀਚੇ ਨੂੰ ਹਾਸਿਲ ਕਰਕੇ ਬੇਹੱਦ ਖੁਸ਼ ਹਾਂ ਜੋ ਮਾਰਕਿਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ- ਜੋ ਕਿ ਭਾਰਤ ਵਿੱਚ ਸਾਡੀ ਆਪਣੀ ਫੈਕਟਰੀ ਦੇ ਨਾਲ ਸਾਡੇ ਵੈਸ਼ਵਿਕ ਵਿਸਥਾਰ ਵਿੱਚ ਯੋਗਦਾਨ ਦੇਵੇਗਾ" ਫ੍ਰੀਕ ਕਰੂਮ, ਪ੍ਰੈਜ਼ੀਡੈਂਟ, ਵੇਵਿਨ ਏਪੀਏਸੀ ਨੇ ਕਿਹਾ |

ਵੇਵਿਨ ਇਸ ਨਵੀਂ ਸਹੂਲਤ ਵਿਖੇ ਸਥਾਨਕ ਤੌਰ ਤੇ ਪੀਵੀਸੀ/ਸੀਪੀਵੀਸੀ/ਐਸਡਬਲਯੂਆਰ ਪਾਈਪਾਂ ਅਤੇ ਫਿਟਿੰਗਾਂ ਬਣਾਏਗਾ | ਵੇਵਿਨ ਬਹੁਤ ਹੀ ਕਿਫਾਇਤੀ, ਤਕਨੀਕੀ ਤੌਰ ਤੇ ਇਨੇਬਲਡ, ਇਨੋਵੇਟਿਵ, ਅਤੇ ਭਰੋਸੇਯੋਗ ਪ੍ਰੋਡਕਟ ਤੇ ਸੋਲਯੂਸ਼ਨ ਪੇਸ਼ ਕਰਦੀ ਹੈ ਜੋ ਭਾਰਤ ਵਿੱਚ ਸਸਟੇਨੇਬਲ ਡਿਵੈਲਪਮੈਂਟ ਨੂੰ ਉਤਸਾਹਿਤ ਕਰਦੇ ਹਨ ਅਤੇ ਭਵਿੱਖ ਦੀਆਂ ਇਨਫ੍ਰਾਸਟ੍ਰੱਕਚਰ ਬਿਲਡਿੰਗ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ | ਇਹ ਕੰਪਨੀ ਬਹੁਤ ਹੀ ਸਖਤ ਕਵਾਲਿਟੀ ਸਟੈਂਡਰਡਾਂ ਦੇ ਨਾਲ ਆਪਣੇ ਪ੍ਰੋਡਕਟ ਅਤੇ ਸੋਲਯੂਸ਼ਨ ਤਿਆਰ ਕਰਦੀ ਹੈ ਅਤੇ ਉਪਭੋਗਤਾਵਾਂ ਦੀਆਂ ਜ਼ਰੂਰਤਾਂ ਤੇ ਉਮੀਦਾਂ ਨੂੰ ਪੂਰਾ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਦੀ | ਬਿਹਤਰੀਨ ਚੈਨਲ ਪਾਟਨਰ ਅਤੇ ਡਿਸਟ੍ਰੀਬਿਊਸ਼ਨ ਨੈਟਵਰਕ ਦੀ ਮਦਦ ਨਾਲ ਵੇਵਿਨ ਪ੍ਰੋਡਕਟ ਹੁਣ ਭਾਰਤ ਭਰ ਵਿੱਚ ਮੁੱਖ ਬਜ਼ਾਰਾਂ ਵਿਖੇ ਉਪਲੱਬਧ ਹਨ ਤਾਂ ਕਿ ਸਾਡੇ ਉਪਭੋਗਤਾ ਵਾਤਾਵਰਨ ਸੰਬੰਧੀ ਆਪਣੇ ਟੀਚੇ ਹਾਸਿਲ ਕਰ ਸਕਣ ਅਤੇ ਆਪਣੀ ਜ਼ਿੰਮੇਦਾਰੀ ਨੂੰ ਨਿਭਾਅ ਸਕਣ |

ਇਨਫ੍ਰਾਸਟ੍ਰੱਕਚਰ ਮਾਰਕਿਟਾਂ ਦੀ ਡਬਲ-ਡਿਜਿਟ ਵਿਕਾਸ ਸੰਭਾਵਨਾ ਦੇ ਨਾਲ ਭਾਰਤੀ ਮਾਰਕਿਟ ਪ੍ਰਮੁੱਖ ਵੈਸ਼ਵਿਕ ਮਾਰਕਿਟਾਂ ਵਿੱਚੋਂ ਇੱਕ ਹੈ | ਅਸੀਂ ਦੇਸ਼ ਵਿੱਚ ਲੋਕਲ ਮੈਨੂਫੈਕਚੁਰਿੰਗ ਕੈਪੇਸਿਟ ਬਣਾਉਣ ਦੀ ਯੋਜਨਾ ਅਨੁਸਾਰ ਕੰਮ ਕਰ ਰਹੇ ਹਾਂ | ਭਾਰਤ ਵਿੱਚ ਆਪਣੀ ਸਥਿਤੀ ਨੂੰ ਮਜਬੂਤ ਬਣਾਉਣ ਲਈ ਆਪਣੇ ਪਾਟਨਰਾਂ ਨਾਲ ਮਿਲ ਕੇ ਕੰਮ ਕਰਦੇ ਹੋਏ ਅਸੀਂ ਆਪਣੇ ਆਲੇ-ਦੁਆਲੇ ਦੇ ਸਮਾਜ ਲਈ ਰੁਜ਼ਗਾਰ ਅਤੇ ਆਮਦਨ ਦੇ ਮੌਕੇ ਪੈਦਾ ਕਰਾਂਗੇ,U ਫ੍ਰੀਕ ਨੇ ਅੱਗੇ ਕਿਹਾ |

ਵੇਵਿਨ ਅਤੇ ਡਿਊਰਾ-ਲਾਈਨ ਦੋਵੇਂ ਹੀ ਉਸ ਓਰਬੀਆਂ ਦੀਆਂ ਗਰੁੱਪ ਕੰਪਨੀਆਂ ਹਨ ਜੋ ਕਿ ਬਿਲਡਿੰਗ ਅਤੇ ਇਨਫ੍ਰਾਸਟ੍ਰੱਕਚਰ ਪ੍ਰੀਸੀਜ਼ਨ ਐਗਰੀਕਲਚਰ, ਹੈਲਥ ਕੇਅਰ ਡਿਲੀਵਰੀ, ਅਤੇ ਡੇਟਾ ਕਮਿਊਨੀਕੇਸ਼ਨਜ਼ ਵਿੱਚ ਸਪੈਸ਼ਲਟੀ ਪ੍ਰੋਡਕਟਾਂ ਅਤੇ ਇਨੋਵੇਟਿਵ ਸੋਲਯੂਸ਼ਨਾਂ ਲਈ ਇੱਕ ਪ੍ਰਮੁੱਖ ਵੈਸ਼ਵਿਕ ਕੰਪਨੀ ਹੈ |
 
Top