Home >> LuxeGifting >> ਟਾਟਾ ਕ੍ਲਿਕ ਲਗਜ਼ਰੀ >> ਪੰਜਾਬ >> ਲੁਧਿਆਣਾ >> ਵਪਾਰ >> ਟਾਟਾ ਕ੍ਲਿਕ ਲਗਜ਼ਰੀ ਦਾ ਨਵਾਂ ਗਿਫਟਿੰਗ ਕੈਂਪੇਨ ਤਿਓਹਾਰਾਂ ਦੇ ਮੌਸਮ ਵਿੱਚ ਸਦਾਬਹਾਰ ਰਿਸ਼ਤਿਆਂ 'ਤੇ ਕੇਂਦਰਿਤ

ਲੁਧਿਆਣਾ, 26 ਅਕਤੂਬਰ 2021(ਭਗਵਿੰਦਰ ਪਾਲ ਸਿੰਘ): ਡੂੰਘੇ ਰਿਸ਼ਤੇ, ਇਸ ਦੁਨੀਆ ਦੀ ਤੇਜ ਰਫਤਾਰ ਦੀ ਤਰਾਂ ਨਹੀਂ ਬਣਦੇ ,ਅਜਿਹੇ ਰਿਸ਼ਤੇ ਬਣਨ ਵਿਚ ਸਮਾਂ ਲਗਦਾ ਹੈ । ਜਿੰਦਗੀ ਦੇ ਚੰਗੇ ਮਾੜੇ ਸਮੇਂ ਵਿਚ ਮੁੱਠੀ ਭਰ ਲੋਕ ਹੀ ਤੁਹਾਡੇ ਨਾਲ ਖੜੇ ਮਿਲਣਗੇ, ਅਤੇ ਉਹ ਦਿਲ ਦੇ ਇਨ੍ਹੇ ਕਰੀਬ ਹੋ ਜਾਂਦੇ ਹਨ ਕਿ ਉਹਨਾਂ ਲਈ ਕੁਝ ਵੀ ਕੀਤਾ ਜਾ ਸਕਦਾ ਹੈ। ਅਜਿਹੇ ਪਿਆਰੇ ਰਿਸ਼ਤਿਆਂ ਦੀ ਖੁਸ਼ੀ ਦਾ ਜਸ਼ਨ ਮਨਾਉਣ ਦੇ ਉਦੇਸ਼ ਨਾਲ, ਭਾਰਤ ਦੇ ਪ੍ਰਮੁੱਖ ਲਗਜ਼ਰੀ ਲਾਈਫਸਟਾਈਲ ਪਲੇਟਫਾਰਮ, ਟਾਟਾ ਕ੍ਲਿਕ ਲਗਜ਼ਰੀ ਨੇ ਇਸ ਤਿਉਹਾਰ ਦੇ ਮੌਸਮ ਵਿੱਚ ਅੱਜ ਆਪਣਾ ਨਵਾਂ ਗਿਫਟਿੰਗ ਕੈਂਪੇਨ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਕੈਂਪੇਨ ਰਾਹੀਂ ਉਪਭੋਗਤਾਵਾਂ ਨੂੰ ਆਪਣੇ ਸਭ ਤੋਂ ਡੂੰਘੇ ਰਿਸ਼ਤਿਆਂ ਦੀ ਖੁਸ਼ੀ ਸੋਚ-ਵਿਚਾਰ ਕੇ ਤੋਹਫ਼ਿਆਂ ਨਾਲ ਮਨਾਉਣ ਲਈ ਉਤਸ਼ਾਹਤ ਕੀਤਾ ਗਿਆ ਹੈ , ਅਤੇ ਨਾਲ ਹੀ #LuxeGifting ਪਲੇਟਫਾਰਮ ਨੂੰ ਗੋ-ਟੂ -ਡੇਸਟੀਨੇਸ਼ਨ ਦੇ ਰੂਪ ਵਜੋਂ ਸਥਾਪਿਤ ਕੀਤਾ ਗਿਆ ਹੈ।

ਰਿਸ਼ਤੇ ਵਿਸ਼ਵਾਸ, ਦੇਖਭਾਲ ਅਤੇ ਪਿਆਰ ਦੀ ਮਜ਼ਬੂਤ ​​ਬੁਨਿਆਦ 'ਤੇ ਬਣਦੇ ਅਤੇ ਵਧਦੇ ਹਨ । ਟਾਟਾ ਕ੍ਲਿਕ ਲਗਜ਼ਰੀ ਵਿਖੇ, ਅਸੀਂ ਲੋਕਾਂ ਨੂੰ ਉਨ੍ਹਾਂ ਵਿਅਕਤੀਆਂ ਨਾਲ ਸੰਬੰਧਾਂ ਦਾ ਆਦਰ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਜਿਨ੍ਹਾਂ ਦੀ ਉਹ ਕਦਰ ਕਰਦੇ ਹਨ । ਉਹੀ ਜੋਸ਼, ਮਿਹਨਤ ਅਤੇ ਸਮੇਂ ਦੇ ਨਾਲ ਚੁਣਿਆ ਗਿਆ ਤੋਹਫ਼ਾ ਉਸਦੇ ਪ੍ਰਤੀ ਸਨਮਾਨ ਪ੍ਰਗਟਾਉਣ ਦਾ ਇੱਕ ਜ਼ਰੀਆ ਬਣ ਜਾਂਦਾ ਹੈ, ਕਿ ਤੁਸੀਂ ਉਸ ਵਿਅਕਤੀ ਅਤੇ ਉਸ ਨਾਲ ਆਪਣੇ ਰਿਸ਼ਤੇ ਦੀ ਕਿੰਨੀ ਕਦਰ ਕਰਦੇ ਹੋ। ਇਸ ਕੈਂਪੇਨ ਦੇ ਨਾਲ, ਟਾਟਾ ਕ੍ਲਿਕ ਲਗਜ਼ਰੀ ਵੱਖ -ਵੱਖ ਤਰ੍ਹਾਂ ਦੇ ਰਿਸ਼ਤਿਆਂ ਨੂੰ ਪਹਿਚਾਣ ਕੇ ਅਤੇ ਖੁਸ਼ੀ ਦਾ ਜਸ਼ਨ ਮਨਾਉਂਦੇ ਹੋਏ ਵਿਚਾਰਸ਼ੀਲ ਤੋਹਫ਼ੇ ਦੇਣ 'ਤੇ ਰੌਸ਼ਨੀ ਪਾਉਂਦਾ ਹੈ।

'ਸੋਲਮੇਟਸ' ਟਾਈਟਲ ਦੀ ਇਸ ਬ੍ਰਾਂਡ ਫਿਲਮ ਵਿਚ ਸਾਬਕਾ ਪਤੀ / ਪਤਨੀ ਦੇ ਵਿਚਕਾਰ ਦੇ ਰਿਸ਼ਤਿਆਂ ਨੂੰ ਦਰਸ਼ਾਇਆ ਗਿਆ ਹੈ. ਇਹ ਕਹਾਣੀ ਦਰਸ਼ਕਾਂ ਨੂੰ ਸੰਖੇਪ ਵਿੱਚ ਉਨ੍ਹਾਂ ਦੀ ਜੀਵਨ ਯਾਤਰਾ ਵਿਚੋਂ ਗੁਜਾਰਦੀ ਹੈ , ਅਤੇ ਇਹ ਦਿਖਾਇਆ ਗਿਆ ਹੈ ਕਿ ਉਹ ਇਕੱਠੇ ਗੁਜਾਰੇ ਆਪਣੇ ਸਮੇਂ ਦੀ ਕਿੰਨੀ ਕਦਰ ਕਰਦੇ ਹਨ ਅਤੇ ਵੱਖਰੇ ਹੋਣ ਤੋਂ ਬਾਅਦ ਵੀ ਇੱਕ ਦੂਜੇ ਦੀ ਕਦਰ ਕਰਦੇ ਹਨ ਕਿਉਂਕਿ ਉਹ ਇੱਕ ਦੂਜੇ ਦੇ ਜੀਵਨ ਦਾ ਅਨਿੱਖੜਵਾਂ ਅੰਗ ਰਹੇ ਹਨ। ਇਸ ਵਿਚ ਉਨ੍ਹਾਂ ਦੇ ਬੰਧਨ ਨੂੰ ਖੂਬਸੂਰਤੀ ਨਾਲ ਉਕੇਰੇਆ ਗਿਆ ਹੈ, ਉਹ ਇੱਕ ਦੂਜੇ ਤੋਂ ਇਸ ਪਲੇਟਫਾਰਮ ਤੋਂ ਚੁਣੇ ਗਏ ਤੋਹਫ਼ੇ ਸਵੀਕਾਰ ਕਰਦੇ ਹਨ । ਇਹ ਫਿਲਮ ਟਾਟਾ ਕ੍ਲਿਕ ਲਗਜ਼ਰੀ ਨੂੰ ਇੱਕ ਅਜਿਹੇ ਪਲੇਟਫਾਰਮ ਦੇ ਰੂਪ ਵਿੱਚ ਉਭਾਰਦੀ ਹੈ ਜਿੱਥੇ ਖਪਤਕਾਰ ਇਸ ਤਿਓਹਾਰਾਂ ਦੇ ਮੌਸਮ ਵਿੱਚ ਸੋਚ -ਸਮਝ ਕੇ ਤਿਆਰ ਕੀਤੇ ਗਏ ਤੋਹਫ਼ਿਆਂ ਦੀ ਇੱਕ ਵਿਸ਼ਾਲ ਰੇਂਜ ਵਿਚੋਂ ਉਹਨਾਂ ਲਈ ਤੋਹਫੇ ਤਲਾਸ਼ ਕਰ ਸਕਦੇ ਹਨ ਜਿਨ੍ਹਾਂ ਨਾਲ ਸਾਂਝ ਦੀ ਖੁਸ਼ੀ ਉਹਨਾਂ ਲਈ ਸਭ ਤੋਂ ਵੱਧ ਮਹੱਤਵ ਰੱਖਦੀ ਹੈ ।

ਇਸ ਕੈਂਪੇਨ ਦੀ ਸ਼ੁਰੂਆਤ 'ਤੇ ਟਾਟਾ ਕ੍ਲਿਕ ਲਗਜ਼ਰੀ,ਦੇ ਹੈੱਡ - ਬ੍ਰਾਂਡ ਮਾਰਕੇਟਿੰਗ, ਮਹੁਆ ਦਾਸ ਗੁਪਤਾ ਨੇ ਕਿਹਾ, "ਤਿਉਹਾਰਾਂ ਦਾ ਮੌਸਮ ਸੱਚਮੁੱਚ ਜਸ਼ਨ ਮਨਾਉਣ ਦਾ ਸਮਾਂ ਹੁੰਦਾ ਹੈ। ਟਾਟਾ ਕ੍ਲਿਕ ਲਗਜ਼ਰੀ ਵਿਖੇ, ਅਸੀਂ ਉਪਭੋਗਤਾਵਾਂ ਨੂੰ ਉਨ੍ਹਾਂ ਰਿਸ਼ਤਿਆਂ ਦਾ ਜਸ਼ਨ ਮਨਾਉਣ ਦੀ ਅਪੀਲ ਕਰਦੇ ਹਾਂ ਜੋ ਉਨ੍ਹਾਂ ਦੇ ਦਿਲਾਂ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ ਅਤੇ ਸਮੇਂ ਦੇ ਨਾਲ ਉਨ੍ਹਾਂ ਦੀ ਯਾਤਰਾ ਨੂੰ ਪਰਿਭਾਸ਼ਤ ਕਰਨ ਵਾਲੇ ਤੋਹਫਿਆਂ ਰਾਹੀਂ ਉਨ੍ਹਾਂ ਲਈ ਸ਼ੁਕਰਗੁਜ਼ਾਰੀ ਅਤੇ ਪ੍ਰਸ਼ੰਸਾ ਜ਼ਾਹਰ ਕਰਦੇ ਹਨ। ਅਸੀਂ ਇਸ ਤੇਜ਼ ਰਫਤਾਰ ਦੁਨੀਆ ਵਿੱਚ ਰਹਿੰਦੇ ਹਾਂ, ਪਰ ਸੱਚੇ ਅਤੇ ਡੂੰਘੇ ਰਿਸ਼ਤੇ ਸਮੇਂ ਦੇ ਨਾਲ ਬਣਾਏ ਜਾਂਦੇ ਹਨ ਅਤੇ ਉਸੇ ਤਰਾਂ ਉਹਨਾਂ ਦੇ ਲਾਇਕ ਤੋਹਫਿਆਂ ਲਈ ਵੀ ਇਹ ਗੱਲ ਬਿਲਕੁਲ ਢੁਕਵੀਂ ਹੈ। ਟਾਟਾ ਕ੍ਲਿਕ ਲਗਜ਼ਰੀ ਵਿਸ਼ਾਲ ਸ਼੍ਰੇਣੀਆਂ ਵਿੱਚ ਕਿਯੂਰਟਿਡ ਪ੍ਰੀਮੀਅਮ ਅਤੇ ਲਗਜ਼ਰੀ ਬ੍ਰਾਂਡ ਮੁਹੱਈਆ ਕਰਦਾ ਹੈ ਜਿਨ੍ਹਾਂ ਨੂੰ ਪੂਰਾ ਸਮਾਂ ਦੇ ਕੇ ਸੰਪੂਰਨਤਾ ਅਤੇ ਵਿਚਾਰਸ਼ੀਲਤਾ ਦੇ ਨਾਲ ਤਿਆਰ ਕੀਤਾ ਗਿਆ ਹੈ ।

ਹਾਵਸ ਗਰੁੱਪ ਇੰਡੀਆ ਦੇ ਚੇਅਰਮੈਨ ਅਤੇ ਚੀਫ ਕ੍ਰਿਏਟਿਵ ਅਫਸਰ,ਬੌਬੀ ਪਵਾਰ ਨੇ ਕਿਹਾ ਕਿ, ਟਾਟਾ ਕ੍ਲਿਕ ਲਗਜ਼ਰੀ ਲਈ ਸਲੋ ਲਗਜ਼ਰੀ ਕਮਰਸ਼ੀਅਲ ਦੇ ਬਾਅਦ, ਸਾਨੂੰ ਇਸ ਗਿਫਟਿੰਗ ਸੀਜਨ ਵਿੱਚ ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣਾ ਸੀ - ਅਤੇ 'ਸਮੇਂ ਦੇ ਨਾਲ ਬਣੇ ਰਿਸ਼ਤੇ' ਇਸ ਪ੍ਰਸਤਾਵ ਨੂੰ ਅੱਗੇ ਵਧਾਉਣ ਲਈ ਇੱਕ ਆਦਰਸ਼ ਪਲੇਟਫਾਰਮ ਸੀ। ਪਰ ਅਸੀਂ ਉੱਥੇ ਹੀ ਨਹੀਂ ਰੁਕੇ। ਅਸੀਂ ਕੰਮ ਨੂੰ ਅੱਗੇ ਵਧਾਉਣਾ ਚਾਹੁੰਦੇ ਸੀ, ਅਤੇ ਸਾਨੂੰ ਸਮਾਨ ਵਿਚਾਰ ਧਾਰਾ ਵਾਲੇ ਗਾਹਕ ਮਿਲੇ ਜੋ ਗੱਲਬਾਤ ਨੂੰ ਅੱਗੇ ਵਧਾਉਣਾ ਚਾਹੁੰਦੇ ਸਨ। ਕੰਮ ਬਾਰੇ ਗੱਲ ਕਰਨ ਦੀ ਬਜਾਏ, ਮੈਨੂੰ ਲਗਦਾ ਹੈ ਕਿ ਕੰਮ ਆਪਣੇ ਲਈ ਬੋਲਦਾ ਹੈ।"

ਇੱਕ ਡਿਜੀਟਲ-ਫਰਸਟ ਰਣਨੀਤੀ ਦੇ ਹਿੱਸੇ ਦੇ ਰੂਪ ਵਿੱਚ, ਬ੍ਰਾਂਡ ਫਿਲਮ ਦਾ ਵਿਆਪਕ ਤੌਰ ਤੇ ਡਿਜੀਟਲ ਪਲੇਟਫਾਰਮਾਂ ਤੇ ਵੱਡੇ ਪੈਮਾਨੇ ਤੇ ਅਭਿਆਨ ਦੁਆਰਾ ਪ੍ਰਚਾਰ ਕੀਤਾ ਜਾਵੇਗਾ, ਅਤੇ ਬਾਅਦ ਵਿਚ ਓਫ਼ਲਾਈਨ ਚੈਨਲਾਂ ਦੁਆਰਾ ਪ੍ਰਚਾਰ ਕੀਤਾ ਜਾਵੇਗਾ।

ਟਾਟਾ ਕ੍ਲਿਕ ਲਗਜ਼ਰੀ ਐਕਸੇਸਰੀਜ਼ , ਅਪੇਰਲ , ਬਿਊਟੀ ਐਂਡ ਗਰੂਮਿੰਗ , ਫੁਟਵੀਅਰ, ਗਾਰਮੇਟ , ਘਰੇਲੂ ਸਜਾਵਟ, ਸਟੇਸ਼ਨਰੀ, ਘੜੀਆਂ ਅਤੇ ਹੋਰ ਬਹੁਤ ਸਾਰੀਆਂ ਸ਼੍ਰੇਣੀਆਂ ਵਿੱਚ ਪ੍ਰੀਮੀਅਮ ਅਤੇ ਲਗਜ਼ਰੀ ਬ੍ਰਾਂਡਾਂ ਦੁਆਰਾ ਸ਼ਾਨਦਾਰ ਉਪਹਾਰ ਦੇ ਵਿਕਲਪ ਪੇਸ਼ ਕਰਦੀ ਹੈ, ਜਿਸਨੂੰ ਇਸ ਤਿਉਹਾਰ ਦੇ ਮੌਸਮ ਵਿਚ ਕੋਈ ਵੀ ਖਰੀਦ ਸਕਦਾ ਹੈ। ਉਨ੍ਹਾਂ ਲੋਕਾਂ ਅਤੇ ਰਿਸ਼ਤਿਆਂ ਦਾ ਜਸ਼ਨ ਮਨਾਓ ਜਿਨ੍ਹਾਂ ਨੂੰ ਤੁਸੀਂ ਬਣਾਇਆ ਹੈ। ਸਲੋ-ਕਾਮਰਸ ਦੇ ਸਿਧਾਂਤਾਂ ਨੂੰ ਅਪਣਾ ਕੇ, ਬ੍ਰਾਂਡ ਆਨਲਾਈਨ ਲਗਜ਼ਰੀ ਸ਼ਾਪਿੰਗ ਦੇ ਤਜ਼ਰਬੇ ਨੂੰ ਬਿਹਤਰ ਬਣਾਉਂਦਾ ਹੈ, ਜਿੱਥੇ ਬ੍ਰਾਉਜ਼ਿੰਗ ਇੱਕ ਖੁਸ਼ੀ ਹੁੰਦੀ ਹੈ ਅਤੇ ਗੁਣਵੱਤਾ ਦਾ ਪੋਸ਼ਣ ਹੁੰਦਾ ਹੈ।

ਫਿਲਮ ਇੱਥੇ ਵੇਖੋ: https://www.youtube.com/watch?v=ZqHZKtbcjEA
 
Top