Home >> 4ਜੀ >> ਓਪਨ ਸਿਗਨਲ >> ਨੈੱਟਵਰਕ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਓਪਨ ਸਿਗਨਲ ਦੇ ਮੁਤਾਬਿਕ ਵੀ ਭਾਰਤ ਦਾ ਸਭ ਤੋਂ ਤੇਜ਼ 4ਜੀ ਨੈੱਟਵਰਕ

ਓਪਨ ਸਿਗਨਲ ਦੇ ਮੁਤਾਬਿਕ ਵੀ ਭਾਰਤ ਦਾ ਸਭ ਤੋਂ ਤੇਜ਼ 4ਜੀ ਨੈੱਟਵਰਕ

ਲੁਧਿਆਣਾ, 10 ਅਗਸਤ, 2022 (ਨਿਊਜ਼ ਟੀਮ):
ਵੀ ਨੂੰ ਪਿਛਲੇ ਇੱਕ ਸਾਲ ਦੇ ਦੌਰਾਨ ਵੱਖ-ਵੱਖ ਗਲੋਬਲ ਅਤੇ ਭਾਰਤੀ ਥਰਡ ਪਾਰਟੀ ਏਜੰਸੀਆਂ ਦੁਆਰਾ ਲਗਾਤਾਰ ਸਰਵੋਤਮ ਨੈੱਟਵਰਕ ਪ੍ਰਦਾਤਾ ਵਜੋਂ ਰੇਟਿੰਗ ਦਿਤੀ ਗਈ ਹੈ। ਕੰਪਨੀ ਆਪਣੇ ਬਿਹਤਰ ਨੈੱਟਵਰਕ ਪ੍ਰਦਰਸ਼ਨ ਰਾਹੀਂ ਗਾਹਕ ਅਨੁਭਵ ਨੂੰ ਹੋਰ ਬਿਹਤਰ ਬਣਾਉਣ 'ਲਈ ਯਤਨਸ਼ੀਲ ਰਹਿੰਦੀ ਹੈ। ਓਪਨਸਿਗਨਲ ਦੁਆਰਾ ਜਾਰੀ 'ਇੰਡੀਆ ਮੋਬਾਈਲ ਨੈੱਟਵਰਕ ਐਕਸਪੀਰੀਅੰਸ ਰਿਪੋਰਟ - ਅਪ੍ਰੈਲ 2022' ਦੇ ਅਨੁਸਾਰ, ਵੀ ਹੁਣ ਭਾਰਤ ਵਿੱਚ ਸਭ ਤੋਂ ਤੇਜ਼ 4 ਜੀ ਨੈੱਟਵਰਕ ਵਜੋਂ ਉੱਭਰਿਆ ਹੈ। ਓਪਨਸਿਗਨਲ ਉਪਭੋਗਤਾਵਾਂ ਦੇ ਮੋਬਾਈਲ ਅਨੁਭਵ ਦਾ ਵਿਸ਼ਲੇਸ਼ਣ ਕਰਨ ਵਾਲੀ ਸੁਤੰਤਰ ਗਲੋਬਲ ਮਾਨਕਾਂ ਅਨੁਸਾਰ ਸਮਰੱਥ ਸੰਸਥਾ ਹੈ । ਵੀ ਦੇਸ਼ ਭਰ ਵਿਚ ਆਪਣੇ ਗਾਹਕਾਂ ਲਈ 4ਜੀ ਨੈੱਟਵਰਕ 'ਤੇ ਸਭ ਤੋਂ ਤੇਜ਼ ਡਾਉਨਲੋਡ ਅਤੇ ਅਪਲੋਡ ਸਪੀਡ ਉਪਲਬਧ ਕਰਵਾ ਰਿਹਾ ਹੈ, ਜਿਸ ਨਾਲ ਉਪਭੋਗਤਾਵਾਂ ਨੂੰ ਕੰਮ ਕਰਨ, ਅਧਿਐਨ ਕਰਨ, ਸੋਸ਼ਲ ਮੀਡੀਆ , ਮਨੋਰੰਜਨ, ਈ-ਕਾਮਰਸ ਅਤੇ ਹੋਰ ਡਿਜੀਟਲ ਸੇਵਾਵਾਂ ਦਾ ਬਿਹਤਰੀਨ ਅਨੁਭਵ ਪ੍ਰਾਪਤ ਹੋ ਰਿਹਾ ਹੈ।

ਓਪਨਸਿਗਨਲ ਨੇ 1 ਦਸੰਬਰ 2021 ਤੋਂ 28 ਫਰਵਰੀ 2022 ਦੇ ਵਿਚਕਾਰ 90 ਦਿਨਾਂ ਦੀ ਮਿਆਦ ਵਿੱਚ ਭਾਰਤ ਵਿੱਚ ਮੋਬਾਈਲ ਫ਼ੋਨ ਉਪਭੋਗਤਾਵਾਂ ਦੇ 4ਜੀ ਨੈੱਟਵਰਕ ਅਨੁਭਵ ਦਾ ਮੁਲਾਂਕਣ ਕੀਤਾ। ਰਿਪੋਰਟ ਦੇ ਤਹਿਤ 22 ਦੂਰਸੰਚਾਰ ਸਰਕਲਾਂ ਦੇ ਸ਼ਹਿਰਾਂ ਵਿੱਚ ਡਾਟਾ ਸਪੀਡ ਅਤੇ ਅਨੁਭਵ ਦਾ ਮੁਲਾਂਕਣ ਕੀਤਾ ਗਿਆ।

ਹਾਰਦਿਕ ਖੱਤਰੀ -ਟੈਕਨੀਕਲ ਐਨਾਲਿਸਟ , ਓਪਨਸਿਗਨਲ ਦੇ ਅਨੁਸਾਰ, “ਵੀ ਨੇ ਸਾਰੇ ਸਪੀਡ ਅਵਾਰਡ ਜਿੱਤੇ ਹਨ । ਵੀ ਨੂੰ ਡਾਉਨਲੋਡ ਸਪੀਡ ਐਕਸਪੀਰੀਐਂਸ ਅਤੇ ਅਪਲੋਡ ਸਪੀਡ ਐਕਸਪੀਰੀਐਂਸ ਅਵਾਰਡਸ ਵੀ ਦਿੱਤੇ ਗਏ ਹਨ । ਵੀ ਦੇ ਨੈੱਟਵਰਕ 'ਤੇ ਸਾਡੇ ਉਪਭੋਗਤਾਵਾਂ ਔਸਤਨ, 13.6 Mbps ਦੀ ਸਭ ਤੋਂ ਤੇਜ਼ ਡਾਊਨਲੋਡ ਸਪੀਡ ਅਤੇ 4.9 Mbps ਦੀ ਸਭ ਤੋਂ ਤੇਜ਼ ਅਪਲੋਡ ਸਪੀਡ ਦਾ ਅਨੁਭਵ ਪ੍ਰਾਪਤ ਕਰ ਰਹੇ ਹਨ ।"

ਵੀਆਈ ਡਾਉਨਲੋਡ ਅਤੇ ਅਪਲੋਡ ਸਪੀਡ 'ਤੇ ਨਿਰੰਤਰ ਮੋਹਰੀ ਰਿਹਾ ਹੈ। ਹੇਠਾਂ ਰਿਪੋਰਟ ਦੇ ਮੁੱਖ ਬਿੰਦੂਆਂ 'ਤੇ ਚਾਨਣਾ ਪਾਇਆ ਗਿਆ ਹੈ :

1. ਸਮੁੱਚਾ ਅਨੁਭਵ: ਵੀ ਡਾਉਨਲੋਡ ਸਪੀਡ ਐਕਸਪੀਰੀਐਂਸ ਅਤੇ ਅਪਲੋਡ ਸਪੀਡ ਐਕਸਪੀਰੀਐਂਸ ਦੋਵਾਂ ਲਈ ਸਪੀਡ ਅਵਾਰਡਸ ਦੇ ਚਾਰਟ 'ਤੇ ਸਭ ਤੋਂ ਉੱਪਰ ਹੈ।
2. ਵੀ 10 ਬਜ਼ਾਰਾਂ ਵਿਚ ਡਾਉਨਲੋਡ ਸਪੀਡ ਲਈ ਪਹਿਲੇ ਸਥਾਨ 'ਤੇ ਰਿਹਾ - ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮੁੰਬਈ, ਉੱਤਰ ਪ੍ਰਦੇਸ਼ (ਪੂਰਬ ਅਤੇ ਪੱਛਮ), ਕੋਲਕਾਤਾ, ਪੱਛਮੀ ਬੰਗਾਲ, ਅਸਾਮ ਅਤੇ ਉੱਤਰ ਪੂਰਬ ।
 3. ਵੀ 14 ਬਾਜ਼ਾਰਾਂ ਵਿਚ ਅਪਲੋਡ ਸਪੀਡ ਦੇ ਲਈ ਮੋਹਰੀ ਰਿਹਾ - ਗੁਜਰਾਤ, ਮੁੰਬਈ, ਉੱਤਰ ਪ੍ਰਦੇਸ਼ (ਪੂਰਬ ਅਤੇ ਪੱਛਮ), ਹਰਿਆਣਾ, ਪੰਜਾਬ, ਕਰਨਾਟਕ, ਤਾਮਿਲਨਾਡੂ, ਕੋਲਕਾਤਾ, ਪੱਛਮੀ ਬੰਗਾਲ, ਉੜੀਸਾ, ਅਸਾਮ, ਉੱਤਰ ਪੂਰਬ ਅਤੇ ਜੰਮੂ ਅਤੇ ਕਸ਼ਮੀਰ ।

ਆਪਣੇ ਗਾਹਕਾਂ ਨੂੰ ਬਿਹਤਰ ਨੈੱਟਵਰਕ ਅਨੁਭਵ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਦੇ ਹੋਏ , ਵੀ ਨੇ 'ਸਭ ਤੋਂ ਵਧੀਆ ਨੈੱਟਵਰਕ ਨੂੰ ਹੋਰ ਬਿਹਤਰ' ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਆਪਣੇ ਨੈੱਟਵਰਕ ਇੰਜੀਨੀਅਰਾਂ ਦੇ ਯਤਨਾਂ ਨੂੰ ਪ੍ਰੋਉਤਸਾਹਿਤ ਕਰਨ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ‘ਬੈਸਟ ਹੋ ਰਹਾ ਹੈ ਔਰ ਭੀ ਬਹਿਤਰ’ ਥੀਮ ਵਾਲੀ ਇਹ ਕੈਂਪੇਨ #BestIsGettingBetter ਹਫਤੇ ਦੇ ਅੰਤ ਵਿੱਚ ਲਾਈਵ ਰਹੀ ।

ਇਸ ਕੈਂਪੇਨ 'ਤੇ ਟਿੱਪਣੀ ਕਰਦੇ ਹੋਏ, ਵੀ ਦੇ ਚੀਫ ਮਾਰਕੀਟਿੰਗ ਅਫਸਰ, ਅਵਨੀਸ਼ ਖੋਸਲਾ ਨੇ ਕਿਹਾ, “ਵੀ ਕਈ ਸੁਤੰਤਰ ਨੈੱਟਵਰਕ ਟੈਸਟਿੰਗ ਏਜੰਸੀਆਂ ਦੇ ਨੈੱਟਵਰਕ ਗੁਣਵੱਤਾ ਮਾਪਦੰਡਾਂ ਅਤੇ ਸਪੀਡ ਰੇਟਿੰਗ ਚਾਰਟ ਵਿੱਚ ਲਗਾਤਾਰ ਟਾਪ 'ਤੇ ਬਣਿਆ ਰਿਹਾ ਹੈ। ਓਪਨਸਿਗਨਲ ਦੁਆਰਾ ਇਹ ਨਵੀਂ ਪ੍ਰਮਾਣਿਕਤਾ ਵਧੀਆ ਨੈੱਟਵਰਕ ਪ੍ਰਦਰਸ਼ਨ ਦੁਆਰਾ ਗਾਹਕ ਅਨੁਭਵ ਨੂੰ ਬਿਹਤਰ ਬਣਾਉਣ ਲਈ ਸਾਡੇ ਨਿਰੰਤਰ ਯਤਨਾਂ ਨੂੰ ਦਰਸ਼ਾਉਂਦੀ ਹੈ। ਸਾਡੀ ਨਵੀਂ ਕੈਂਪੇਨ ਸਾਡੇ ਨੈੱਟਵਰਕ ਹੀਰੋਜ਼ ਦੀ ਮਹੱਤਵਪੂਰਨ ਭੂਮਿਕਾ ਦਾ ਜਸ਼ਨ ਹੈ ਜੋ ਹਰ ਹਾਲਤ ਵਿੱਚ ਨੈੱਟਵਰਕ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਅਣਥੱਕ ਕੰਮ ਕਰਦੇ ਹਨ, ਜਿਸਦੇ ਸਦਕੇ ਵੀ ਦੇ ਗਾਹਕ ਡਿਜੀਟਲ ਵਰਲਡ ਵਿਚ ਸਰਬੋਤਮ ਅਨੁਭਵ ਪ੍ਰਾਪਤ ਕਰ ਰਹੇ ਹਨ।"

ਦੇਸ਼ ਵਿੱਚ ਤੇਜ਼ੀ ਨਾਲ ਹੋ ਰਹੀ ਡਿਜੀਟਲਾਈਜ਼ੇਸ਼ਨ ਕਰਕੇ , ਮਜ਼ਬੂਤ ਦੂਰਸੰਚਾਰ ਬੁਨਿਆਦੀ ਢਾਂਚਾ ਅਤੇ ਡਾਟਾ ਸਪੀਡ ਮੋਬਾਈਲ ਉਪਭੋਗਤਾਵਾਂ ਲਈ ਸਭ ਤੋਂ ਮਹੱਤਵਪੂਰਨ ਹੋ ਗਏ ਹਨ । ਵੀ ਦਾ ਨਵਾਂ ਕੈਂਪੇਨ #BestIsGettingBetter ਵੀ ਦੇ ਨੈੱਟਵਰਕ ਨੂੰ ਸਸ਼ਕਤ ਬਣਾਉਣ ਅਤੇ ਬਿਹਤਰ ਨੈੱਟਵਰਕ ਅਨੁਭਵ ਪ੍ਰਦਾਨ ਕਰਨ ਦੇ ਨਿਰੰਤਰ ਯਤਨਾਂ ਦੀ ਪੁਸ਼ਟੀ ਕਰਦਾ ਹੈ।

ਵੀ ਗੀਗਾਨੇਟ 5 ਜੀ ਆਰਕੀਟੈਕਚਰ 'ਤੇ ਅਧਾਰਤ ਹੈ ਅਤੇ ਇਹ ਰਿਕਾਰਡ ਸਮੇਂ ਵਿੱਚ ਪੂਰੇ ਕੀਤੇ ਗਏ ਸਭ ਤੋਂ ਵੱਡੇ ਨੈੱਟਵਰਕ ਏਕੀਕਰਣ ਦਾ ਨਤੀਜਾ ਹੈ ਅਤੇ ਦੁਨੀਆ ਵਿੱਚ ਆਪਣੀ ਕਿਸਮ ਦੀ ਪਹਿਲੀ ਸਪੈਕਟ੍ਰਮ ਰੀਫਾਰਮਿੰਗ ਦਾ ਨਤੀਜਾ ਹੈ।

ਓਪਨਸਿਗਨਲ ਅਵਾਰਡਸ - 1 ਦਸੰਬਰ 21 ਤੋਂ 28 ਫਰਵਰੀ 22 ਦੇ ਵਿਚਕਾਰ ਓਪਨਸਿਗਨਲ ਲਿਮਿਟਡ ਦੁਆਰਾ ਕੀਤੇ ਗਏ ਸੁਤੰਤਰ ਵਿਸ਼ਲੇਸ਼ਣ 'ਤੇ ਆਧਾਰਿਤ, ਇੰਡੀਆ ਮੋਬਾਈਲ ਨੈੱਟਵਰਕ ਐਕਸਪੀਰੀਐਂਸ ਰਿਪੋਰਟ ਅਪ੍ਰੈਲ'22 ਹਨ ।
 
Top