Home >> ਦੂਰਸੰਚਾਰ >> ਪੰਜਾਬ >> ਰੇਲਵੇ ਗਰੁੱਪ ਡੀ ਪ੍ਰੀਖਿਆ >> ਲੁਧਿਆਣਾ >> ਵੀ ਐਪ >> ਵੀ ਐਪ 'ਤੇ ਕਰੋ ਰੇਲਵੇ ਗਰੁੱਪ ਡੀ ਪ੍ਰੀਖਿਆ ਦੀ ਤਿਆਰੀ

ਲੁਧਿਆਣਾ, 17 ਅਗਸਤ, 2022 (ਭਗਵਿੰਦਰ ਪਾਲ ਸਿੰਘ): ਵੀ ਭਾਰਤ ਦੇ ਨੌਜਵਾਨਾਂ ਨੂੰ ਰਾਸ਼ਟਰੀ ਅਤੇ ਰਾਜ ਪੱਧਰ ਦੋਵਾਂ ਲਈ ਦੇਸ਼ ਭਰ ਦੀਆਂ ਵੱਖ-ਵੱਖ ਸਰਕਾਰੀ ਪ੍ਰੀਖਿਆਵਾਂ ਦੀ ਤਿਆਰੀ ਵਿਚ ਮਦਦ ਕਰਕੇ ਸਮਰੱਥ ਬਣਾਉਣ ਲਈ ਵਚਨਬੱਧ ਹੈ। ਆਪਣੇ ਗਾਹਕਾਂ ਨੂੰ ਬਿਹਤਰ ਭਵਿੱਖ ਲਈ ਮਾਰਗ ਦਰਸ਼ਨ ਦਿੰਦੇ ਹੋਏ, ਭਾਰਤ ਦੀ ਪ੍ਰਮੁੱਖ ਦੂਰਸੰਚਾਰ ਕੰਪਨੀ, ਵੀ , ਪਰਿਕ੍ਸ਼ਾ ਨਾਲ ਸਾਂਝੇਦਾਰੀ ਵਿੱਚ ਆਲ ਇੰਡੀਆ ਰੇਲਵੇ ਡੀ ਪ੍ਰੀਖਿਆਵਾਂ ਲਈ ਪ੍ਰੈਪਰੇਟਰੀ ਟੈਸਟ ਸੀਰੀਜ਼ ਸਮੱਗਰੀ ਉਪਲਬੱਧ ਕਰਾਉਣ ਜਾ ਰਹੀ ਹੈ । ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰ ਅੱਜ ਤੋਂ ਇਸ ਮਟੀਰੀਅਲ ਦੀ ਐਕਸੈਸ ਪ੍ਰਾਪਤ ਕਰ ਸਕਣਗੇ ।

ਵੀ ਦੇ ਉਪਭੋਗਤਾਵਾਂ ਲਈ ਸਰਕਾਰੀ ਨੌਕਰੀਆਂ ਦੀ ਅਰਜ਼ੀ ਦੇਣ ਦੀ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਲਈ , ਵੀ ਜਾਬਸ ਐਂਡ ਐਜੂਕੇਸ਼ਨ ਕੇਂਦਰ/ਰਾਜ ਸਰਕਾਰ ਦੀਆਂ ਨੌਕਰੀਆਂ ਦੇ ਇੱਛੁਕ ਉਮੀਦਵਾਰਾਂ ਦੇ ਲਈ 'ਪਰੀਕਸ਼ਾ ਪਾਸ' ਦਾ ਇੱਕ ਮਹੀਨੇ ਦੀ ਮੁਫ਼ਤ ਸਬਸਕ੍ਰਿਪਸ਼ਨ ਪੇਸ਼ ਕਰ ਰਿਹਾ ਹੈ । ਇਸ ਵਿੱਚ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਰਾਜ ਚੋਣ ਕਮਿਸ਼ਨ, ਬੈਂਕਿੰਗ, ਅਧਿਆਪਨ, ਰੱਖਿਆ, ਰੇਲਵੇ ਆਦਿ ਵਿੱਚ 150 ਤੋਂ ਵੱਧ ਪ੍ਰੀਖਿਆਵਾਂ ਲਈ ਅਸੀਮਤ ਮੌਕ ਟੈਸਟ ਵੀ ਸ਼ਾਮਲ ਹਨ। ਟ੍ਰਾਇਲ ਦੀ ਮਿਆਦ ਤੋਂ ਬਾਅਦ , ਉਪਭੋਗਤਾ 249 ਰੁਪਏ /ਸਾਲ ਦੀ ਮਾਮੂਲੀ ਗਾਹਕੀ ਫੀਸ 'ਤੇ ਇਸ ਪਲੇਟਫਾਰਮ ਦਾ ਲਾਭ ਲੈਣਾ ਜਾਰੀ ਰੱਖ ਸਕਦੇ ਹਨ।

ਵੀ ਐਪ 'ਤੇ ਰੇਲਵੇ ਗਰੁੱਪ ਡੀ ਟੈਸਟ ਸੀਰੀਜ਼, ਭਾਰਤ ਦੇ ਨੌਜਵਾਨਾਂ ਨੂੰ ਭਾਰਤੀ ਰੇਲਵੇ ਦੇ ਨਾਲ ਟ੍ਰੈਕ ਮੇਨਟੇਨਰ ਗ੍ਰੇਡ-IV, ਹੈਲਪਰ/ਸਹਾਇਕ, ਅਸਿਸਟੈਂਟ ਪੁਆਇੰਟਸਮੈਨ, ਲੈਵਲ-1 ਅਹੁਦਿਆਂ 'ਤੇ 1 ਲੱਖ ਤੋਂ ਵੱਧ ਓਪਨਿੰਗ ਲਈ ਤਿਆਰੀ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਵੀ ਦੇ ਗਾਹਕ ਕਿਤੇ ਵੀ, ਕਿਸੇ ਵੀ ਸਮੇਂ ਵੀ ਐਪ 'ਤੇ ਵੀ ਜਾਬਸ ਐਂਡ ਐਜੂਕੇਸ਼ਨ ਪਲੇਟਫਾਰਮ ਰਾਹੀਂ ਚੰਗੀ ਤਰ੍ਹਾਂ ਖੋਜ ਕੀਤੀ ਟੈਸਟ ਸਮੱਗਰੀ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ।

ਵੀ ਐਪ 'ਤੇ ਆਰਆਰਬੀ ਗਰੁੱਪ ਡੀ ਟੈਸਟ ਸਮੱਗਰੀ ਦਾ ਲਾਭ ਲੈਣ ਲਈ ਸਟੈਪ ਬਾਈ ਸਟੈਪ ਗਾਈਡ:

• ਸਟੈਪ 1: ਆਪਣੇ ਵੀ ਨੰਬਰ ਰਾਹੀਂ ਵੀ ਐਪ 'ਤੇ ਲੌਗ ਇਨ ਕਰੋ
• ਸਟੈਪ 2: 'ਵੀ ਜਾਬਸ ਐਂਡ ਐਜੂਕੇਸ਼ਨ' ਵਿਕਲਪ 'ਤੇ ਕਲਿੱਕ ਕਰੋ
• ਸਟੈਪ 3: 'ਸਰਕਾਰੀ ਨੌਕਰੀ' ਕਾ ਵਿਕਲਪ ਚੁਣੋ
• ਸਟੈਪ 4: ਆਪਣੇ ਪ੍ਰੋਫਾਈਲ ਵੇਰਵੇ ਭਰੋ ਅਤੇ 'ਰੇਲਵੇ' ਚੁਣੋ
• ਸਟੈਪ 5: ਰੇਲਵੇ ਕੋਰਸਾਂ ਵਿੱਚੋਂ ਆਪਣੀ ਪਸੰਦ ਦਾ ਕੋਰਸ ਚੁਣੋ

ਵੀ ਐਪ 'ਤੇ ਜਾਬਸ ਐਂਡ ਐਜੂਕੇਸ਼ਨ 'ਤੇ ਭਾਰਤ ਦਾ ਸਭ ਤੋਂ ਵੱਡਾ ਜਾਬ ਸਰਚ ਪਲੇਟਫਾਰਮ 'ਆਪਣਾ' , ਪ੍ਰਮੁੱਖ ਇੰਗਲਿਸ਼ ਲਰਨਿੰਗ ਪਲੇਟਫਾਰਮ 'ਐਨਗੁਰੁ ' ਅਤੇ ਸਰਕਾਰੀ ਰੋਜ਼ਗਾਰ ਪ੍ਰੀਖਿਆ ਦੀ ਤਿਆਰੀ ਵਿੱਚ ਮਾਹਰ ਪਲੇਟਫਾਰਮ 'ਪਰਿਕ੍ਸ਼ਾ ' ਸ਼ਾਮਲ ਹਨ ।
 
Top