Home >> ਅੰਮ੍ਰਿਤਸਰ >> ਹਿਲਟਨ >> ਡਬਲਟ੍ਰੀ ਬਾਈ ਹਿਲਟਨ >> ਪੰਜਾਬ >> ਵੰਡਰਗਰੇਨ ਐਕਸਪੋਰਟਸ >> ਵਪਾਰ >> ਅੰਮ੍ਰਿਤਸਰ ਵਿੱਚ ਡਬਲਟ੍ਰੀ ਬਾਈ ਹਿਲਟਨ ਤੇ ਹਸਤਾਖਰ ਦੇ ਨਾਲ ਪੰਜਾਬ ਵਿੱਚ ਹਿਲਟਨ ਦੀ ਸ਼ੁਰੂਆਤ #DoubleTreebyHilton #Hilton #Hiltonamritsar

ਅੰਮ੍ਰਿਤਸਰ ਵਿੱਚ ਡਬਲਟ੍ਰੀ ਬਾਈ ਹਿਲਟਨ ਤੇ ਹਸਤਾਖਰ ਦੇ ਨਾਲ ਪੰਜਾਬ ਵਿੱਚ ਹਿਲਟਨ ਦੀ ਸ਼ੁਰੂਆਤ

ਅੰਮ੍ਰਿਤਸਰ, 06 ਨਵੰਬਰ 2022 (ਭਗਵਿੰਦਰ ਪਾਲ ਸਿੰਘ):
ਹਿਲਟਨ ਨੇ ਅੱਜ ਵੰਡਰਗਰੇਨ ਐਕਸਪੋਰਟਸ ਪ੍ਰਾਈਵੇਟ ਲਿਮਿਟੇਡ ਨਾਲ ਅੰਮ੍ਰਿਤਸਰ ਵਿਚ ਡਬਲਟ੍ਰੀ ਬਾਈ ਹਿਲਟਨ ਲਾਂਚ ਕਰਨ ਲਈ ਇਕ ਸਮਝੌਤੇ ’ਤੇ ਹਸਤਾਖਰ ਕਰਨ ਦਾ ਐਲਾਨ ਕੀਤਾ। ਇਸ ਹੋਟਲ ਨੂੰ 2026 ਦੀ ਸ਼ੁਰੂਆਤ ਵਿੱਚ ਖੁੱਲਣ ਦੀ ਯੋਜਨਾ ਹੈ। ਇਹ ਹੋਟਲ ਪੰਜਾਬ ਵਿੱਚ ਡਬਲਟ੍ਰੀ ਬਾਈ ਹਿਲਟਨ ਬਰੈਂਡ ਦੀ ਸ਼ੁਰੂਆਤ ਕਰੇਗਾ ਅਤੇ ਇਸ ਖੇਤਰ ਵਿੱਚ ਮਹਿਮਾਨਾਂ ਅਤੇ ਯਾਤਰੀਆਂ ਲਈ ਆਪਣੇ ਵਿਸ਼ੇਸ਼ ਬਰੈਂਡ ਦੀਆਂ ਸ਼ਾਨਦਾਰ ਸੁਵਿਧਾਵਾਂ ਪੇਸ਼ ਕਰੇਗਾ।

ਭਾਰਤ ਵਿੱਚ ਹਿਲਟਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਕੰਟਰੀ ਹੈੱਡ ਨਵਜੀਤ ਆਲੂਵਾਲੀਆ ਨੇ ਕਿਹਾ, “ਅਸੀਂ ਅੰਮ੍ਰਿਤਸਰ ਵਿੱਚ ਡਬਲਟ੍ਰੀ ਬਾਈ ਹਿਲਟਨ ਬਰੈਂਡ ਦੀ ਸ਼ੁਰੂਆਤ ਕਰਨ ਲਈ ਵੰਡਰਗਰੇਨ ਐਕਸਪੋਰਟਸ ਪ੍ਰਾਈਵੇਟ ਲਿਮਿਟੇਡ ਨਾਲ ਸਾਂਝੇਦਾਰੀ ਕਰ ਕੇ ਉਤਸ਼ਾਹਿਤ ਹਾਂ। ਭਾਰਤ ਦੇ ਮਸ਼ਹੂਰ ਤੀਰਥ ਸਥਾਨਾਂ ਵਿੱਚੋਂ ਇਕ ਦੇ ਕੇਂਦਰ ਵਿੱਚ ਆਪਣੇ ਰਣਨੀਤਿਕ ਸਥਾਨ ਦੇ ਨਾਲ, ਡਬਲਟ੍ਰੀ ਬਾਈ ਹਿਲਟਨ ਅੰਮ੍ਰਿਤਸਰ ਪੰਜਾਬ ਵਿੱਚ ਵਪਾਰ ਅਤੇ ਛੁੱਟੀ ਮਨਾਉਣ ਵਾਲੇ ਯਾਤਰੀਆਂ ਦੀ ਸੇਵਾ ਲਈ ਵਧੀਆ ਤਰਾਂ ਨਾਲ ਸਥਿਤ ਹੋਵੇਗਾ। ਇਸ ਨਵੀਨਤਮ ਹਸਤਾਖਰ ਦੇ ਨਾਲ, ਅਸੀਂ ਅਗਲੇ ਪੰਜ ਸਾਲਾਂ ਵਿੱਚ ਦੇਸ਼ ਵਿੱਚ ਆਪਣੀ ਮੌਜੂਦਗੀ ਨੂੰ ਦੁੱਗਣਾ ਕਰਨ ਦੀ ਰਾਹ ’ਤੇ ਹਾਂ, ਕਿਉਂਕਿ ਅਸੀਂ ਸਹੀ ਬਰੈਂਡ ਨੂੰ ਸਹੀ ਸਥਾਨ ’ਤੇ ਪੇਸ਼ ਕਰਨ ਲਈ ਸਹੀ ਭਾਗੀਦਾਰਾਂ ਨਾਲ ਕੰਮ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।”

ਵੰਡਰਗਰੇਨ ਐਕਸਪੋਰਟਸ ਪ੍ਰਾਈਵੇਟ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਗੁਰਿੰਦਰ ਭੱਟੀ ਨੇ ਕਿਹਾ, “ਪੰਜਾਬ ਵਿੱਚ ਹਿਲਟਨ ਬਰੈਂਡ ਦੇ ਹੋਟਲ ਡਬਲਟ੍ਰੀ ਬਾਈ ਹਿਲਟਨ ਲਿਆਉਣ ਲਈ ਅਸੀਂ ਹਿਲਟਨ ਨਾਲ ਸਾਂਝੇਦਾਰੀ ਕਰ ਕੇ ਰੋਮਾਂਚਿਤ ਹਾਂ। ਅੰਮ੍ਰਿਤਸਰ ਆਪਣੇ ਖੁਸ਼ਹਾਲ ਸੱਭਿਆਚਾਰ, ਰਵਾਇਤ ਅਤੇ ਇਤਿਹਾਸ ਲਈ ਜਾਣਿਆ ਜਾਂਦਾ ਹੈ ਜੋ ਕਿ ਭਾਰਤ ਅਤੇ ਪੂਰੀ ਦੁਨੀਆ ਦੇ ਯਾਤਰੀਆਂ ਨੂੰ ਆਕਰਸ਼ਿਤ ਕਰਦਾ ਹੈ। ਅਸੀਂ ਹਿਲਟਨ ਨਾਲ ਕੰਮ ਕਰਨ ਅਤੇ ਮੁੱਲਵਾਨ ਅਤੇ ਸ਼ਾਨਦਾਰ ਗਾਹਕ ਅਨੁਭਵ ਪ੍ਰਦਾਨ ਕਰਨ ਲਈ ਉਤਸੁਕ ਹਾਂ ਜੋ ਕਿ ਡਬਲਟ੍ਰੀ ਬਾਈ ਹਿਲਟਨ ਦੀ ਪਹਿਚਾਣ ਹੈ।”

ਡਬਲਟ੍ਰੀ ਬਾਈ ਹਿਲਟਨ ਅੰਮ੍ਰਿਤਸਰ ਵਿਚ ਪ੍ਰਸਿੱਧ ਗੋਲਡਨ ਟੈਂਪਲ ਤੋਂ ਥੋੜੀ ਦੂਰ ਰਣਜੀਤ ਐਵੀਨਿਊ ਵਿੱਚ ਸਥਿਤ ਹੋਵੇਗਾ। ਇਹ ਯਾਤਰੀਆਂ ਨੂੰ ਨਾ ਸਿਰਫ ਸ਼ਹਿਰ ਦੇ ਸੱਭਿਆਚਾਰਕ ਅਤੇ ਧਾਰਮਿਕ ਸਥਾਨਾਂ ਬਲਕਿ ਪ੍ਰਮੁੱਖ ਵਣਜ ਅਤੇ ਵਪਾਰਕ ਖੇਤਰਾਂ ਤੱਕ ਸੁਵਿਧਾਜਨਕ ਪਹੁੰਚ ਪ੍ਰਦਾਨ ਕਰੇਗਾ, 116 ਕਮਰਿਆਂ ਵਾਲੇ ਇਸ ਹੋਟਲ ਵਿੱਚ ਵਿਸ਼ਾਲ ਹਰੇ-ਭਰੇ ਲਾਅਨ, ਆਧੁਨਿਕ ਵਾਸਤੂਕਲਾ ਅਤੇ ਡਿਜ਼ਾਈਨ ਦੀ ਸਹੂਲਤ ਹੋਵੇਗੀ। ਵੱਡੇ ਬੈਂਕੇਟ ਅਤੇ ਮੀਟਿੰਗ ਸਪੇਸ ਦੇ ਨਾਲ, ਹੋਟਲ ਮਹਿਮਾਨਾਂ ਲਈ ਕਾਰਪੋਰੇਟ ਇਵੈਂਟਸ, ਮੀਟਿੰਗਾਂ, ਸ਼ੋਸ਼ਲ ਇਵੈਂਟਸ ਅਤੇ ਵਿਆਹਾਂ ਦੀ ਮੇਜ਼ਬਾਨੀ ਲਈ ਸ਼ਾਨਦਾਰ ਵਿਕਲਪ ਪ੍ਰਦਾਨ ਕਰੇਗਾ। ਡਬਲਟ੍ਰੀ ਬਾਈ ਹਿਲਟਨ ਅੰਮ੍ਰਿਤਸਰ ਇਕ ਫਿਟਨੈੱਸ ਸੈਂਟਰ ਅਤੇ ਸਪਾ ਦੇ ਨਾਲ-ਨਾਲ ਕਈ ਵਿਸ਼ੇਸ਼ ਭੋਜਨ ਵਿਕਲਪਾਂ ਨਾਲ ਲੈਸ ਹੋਵੇਗਾ ਜੋ ਕਿ ਭੋਜਨ ਦੇ ਸੌਕੀਨਾਂ ਨੂੰ ਪਸੰਦ ਆਵੇਗਾ।
 
Top