Home >> 5 ਜੀ >> ਆਈਡੀਆ >> ਪੰਜਾਬ >> ਬ੍ਰਾਡਬੈਂਡ >> ਲੁਧਿਆਣਾ >> ਵਪਾਰ >> ਵੀ >> ਵੋਡਾਫੋਨ >> ਵੀ ਨੇ 5 ਸਰਕਲਾਂ ਦੇ ਗ੍ਰਾਮੀਣ ਬਾਜ਼ਾਰਾਂ ਵਿੱਚ 300 ਨਵੀਆਂ ਵੀ ਸ਼ਾਪਸ ਦੇ ਨਾਲ ਆਪਣੇ ਰਿਟੇਲ ਫੁੱਟਪ੍ਰਿੰਟ ਦਾ ਵਿਸਤਾਰ ਕੀਤਾ

ਲੁਧਿਆਣਾ, 14 ਨਵੰਬਰ, 2022 (ਭਗਵਿੰਦਰ ਪਾਲ ਸਿੰਘ): ਬ੍ਰਾਡਬੈਂਡ ਦੀ ਵੱਧਦੀ ਪਹੁੰਚ ਦੇ ਨਾਲ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਵਿੱਚ ਡਿਜੀਟਲੀਕਰਣ ਬਹੁਤ ਤੇਜ਼ੀ ਨਾਲ ਵਧਿਆ ਹੈ। ਇਸ ਤੋਂ ਇਲਾਵਾ ਦੇਸ਼ ਦੀ ਅਗਲੀ 500 ਮਿਲੀਅਨ ਦੀ ਆਬਾਦੀ ਨੂੰ ਕਨੇਕਟਡ ਬਣਾ ਕੇ ਡਿਜੀਟਲ ਵਿਕਾਸ ਵਿਚ ਯੋਗਦਾਨ ਪਾਉਂਦੇ ਹੋਏ , ਭਾਰਤ ਦੇ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ , ਵੋਡਾਫੋਨ ਆਈਡੀਆ ਲਿਮਟਿਡ (ਵੀ) ਨੇ ਆਪਣੇ ਬ੍ਰਾਂਡ ਲਾਂਚ ਤੋਂ ਬਾਅਦ ਆਪਣੇ ਸਭ ਤੋਂ ਵੱਡੇ ਰਿਟੇਲ ਵਿਸਤਾਰ ਦੀ ਯੋਜਨਾ ਬਣਾਈ ਹੈ।

ਉਪ-ਜ਼ਿਲ੍ਹਾ ਪੱਧਰ 'ਤੇ ਆਪਣੇ ਰਿਟੇਲ ਫੁੱਟਪ੍ਰਿੰਟਸ ਨੂੰ ਵਧਾਉਣ ਲਈ, ਵੀ ਨੇ ਮਹਾਰਾਸ਼ਟਰ, ਤਾਮਿਲਨਾਡੂ, ਕੇਰਲ, ਪੱਛਮੀ ਬੰਗਾਲ ਅਤੇ ਯੂਪੀ ਵੈਸਟ ਦੇ ਕਈ ਕਸਬਿਆਂ ਵਿੱਚ 300 ਨਵੇਂ ਫਾਰਮੈਟ ਦੀਆਂ 'ਵੀ ਸ਼ਾਪਸ ' ਖੋਲ੍ਹੀਆਂ ਹਨ। ਵੀ ਨੇ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ​​ਕਰਨ ਅਤੇ ਆਪਣੇ ਰਿਟੇਲ ਫੁਟਪ੍ਰਿੰਟਸ ਦਾ ਵਿਸਤਾਰ ਕਰਕੇ ਮੋਬਾਈਲ ਉਪਭੋਗਤਾਵਾਂ ਨਾਲ ਜੁੜਦੇ ਹੋਏ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਜਿਆਦਾ ਤੋਂ ਜਿਆਦਾ ਗ੍ਰਾਮੀਣ ਬਾਜ਼ਾਰਾਂ ਨੂੰ ਕਵਰ ਕਰਨ ਦੀਆਂ ਯੋਜਨਾਵਾਂ ਬਣਾਈਆਂ ਹਨ।

ਇੰਦਾਪੁਰ ਮਹਾਰਾਸ਼ਟਰ ; ਪੱਛਮੀ ਯੂਪੀ ਵਿੱਚ ਹਾਪੁੜ; ਪੱਛਮੀ ਬੰਗਾਲ ਵਿੱਚ ਬਸੀਰਹਾਟ; ਤਾਮਿਲਨਾਡੂ ਵਿੱਚ ਯੂਸੀਲਮਪੱਟੀ; ਕੇਰਲਾ ਵਿੱਚ ਪਯੋਲੀ; ਅਤੇ ਅਜਿਹੇ ਸੈਂਕੜੇ ਹੋਰ ਨਗਰਾਂ ਵਿੱਚ ਵੋਡਾਫੋਨ ਦੇ ਉਪਭੋਗਤਾ ਹੁਣ ਵੀ ਦੀਆਂ ਤੇਜ਼ ਕੁਸ਼ਲ, ਫੇਸ-ਟੂ-ਫੇਸ ਸੇਵਾਵਾਂ ਦਾ ਲਾਭ ਲੈ ਸਕਣਗੇ, ਅਤੇ ਨਵੇਂ ਯੁੱਗ ਦੇ ਮੋਬਾਈਲ ਉਪਭੋਗਤਾ ਵਿਭਿੰਨ ਉਤਪਾਦਾਂ ਅਤੇ ਪੇਸ਼ਕਸ਼ਾਂ ਦੀ ਇੱਕ ਵਿਆਪਕ ਰੇਂਜ ਦਾ ਲਾਭ ਲੈ ਸਕਣਗੇ।

ਟੀਅਰ 3 ਕਸਬਿਆਂ ਵਿੱਚ ਨਵੇਂ ਫਾਰਮੇਟ ਦੀਆਂ ਵੀ ਸ਼ਾਪਸ ਦਾ ਉਦੇਸ਼ ਸਥਾਨਕ ਗਾਹਕਾਂ ਨੂੰ ਵੀ ਦਾ ਇੱਕਸਮਾਨ ਅਨੁਭਵ ਪ੍ਰਦਾਨ ਕਰਨਾ ਹੈ, ਜਿਸ ਨਾਲ ਤੁਰੰਤ ਸਹਾਇਤਾ ਅਤੇ ਹੈਂਡਹੋਲਡਿੰਗ ਨੂੰ ਸਮਰੱਥ ਬਣਾਇਆ ਜਾ ਸਕੇਗਾ। ਨਵੇਂ ਫਾਰਮੈਟ ਸਟੋਰ ਦਾ ਆਧੁਨਿਕ ਡਿਜ਼ਾਈਨ ਸ਼ਹਿਰੀ ਸਥਾਨਾਂ ਵਿੱਚ ਮੌਜੂਦਾ ਵੀ ਸਟੋਰਾਂ ਵਰਗਾ ਹੀ ਹੈ। ਵੀ ਸ਼ਾਪਸ ਵਿਚ ਵੀ ਦੇ ਪ੍ਰੀਪੇਡ ਉਤਪਾਦਾਂ ਅਤੇ ਸੇਵਾਵਾਂ ਦੀ ਪੂਰੀ ਰੇਂਜ ਉਪਲੱਬਧ ਹੋਵੇਗੀ ,ਅਤੇ ਤਕਨੀਕੀ ਸਮਝ ਘੱਟ ਰੱਖਣ ਵਾਲੇ ਉਪਭੋਗਤਾ ਵੀ ਸਾਰੀਆਂ ਸੇਵਾਵਾਂ ਦੇ ਲਾਭ ਲੈਣ ਦੇ ਯੋਗ ਹੋਣਗੇ , ਜਿਸ ਨਾਲ ਗਾਹਕ ਅਨੁਭਵ ਵਿੱਚ ਸੁਧਾਰ ਹੋਵੇਗਾ ਅਤੇ ਉਪਭੋਗਤਾਵਾਂ ਨਾਲ ਜੁੜਾਵ ਵਧੇਗਾ।

ਇਸ ਫਾਰਮੈਟ ਰਾਹੀਂ, ਵੀ ਆਪਣੀ ਟੇਲਕੋ ਪਲਸ ਪਲਸ ਪੇਸ਼ਕਸ਼ਾਂ ਦੇ ਨਾਲ ਪੇਂਡੂ ਖਪਤਕਾਰਾਂ ਨਾਲ ਜੁੜੇਗਾ, ਜੋ ਕਿ ਵੱਖ-ਵੱਖ ਖੇਤਰਾਂ ਜਿਵੇਂ ਕਿ ਨੌਕਰੀਆਂ ਅਤੇ ਹੁਨਰ, ਸਰਕਾਰੀ ਪ੍ਰੀਖਿਆ ਦੀ ਤਿਆਰੀ, ਅੰਗਰੇਜ਼ੀ ਭਾਸ਼ਾ ਦੇ ਹੁਨਰ ਆਦਿ ਦੇ ਮਾਹਰਾਂ ਨਾਲ ਸਾਂਝੇਦਾਰੀ ਦੇ ਵਿੱਚ ਤਿਆਰ ਕੀਤਾ ਗਿਆ ਹੈ।

ਨਵੀਂ ਰਿਟੇਲ ਪਹਿਲ ਬਾਰੇ ਗੱਲ-ਬਾਤ ਕਰਦੇ ਹੋਏ, ਵੋਡਾਫੋਨ ਆਈਡੀਆ ਲਿਮਟਿਡ ਦੇ ਸੀਓਓ, ਅਭਿਜੀਤ ਕਿਸ਼ੋਰ ਨੇ ਕਿਹਾ, “ਵੀ ਹਮੇਸ਼ਾ ਤੋਂ ਨਵੀਨਤਾਕਾਰੀ ਕੰਸੈਪਟਸ , ਉਤਪਾਦਾਂ ਅਤੇ ਸੇਵਾਵਾਂ ਨੂੰ ਪੇਸ਼ ਕਰਨ ਲਈ ਸਭ ਤੋਂ ਮੋਹਰੀ ਰਿਹਾ ਹੈ, ਅਤੇ ਗਾਹਕਾਂ ਦੀਆਂ ਤੇਜ਼ੀ ਨਾਲ ਬਦਲਦੀਆਂ ਲੋੜਾਂ ਨੂੰ ਪੂਰਾ ਦੇ ਸਮਰੱਥ ਰਿਹਾ ਹੈ। ਅੱਜ ਵੀ ਗ੍ਰਾਮੀਣ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਗਾਹਕ ਹਨ , ਜੋ ਫਿਜ਼ੀਕਲ ਰਿਟੇਲ ਫਾਰਮੈਟ ਰਾਹੀਂ ਆਹਮੋ-ਸਾਹਮਣੇ ਬੈਠ ਕੇ ਸੇਵਾਵਾਂ ਦੀ ਉਮੀਦ ਕਰਦੇ ਹਨ। ਇਸ ਤੋਂ ਇਲਾਵਾ, ਗ੍ਰਾਮੀਣ ਖੇਤਰ ਭਾਰਤ ਵਿੱਚ ਮੋਬਾਈਲ ਇੰਟਰਨੈਟ ਦੀ ਪਹੁੰਚ ਵਧਾਉਣ ਵਿਚ ਮਹਤਵਪੂਰਣ ਭੂਮਿਕਾ ਨਿਭਾ ਰਹੇ ਹਨ। ਇਸ ਵਧਦੀ ਮੰਗ ਨੂੰ ਪੂਰਾ ਕਰਨ ਲਈ, ਅਸੀਂ ਆਪਣੇ ਵੀ ਸ਼ਾਪ ਕੰਸੈਪਟ ਦੇ ਜ਼ਰੀਏ, ਆਪਣੀ ਗ੍ਰਾਮੀਣ ਪ੍ਰਚੂਨ ਰਣਨੀਤੀ ਲਈ ਇੱਕ ਨਵੀਨਤਮ ਪਹੁੰਚ ਅਪਣਾ ਰਹੇ ਹਾਂ, ਜੋ ਲੱਖਾਂ ਭਾਰਤੀਆਂ ਨੂੰ ਇੱਕ ਬਿਹਤਰ ਭਵਿੱਖ ਲਈ ਡਿਜੀਟਲ ਤੌਰ 'ਤੇ ਜੁੜਨ ਦੇ ਯੋਗ ਬਣਾਏਗੀ। ਹੁਣ 5 ਸਰਕਲਾਂ ਦੇ ਕਈ ਟੀਅਰ 3 ਨਗਰਾਂ ਵਿੱਚ ਵੀ ਦੇ ਗਾਹਕ ਆਪਣੇ ਨੇੜੇ ਦੀ ਵੀ ਸ਼ਾਪ ਵਿਚ ਜਾ ਕੇ ਆਸਾਨੀ ਅਤੇ ਸਰਲਤਾ ਦੇ ਨਾਲ ਸੇਵਾਵਾਂ ਦਾ ਲਾਭ ਲੈ ਸਕਣਗੇ।"

ਵੀ ਸ਼ਾਪਸ ਦੇ ਸਿਖਲਾਈ ਪ੍ਰਾਪਤ ਕਰਮਚਾਰੀ ਅਨੁਕੂਲ ਮਾਹੌਲ ਵਿਚ ਓਹਨਾ ਦੀਆਂ ਜਰੂਰਤਾਂ ਪੂਰੀਆਂ ਕਰਨਗੇ। ਗਲੋਬਲ ਡਿਜ਼ਾਈਨ ਫਾਰਮੈਟ ਵਿੱਚ ਪੇਸ਼ ਕੀਤੇ ਗਏ ਵਨ-ਸਟਾਪ ਸ਼ਾਪ ਰਿਟੇਲ ਆਊਟਲੈਟਸ ਦੇ ਨਾਲ ਵੀ ਨੇ ਗ੍ਰਾਮੀਣ ਪ੍ਰੀਪੇਡ ਸਟੋਰਾਂ ਦੀ ਯੋਜਨਾ ਬਣਾਈ ਹੈ, ਜੋ ਗਾਹਕਾਂ ਦੀਆਂ ਬਦਲਦੀਆਂ ਲੋੜਾਂ ਦੇ ਅਨੁਸਾਰ ਇੱਕ ਲਾਈਵ ਅਤੇ ਦਿਲਚਸਪ ਅਨੁਭਵ ਪ੍ਰਦਾਨ ਕਰਨਗੇ। ਵੀ ਸਟੋਰ ਦੀ ਲੁੱਕ ਅਤੇ ਫੀਲ ਨੂੰ ਇਸ ਤਰਾਂ ਡਿਜ਼ਾਇਨ ਕੀਤਾ ਗਿਆ ਹੈ, ਜੋ ਵੀ ਬ੍ਰਾਂਡ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਗਾਹਕਾਂ ਦੀਆਂ ਇੱਛਾਵਾਂ ਨੂੰ ਸੰਬੋਧਿਤ ਕਰਨ ਦੇ ਸਮਰੱਥ ਹੋਵੇ।

ਮਹਾਰਾਸ਼ਟਰ, ਤਾਮਿਲਨਾਡੂ, ਕੇਰਲ, ਪੱਛਮੀ ਬੰਗਾਲ ਅਤੇ ਯੂਪੀ ਵੈਸਟ ਦੇ 5 ਸਰਕਲਾਂ ਵਿੱਚ ਵੀ ਇੱਕ ਮਜ਼ਬੂਤ ​​ਮਾਰਕੀਟ ਖਿਡਾਰੀ ਹੈ। ਇੱਕ ਬਿਹਤਰ ਕੱਲ੍ਹ ਲਈ 5 ਜੀ ਸੇਵਾਵਾਂ ਉਪਲਬੱਧ ਕਰਾਉਣ ਦੇ ਯਤਨਾਂ ਵਿਚ ਵੀ ਨੇ ਇਹਨਾਂ ਸਾਰੇ ਬਾਜ਼ਾਰਾਂ ਵਿੱਚ 5 ਜੀ ਸਪੈਕਟ੍ਰਮ ਹਾਸਲ ਕੀਤਾ ਹੈ। ਇਸਨੇ ਖੇਤਰ ਦੇ ਉਪਭੋਗਤਾਵਾਂ ਅਤੇ ਐਂਟਰਪ੍ਰਾਈਜ਼ਜ਼ ਦੇ ਲਈ 5 ਜੀ ਯੂਜ਼ ਕੇਸੇਸ ਦੀ ਵਿਆਪਕ ਰੇਂਜ ਦਾ ਵਿਕਾਸ ਕੀਤਾ ਹੈ। ਜਿਵੇਂ ਕਿ ਸਮਾਰਟ ਐਗਰੀ, ਹੈਲਥਕੇਅਰ, ਐਜੂਕੇਸ਼ਨ, ਇਮਰਸਿਵ ਕਲਾਉਡ ਗੇਮਿੰਗ, ਪਬਲਿਕ ਸੇਫਟੀ, ਵਰਕਰ ਸੇਫਟੀ ਅਤੇ ਇੰਡਸਟਰੀ 4.0 ਦੇ ਹੋਰ ਐਪਲੀਕੇਸ਼ਨਸ ਜਿਨ੍ਹਾਂ ਨੂੰ ਹਾਲ ਹੀ ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਇੰਡੀਆ ਮੋਬਾਈਲ ਕਾਂਗਰਸ ਦੌਰਾਨ ਇਸਦੇ ਲਾਈਵ 5 ਜੀ ਨੈਟਵਰਕ 'ਤੇ ਦਰਸ਼ਾਇਆ ਗਿਆ ਸੀ।
 
Top