Home >> ਐਚਟੀ-ਐਸ 2000 5.1ਸੀਐਚ >> ਐਟਮਸ >> ਇੰਡੀਆ >> ਸਾਊਂਡਬਾਰ >> ਸੋਨੀ >> ਡੌਲਬੀ >> ਪੰਜਾਬ >> ਲੁਧਿਆਣਾ >> ਵਪਾਰ >> ਸੋਨੀ ਇੰਡੀਆ ਨੇ ਐਚਟੀ -ਐਸ 2000 5.1ਸੀਐਚ ਡੌਲਬੀ ਐਟਮਸ ® ਸਾਊਂਡਬਾਰ ਕੀਤੀ ਲਾਂਚ, ਸ਼ਕਤੀਸ਼ਾਲੀ ਬਾਸ ਦੇ ਨਾਲ ਇੱਕ ਸਿਨੇਮੈਟਿਕ ਸਰਾਊਂਡ ਸਾਊਂਡ ਦਾ ਅਨੁਭਵ ਪ੍ਰਾਪਤ ਕਰਨ ਲਈ ਹੋ ਜਾਓ ਤਿਆਰ

ਸੋਨੀ ਇੰਡੀਆ ਨੇ ਐਚਟੀ -ਐਸ 2000 5.1ਸੀਐਚ ਡੌਲਬੀ ਐਟਮਸ ® ਸਾਊਂਡਬਾਰ ਕੀਤੀ ਲਾਂਚ, ਸ਼ਕਤੀਸ਼ਾਲੀ ਬਾਸ ਦੇ ਨਾਲ ਇੱਕ ਸਿਨੇਮੈਟਿਕ ਸਰਾਊਂਡ ਸਾਊਂਡ ਦਾ ਅਨੁਭਵ ਪ੍ਰਾਪਤ ਕਰਨ ਲਈ ਹੋ ਜਾਓ ਤਿਆਰ

ਲੁਧਿਆਣਾ, 15 ਜੂਨ 2023 (
ਭਗਵਿੰਦਰ ਪਾਲ ਸਿੰਘ): ਸੋਨੀ ਨੇ ਅੱਜ ਆਪਣੀ ਨਵੀਂ ਐਚਟੀ -ਐਸ 2000 ਡੌਲਬੀ ਐਟਮਸ ® ਸਾਊਂਡਬਾਰ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ। ਇਹ 5.1 ਚੈਨਲ ਡੌਲਬੀ ਐਟਮਸ ® / ਡੀਟੀਐਸ :ਐਕਸ® ਸਾਊਂਡਬਾਰ ਵਰਟੀਕਲ ਸਰਾਊਂਡ ਇੰਜਣ ਅਤੇ ਐਸ-ਫੋਰਸ ਪ੍ਰੋ ਫਰੰਟ ਸਰਾਊਂਡ ਦੁਆਰਾ ਸਿਨੇਮੈਟਿਕ ਸਰਾਊਂਡ ਸਾਊਂਡ ਪ੍ਰਦਾਨ ਕਰਦਾ ਹੈ। ਇੱਕ ਨਵੇਂ ਵਿਕਸਤ ਅਪਮਿਕਸਰ ਦੇ ਨਾਲ, ਇਹ ਸਰਾਉਂਡਬਾਰ ਥ੍ਰੀ -ਡਾਇਮੈਂਸ਼ਨਲ ਸਰਾਉਂਡ ਸਾਊਂਡ ਪੇਸ਼ ਕਰਦਾ ਹੈ, ਇਥੋਂ ਤੱਕ ਕਿ ਸਟੀਰੀਓ ਕੰਟੇਂਟ ਨੂੰ ਚਲਾਉਣ ਵੇਲੇ ਵੀ । ਸੈਂਟਰ ਸਪੀਕਰ ਸਪਸ਼ਟ ਸੰਵਾਦ ਨੂੰ ਯਕੀਨੀ ਬਣਾਉਂਦਾ ਹੈ, ਜਦੋਂ ਕਿ ਬਿਲਟ-ਇਨ ਡਿਊਲ ਸਬਵੂਫਰ ਗਹਿਰੀ ਬਾਸ ਪ੍ਰਦਾਨ ਕਰਦੇ ਹਨ । ਇਹ ਸਾਊਂਡਬਾਰ ਨਵੀਂ ਹੋਮ ਐਂਟਰਟੇਨਮੈਂਟ ਕਨੈਕਟ ਐਪ ਲਈ ਪਹਿਲੀ ਅਨੁਕੂਲ ਡਿਵਾਈਸ ਵੀ ਹੋਵੇਗੀ।

ਵਰਟੀਕਲ ਸਰਾਊਂਡ ਇੰਜਣ ਅਤੇ ਐਸ -ਫੋਰਸ ਪ੍ਰੋ ਫਰੰਟ ਸਰਾਊਂਡ ਦੇ ਨਾਲ, HT-S2000 ਸਿਨੇਮੈਟਿਕ ਸਰਾਊਂਡ ਸਾਊਂਡ ਪ੍ਰਦਾਨ ਹੈ ਜੋ ਉਪਭੋਗਤਾਵਾਂ ਨੂੰ ਡੌਲਬੀ ਐਟਮਸ ਅਤੇ ਡੀਟੀਐਸ: ਐਕਸ ਦੇ ਰੋਮਾਂਚ ਦਾ ਆਨੰਦ ਦਿੰਦਾ ਹੈ। ਵਰਚੁਅਲ ਸਰਾਊਂਡ ਟੈਕਨਾਲੋਜੀ ਦੇ ਨਾਲ, ਸਾਊਂਡਬਾਰ ਵਰਟੀਕਲ ਸਪੇਸ ਵਿੱਚ ਆਵਾਜ਼ ਨੂੰ ਸਥਿਤੀ ਵਿੱਚ ਰੱਖ ਸਕਦੀ ਹੈ। ਐਸ -ਫੋਰਸ ਪ੍ਰੋ ਦੋਨਾਂ ਪਾਸਿਆਂ ਤੋਂ ਆਡੀਓ ਦੇ ਨਾਲ, ਸਰਾਉਂਡ ਸਾਊਂਡ ਫੀਲਡ ਨੂੰ ਦੁਬਾਰਾ ਤਿਆਰ ਕਰਦਾ ਹੈ। ਮਨੋਰੰਜਨ ਪ੍ਰੇਮੀ ਆਪਣੇ ਘਰ ਬੈਠੇ ਬਿਨਾਂ ਕਿਸੇ ਰੁਕਾਵਟ ਦੇ ਸ਼ਾਨਦਾਰ , ਸਿਨੇਮੈਟਿਕ ਸਰਾਉਂਡ ਸਾਊਂਡ ਦਾ ਆਨੰਦ ਲੈ ਸਕਦੇ ਹਨ।

ਨਵੇਂ ਡਿਵੈਲਪ ਕੀਤੇ ਅਪਮਿਕਸਰ ਦੇ ਨਾਲ, ਉਪਭੋਗਤਾ ਨਾ ਸਿਰਫ਼ ਸਰਾਊਂਡ ਸਾਊਂਡ ਫਾਰਮੈਟ ਕੰਟੇਂਟ ਦੇ ਨਾਲ, ਸਗੋਂ ਸਟੀਰੀਓ ਕੰਟੇਂਟ , ਜਿਵੇਂ ਕਿ ਵੀਡੀਓ ਜਾਂ ਮਿਊਜ਼ਿਕ ਸੇਵਾਵਾਂ ਸਟ੍ਰੀਮਿੰਗ ਨਾਲ ਵੀ ਥ੍ਰੀ -ਡਾਇਮੈਂਸ਼ਨਲ ਸਰਾਊਂਡ ਸਾਊਂਡ ਦਾ ਅਨੁਭਵ ਕਰ ਸਕਦੇ ਹਨ। ਰੀਅਲ ਟਾਈਮ ਵਿੱਚ ਟ੍ਰੈਕ ਦਾ ਵਿਸ਼ਲੇਸ਼ਣ ਕਰਦੇ ਹੋਏ ਨਵਾਂ ਐਲਗੋਰਿਦਮ ਇੰਡਵਿਜ਼ਿਊਲ ਸਾਊਂਡ ਆਬਜੈਕਟ ਨੂੰ ਉਹਨਾਂ ਦੇ ਸਥਾਨੀਕਰਨ ਦੇ ਅਧਾਰ ਤੇ ਪਛਾਣ ਕੇ ਉਹਨਾਂ ਨੂੰ ਮੁੜ ਨਿਰਧਾਰਿਤ ਕਰਦਾ ਹੈ ਜਿਸਦੇ ਨਤੀਜੇ ਵਜੋਂ ਤਿੰਨ-ਅਯਾਮੀ ਸਰਾਉਂਡ ਸਾਊਂਡ ਪੈਦਾ ਹੁੰਦੀ ਹੈ।

ਸਾਊਂਡਬਾਰ ਵਿੱਚ ਸਪਸ਼ਟ ਸੰਵਾਦ ਲਈ ਇੱਕ ਸਮਰਪਿਤ ਸੈਂਟਰ ਸਪੀਕਰ ਅਤੇ ਪੰਚੀ ਬਾਸ ਲਈ ਬਿਲਟ-ਇਨ ਡਿਊਲ ਸਬਵੂਫ਼ਰ ਸ਼ਾਮਲ ਹਨ। ਉਹ ਪੂਰੇ ਕਮਰੇ ਵਿੱਚ ਸਪਸ਼ਟ ਅਤੇ ਵਾਈਡ ਰੇਂਜ ਸਾਊਂਡ ਪ੍ਰਦਾਨ ਕਰਨ ਲਈ ਇਕੱਠੇ ਕੰਮ ਕਰਦੇ ਹਨ। ਐਕਸ-ਬੈਲੈਂਸਡ ਸਪੀਕਰ ਯੂਨਿਟ ਘੱਟ ਡਿਸਟਾਰਸ਼ਨ ਅਤੇ ਵੱਧ ਵੋਕਲ ਸਪੱਸ਼ਟਤਾ ਦੇ ਨਾਲ ਉੱਚਾ ਸਾਊਂਡ ਪ੍ਰੈਸ਼ਰ ਪ੍ਰਾਪਤ ਕਰਨ ਲਈ ਮੁੱਖ ਤਕਨਾਲੋਜੀ ਹੈ।

ਹੋਮ ਐਂਟਰਟੇਨਮੈਂਟ ਕਨੈਕਟ (ਐਚਈਸੀ ) ਐਪ1 ਨਾਲ ਸਾਊਂਡਬਾਰ ਦੀ ਸੈੱਟਅੱਪ ਕਰਨਾ ਅਤੇ ਵਰਤਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਗਿਆ ਹੈ। ਇਹ ਉਪਭੋਗਤਾ ਨੂੰ ਸ਼ੁਰੂਆਤੀ ਸੈਟਿੰਗਾਂ ਲਈ ਮਾਰਗਦਰਸ਼ਨ ਕਰ ਸਕਦਾ ਹੈ, ਸਮੱਸਿਆ ਦਾ ਨਿਪਟਾਰਾ ਕਰਨ ਵਿੱਚ ਸਹਾਇਤਾ , ਅਤੇ ਉਹਨਾਂ ਦੇ ਸਮਾਰਟਫੋਨ ਤੋਂ ਵਾਲੀਅਮ, ਸਾਊਂਡ ਫੀਲਡ ਅਤੇ ਹੋਰ ਬਹੁਤ ਕੁਝ ਦਾ ਪੂਰਾ ਨਿਯੰਤਰਣ ਦੇ ਸਕਦਾ ਹੈ। ਇਹ ਉਪਭੋਗਤਾ ਨੂੰ ਉਪਯੋਗੀ ਜਾਣਕਾਰੀ ਵੀ ਪ੍ਰਦਾਨ ਕਰਦਾ ਹੈ ਜਿਵੇਂ ਕਿ ਵਿਸ਼ੇਸ਼ਤਾਵਾਂ ਬਾਰੇ ਦੱਸਣਾ , ਨਵੇਂ ਸੌਫਟਵੇਅਰ ਅੱਪਡੇਟ ਅਤੇ ਹੋਰ ਵੀ ਬਹੁਤ ਕੁਝ।

ਵਿਕਲਪਿਕ ਵਾਇਰਲੈੱਸ ਸਬਵੂਫਰ (ਐਸਏ -ਐਸਡਬਲਿਊ 5 / ਐਸਏ -ਐਸਡਬਲਿਊ 3) ਸ਼ਾਨਦਾਰ ਬਾਸ ਸਾਊਂਡ ਪੈਦਾ ਕਰਦਾ ਹੈ । ਵਧੇਰੇ ਰੋਮਾਂਚ ਲਈ, ਸਿਨੇਮੈਟਿਕ ਸਰਾਊਂਡ ਸਾਊਂਡ ਲਈ ਵਿਕਲਪਿਕ ਵਾਇਰਲੈੱਸ ਰੀਅਰ ਸਪੀਕਰ (ਐਸਏ -ਆਰਐਸ3ਐਸ )2 ਸ਼ਾਮਲ ਕੀਤਾ ਜਾ ਸਕਦਾ ਹੈ । ਕਮਪੇਟੇਬਲ ਬਰਾਵਿਆ ਐਕਸਆਰ ਟੈਲੀਵਿਜ਼ਨ ਸਾਊਂਡਬਾਰ ਦੇ ਨਾਲ ਪੇਅਰ ਕੀਤਾ ਗਿਆ, ਆਸਾਨ ਨਿਯੰਤਰਣ ਲਈ ਬ੍ਰਾਵੀਆ ਕੁਇਕ ਸੈਟਿੰਗ ਮੇਨੂ 'ਤੇ ਆਟੋਮੈਟਿਕਲੀ ਸਾਊਂਡ ਸੈਟਿੰਗਾਂ ਦਿਖਾਈ ਦਿੰਦੀਆਂ ਹਨ।

ਸਾਊਂਡਬਾਰ ਦੀ ਸੈੱਟਅੱਪ ਸਕਿੰਟਾਂ ਵਿੱਚ ਕੀਤੀ ਜਾ ਸਕਦੀ ਹੈ, ਇਹ ਸਿੱਧੇ ਬਾਕਸ ਤੋਂ ਬਾਹਰ ਜਾਣ ਲਈ ਲਗਭਗ ਤਿਆਰ ਹੈ। ਸਿਰਫ਼ ਇੱਕ ਐਚਡੀਐਮਆਈ ਕੇਬਲ ਨਾਲ ਟੈਲੀਵਿਜ਼ਨ ਨੂੰ ਕਨੈਕਟ ਕਰੋ ਅਤੇ ਪਲੱਗ ਇਨ ਕਰੋ। ਵਿਕਲਪਿਕ ਰੀਅਰ ਸਪੀਕਰ ਅਤੇ ਸਬ-ਵੂਫ਼ਰ ਨੂੰ ਕਨੈਕਟ ਕਰਨ ਲਈ ਸਿਰਫ਼ ਹੋਮ ਐਂਟਰਟੇਨਮੈਂਟ ਕਨੈਕਟ ਐਪ ਨੂੰ ਡਾਊਨਲੋਡ ਕਰੋ ਅਤੇ ਐਪ ਵਿੱਚ ਹੀ ਪੇਅਰਿੰਗ ਸਟੈਪਸ ਦੀ ਪਾਲਣਾ ਕਰੋ।

ਇੱਕ ਸਿੰਪਲ ਰਿਮੋਟ ਕੰਟਰੋਲ ਜੋ ਕਿ ਵਰਤੋਂ ਵਿਚ ਆਸਾਨ, ਇੰਟਊਟਿਵ ਓਪਰੇਸ਼ਨ ਦੇ ਨਾਲ ਇੱਕ ਮਨਮੋਹਕ, ਹੈੰਡ-ਫਿੱਟ ਡਿਜ਼ਾਈਨ ਦੇ ਨਾਲ ਆਉਂਦਾ ਹੈ। ਸੁਵਿਧਾਜਨਕ ਵਿਸ਼ੇਸ਼ਤਾਵਾਂ ਵਿੱਚ ਵਾਲੀਅਮ ਅਤੇ ਸਾਊਂਡ ਸੈਟਿੰਗਾਂ ਨੂੰ ਅਨੁਕੂਲ ਕਰਨ ਲਈ ਸਮਰਪਿਤ ਬਟਨ ਸ਼ਾਮਲ ਹਨ।

ਸੋਨੀ ਦੇ ਘਰੇਲੂ ਆਡੀਓ ਉਤਪਾਦ ਨਾ ਸਿਰਫ਼ ਇੱਕ ਸ਼ਾਨਦਾਰ ਸਾਊਂਡ ਅਨੁਭਵ ਲਈ ਤਿਆਰ ਕੀਤੇ ਜਾਂਦੇ ਹਨ, ਸਗੋਂ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਡਿਜ਼ਾਈਨ ਕੀਤੇ ਗਏ ਹਨ। ਸੋਨੀ ਸਾਡੇ ਉਤਪਾਦਾਂ ਅਤੇ ਪੈਕੇਜਿੰਗ ਵਿੱਚ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕਰਨ ਲਈ ਵਚਨਬੱਧ ਹੈ। HT-S2000 ਉਤਪਾਦ ਦੇ ਕਈ ਹਿੱਸਿਆਂ ਵਿੱਚ ਵਿਸ਼ੇਸ਼ ਤੌਰ 'ਤੇ ਵਿਕਸਤ ਰੀਸਾਈਕਲ ਕੀਤੇ ਪਲਾਸਟਿਕ ਦੀ ਵਰਤੋਂ ਕੀਤੀ ਗਈ ਹੈ, ਜੋ ਸੋਨੀ ਨੂੰ ਰੀਸਾਈਕਲ ਕੀਤੇ ਪਲਾਸਟਿਕ ਦੇ ਨਾਲ ਸ਼ਾਨਦਾਰ ਸਾਊਂਡ ਪ੍ਰਦਰਸ਼ਨ ਨੂੰ ਰਿਪ੍ਰੋਡਿਊਸ ਕਰਨ ਦੇ ਯੋਗ ਬਣਾਉਂਦਾ ਹੈ। ਪਲਾਸਟਿਕ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰਨ ਲਈ ਲਗਭਗ 95% ਪੈਕੇਜਿੰਗ ਰੀਸਾਈਕਲ ਕੀਤੇ ਕਾਗਜ਼ ਅਤੇ ਕਾਗਜ਼-ਅਧਾਰਤ ਸਮੱਗਰੀ ਤੋਂ ਬਣੀ ਹੋਈ ਹੈ।
 
Top