Home >> ਸੰਗੀਤ >> ਸੋਨੀ ਇੰਡੀਆ >> ਪੰਜਾਬ >> ਮਿਊਜ਼ਿਕ >> ਲੁਧਿਆਣਾ >> ਵਪਾਰ >> ਸੋਨੀ ਇੰਡੀਆ ਨੇ ਆਡੀਓ ਉਤਪਾਦ ਸ਼੍ਰੇਣੀ ਲਈ ਮਿਊਜ਼ਿਕ ਆਈਕਨ “ਕਿੰਗ” ਨੂੰ ਬਣਾਇਆ ਬ੍ਰਾਂਡ ਅੰਬੈਸਡਰ

ਸੋਨੀ ਇੰਡੀਆ ਨੇ ਆਡੀਓ ਉਤਪਾਦ ਸ਼੍ਰੇਣੀ ਲਈ ਮਿਊਜ਼ਿਕ ਆਈਕਨ “ਕਿੰਗ” ਨੂੰ ਬਣਾਇਆ ਬ੍ਰਾਂਡ ਅੰਬੈਸਡਰ

ਲੁਧਿਆਣਾ, 31 ਜੁਲਾਈ 2023 (ਭਗਵਿੰਦਰ ਪਾਲ ਸਿੰਘ)
: ਸੋਨੀ ਇੰਡੀਆ ਨੇ ਅੱਜ ਪ੍ਰਸਿੱਧ ਮਿਊਜ਼ਿਕ ਆਈਕਨ 'ਕਿੰਗ' ਨੂੰ ਆਪਣੇ ਆਡੀਓ ਉਤਪਾਦ ਸ਼੍ਰੇਣੀ ਲਈ ਨਵੇਂ ਬ੍ਰਾਂਡ ਅੰਬੈਸਡਰ ਵਜੋਂ ਘੋਸ਼ਿਤ ਕੀਤਾ ਹੈ । ਇਸਦੇ ਜ਼ਰੀਏ ਬ੍ਰਾਂਡ ਨੇ ਉਪਭੋਗਤਾਵਾਂ ਨੂੰ ਮਿਊਜ਼ਿਕ ਦਾ ਇਸਦੇ ਸ਼ੁੱਧ ਰੂਪ ਵਿੱਚ ਆਨੰਦ ਮਾਣਨ ਲਈ ਉੱਚ ਆਡੀਓ ਉਤਪਾਦ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਸੋਨੀ ਦੇ ਐਸਆਰਐਸ -ਐਕਸਵੀ 800 ਡਿਸਕਲੈੱਸ ਪਾਰਟੀ ਸਪੀਕਰ ਦੀ ਪਹਿਲੀ ਮੁਹਿੰਮ "ਕਿੰਗ ਮੀਟਸ ਦ ਕਿੰਗ" ਅੱਜ ਤੋਂ ਲਾਈਵ ਹੋਵੇਗੀ।

ਕਿੰਗ ਦੇ ਨਾਲ ਇਹ ਸਹਿਯੋਗ ਇੱਕ ਮਹੱਤਵਪੂਰਨ ਉਪਲੱਬਧੀ ਹੈ, ਕਿਉਂਕਿ ਸੋਨੀ ਇੰਡੀਆ ਨੌਜਵਾਨਾਂ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ​​ਕਰਨ ਅਤੇ ਸੰਗੀਤ ਦੇ ਸਾਰ ਨੂੰ ਆਪਣੇ ਉਪਭੋਗਤਾਵਾਂ ਦੇ ਦਿਲਾਂ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੰਗੀਤ ਦੇ ਪ੍ਰਤੀ ਕਿੰਗ ਦਾ ਜਨੂੰਨ, ਉੱਚ-ਗੁਣਵੱਤਾ ਵਾਲੀ ਆਵਾਜ਼ ਦੀ ਕਦਰ ਅਤੇ ਸੋਨੀ ਦੇ ਬੁਨਿਆਦੀ ਮੁੱਲਾਂ ਦੇ ਨਾਲ ਮਜ਼ਬੂਤ ​​ਤਾਲ ਮੇਲ ਨੇ ਕਿੰਗ ਨੂੰ ਇਸ ਭੂਮਿਕਾ ਲਈ ਸੰਪੂਰਨ ਤੌਰ 'ਤੇ ਫਿਟ ਬਣਾਇਆ ਹੈ ।

ਸੋਨੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਨੀਲ ਨਈਅਰ ਨੇ ਨਵੇਂ ਬ੍ਰਾਂਡ ਅੰਬੈਸਡਰ ਬਾਰੇ ਆਪਣੇ ਉਤਸ਼ਾਹ ਨੂੰ ਜ਼ਾਹਰ ਕਰਦੇ ਹੋਏ ਕਿਹਾ, "ਸੋਨੀ ਇੰਡੀਆ ਦੇਸ਼ ਭਰ ਵਿਚ ਸੰਗੀਤ ਪ੍ਰੇਮੀਆਂ ਦੇ ਪਸੰਦੀਦਾ ਉੱਚ ਪੱਧਰੀ ਆਡੀਓ ਉਤਪਾਦ ਪ੍ਰਦਾਨ ਕਰਨ ਲਈ ਵਚਨਬੱਧ ਹੈ। ਅਸੀਂ ਆਡੀਓ ਸ਼੍ਰੇਣੀ ਲਈ ਕਿੰਗ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾ ਕੇ ਬਹੁਤ ਖੁਸ਼ ਹਾਂ। ਇਹ ਭਾਈਵਾਲੀ ਬਹੁਤ ਮਹੱਤਵ ਰੱਖਦੀ ਹੈ। ਕਿਓਂ ਕਿ ਸਾਡੇ ਦੋਵਾਂ ਦਾ ਉਦੇਸ਼ ਗਾਹਕਾਂ ਨੂੰ ਸਰਬੋਤਮ ਅਤੇ ਡੂੰਘਾ ਆਡੀਓ ਅਨੁਭਵ ਪ੍ਰਦਾਨ ਕਰਨਾ ਹੈ । ਨੌਜਵਾਨਾਂ ਵਿੱਚ ਕਿੰਗ ਦਾ ਪ੍ਰਭਾਵ ਅਤੇ ਸੰਗੀਤ ਪ੍ਰਤੀ ਓਹਨਾ ਦਾ ਸਮਰਪਣ ਆਡੀਓ ਸ਼੍ਰੇਣੀ ਲਈ ਸਾਡੇ ਦ੍ਰਿਸ਼ਟੀਕੋਣ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਅਸੀਂ ਇਕੱਠੇ ਮਿਲ ਕੇ ਉੱਤਮਤਾ ਦੇ ਲਈ ਕੋਸ਼ਿਸ਼ ਨੂੰ ਜਾਰੀ ਰੱਖਾਂਗੇ ਅਤੇ ਸੰਗੀਤ ਦੇ ਜਾਦੂ ਨੂੰ ਲੱਖਾਂ ਲੋਕਾਂ ਦੇ ਦਿਲਾਂ ਤੱਕ ਪਹੁੰਚਾਵਾਂਗੇ।"

ਸੋਨੀ ਇੰਡੀਆ ਦੇ ਆਡੀਓ ਬ੍ਰਾਂਡ ਅੰਬੈਸਡਰ ਕਿੰਗ ਨੇ ਕਿਹਾ, “ਮੈਂ ਆਪਣੀ ਕਿਸ਼ੋਰ ਅਵਸਥਾ ਤੋਂ ਹੀ ਸੋਨੀ ਦਾ ਬਹੁਤ ਵੱਡਾ ਪ੍ਰਸ਼ੰਸਕ ਰਿਹਾ ਹਾਂ, ਅਤੇ ਇੱਕ ਸੰਗੀਤਕਾਰ ਵਜੋਂ, ਸੋਨੀ ਨੇ ਮੇਰੀ ਜ਼ਿੰਦਗੀ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ। ਮੈਂ ਸੋਨੀ ਪਰਿਵਾਰ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ, ਇੱਕ ਅਜਿਹਾ ਬ੍ਰਾਂਡ ਜੋ ਮੇਰੇ ਲਈ ਸੰਗੀਤ ਦਾ ਦੂਜਾ ਨਾਮ ਹੈ। ਸੰਗੀਤ ਪ੍ਰਤੀ ਮੇਰਾ ਜਨੂੰਨ ਅਤੇ ਸੋਨੀ ਦੇ ਵਿਸ਼ਵ-ਪੱਧਰੀ ਆਡੀਓ ਉਤਪਾਦ ਮਿਲ ਕੇ ਬੇਮਿਸਾਲ ਆਡੀਓ ਅਨੁਭਵਾਂ ਦੀ ਦੁਨੀਆ ਵਿੱਚ ਇੱਕ ਸ਼ਾਨਦਾਰ ਯਾਤਰਾ ਲਈ ਮੰਚ ਤਿਆਰ ਕਰਨਗੇ।”

ਸੋਨੀ ਭਾਰਤ ਵਿੱਚ ਪ੍ਰੀਮੀਅਮ ਆਡੀਓ ਉਤਪਾਦਾਂ ਦੀ ਸਭ ਤੋਂ ਵਿਸ਼ਾਲ ਸ਼੍ਰੇਣੀ ਦੀ ਪੇਸ਼ਕਸ਼ ਕਰਦਾ ਹੈ ਅਤੇ ਸਾਡੀ ਰਣਨੀਤੀ ਵਿੱਚ ਅਤਿ-ਆਧੁਨਿਕ ਤਕਨਾਲੋਜੀਆਂ ਅਤੇ ਪ੍ਰੀਮੀਅਮ ਆਡੀਓ ਉਤਪਾਦਾਂ ਨੂੰ ਪੇਸ਼ ਕਰਨ ਲਈ ਨਿਰੰਤਰ ਖੋਜ ਅਤੇ ਵਿਕਾਸ ਸ਼ਾਮਲ ਹੈ ,ਜੋ ਉਪਭੋਗਤਾਵਾਂ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰ ਸਕਣ । ਸਾਡਾ ਟੀਚਾ ਆਪਣੇ ਫਲੈਗਸ਼ਿਪ ਉਤਪਾਦਾਂ, ਜਿਵੇਂ ਕਿ ਏ ਸੀਰੀਜ਼ ਪ੍ਰੀਮੀਅਮ ਸਾਊਂਡਬਾਰਜ਼ ਰਾਹੀਂ ਆਪਣੀ ਇੱਕ ਵੱਖਰੀ ਪਹਿਚਾਣ ਕਾਇਮ ਕਰਨ ਦਾ ਹੈ , ਜੋ ਘਰ ਵਿੱਚ ਸਿਨੇਮੈਟਿਕ ਅਨੁਭਵ ਲਈ 360 ਸਪੇਸ਼ੀਅਲ ਸਾਊਂਡ ਮੈਪਿੰਗ (ਸਿਰਫ਼ ਸੋਨੀ ਨਾਲ) ਨਾਲ ਇਮਰਸਿਵ ਸਾਊਂਡ ਦੀ ਪੇਸ਼ਕਸ਼ ਕਰਦਾ ਹੈ। ਸਾਡਾ ਉਦਯੋਗ-ਪ੍ਰਮੁੱਖ ਨੋਆਇਸ ਕੈਂਸਲੇਸ਼ਨ 1000 ਐਕਸ ਹੈੱਡਫੋਨ ਅਤੇ ਟਰੁਲੀ ਵਾਇਰਲੈੱਸ ਤਰੀਕੇ ਨਾਲ ਸੁਕੂਨ ਵਾਲਾ ਵਾਤਾਵਰਨ ਪ੍ਰਦਾਨ ਕਰਦੇ ਹਨ, ਜਿਸ ਨਾਲ ਉਪਭੋਗਤਾ ਪੂਰਨ ਏਕਾਂਤ ਵਿਚ ਆਪਣੇ ਸੰਗੀਤ ਦਾ ਅਨੰਦ ਲੈ ਸਕਦੇ ਹਨ । ਇਸ ਤੋਂ ਇਲਾਵਾ, ਸਾਡੀ ਨਵੀਂ ਪਾਰਟੀ ਸਪੀਕਰ ਰੇਂਜ ਜਿਵੇਂ ਕਿ ਐਸਆਰਐਸ -ਐਕਸਵੀ 800 ਜੋ ਭਾਰਤ ਲਈ ਵਿਸ਼ੇਸ਼ ਤੌਰ 'ਤੇ ਟਿਊਨਡ ਹੈ, ਦਮਦਾਰ ਆਡੀਓ ਪ੍ਰਦਰਸ਼ਨ , ਵਾਈਬ੍ਰੈਂਟ ਲਾਈਟਿੰਗ ਪ੍ਰਭਾਵ, ਅਤੇ ਵਾਇਰਲੈੱਸ ਕਨੈਕਟੀਵਿਟੀ ਦੇ ਜ਼ਰੀਏ ਯਾਦਗਾਰ ਮਨੋਰੰਜਨ ਅਨੁਭਵ ਪ੍ਰਦਾਨ ਕਰਦੀ ਹੈ । ਇਹਨਾਂ ਸ਼ਾਨਦਾਰ ਪੇਸ਼ਕਸ਼ਾਂ ਦੇ ਨਾਲ, ਅਸੀਂ ਆਡੀਓ ਦੇ ਸ਼ੌਕੀਨਾਂ ਲਈ ਸੋਨੀ ਨੂੰ ਪਸੰਦੀਦਾ ਬ੍ਰਾਂਡ ਵਜੋਂ ਸਥਾਪਤ ਕਰਨ ਲਈ ਵਚਨਬੱਧ ਹਾਂ।

ਸੋਨੀ ਇੰਡੀਆ ਪ੍ਰਮੁੱਖ ਆਡੀਓ ਉਤਪਾਦ ਸ਼੍ਰੇਣੀਆਂ ਵਿੱਚ ਵੱਡੀ ਹਿੱਸੇਦਾਰੀ ਰੱਖਦਾ ਹੈ। ਅਸੀਂ ਆਪਣੇ ਫਲੈਗਸ਼ਿਪ ਏ-ਸੀਰੀਜ਼ 360 ਸਪੇਸ਼ੀਅਲ ਸਾਊਂਡ ਮੈਪਿੰਗ ਸਾਊਂਡਬਾਰਾਂ ਦੇ ਨਾਲ ਰਿਕਾਰਡ ਸਮੇਂ ਵਿੱਚ ਪ੍ਰੀਮੀਅਮ ਸਾਊਂਡਬਾਰ ਸੈਗਮੇਂਟ ਵਿੱਚ ਮਹੱਤਵਪੂਰਨ ਹਿੱਸੇਦਾਰੀ ਹਾਸਲ ਕੀਤੀ ਹੈ ਜੋ ਕਿ ਇਸ ਸੈਗਮੇਂਟ ਵਿੱਚ ਸਾਡੀ ਵਚਨਬੱਧਤਾ ਦਾ ਪ੍ਰਮਾਣ ਹੈ। ਵਰਤਮਾਨ ਵਿੱਚ, 15 ਹਜਾਰ ਰੁਪਏ ਤੋਂ ਵੱਧ ਦੇ ਸਾਊਂਡਬਾਰ ਸੈਗਮੇਂਟ ਵਿੱਚ ਸਾਡੀ 56 ਫੀਸਦੀ ਦੀ ਹਿੱਸੇਦਾਰੀ ਹੈ।

ਸੋਨੀ ਇੰਡੀਆ ਲਗਾਤਾਰ ਨਵਾਚਾਰ ਅਤੇ ਬੇਮਿਸਾਲ ਆਡੀਓ ਅਨੁਭਵ ਪ੍ਰਦਾਨ ਕਰਨ ਦੀ ਵਚਨਬੱਧਤਾ ਰਾਹੀਂ ਐਕਟਿਵ ਨੋਆਇਸ ਕੈਂਸਲੇਸ਼ਨ (ਏਐਨਸੀ ) ਸਪੇਸ ਵਿੱਚ ਆਪਣੀ ਮਜਬੂਤ ਮੌਜੂਦਗੀ ਨੂੰ ਕਾਇਮ ਰੱਖਿਆ ਹੈ। ਅਤਿ-ਆਧੁਨਿਕ ਤਕਨਾਲੋਜੀ ਵਿੱਚ ਨਿਵੇਸ਼ ਕਰਕੇ ਅਤੇ ਵਿਆਪਕ ਖੋਜ ਦੇ ਜ਼ਰੀਏ , ਸੋਨੀ ਲਗਾਤਾਰ ਉੱਨਤ ਏਐਨਸੀ ਵਿਸ਼ੇਸ਼ਤਾਵਾਂ ਅਤੇ ਸੁਧਾਰਾਂ ਨੂੰ ਪੇਸ਼ ਕਰਦੇ ਹੋਏ, ਸਭ ਤੋਂ ਮੋਹਰੀ ਰਹਿੰਦਾ ਹੈ। ਹੈੱਡਬੈਂਡ ਵਿੱਚ ਐਕਟਿਵ ਨੋਇਸ ਕੈਂਸਲਿੰਗ ਸੈਗਮੈਂਟ ਵਿੱਚ 78% ਹਿੱਸੇਦਾਰੀ ਦੇ ਨਾਲ, ਸੋਨੀ ਸੱਚਮੁੱਚ ਵਾਇਰਲੈੱਸ ਹਿੱਸੇ ਵਿੱਚ ਮਜ਼ਬੂਤ ​​ਮੌਜੂਦਗੀ ਦਿਖਾ ਰਿਹਾ ਹੈ।

ਅਸੀਂ ਭਾਰਤ ਵਿੱਚ ਪਾਰਟੀ ਸਪੀਕਰ ਸ਼੍ਰੇਣੀ ਦੇ ਵਾਧੇ ਨੂੰ ਲੈ ਕੇ ਖਾਸ ਤੌਰ 'ਤੇ ਉਤਸ਼ਾਹਿਤ ਹਾਂ, ਜਿੱਥੇ 15 ਹਜਾਰ ਰੁਪਏ ਤੋਂ ਵੱਧ ਦੇ ਸੈਗਮੇਂਟ ਵਿਚ ਸਾਡੀ 33% ਮਾਰਕੀਟ ਹਿੱਸੇਦਾਰੀ ਹੈ । ਸਾਡਾ ਮੰਨਣਾ ਹੈ ਕਿ ਇਹ ਉਪਭੋਗਤਾਵਾਂ ਦੀ ਬਦਲਦੀ ਸੋਚ ਨੂੰ ਦਰਸਾਉਂਦਾ ਹੈ, ਜੋ ਹੁਣ ਪਾਰਟੀ ਕਰਨ ਦੇ ਬਹਾਨੇ ਲੱਭਦੇ ਰਹਿੰਦੇ ਹਨ ਅਤੇ ਸਾਡੇ ਐਕਸ-ਸੀਰੀਜ਼ ਪਾਰਟੀ ਸਪੀਕਰ ਇਸਦੇ ਲਈ ਬਿਲਕੁਲ ਢੁਕਵੇਂ ਹਨ।

ਕੁੱਲ ਮਿਲਾ ਕੇ, ਸੋਨੀ ਇੰਡੀਆ ਦੀ ਕੁੱਲ ਵਿਕਰੀ ਵਿੱਚ ਮਾਲੀਆ ਯੋਗਦਾਨ ਦੇ ਮਾਮਲੇ ਵਿੱਚ ਆਡੀਓ ਸ਼੍ਰੇਣੀ ਮਹੱਤਵਪੂਰਨ ਸਥਾਨ ਰੱਖਦੀ ਹੈ। ਇਹ ਸ਼੍ਰੇਣੀ ਸੋਨੀ ਇੰਡੀਆ ਦੀ ਕੁੱਲ ਵਿਕਰੀ ਵਿੱਚ 20% ਤੋਂ ਵੱਧ ਦਾ ਯੋਗਦਾਨ ਪਾਉਂਦੀ ਹੈ, ਜੋ ਸਾਡੇ ਕਾਰੋਬਾਰ 'ਤੇ ਇਸਦੇ ਮਹੱਤਵਪੂਰਨ ਪ੍ਰਭਾਵ ਨੂੰ ਦਰਸ਼ਾਉਂਦਾ ਹੈ।
 
Top