Home >> ਟੈਲੀਕਾਮ >> ਪੰਜਾਬ >> ਰੇਡੀ ਫਾਰ ਨੇਕ੍ਸ੍ਟ >> ਲੁਧਿਆਣਾ >> ਵਪਾਰ >> ਵੀ >> ਵੀ ਬਿਜ਼ਨੇਸ ਨੇ ਐਮਐਸਐਮਈ ਦੇ ਵਿਕਾਸ ਵਿਚ ਮਦਦ ਕਰਨ ਲਈ ਲਾਂਚ ਕੀਤਾ ਰੇਡੀ ਫਾਰਨੇਕ੍ਸ੍ਟ 2.0

ਵੀ

ਲੁਧਿਆਣਾ, 01 ਜੁਲਾਈ , 2023 (ਭਗਵਿੰਦਰ ਪਾਲ ਸਿੰਘ)
: ਐਮਐਸਐਮਈ ਭਾਰਤ ਦੀ ਆਰਥਿਕਤਾ ਦਾ ਇੱਕ ਤਿਹਾਈ ਹਿੱਸਾ ਹਨ ਅਤੇ ਦੇਸ਼ ਦੇ ਆਤਮਨਿਰਭਰ ਬਣਨ ਦੇ ਏਜੰਡੇ ਦੇ ਮੁੱਖ ਥੰਮ੍ਹਾਂ ਵਿੱਚੋਂ ਇੱਕ ਹਨ। ਅਜਿਹੇ ਸਮੇਂ ਵਿੱਚ ਜਦੋਂ ਕਾਰੋਬਾਰਾਂ ਨੂੰ ਕਾਇਮ ਰੱਖਣ ਅਤੇ ਵਧਣ-ਫੁਲਣ ਲਈ ਡਿਜੀਟਲ ਪਰਿਵਰਤਨ ਬੇਹੱਦ ਮਹੱਤਵਪੂਰਨ ਬਣ ਗਿਆ ਹੈ, ਸਰਕਾਰ ਵੀ ਐਮਐਸਐਮਈ ਸੈਕਟਰ ਦੀਆਂ ਮੁੱਖ ਚੁਣੌਤੀਆਂ ਨੂੰ ਹਲ ਕਰਨ ਲਈ ਡਿਜੀਟਲ ਅਤੇ ਤਕਨਾਲੋਜੀ ਨੂੰ ਅਪਣਾਉਣ 'ਤੇ ਜ਼ੋਰ ਦੇ ਰਹੀ ਹੈ। ਅੱਜ ਵਿਸ਼ਵ ਐਮਐਸਐਮਈ ਦਿਵਸ ਦੇ ਮੌਕੇ 'ਤੇ, ਪ੍ਰਮੁੱਖ ਦੂਰਸੰਚਾਰ ਆਪਰੇਟਰ ਵੋਡਾਫੋਨ ਆਈਡੀਆ (ਵੀ ) ਦੀ ਐਂਟਰਪ੍ਰਾਈਜ਼ ਆਰਮ, ਵੀ ਬਿਜ਼ਨੇਸ ਨੇ ਅਰਥਵਿਵਸਥਾ ਦੇ ਸਮਾਵੇਸ਼ੀ ਵਿਕਾਸ ਨੂੰ ਸਮਰੱਥ ਬਣਾਉਣ ਲਈ ਐਮਐਸਐਮਈ ਦੇ ਡਿਜੀਟਲੀਕਰਨ ਨੂੰ ਉਤਪ੍ਰੇਰਿਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਹੈ।

ਵੀ ਬਿਜ਼ਨੇਸ ਨੇ ਭਾਰਤ ਦੇ ਐਮਐਸਐਮਈ ਸੈਕਟਰ ਦਾ ਸਭ ਤੋਂ ਵੱਡਾ ਮੁਲਾਂਕਣ ਕੀਤਾ ,ਜਿਸਦੇ ਤਹਿਤ 16 ਉਦਯੋਗਾਂ ਵਿਚੋਂ ਲਗਭਗ 1 ਲੱਖ ਉੱਤਰਦਾਤਾਵਾਂ ਨੂੰ ਕਵਰ ਕੀਤਾ ਗਿਆ - ਵੀ ਬਿਜ਼ਨੇਸ ਨੇ ਐਮਐਸਐਮਈ ਦੀ ਡਿਜੀਟਲ ਤਿਆਰੀ ਬਾਰੇ ਆਪਣੀ ਜਾਣਕਾਰੀ ਸਾਂਝੀ ਕੀਤੀ। ਅਧਿਐਨ ਦਾ ਮੁਖ ਉਦੇਸ਼ ਐਮਐਸਐਮਈ ਦੀ ਡਿਜੀਟਲ ਪਰਿਪੱਕਤਾ ਅਤੇ ਉਹਨਾਂ ਦੇ ਡਿਜੀਟਲ ਅਪਣਾਉਣ ਦੇ ਪੱਧਰ ਨੂੰ ਸਮਝਣਾ ਹੈ। ਇਹਨਾਂ 16 ਉਦਯੋਗਾਂ ਵਿੱਚ ਮੀਡੀਆ ਅਤੇ ਮਨੋਰੰਜਨ, ਮੈਨੂਫੈਕਚਰਿੰਗ , ਆਈਟੀ ਅਤੇ ਆਈਟੀਈਐਸ , ਸਿੱਖਿਆ, ਲੌਜਿਸਟਿਕਸ, ਪੇਸ਼ੇਵਰ ਸੇਵਾਵਾਂ, ਬੈਂਕਿੰਗ, ਨਿਰਮਾਣ, ਮਾਈਨਿੰਗ ਆਦਿ ਸ਼ਾਮਲ ਹਨ।

ਇੱਕ 360 ਡਿਗਰੀ # ਰੇਡੀ ਫਾਰ ਨੇਕ੍ਸ੍ਟ 2.0 ਪ੍ਰੋਗਰਾਮ ਦੇ ਲਾਂਚ ਦੇ ਨਾਲ ਇਹਨਾਂ ਪਹਿਲੂਆਂ ਨੂੰ ਕਵਰ ਕੀਤਾ ਜਾਵੇਗਾ – 1) ‘ਅਨਲੌਕਿੰਗ ਐਮਐਸਐਮਈ ਗਰੋਥ ਇਨਸਾਈਟਸ’ 2023 ਦੇ ਰੁਝਾਨ 2023 ; 2) ਐਮਐਸਐਮਈ ਨੂੰ ਤਕਨਾਲੋਜੀ ਦੀ ਵਰਤੋਂ ਕਰਨ ਵਿੱਚ ਮਦਦ ਕਰਨ ਲਈ ਡਿਜੀਟਲ ਸਵੈ-ਮੁਲਾਂਕਣ ਦੇ ਟੂਲਸ ਨੂੰ ਅੱਪਗਰੇਡ ਕਰਨਾ ; ਅਤੇ 3) ਉਹਨਾਂ ਨੂੰ ਵਧਣ-ਫੁੱਲਣ ਵਿੱਚ ਮਦਦ ਕਰਨ ਲਈ ਵਿਸ਼ੇਸ਼ ਐਮਐਸਐਮਈ ਪੇਸ਼ਕਸ਼ਾਂ - ਵੀ ਬਿਜ਼ਨੇਸ ਨੇ ਇਸ ਸੈਗਮੇਂਟ ਵਿਚ ਵਿਕਾਸ 'ਤੇ ਆਪਣਾ ਧਿਆਨ ਹੋਰ ਮਜ਼ਬੂਤ ​​ਕੀਤਾ ਹੈ।

ਪ੍ਰੋਗਰਾਮ 'ਤੇ ਟਿੱਪਣੀ ਕਰਦੇ ਹੋਏ, ਅਰਵਿੰਦ ਨੇਵਾਤੀਆ, ਚੀਫ ਐਂਟਰਪ੍ਰਾਈਜ਼ ਬਿਜ਼ਨਸ ਅਫਸਰ, ਵੋਡਾਫੋਨ ਆਈਡੀਆ ਨੇ ਕਿਹਾ, “ਛੋਟੇ ਅਤੇ ਦਰਮਿਆਨੇ ਉਦਯੋਗ ਭਾਰਤ ਦੇ ਜੀਡੀਪੀ ਵਿੱਚ ਲਗਭਗ 30% ਯੋਗਦਾਨ ਪਾਉਂਦੇ ਹਨ। ਹਾਲਾਂਕਿ ਇਸ ਸੈਕਟਰ ਨੇ ਬੇਮਿਸਾਲ ਡਿਜੀਟਲਾਈਜ਼ੇਸ਼ਨ ਹੋਇਆ ਹੈ ,ਪਰ ਫੇਰ ਵੀ ਮਹਾਂਮਾਰੀ ਤੋਂ ਬਾਅਦ ਇਸਦਾ ਡਿਜੀਟਲ ਪਰਿਪੱਕਤਾ ਸੂਚਕਾਂਕ ਅਜੇ ਵੀ ਸਿਰਫ 55 ਤੋਂ 60% ਬਣਿਆ ਹੋਇਆ ਹੈ। ਸਾਡਾ ਮੰਨਣਾ ਹੈ ਕਿ ਸਹੀ ਟੈਕਨਾਲੋਜੀ ਟੂਲਸ ਦੇ ਨਾਲ, ਐਮਐਸਐਮਈ ਆਪਣੀ ਵਿਕਾਸ ਸੰਭਾਵਨਾ ਨੂੰ ਅਨਲੌਕ ਕਰ ਸਕਦੇ ਹਨ ਅਤੇ ਦੇਸ਼ ਦੀ ਆਰਥਿਕਤਾ ਵਿਚ ਇੱਕ ਹੋਰ ਵੀ ਵੱਡਾ ਯੋਗਦਾਨ ਪਾ ਸਕਦੇ ਹਨ । ਰੇਡੀ ਫਾਰ ਨੇਕ੍ਸ੍ਟ ਪ੍ਰੋਗਰਾਮ ਰਾਹੀਂ ਅਸੀਂ ਐਮਐਸਐਮਈ ਨੂੰ ਲੰਬੇ ਸਮੇਂ ਦੇ ਹੱਲ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ , ਅਤੇ ਉਹਨਾਂ ਦੀ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਵਿਚ , ਨਾਲ ਹੀ ਉਹਨਾਂ ਨੂੰ ਉਹਨਾਂ ਦੇ ਕਾਰੋਬਾਰ ਲਈ ਸਹੀ ਫੋਕਸ, ਦਿਸ਼ਾ ਅਤੇ ਹੱਲਾਂ ਦੀ ਪਛਾਣ ਕਰਨ ਵਿੱਚ ਮਦਦ ਕਰਨਾ ਚਾਹੁੰਦੇ ਹਾਂ , ਤਾਂ ਜੋ ਉਹਨਾਂ ਨੂੰ ਕੱਲ੍ਹ ਲਈ ਤਿਆਰ ਕੀਤਾ ਜਾ ਸਕੇ। ਸਾਡੇ ਹੱਲਾਂ ਦਾ ਵਿਆਪਕ ਪੋਰਟਫੋਲੀਓ ਡਿਜੀਟਲ ਯੁੱਗ ਵਿੱਚ ਐਮਐਸਐਮਈ ਲਈ ਉਤਪਾਦਕਤਾ, ਗਾਹਕਾਂ ਦੀ ਪਹੁੰਚ ਅਤੇ ਸੁਰੱਖਿਆ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ।"

ਵੀ ਬਿਜ਼ਨੇਸ ਨੇ ਇਸ ਅਧਿਐਨ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਐਮਐਸਐਮਈ ਲਈ ਢੁਕਵੇਂ ਪ੍ਰਸਤਾਵ ਤਿਆਰ ਕੀਤੇ ਹਨ, ਤਾਂ ਕਿ ਐਮਐਸਐਮਈ ਦੀਆਂ ਉਭਰਦੀਆਂ ਕਾਰੋਬਾਰੀ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ । ਇਸ ਤੋਂ ਇਲਾਵਾ, ਵੀ ਬਿਜ਼ਨੇਸ ਨੇ ਇਸ ਸਾਲ ਆਪਣੇ ਡਿਜੀਟਲ ਅਸੈਸਮੈਂਟ ਟੂਲ ਨੂੰ ਵੀ ਬਿਹਤਰ ਬਣਾਇਆ ਹੈ।

ਰੇਡੀ ਫਾਰ ਨੇਕ੍ਸ੍ਟ ਡਿਜੀਟਲ ਅਸੈਸਮੈਂਟ ਟੂਲ : ਵੀ ਬਿਜ਼ਨੇਸ ਨੇ ਦੂਨ ਐਂਡ ਬਰਾਡ਼ਸਟ੍ਰੀਟ ਦੇ ਸਹਿਯੋਗ ਨਾਲ, ਇੱਕ ਅਜਿਹੇ ਪਲੇਟਫਾਰਮ ਦਾ ਵਿਕਾਸ ਕੀਤਾ ਹੈ , ਜੋ ਐਮਐਸਐਮਈ ਨੂੰ ਉਹਨਾਂ ਦੀ ਡਿਜੀਟਲ ਤਿਆਰੀ ਦਾ ਮੁਲਾਂਕਣ ਕਰਨ, ਸੱਮਸਿਆਵਾਂ ਨੂੰ ਸਮਝ ਕੇ ਹੱਲ ਕਰਨ , ਅਤੇ ਭਵਿੱਖ ਵਿੱਚ ਤਿਆਰ ਸੰਸਥਾ ਬਣਨ ਲਈ ਲੋੜੀਂਦੇ ਕਦਮ ਚੁੱਕਣ ਵਿੱਚ ਮਦਦ ਕਰਦਾ ਹੈ। ਰੇਡੀ ਫਾਰ ਨੇਕ੍ਸ੍ਟ ਡਿਜੀਟਲ ਮੁਲਾਂਕਣ ਪ੍ਰਕਿਰਿਆ ਕਾਰੋਬਾਰ ਦੇ ਮਾਲਕਾਂ ਨੂੰ ਤਿੰਨ ਪਹਿਲੂਆਂ ਵਿੱਚ ਆਪਣੇ ਸੈੱਟਅੱਪ ਦਾ ਮੁਲਾਂਕਣ ਕਰਨ ਵਿੱਚ ਮਦਦ ਕਰਦੀ ਹੈ: ਡਿਜੀਟਲ ਉਪਭੋਗਤਾ , ਡਿਜੀਟਲ ਵਰਕਸਪੇਸ ਅਤੇ ਡਿਜੀਟਲ ਵਪਾਰ। ਇਹਨਾਂ ਨਤੀਜਿਆਂ ਦੇ ਅਧਾਰ 'ਤੇ, ਪਲੇਟਫਾਰਮ ਕੰਪਨੀ ਨੂੰ ਇੱਕ ਸੰਬੰਧਿਤ ਉਪਭੋਗਤਾ ਵਿਸ਼ੇਸ਼ ਰਿਪੋਰਟ ਪ੍ਰਦਾਨ ਕਰਦਾ ਹੈ ਜਿਸ ਵਿਚ ਡਿਜੀਟਲ ਪਰਿਪੱਕਤਾ ਸਕੋਰ, ਉਦਯੋਗ ਜਗਤ ਦੇ ਸਾਹਮਣੇ ਬੈਂਚਮਾਰਕ ਆਦਿ ਦਾ ਵੇਰਵਾ ਦਿੱਤਾ ਜਾਂਦਾ ਹੈ , ਅਤੇ ਤਕਨਾਲੋਜੀ ਅਧਾਰਤ ਹੱਲਾਂ ਸੁਝਾਏ ਜਾਂਦੇ ਹਨ ।

# ਰੇਡੀ ਫਾਰ ਨੇਕ੍ਸ੍ਟ 2.0 ਟੂਲ ਕਸਟਮਾਈਜ਼ਡ ਪ੍ਰਸ਼ਨਾਵਲੀ ਵਾਲਾ ਇੱਕ ਵਿਸਤ੍ਰਿਤ ਸੰਸਕਰਣ ਹੈ, ਜੋ ਵਧੇਰੇ ਗਤੀਸ਼ੀਲ ਅਤੇ ਵਿਅਕਤੀਗਤ ਮੁਲਾਂਕਣ ਹੈ , ਜੋ ਐਮਐਸਐਮਈ ਉੱਤਰਦਾਤਾ ਦੇ ਉਦਯੋਗ ਅਤੇ ਕੰਪਨੀ ਦੇ ਸਾਲਾਨਾ ਟਰਨਓਵਰ 'ਤੇ ਅਧਾਰਤ ਹੋਵੇਗਾ। ਐਮਐਸਐਮਈ ਇਸ ਪਲੇਟਫਾਰਮ ਤੱਕ ਪਹੁੰਚ ਕਰ ਸਕਦੇ ਹਨ:

ਰੇਡੀ ਫਾਰ ਨੇਕ੍ਸ੍ਟ ਵਿਸ਼ੇਸ਼ ਐਮਐਸਐਮਈ ਪੇਸ਼ਕਸ਼ਾਂ ਤਿੰਨ ਥੰਮ੍ਹਾਂ ਦੇ ਅਧਾਰ 'ਤੇ ਬਣਾਈਆਂ ਗਈਆਂ ਹਨ - ਸਹਿਯੋਗ ਅਤੇ ਉਤਪਾਦਕਤਾ, ਉਪਭੋਗਤਾਵਾਂ ਤੱਕ ਪਹੁੰਚ ਅਤੇ ਸੁਰੱਖਿਆ। ਅੰਤਮ ਖਪਤਕਾਰਾਂ ਦੇ ਲਈ ਉਤਪਾਦਕਤਾ, ਕੁਸ਼ਲਤਾ, ਅਤੇ ਓਹਨਾ ਤੱਕ ਪਹੁੰਚ ਵਧਾਉਣ , ਅਤੇ ਓਹਨਾ ਦੀਆਂ ਲੋੜਾਂ ਦੀ ਵਿਸ਼ਾਲ ਸ਼੍ਰੇਣੀ ਨੂੰ ਪੂਰਾ ਕਰਨ ਲਈ ਵੀ ਵਿਜ਼ਨੇਸ ਕਈ ਤਰਾਂ ਦੇ ਉਤਪਾਦ ਲੈ ਕੇ ਆਇਆ ਹੈ , ਜਿਨ੍ਹਾਂ ਨੂੰ ਵਿਸ਼ੇਸ਼ ਕੀਮਤਾਂ 'ਤੇ ਐਮਐਸਐਮਈ ਲਈ ਤਿਆਰ ਕੀਤਾ ਗਿਆ ਹੈ।
 
Top