Home >> ਇੰਟਰਨੈਸ਼ਨਲ ਰੋਮਿੰਗ >> ਈਜ਼ਮਾਈਟਰਿੱਪ >> ਟੈਲੀਕਾਮ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਨੇ ਟ੍ਰੈਵਲ ਅਤੇ ਇੰਟਰਨੈਸ਼ਨਲ ਰੋਮਿੰਗ ਵਿੱਚ ਐਕਸਲੁਵਿਜ ਪ੍ਰੋਪੋਜ਼ਿਸ਼ਨਸ ਦੇ ਲਈ ਈਜ਼ ਮਾਈ ਟਰਿੱਪ ਦੇ ਨਾਲ ਕੀਤੀ ਸਾਂਝੇਦਾਰੀ

ਵੀ ਨੇ ਟ੍ਰੈਵਲ ਅਤੇ ਇੰਟਰਨੈਸ਼ਨਲ ਰੋਮਿੰਗ ਵਿੱਚ ਐਕਸਲੁਵਿਜ ਪ੍ਰੋਪੋਜ਼ਿਸ਼ਨਸ ਦੇ ਲਈ ਈਜ਼ ਮਾਈ ਟਰਿੱਪ ਦੇ ਨਾਲ ਕੀਤੀ ਸਾਂਝੇਦਾਰੀ

ਲੁਧਿਆਣਾ, 11 ਦਸੰਬਰ,2023 (ਭਗਵਿੰਦਰ ਪਾਲ ਸਿੰਘ)
: ਭਾਰਤ ਦੇ ਜਾਣੇ-ਪਛਾਣੇ ਦੁਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਆਪਣੇ ਯੂਜ਼ਰਜ਼ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਸਭ ਤੋਂ ਵੱਡੇ ਆਨਲਾਈਨ ਟ੍ਰੈਵਲ ਟੈਕ ਪਲੇਟਫਾਰਮਜ਼ ਵਿੱਚੋਂ ਇੱਕ ਈਜ਼ ਮਾਈ ਟਰਿੱਪ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਦੇ ਤਹਿਤ ਈਜ਼ ਮਾਈ ਟਰਿੱਪ ਵੀ ਦੇ ਗਾਹਕਾਂ ਦੇ ਲਈ ਵੀ ਐਪ ’ਤੇ ਫਲਾਈਟ ਹੋਟਲ ਟ੍ਰੇਨ ਬੱਸ ਅਤੇ ਕੈਬ ਬੁਕਿੰਗ ਦੇ ਲਈ ਐਕਸਕਲੁਜ਼ਿਵ ਡੀਲਜ਼ ਲੈ ਕੇ ਆਵੇਗਾ।

ਵੀ ਦੇ ਯੂਜ਼ਰਜ਼ ਨੂੰ ਜ਼ਿਆਦਾ ਸੁਵਿਧਾਜਨਕ ਅਨੁਭਵ ਅਤੇ ਸੱਭ ਤੋਂ ਵਧੀਆ ਆਫਰਜ਼ ਉਪਲਬੱਧ ਕਰਵਾਉਣਾ ਇਸ ਸਾਂਝੇਦਾਰੀ ਦਾ ਮੁੱਖ ਉਦੇਸ਼ ਹੈ। ਇੰਟਰੋਡਕਟਰੀ ਆਫਰ ਦੇ ਤਹਿਤ ਸਾਰੇ ਫਲਾਈਟ ਬੁਕਿੰਗਜ਼ ’ਤੇ ਜ਼ੀਰੋ ਕਨਵੀਨਿਐਂਸ ਫੀਸ ਲਈ ਜਾਵੇਗੀ। ਇਸਤੋਂ ਇਲਾਵਾ ਯੂਜ਼ਰ ਜਲਦੀ ਹੀ ਡੋਮੇਸਿਟਕ ਅਤੇ ਇੰਟਰ ਨੈਸ਼ਨਲ ਹੋਟਲਜ਼ ਹੌਲੀਡੇ ਬੱਸ ਐਕਟੀਵਿਟੀਜ਼ ਅਤੇ ਕੈਬ ਬੁਕਿੰਗਜ਼ ’ਤੇ ਆਫਰਜ਼ ਦਾ ਲਾਭ ਵੀ ਲੈ ਸਕਣਗੇ।

ਸਾਂਝੇਦਾਰੀ ਦੁਆਰਾ ਇਹ ਯੂਜ਼ਰ ਵੀ ਐਪ ’ਤੇ ਯਾਤਰਾ ਸੰਬੰਧੀ ਸੇਵਾਵਾਂ ਜਿਵੇਂ ਐਕਟੀਵਿਟੀਜ਼ ਅਨੁਭਵਾਂ ਅਤੇ ਹੌਲੀਡੇ ਪੈਕੇਜਜ਼ ’ਤੇ ਐਕਸਕਲੁਜ਼ਿਵ ਫਾਇਦਿਆਂ ਦਾ ਲਾਭ ਲੈ ਸਕਣਗੇ। ਭਵਿੱਖ ਵਿੱਚ ਯੂਜ਼ਰਜ਼ ਨੂੰ ਹੋਰ ਵੈਲਯੂ-ਅਡੈਡ ਸਰਵਿਸਜ਼ ਦਾ ਅਕਸੈਸ ਮਿਲੇਗਾ। ਜਿਵੇਂ ਫਲਾਈਟ ਅਤੇ ਹੋਟਲ ਬੁਕਿੰਗ ਵਿੱਚ ਮਿਨੀਮਮ ਬੁਕਿੰਗ ਵੈਲਯੂ ’ਤੇ ਫਰੀ ਏਅਰਪੋਰਟ ਪਿਕਅੱਪ/ਡਰੋਪ।

ਵੀ ਐਪ ’ਤੇ ਟ੍ਰੈਵਲ ਸੈਕਸ਼ਨ ਦੇ ਲਾਂਚ ’ਤੇ ਗੱਲ ਕਰਦੇ ਹੋਏ ਅਵਨੀਸ਼ ਖੋਸਲਾ, ਸੀ.ਐਸ.ਓ., ਵੀ ਨੇ ਕਿਹਾ ‘‘ਵੀ ਵਿੱਚ ਅਸੀਂ ਗਾਹਕਾਂ ਨੂੰ ਸੱਭ ਤੋਂ ਉੱਤਮ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹਾਂ ਫਿਰ ਚਾਹੇ ਦੁਰਸੰਚਾਰ ਸੇਵਾਵਾਂ ਹੋਣ ਜਾਂ ਕੋਈ ਹੋਰ ਕੈਟਾਗਰੀ। ਸਮੇਂ ਦੇ ਨਾਲ ਹੋਰ ਸਾਰੀਆਂ ਕੈਟਾਗਰੀਜ਼ ਵਿੱਚ ਡੋਮੇਸਿਟਕ ਅਤੇ ਇੰਟਰ ਨੈਸ਼ਨਲ ਯਾਤਰਾ ਦੀ ਮੰਗ ਸੱਭ ਤੋਂ ਜ਼ਿਆਦਾ ਵੱਧ ਰਹੀ ਹੈ। ਈਜ਼ ਮਾਈ ਟਰਿੱਪ ਇਸ ਕੈਟਾਗਰੀ ਵਿੱਚ ਮੋਹਰੀ ਹੈ। ਅਜਿਹੇ ਵਿੱਚ ਉਨਾਂ ਦੇ ਨਾਲ ਸਾਂਝੇਦਾਰੀ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ। ਉਮੀਦ ਕਰਦੇ ਹਾਂ ਕਿ ਇਹ ਸਾਂਝੇਦਾਰੀ ਸਾਡੇ ਗਾਹਕਾਂ ਦੇ ਲਈ ਟ੍ਰੈਵਲ ਬੁਕਿੰਗ ਦੇ ਅਨੁਭਵ ਨੂੰ ਵਧੀਆ ਅਤੇ ਤਸੱਲੀਬਖਸ਼ ਬਣਾਵੇਗੀ।’’

ਇਸ ਸਾਂਝੇਦਾਰੀ ’ਤੇ ਗੱਲ ਕਰਦੇ ਹੋਏ ਰਿਕਾਂਤ ਪਿੱਟੀ, ਸਹਿ-ਸੰਸਥਾਪਕ, ਈਜ਼ ਮਾਈ ਟਰਿੱਪ ਨੇ ਕਿਹਾ ‘‘ਵੀ ਭਾਰਤ ਦੇ ਪ੍ਰਮੁੱਖ ਦੁਰਸੰਚਾਰ ਸੇਵਾ ਪ੍ਰਦਾਤਾਵਾਂ ਵਿੱਚੋਂ ਇੱਕ ਹੈ ਅਤੇ ਨਵੀਂ ਅਤੇ ਸਮਾਟ ਤਕਨਾਲੋਜੀ ਦੇ ਨਾਲ ਗਾਹਕਾਂ ਨੂੰ ਵਿਸ਼ਵ ਪੱਧਰ ਟੈਕ-ਉਨਮੁੱਖ ਅਨੁਭਵ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹਾਂ। ਵੀ ਦੀ ਤਰਾਂ ਅਸੀਂ ਵੀ ਡਿਜੀਟਲ-ਫਸਟ ਬ੍ਰਾਂਡ ਹਾਂ ਅਤੇ ਆਪਣੇ ਗਾਹਕਾਂ ਨੂੰ ਸੱਭ ਤੋਂ ਉੱਤਮ ਸੇਵਾਵਾਂ ਪ੍ਰਦਾਨ ਕਰਨ ਵਿੱਚ ਹੀ ਭਰੋੋਸਾ ਰੱਖਦੇ ਹਾਂ। ਅਜਿਹੇ ਵਿੱਚ ਸਾਡੀ ਇਹ ਸਾਂਝੇਦਾਰੀ ਸਾਡੇ ਅਤੇ ਵੀ ਦੇ ਗਾਹਕਾਂ ਦੇ ਲਈ ਵੀ ਐਪ ਦੁਆਰਾ ਟ੍ਰੈਵਲ ਬੁਕਿੰਗ ਨੂੰ ਅਸਾਨ ਅਤੇ ਸਹਿਜ ਬਣਾ ਕੇ ਉਨਾਂ ਨੂੰ ਸ਼ਾਨਦਾਰ ਅਨੁਭਵ ਪ੍ਰਦਾਨ ਕਰੇਗੀ।’’

ਵੀ ਵੀ ਐਪ ’ਤੇ ਐਕਸਕਲੁਜ਼ਿਵ ਸਰਵਿਸਜ਼ ਲੈ ਕੇ ਆਉਂਦਾ ਹੈ ਜਿਵੇਂ ਵੀ ਮਿਉਜ਼ਿਕ ਵੀ ਗੇਮਜ਼ ਵੀ ਜੌਬਜ਼ ਐਂਡ ਐਜੁਕੇਸ਼ਨ ਅਤੇ ਵੀ ਮੁਵੀਜ਼ ਐਂਡ ਟੀਵੀ। ਹੁਣ ਈਜ਼ ਮਾਈ ਟਰਿੱਪ ਦੇ ਨਾਲ ਇਹ ਸਾਂਝੇਦਾਰੀ ਵੀ ਐਪ ’ਤੇ ਨਵੀਂ ਟ੍ਰੈਵਲ ਸਰਵਿਸਜ਼ ਲੈ ਕੇ ਆਈ ਹੈ।
 
Top