Home >> ਸੋਨੀ ਇੰਡੀਆ >> ਡਿਜੀਟਲ ਸਿਨੇਮਾ ਕੈਮਰਾ >> ਪੰਜਾਬ >> ਬੁਰਾਨੋ >> ਲੁਧਿਆਣਾ >> ਵਪਾਰ >> ਸੋਨੀ ਇੰਡੀਆ ਨੇ ਹਾਈ- ਐਂਡ ਡਿਜੀਟਲ ਸਿਨੇਮਾ ਕੈਮਰਿਆਂ ਦੀ ਸਿਨੇਅਲਟਾ ਦੀ ਲੜੀ ਦੇ ਸਭ ਤੋਂ ਨਵੇਂ ਐਡੀਸ਼ਨ "ਬੁਰਾਨੋ" ਨੂੰ ਪੇਸ਼ ਕਰਨ ਦੀ ਕੀਤੀ ਘੋਸ਼ਣਾ

ਮੁਕੇਸ਼ ਸ਼੍ਰੀਵਾਸਤਵ, ਸੋਨੀ ਇੰਡੀਆ ਦੇ ਡਿਜੀਟਲ ਇਮੇਜਿੰਗ ਦੇ ਮੁਖੀ
ਮੁਕੇਸ਼ ਸ਼੍ਰੀਵਾਸਤਵ, ਸੋਨੀ ਇੰਡੀਆ ਦੇ ਡਿਜੀਟਲ ਇਮੇਜਿੰਗ ਦੇ ਮੁਖੀ

ਲੁਧਿਆਣਾ, 20 ਮਾਰਚ 2024 (ਭਗਵਿੰਦਰ ਪਾਲ ਸਿੰਘ):
ਸੋਨੀ ਨੇ ਡਿਜੀਟਲ ਸਿਨੇਮਾ ਕੈਮਰਿਆਂ ਦੀ ਕੰਪਨੀ ਦੀ ਸਰਬੋਤਮ ਲੜੀ ਸਿਨੇਅਲਟਾ ਦੇ ਹਿੱਸੇ ਵਜੋਂ ਨਵੇਂ ਬੁਰਾਨੋ ਕੈਮਰੇ ਪੇਸ਼ ਕਰਨ ਦੀ ਘੋਸ਼ਣਾ ਕੀਤੀ ਹੈ । ਨਵੇਂ ਬੁਰਾਨੋ ਵਿੱਚ ਇੱਕ ਸੈਂਸਰ ਫ਼ੀਚਰ ਹੈ, ਜੋ ਵੇਨਿਸ 2 ਦੇ ਕਲਰ ਵਿਗਿਆਨ ਨਾਲ ਮੇਲ ਖਾਂਦਾ ਹੈ ਅਤੇ ਵਿਸ਼ੇਸ਼ ਤੌਰ 'ਤੇ ਸਿੰਗਲ-ਕੈਮਰਾ ਆਪਰੇਟਰਾਂ ਅਤੇ ਛੋਟੇ ਅਮਲੇ ਲਈ ਡਿਜ਼ਾਈਨ ਕੀਤਾ ਗਿਆ ਹੈ । ਇਹ ਕੈਮਰਾ ਹਾਈ ਮੋਬਿਲਿਟੀ ਦੇ ਨਾਲ ਬੇਮਿਸਾਲ ਇਮੇਜ ਗੁਣਵੱਤਾ ਪ੍ਰਦਾਨ ਕਰਦਾ ਹੈ ਅਤੇ ਪੀਐਲ-ਮਾਊਂਟ ਵਿਸ਼ੇਸ਼ਤਾ ਵਾਲਾ ਇਹ ਵਿਸ਼ਵ ਦਾ ਪਹਿਲਾ ਡਿਜੀਟਲ ਸਿਨੇਮਾ ਕੈਮਰਾ ਹੈ ਜੋ ਇਨ-ਬਾਡੀ ਸਟੇਬਲਾਈਜ਼ੇਸ਼ਨ ਦੀ ਪੇਸ਼ਕਸ਼ ਕਰਦਾ ਹੈ । ਇਸ ਤੋਂ ਇਲਾਵਾ, ਕੰਪੇਕਟ ਹਾਊਸਿੰਗ ਵਿੱਚ ਪਹਿਲੀ ਵਾਰ ਦੇਵੋਂ ਵਿਸ਼ੇਸ਼ਤਾਵਾਂ - ਇਲੈਕਟ੍ਰਾਨਿਕ ਤੌਰ 'ਤੇ ਵੇਰੀਏਬਲ ਐਨਡੀ ਫਿਲਟਰ ਢਾਂਚਾ ਪਹਿਲਾਂ ਨਾਲੋਂ ਪਤਲਾ ਅਤੇ ਓਪਟਿਕਲ ਇਮੇਜ ਸਟੇਬਲਾਈਜ਼ੇਸ਼ਨ ਮੈਕੇਨਿਜ਼ਮ ਦੀ ਪੇਸ਼ਕਸ਼ ਕੀਤੀ ਗਈ ਹੈ, ਇੱਕ ਅਜਿਹੀ ਤਕਨੀਕੀ ਉਪਲੱਬਧੀ ਜੋ ਪਹਿਲਾਂ ਕਦੇ ਪ੍ਰਾਪਤ ਨਹੀਂ ਹੋਈ । ਪੀਐਲ ਲੈਂਸ ਮਾਉਂਟ ਨੂੰ ਹਟਾਉਣ ਵੇਲੇ, ਕੈਮਰੇ ਨੂੰ ਈ-ਮਾਊਂਟ ਲੈਂਸਾਂ ਨਾਲ ਵਰਤਿਆ ਜਾ ਸਕਦਾ ਹੈ ਅਤੇ ਤੇਜ਼ ਹਾਈਬ੍ਰਿਡ ਏਐਫ ਅਤੇ ਸਬਜੈਕਟ ਰਿਕੋਗਨਿਸ਼ਨ ਏਐਫ ਦਾ ਸਮਰਥਨ ਕਰਦਾ ਹੈ, ਇੱਥੋਂ ਤੱਕ ਕਿ ਤੇਜ਼ੀ ਨਾਲ ਚੱਲਣ ਵਾਲੇ ਸਬਜੈਕਟਸ ਲਈ ਵੀ ਬਿਲਕੁਲ ਢੁਕਵਾਂ ਹੈ।

ਵੇਨਿਸ ਕੈਮਰਿਆਂ ਦੇ ਬੇਹੱਦ ਪਸੰਦ ਕੀਤੇ ਜਾਣ ਵਾਲੇ ਕਲਰ ਵਿਗਿਆਨ ਦੀ ਵਰਤੋਂ ਕਰਦੇ ਹੋਏ, ਬੁਰਾਨੋ ਵਿੱਚ ਇੱਕ 8.6ਕੇ ਫੁੱਲ-ਫ੍ਰੇਮ ਸੈਂਸਰ ਹੈ, ਜੋ ਲਗਭਗ ਵੇਨਿਸ 2 ਦੀਆਂ ਵਿਸ਼ੇਸ਼ਤਾਵਾਂ ਵਰਗਾ ਹੈ, ਅਤੇ ਹਰ ਕਿਸਮ ਦੇ ਉਤਪਾਦਨ ਵਿੱਚ ਉਸ ਕੈਮਰੇ ਦੇ ਨਾਲ ਕੰਮ ਕਰਨ ਵਿਚ ਮਦਦ ਕਰਦਾ ਹੈ। ਸੈਂਸਰ 800 ਅਤੇ 3200 ਦੇ ਡਿਊਲ ਬੇਸ ਆਈਐਸਓ ਅਤੇ 16 ਸਟਾਪਸ ਦੀ ਵਿਸ਼ੇਸ਼ਤਾ ਦੇ ਨਾਲ ਚੁਣੌਤੀਪੂਰਨ ਜਾਂ ਘਟ ਰੋਸ਼ਨੀ ਦੀ ਸਥਿਤੀ ਵਿੱਚ ਵੀ ਸ਼ਾਨਦਾਰ ਇਮੇਜ ਤਿਆਰ ਕੀਤੇ ਜਾ ਸਕਦੇ ਹਨ ।

ਸੋਨੀ ਦੀ ਫੁੱਲ-ਫ੍ਰੇਮ ਸਿਨੇਮਾ ਲਾਈਨ ਦੇ ਸਾਰੇ ਕੈਮਰਿਆਂ ਵਾਂਗ, ਬੁਰਾਨੋ ਵਿਚ ਫੁੱਲ-ਫ੍ਰੇਮ, ਸੁਪਰ 35 'ਤੇ ਸ਼ੂਟ ਕਰਨ ਦੀ ਸਮਰੱਥਾ ਹੋਵੇਗੀ, ਅਤੇ ਐਨਾਮੋਰਫਿਕ ਲੈਂਸਾਂ ਲਈ ਡੀ-ਸਕਿਊਜ਼ ਫੰਕਸ਼ਨ ਦੀ ਵਿਸ਼ੇਸ਼ਤਾ ਵੀ ਹੋਵੇਗੀ। ਇਹ 30 ਫਰੇਮ ਪ੍ਰਤੀ ਸਕਿੰਟ 'ਤੇ 8 ਕੇ ਤੱਕ, 60 ਫਰੇਮ ਪ੍ਰਤੀ ਸਕਿੰਟ 'ਤੇ 6 ਕੇ ਜਾਂ 120 ਫਰੇਮ ਪ੍ਰਤੀ ਸਕਿੰਟ 'ਤੇ 4 ਕੇ ਦੀ ਫਰੇਮ ਰੇਟ ਤੱਕ ਫਿਲਮ ਕਰ ਸਕਦਾ ਹੈ। ਬੁਰਾਨੋ ਵਿੱਚ ਹਾਈ ਮੋਬਿਲਿਟੀ ਲਈ ਇੱਕ ਕੰਪੇਕਟ ਅਤੇ ਲਾਈਟ ਬਾਡੀ ਦੀ ਸੁਵਿਧਾ ਹੈ, ਵੇਨਿਸ 2 ਕੈਮਰੇ ਦੇ ਮੁਕਾਬਲੇ ਲਗਭਗ 32 ਐਮਐਮ ਛੋਟਾ ਅਤੇ 1.4 ਕਿਲੋਗ੍ਰਾਮ ਹਲਕਾ ਹੈ । ਬੁਰਾਨੋ ਵਿਚ ਮਜਬੂਤ ਮੈਗਨੀਸ਼ੀਅਮ ਚੈਸੀਸ ਦੀ ਵਰਤੋਂ ਕੀਤੀ ਗਈ ਹੈ , ਜੋ ਇਸਨੂੰ ਸਭ ਤੋਂ ਚੁਣੌਤੀਪੂਰਨ ਵਾਤਾਵਰਣ ਵਿੱਚ ਫਿਲਮਾਂਕਣ ਲਈ ਢੁਕਵਾਂ ਬਣਾਉਂਦੀ ਹੈ। ਵਾਤਾਵਰਣ ਪ੍ਰਤੀ ਸੁਚੇਤ ਹੋਣ ਲਈ ਸੋਨੀ ਦੇ ਯਤਨਾਂ ਦੇ ਹਿੱਸੇ ਵਜੋਂ ਕੈਮਰਾ ਅਤੇ ਸਹਾਇਕ ਪੈਕਜਿੰਗ ਬੈਗ ਸਮੱਗਰੀ ਪਲਾਸਟਿਕ ਦੀ ਬਜਾਏ ਮੁੱਖ ਤੌਰ 'ਤੇ ਪੌਦਿਆਂ ਦੇ ਸੈਲੂਲੋਜ਼ ਨਾਲ ਬਣਾਈ ਜਾਂਦੀ ਹੈ। ਇਸ ਤੋਂ ਇਲਾਵਾ, ਕੈਮਰੇ 'ਤੇ ਇਕ ਮੋਲਡ ਪਲਪ ਕੁਸ਼ਨ ਦੀ ਵਰਤੋਂ ਕੁਸ਼ਨਿੰਗ ਸਮੱਗਰੀ ਦੇ ਤੌਰ 'ਤੇ ਕੀਤੀ ਜਾਂਦੀ ਹੈ, ਇਸ ਤਰ੍ਹਾਂ ਵਿਸਤ੍ਰਿਤ ਪੋਲੀਸਟਾਇਰੀਨ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਬੁਰਾਨੋ ਇਨ-ਬਾਡੀ ਇਮੇਜ ਸਟੇਬਲਾਈਜ਼ੇਸ਼ਨ ਲਈ ਪੀਐਲ -ਮਾਊਟ ਵਾਲਾ ਦੁਨੀਆ ਦਾ ਪਹਿਲਾ ਡਿਜੀਟਲ ਸਿਨੇਮਾ ਕੈਮਰਾ ਹੈ। ਹਾਲ ਹੀ ਵਿਚ ਵਿਕਸਤ ਇਮੇਜ ਸਟੇਬਲਾਈਜ਼ੇਸ਼ਨ ਮੈਕੇਨਿਜ਼ਮ ਅਤੇ ਕੰਟਰੋਲ ਐਲਗੋਰਿਦਮ ਦੇ ਨਾਲ ਜੋ ਮਿਰਰਲੈੱਸ ਇੰਟ੍ਰਚੇਂਜੇਬਲ -ਲੈਂਸ ਕੈਮਰਿਆਂ ਦੀ ਅਲਫ਼ਾ ™ ਲੜੀ ਵਿੱਚ ਵਿਕਸਿਤ ਉੱਨਤ ਇਮੇਜ ਸਟੇਬਲਾਈਜ਼ੇਸ਼ਨ ਤਕਨਾਲੋਜੀ ਦਾ ਲਾਭ ਉਠਾਉਂਦਾ ਹੈ, ਅਣਚਾਹੇ ਕੈਮਰਾ ਸ਼ੇਕ, ਜਿਵੇਂ ਕਿ ਸ਼ੂਟਿੰਗ ਦੌਰਾਨ ਹੈਂਡਹੋਲਡ ਜਾਂ ਪੈਦਲ ਚੱਲਣ ਤੋਂ ਹੋਣ ਵਾਲੀ ਹਲਚਲ ਨੂੰ ਈ-ਮਾਊਂਟ ਜਾਂ ਪੀਐਲ -ਮਾਊਂਟ ਲੈਂਸ ਨਾਲ ਸ਼ੂਟਿੰਗ ਦੌਰਾਨ ਠੀਕ ਕੀਤਾ ਜਾ ਸਕਦਾ ਹੈ । ਬੁਰਾਨੋ 0.6 ਤੋਂ 2.1 ਤੱਕ ਇੱਕ ਇਲੈਕਟ੍ਰਾਨਿਕ ਵੇਰੀਏਬਲ ਐਨਡੀ ਫਿਲਟਰ ਨਾਲ ਲੈਸ ਹੈ, ਜੋ ਕਿ ਵੱਖ-ਵੱਖ ਰੋਸ਼ਨੀ ਦੀਆਂ ਸਤਿਥੀਆਂ ਵਿੱਚ ਆਸਾਨ ਐਡਜਸਟਮੈਂਟ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਇਲੈਕਟ੍ਰਾਨਿਕ ਵੇਰੀਏਬਲ ਐਨਡੀ ਫਿਲਟਰ ਆਈਰਿਸ ਦੇ ਨਾਲ ਫੀਲਡ ਦੀ ਡੂੰਘਾਈ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ ਅਤੇ ਫੀਲਡ ਦੀ ਡੂੰਘਾਈ ਨੂੰ ਬਦਲੇ ਬਿਨਾਂ ਸਰਵੋਤਮ ਐਕਸਪੋਜਰ ਨੂੰ ਅਨੁਕੂਲ ਬਣਾਉਂਦਾ ਹੈ।

70 ਤੋਂ ਵੱਧ ਈ-ਮਾਊਂਟ ਲੈਂਜ਼ ਅਲਫ਼ਾ™ ਨਾਲ ਵਿਕਸਿਤ ਸ਼ਾਨਦਾਰ ਇਮੇਜ ਸਟੇਬਲਾਈਜ਼ੇਸ਼ਨ ਫੰਕਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ ਨਾਲ ਹੀ ਫਾਸਟ ਹਾਈਬ੍ਰਿਡ ਏਐਫ ਜੋ ਫੇਜ ਡਿਟੇਕ੍ਸ਼ਨ ਅਤੇ ਕੰਟਰਾਸਟ ਡਿਟੇਕ੍ਸ਼ਨ ਮੇਥਡ ਦੇ ਲਾਭਾਂ ਨੂੰ ਜੋੜਦਾ ਹੈ ਅਤੇ ਏਆਈ ਦੀ ਵਰਤੋਂ ਕਰਦੇ ਹੋਏ ਹਾਈ ਪ੍ਰੇਸਿਜ਼ਨ ਸਬਜੈਕਟ ਰਿਕੋਗਨਿਸ਼ਨ ਏਐਫ ਨਾਲ ਵੀ ਕੰਪੇਟਿਬਲ ਵੀ ਹੈ । ਈ-ਮਾਊਂਟ ਲੈਂਸ ਦੀ ਵਰਤੋਂ ਕਰਨ ਨਾਲ ਕੈਮਰੇ ਦਾ ਭਾਰ ਅਤੇ ਆਕਾਰ ਹੋਰ ਘਟ ਹੋ ਜਾਂਦਾ ਹੈ।

ਪੀਐਲ ਅਡੈਪਟਰ ਸਮੇਤ 2.9 ਕਿਲੋਗ੍ਰਾਮ ਵਜੋਂ ਦੇ ਨਾਲ , ਬੁਰਾਨੋ ਸੋਨੀ ਦੇ ਟਾਪ-ਆਫ-ਦੀ-ਲਾਈਨ ਵੇਨਿਸ -2 ਡਿਜੀਟਲ ਸਿਨੇਮਾ ਕੈਮਰੇ ਦੇ ਮੁਕਾਬਲੇ ਲਗਭਗ ਲਗਭਗ 33% ਹਲਕਾ ਹੈ - ਅਤੇ ਹੱਥ ਨਾਲ ਫੜ ਕੇ ਜਾਂ ਮੋਢੇ 'ਤੇ ਰੱਖ ਕੇ ਮਾਊਂਟ ਕੀਤੇ ਜਿੰਬਲ, ਡਰੋਨ, ਕ੍ਰੇਨ ਅਤੇ ਜਿਬ ਦੇ ਨਾਲ ਸ਼ੂਟਿੰਗ ਕਰਦੇ ਸਮੇਂ ਮਹੱਤਵਪੂਰਨ ਫਾਇਦਾ ਮਿਲਦਾ । ਫਿਲਮ ਨਿਰਮਾਣ ਭਾਈਚਾਰੇ ਤੋਂ ਫੀਡਬੈਕ ਦੇ ਆਧਾਰ 'ਤੇ ਬੁਰਾਨੋ ਦੇ ਡਿਜ਼ਾਈਨ ਵਿਚ ਸੁਧਾਰ ਕੀਤਾ ਗਿਆ ਹੈ । ਉਦਾਹਰਨ ਦੇ ਤੌਰ 'ਤੇ , ਸਾਰੇ ਮੇਨੂ ਬਟਨ ਕੈਮਰਾ ਆਪਰੇਟਰ ਦੇ ਪਾਸੇ ਵਲ ਰੱਖੇ ਗਏ ਹਨ। ਇਸ ਤੋਂ ਇਲਾਵਾ, ਆਲੇ-ਦੁਆਲੇ ਦੇ ਅਮਲੇ ਲਈ ਸ਼ੂਟਿੰਗ ਸਥਿਤੀ ਦੀ ਜਾਂਚ ਕਰਨਾ ਆਸਾਨ ਬਣਾਉਣ ਲਈ ਤਿੰਨ ਸਥਾਨਾਂ 'ਤੇ ਟੈਲੀ ਲੈਂਪ ਰੱਖੇ ਗਏ ਹਨ। 3.5-ਇੰਚ ਮਲਟੀ-ਫੰਕਸ਼ਨ ਐਲਸੀਡੀ ਮਾਨੀਟਰ ਨੂੰ ਵਿਊਫਾਈਂਡਰ, ਟੱਚ ਫੋਕਸ, ਜਾਂ ਮੀਨੂ ਕੰਟਰੋਲ ਕਰਨ ਲਈ ਵਰਤਿਆ ਜਾ ਸਕਦਾ ਹੈ। ਬੁਰਾਨੋ ਇੱਕ ਵਿਕਲਪਿਕ ਮਜਬੂਤ ਟੀ-ਹੈਂਡਲ, ਵਿਊਫਾਈਂਡਰ ਆਰਮ, ਦੋ 3-ਪਿੰਨ ਐਕਸਐਲਆਰ ਆਡੀਓ ਇਨਪੁਟਸ, ਅਤੇ ਇੱਕ ਹੈੱਡਫੋਨ ਟਰਮੀਨਲ (ਸਟੀਰੀਓ ਮਿਨੀਜੈਕ) ਨਾਲ ਵੀ ਲੈਸ ਹੈ, ਜੋ ਸੋਲੋ ਓਪਰੇਸ਼ਨ ਦੇ ਲਈ ਸੁਵਿਧਾਜਨਕ ਹੈ।

ਕੀਮਤ ਅਤੇ ਉਪਲਬੱਧਤਾ
8.6 ਕੇ ਇਮੇਜ ਸੈਂਸਰ ਵਾਲੇ ਬੁਰਾਨੋ ਡਿਜੀਟਲ ਸਿਨੇਮਾ ਕੈਮਰੇ ਦੀ ਬੁਕਿੰਗ 19 ਮਾਰਚ 2024 ਤੋਂ ਸ਼ੁਰੂ ਹੋਵੇਗੀ, ਅਤੇ ਕੈਮਰਾ ਅਪ੍ਰੈਲ 2024 ਦੇ ਪਹਿਲੇ ਹਫ਼ਤੇ ਤੋਂ 24,99,990/- ਰੁਪਏ ਵਿੱਚ ਉਪਲਬੱਧ ਹੋਵੇਗਾ।

ਸੋਨੀ ਨੇ ਇੱਕ ਵਿਸ਼ੇਸ਼ ਬੰਡਲ ਆਫਰ ਦੀ ਵੀ ਘੋਸ਼ਣਾ ਕੀਤੀ ਹੈ, ਜਿਸ ਵਿੱਚ ਸੀਐਫਐਕਸਪ੍ਰੈਸ ਟਾਈਪ ਬੀ ਮੈਮੋਰੀ ਕਾਰਡ 960 ਜੀਬੀ (ਸੀਈਬੀ -ਜੀ960ਟੀ ) ਦੀਆਂ 2 ਯੂਨਿਟਾਂ ਅਤੇ ਮੈਮਰੀ ਕਾਰਡ ਰੀਡਰ (ਐਮਆਰਡਬਲਿਊ -ਜੀ1) ਦੀ 1 ਯੂਨਿਟ ਸ਼ਾਮਲ ਹੈ। ਜਿਨ੍ਹਾਂ ਦੀ ਕੀਮਤ 2,61,570/- ਰੁਪਏ ਹੈ ,ਪਰ ਇਹ ਬੁਰਾਨੋ ਦੀ ਖਰੀਦ 'ਤੇ ਬਿਲਕੁਲ ਮੁਫਤ ਮਿਲਣਗੇ ।
 
Top