Home >> ਐਪ >> ਟੈਲੀਕਾਮ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਮੂਵੀਜ਼ ਐਂਡ ਟੀਵੀ >> ਵੀ ਨੇ ਅਲਟੀਮੇਟ ਐਂਟਰਟੇਨਮੈਂਟ ਐਪ ਦੀ ਕੀਤੀ ਘੋਸ਼ਣਾ ; ਵੀ ਮੂਵੀਜ਼ ਐਂਡ ਟੀਵੀ ਨੂੰ ਨਵੇਂ ਅਵਤਾਰ ਵਿੱਚ ਕੀਤਾ ਪੇਸ਼

ਵੀ ਨੇ ਅਲਟੀਮੇਟ ਐਂਟਰਟੇਨਮੈਂਟ ਐਪ ਦੀ ਕੀਤੀ ਘੋਸ਼ਣਾ ; ਵੀ ਮੂਵੀਜ਼ ਐਂਡ ਟੀਵੀ ਨੂੰ ਨਵੇਂ ਅਵਤਾਰ ਵਿੱਚ ਕੀਤਾ ਪੇਸ਼

ਲੁਧਿਆਣਾ, 29 ਮਾਰਚ 2024 (ਭਗਵਿੰਦਰ ਪਾਲ ਸਿੰਘ):
ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਅੱਜ ਵੀ ਦੇ ਸਾਰੇ ਗਾਹਕਾਂ ਲਈ ਐਂਟਰਟੇਨਮੈਂਟ ਦੇ ਵਨ-ਸਟਾਪ ਮਨੋਰੰਜਨ ਡੇਸਟੀਨੇਸਨ ਐਪ, ਵੀ ਮੂਵੀਜ਼ ਐਂਡ ਟੀਵੀ ਨੂੰ ਇੱਕ ਨਵੇਂ ਅਵਤਾਰ ਵਿਚ ਪੇਸ਼ ਕੀਤਾ ਹੈ। ਵੀ ਮੂਵੀਜ਼ ਐਂਡ ਟੀਵੀ ਦਾ ਨਵਾਂ ਅਵਤਾਰ ਇੱਕ ਹੀ ਪਲੇਟਫਾਰਮ 'ਤੇ 13 ਤੋਂ ਵੱਧ ਓਟੀਟੀ ਐਪਸ , 400 ਤੋਂ ਵੱਧ ਲਾਈਵ ਟੀਵੀ ਚੈਨਲਾਂ, ਅਤੇ ਕਈ ਕੰਟੇਂਟ ਲਾਇਬ੍ਰੇਰੀਜ ਤੱਕ ਮੁਫਤ ਪਹੁੰਚ ਦੇ ਨਾਲ ਆਪਣੇ ਉਪਭੋਗਤਾਵਾਂ ਨੂੰ ਇੱਕ ਬੇਮਿਸਾਲ ਮਨੋਰੰਜਨ ਅਨੁਭਵ ਪ੍ਰਦਾਨ ਕਰਦਾ ਹੈ ।

ਪ੍ਰੀਪੇਡ ਲਈ ਸਿਰਫ 202 ਰੁਪਏ ਅਤੇ ਪੋਸਟਪੇਡ ਲਈ 199 ਰੁਪਏ ਦੀ ਕੀਮਤ 'ਤੇ ਵੀ ਮੂਵੀਜ਼ ਐਂਡ ਟੀਵੀ ਮਲਟੀਪਲ ਪਲੇਟਫਾਰਮਾਂ ਲਈ ਸਿਰਫ਼ ਇੱਕ ਸਬਸਕ੍ਰਿਪਸ਼ਨ ਦੇ ਨਾਲ ਵਿਊਇੰਗ ਦਾ ਬੇਮਿਸਾਲ ਅਨੁਭਵ ਪ੍ਰਦਾਨ ਕਰਦਾ ਹੈ ਅਤੇ ਕਈ ਸਬਸਕ੍ਰਿਪਸ਼ਨ ਲਾਗਤਾਂ ਨੂੰ ਬਚਾ ਕੇ ਆਪਣੇ ਉਪਭੋਗਤਾਵਾਂ ਨੂੰ ਪੈਸੇ ਦਾ ਸਭ ਤੋਂ ਵਧੀਆ ਮੁੱਲ ਪ੍ਰਦਾਨ ਕਰਦਾ ਹੈ।

ਵੀ ਮੂਵੀਜ਼ ਐਂਡ ਟੀਵੀ ਦੇ ਨਾਲ, ਹਰ ਕਿਸੇ ਲਈ ਕੁਝ ਨਾ ਕੁਝ ਜਰੂਰ ਪੇਸ਼ ਕਰਦਾ ਹੈ! ਫੇਰ ਭਾਵੇ ਲੋਕਾਂ ਦੇ ਪਸੰਦੀਦਾ ਸ਼ੋਅ ਹੋਣ ,ਜਿਵੇਂ ਕਿ ਡਿਜ਼ਨੀ ਪਲਸ ਹੋਟਸਟਾਰ 'ਤੇ ਸ਼ੋਅਟਾਈਮ, ਕਰਮਾ ਕਾਲਿੰਗ, ਲੁਟੇਰੇ, ਸੇਵ ਦ ਟਾਈਗਰ2 ਅਤੇ ਬਲਾਕਬਸਟਰ ਫਿਲਮਾਂ ਜਿਵੇਂ ਕਿ 12ਵੀਂ ਫੇਲ, ਸਲਾਰ (ਹਿੰਦੀ), ਪਟਨਾ ਸ਼ੁਕਲਾ ਆਦਿ ; ਸੋਨੀਲਿਵ ਦਾ ਸ਼ਾਰਕ ਟੈਂਕ ਇੰਡੀਆ, ਸਕੈਮ 2023, ਦ ਤੇਲਗੀ ਸਟੋਰੀ , ਰਾਏਸਿੰਘਾਨੀ VS ਰਾਏਸਿੰਘਾਨੀ ਜਾਂ ਫੈਨ ਕੋਡ ਤੋਂ ਐਫ1 ਅਤੇ ਲਾਈਵ ਕ੍ਰਿਕਟ ਦਾ ਰੋਮਾਂਚ । ਵੀ ਮੂਵੀਜ਼ ਐਂਡ ਟੀਵੀ 400 ਤੋਂ ਵੱਧ ਲਾਈਵ ਟੀਵੀ ਚੈਨਲਾਂ ਨੂੰ ਵੀ ਸਟ੍ਰੀਮ ਕਰੇਗਾ ਜਿਸ ਵਿੱਚ ਡਿਸਕਵਰੀ, ਆਜ ਤੱਕ , ਰਿਪਬਲਿਕ ਭਾਰਤ, ਏਬੀਪੀ, ਇੰਡੀਆ ਟੂਡੇ ਸ਼ਾਮਲ ਆਦਿ ਹਨ। ਇਸ ਤੋਂ ਇਲਾਵਾ, ਵੀ ਦੇ ਉਪਭੋਗਤਾਵਾਂ ਨੂੰ ਸ਼ੇਮਾਰੂ ਅਤੇ ਹੰਗਾਮਾ ਕੰਟੇਂਟ ਲਾਇਬ੍ਰੇਰੀ ਦਾ ਕੰਪਲੀਮੈਂਟਰੀ ਐਕਸੈਸ ਵੀ ਮਿਲੇਗਾ ।

ਸਿਰਫ ਇੰਨਾ ਹੀ ਨਹੀਂ, ਵੀ ਮੂਵੀਜ਼ ਐਂਡ ਟੀਵੀ ਸਬਸਕ੍ਰਿਪਸ਼ਨ ਦੇਸ਼ ਭਰ ਦੇ ਚੋਟੀ ਦੇ ਨਿਰਮਾਤਾਵਾਂ ਤੋਂ ਖੇਤਰੀ ਕੰਟੇਂਟ ਤੱਕ ਪਹੁੰਚ ਵੀ ਪ੍ਰਦਾਨ ਕਰੇਗਾ , ਜਿਸ ਵਿੱਚ ਸਾਉਥ ਤੋਂ ਮਨੋਰਮਾ ਮੈਕਸ ਅਤੇ ਨਮਾਫਲਿਕਸ, ਈਸਟ ਤੋਂ ਕਲਿਕ , ਪੰਜਾਬ ਤੋਂ ਚੌਪਾਲ ਅਤੇ ਪਲੇਫਲਿਕਸ ਤੋਂ ਹਿੰਦੀ ਵਿੱਚ ਡੱਬ ਕੀਤੇ ਕੋਰੀਅਨ ਸ਼ੋਅ ਸ਼ਾਮਲ ਹਨ, ਜੋ ਕਿ ਕੋਰੀਅਨ ਡਰਾਮਾ ਪ੍ਰਸ਼ੰਸਕਾਂ ਲਈ ਉਪਲਬਧ ਹੋਣਗੇ । ਇਸ ਤੋਂ ਇਲਾਵਾ, ਸਾਰੇ ਖੇਡ ਪ੍ਰੇਮੀ ਐਪ 'ਤੇ ਬੈਸਟ ਆਫ ਟੂਰਨਾਮੈਂਟ ਲਾਈਵ ਦੇਖ ਸਕਦੇ ਹਨ ਜਿਵੇਂ ਕਿ ਵਰਤਮਾਨ ਵਿਚ ਚੱਲ ਰਹੇ ਮਹਿਲਾ ਕ੍ਰਿਕਟ ਟੂਰਨਾਮੈਂਟ, ਨੇਪਾਲ 2024 ਦਾ ਆਇਰਲੈਂਡ ਵੁਲਵਸ ਟੂਰ ਅਤੇ ਹੋਰ ਬਹੁਤ ਸਾਰੇ।

ਵੀ ਮੂਵੀਜ਼ ਐਂਡ ਟੀਵੀ ਐਪ ਭਾਰਤ ਦੀ ਵਿਭਿੰਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ, ਅਤੇ ਇਸਲਈ ਇਸ ਵਿੱਚ ਨਾ ਸਿਰਫ ਵਿਭਿੰਨ ਸ਼੍ਰੇਣੀਆਂ ਜਿਵੇਂ ਖਬਰਾਂ, ਡਿਵੋਸ਼ਨਲ , ਡਰਾਮਾ, ਹਾਸਰਸ ਅਤੇ ਵਿਗਿਆਨ ਆਦਿ ਹਨ, ਬਲਕਿ ਵੱਖ-ਵੱਖ ਭਾਸ਼ਾਵਾਂ ਜਿਵੇਂ ਕਿ ਹਿੰਦੀ, ਅੰਗਰੇਜ਼ੀ, ਮਰਾਠੀ, ਤਾਮਿਲ, ਤੇਲਗੂ , ਮਲਿਆਲਮ, ਪੰਜਾਬੀ, ਬੰਗਲਾ, ਕੰਨੜ ਆਦਿ ਵਿਚ ਕੰਟੇਂਟ ਸ਼ਾਮਲ ਹੈ।

ਇਸ 'ਤੇ ਟਿੱਪਣੀ ਕਰਦੇ ਹੋਏ, ਅਵਨੀਸ਼ ਖੋਸਲਾ, ਚੀਫ ਮਾਰਕੀਟਿੰਗ ਅਫਸਰ, ਵੀ ਨੇ ਕਿਹਾ, “ਭਾਰਤ ਅਜਿਹਾ ਕੰਟੇਂਟ ਦੇਖ ਰਿਹਾ ਹੈ , ਜੋ ਕਿ ਇਥੇ ਪਹਿਲਾਂ ਕਦੇ ਨਹੀਂ ਵੇਖਿਆ ਗਿਆ - ਜਿਵੇਂ ਮਲਟੀਪਲ ਫਾਰਮੈਟ, ਮਲਟੀਪਲ ਸਬਸਕ੍ਰਿਪਸ਼ਨ, ਅਤੇ ਸਕਰੀਨ 'ਤੇ ਹਰ ਰੋਜ਼ ਕਈ ਘੰਟੇ ਬਤੀਤ ਕਰਨਾ । ਹਾਲਾਂਕਿ, ਬੇਅੰਤ ਵਿਕਲਪਾਂ ਦੇ ਕਾਰਨ ਗਾਹਕ ਥਕਾਵਟ ਅਤੇ ਮੁਸ਼ਕਿਲ ਵੀ ਮਹਿਸੂਸ ਕਰਦੇ ਹਨ । ਇਸਦੇ ਚਲਦੇ ਸਭ ਤੋਂ ਵਧੀਆ ਓਟੀਟੀ ਅਤੇ ਟੀਵੀ ਕੰਟੇਂਟ ਦੇ ਲਈ ਇੱਕ ਹੀ ਸਬਸਕ੍ਰਿਪਸ਼ਨ ਵੀ ਮੂਵੀਜ਼ ਐਂਡ ਟੀਵੀ - ਐਪ ਦੀ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਅਸੀਂ ਆਪਣੇ ਖਪਤਕਾਰਾਂ ਨੂੰ ਇੱਕ ਸਰਲ , ਕਿਫਾਇਤੀ, ਅਤੇ ਪਹੁੰਚਯੋਗ ਤਰੀਕੇ ਨਾਲ ਮਨੋਰੰਜਨ ਤੱਕ ਪਹੁੰਚ ਪ੍ਰਦਾਨ ਕਰਕੇ ਉਹਨਾਂ ਨੂੰ ਇੱਕ ਮਨੋਰੰਜਕ ਅਨੁਭਵ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਜਲਦੀ ਹੀ ਅਸੀਂ ਆਪਣੇ ਦਰਸ਼ਕਾਂ ਦੀ ਸੁਵਿਧਾ ਵਧਾਉਣ ਲਈ ਨਵੇਂ ਪਾਰਟਨਰ ਦੇ ਨਾਲ ਜੁੜਾਂਗੇ ਅਤੇ ਹੋਰ ਕਿਊਰੇਟਿਡ ਵਿਕਲਪ ਲੈ ਕੇ ਆਵਾਂਗੇ ।”

ਵੀ ਦੇ ਉਪਭੋਗਤਾ ਸਮਾਰਟ ਟੀਵੀ ਅਤੇ ਮੋਬਾਈਲ - ਜਿਵੇਂ ਐਂਡਰਾਇਡ /ਗੂਗਲ ਟੀਵੀ , ਐਂਡਰਾਇਡ ਮੋਬਾਈਲ, ਆਈਓਐਸ ਮੋਬਾਈਲ, ਐਮਾਜ਼ਾਨ ਫਾਇਰਸਟਿੱਕ ਟੀਵੀ , ਅਤੇ ਵੈੱਬ 'ਤੇ ਵੀ ਮੂਵੀਜ਼ ਐਂਡ ਟੀਵੀ ਦੇਖ ਸਕਦੇ ਹਨ । ਵੀ ਮੂਵੀਜ਼ ਐਂਡ ਟੀਵੀ ਦੀ ਗਾਹਕੀ ਲੈ ਕੇ, ਉਪਭੋਗਤਾ ਸਾਰੇ ਓਟੀਟੀ ਪਲੇਟਫਾਰਮਾਂ 'ਤੇ ਇੱਕੋ ਸਮੇਂ ਦੋ ਸਟ੍ਰੀਮਸ ਦੇਖ ਸਕਦੇ ਹਨ, ਇੱਕ ਸਹਿਜ ਅਤੇ ਸ਼ਾਨਦਾਰ ਮਨੋਰੰਜਨ ਅਨੁਭਵ ਪ੍ਰਾਪਤ ਕਰ ਸਕਦੇ ਹਨ । ਵੀ ਮੂਵੀਜ਼ ਐਂਡ ਟੀਵੀ ਐਪ ਸਾਡੇ ਉਪਭੋਗਤਾਵਾਂ ਨੂੰ ਅਨੰਦਮਈ ਡਿਜੀਟਲ ਅਨੁਭਵ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਦਾ ਪ੍ਰਮਾਣ ਹੈ। ਤਾਂ, ਤੁਸੀਂ ਕਿਸ ਦੀ ਉਡੀਕ ਕਰ ਰਹੇ ਹੋ? ਆਪਣੇ ਪੌਪਕਾਰਨ ਅਤੇ ਕਿੱਕਬੈਕ ਲਵੋ , ਅਤੇ ਬਿੰਜਵਾਚਿੰਗ ਸ਼ੁਰੂ ਕਰ ਦਿਓ! ਅੱਜ ਹੀ ਵੀ ਮੂਵੀਜ਼ ਐਂਡ ਟੀਵੀ ਐਪ ਡਾਊਨਲੋਡ ਕਰੋ! https://bit.ly/3VAnwXP
 
Top