Home >> ਕਲਾਉਡ ਪਲੇ >> ਟੈਲੀਕੋਮ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਨੇ ਲਾਂਚ ਕੀਤੀ 'ਕਲਾਊਡ ਪਲੇ' ਮੋਬਾਈਲ ਕਲਾਊਡ ਗੇਮਿੰਗ

ਵੀ ਨੇ ਲਾਂਚ ਕੀਤੀ 'ਕਲਾਊਡ ਪਲੇ' ਮੋਬਾਈਲ ਕਲਾਊਡ ਗੇਮਿੰਗ

ਲੁਧਿਆਣਾ, 06 ਅਪ੍ਰੈਲ 2024 (ਭਗਵਿੰਦਰ ਪਾਲ ਸਿੰਘ)
: ਭਾਰਤ ਵਿਚ ਮੋਬਾਈਲ ਦੀ ਵਧਦੀ ਪਹੁੰਚ ਦੇ ਨਾਲ ਗੇਮਿੰਗ ਉਦਯੋਗ ਤੇਜੀ ਨਾਲ ਵਿਕਸਿਤ ਹੋਇਆ ਹੈ। ਉਦਯੋਗ ਜਗਤ ਦੀਆਂ ਰਿਪੋਰਟਾਂ ਦੇ ਅਨੁਸਾਰ ਜਲਦੀ ਹੀ ਗੇਮਿੰਗ ਦੇਸ਼ ਵਿੱਚ ਇੱਕ ਬਿਲੀਅਨ -ਡਾਲਰ ਦੀ ਮਾਰਕੀਟ ਬਣ ਜਾਵੇਗੀ ਅਤੇ ਗੇਮਿੰਗ ਦੀ ਦੁਨੀਆ ਵਿੱਚ ਕਲਾਉਡ ਗੇਮਿੰਗ ਇੱਕ ਉਭਰਦਾ ਖੇਤਰ ਹੈ। ਉਪਭੋਗਤਾਵਾਂ ਦੀਆਂ ਨਿਰੰਤਰ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਲਈ, ਮੋਹਰੀ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਮੋਬਾਈਲ ਕਲਾਉਡ ਗੇਮਿੰਗ ਸਰਵਿਸ - ਕਲਾਉਡ ਪਲੇ ਨੂੰ ਲਾਂਚ ਕਰਨ ਲਈ ਕੇਅਰਗੇਮ ਨਾਲ ਭਾਈਵਾਲੀ ਕੀਤੀ ਹੈ, ਜਿਸਦਾ ਮੁਖ ਦਫਤਰ ਪੈਰਿਸ ਵਿਚ ਸਤਿਥ ਹੈ।

ਆਪਣੇ ਮੋਬਾਈਲ ਗੇਮਿੰਗ ਪ੍ਰਸਤਾਵ ਨੂੰ ਸਸ਼ਕਤ ​​ਕਰਦੇ ਹੋਏ, 'ਕਲਾਊਡ ਪਲੇ' ਐਕਸ਼ਨ, ਐਡਵੈਂਚਰ, ਆਰਕੇਡ, ਰੇਸਿੰਗ, ਸਪੋਰਟਸ ਅਤੇ ਰਣਨੀਤੀ ਸਮੇਤ ਵੱਖ-ਵੱਖ ਸ਼ੈਲੀਆਂ ਵਿੱਚ ਪ੍ਰੀਮੀਅਮ ਏਏਏ ਗੇਮਾਂ ਦੀ ਵਿਆਪਕ ਰੇਂਜ ਪ੍ਰਦਾਨ ਕਰਦਾ ਹੈ। ਲਾਂਚ ਕੀਤੇ ਗਏ ਕੈਟਾਲਾਗ ਵਿੱਚ ਮੋਬਾਈਲ ਗੇਮਸ ਜਿਵੇਂ ਕਿ ਐਸਫਾਲਟ 9, ਮਾਡਰਨ ਕੰਬੈਟ 5, ਸ਼ੈਡੋ ਫਾਈਟ, ਸਟੋਰਮ ਬਲੇਡਸ , ਰਿਪਟਾਇਡ, ਬੀਚ ਬੱਗੀ ਰੇਸਿੰਗ, ਗ੍ਰੈਵਿਟੀ ਰਾਈਡਰ ਅਤੇ ਕਲਾਸਿਕ ਜਿਵੇਂ ਕੱਟ ਦ ਰੋਪ, ਸਬਵੇ ਸਰਫਰਸ ਅਤੇ ਜੈਟਪੈਕ ਜੋਇਰਾਈਡ ਆਦਿ ਸ਼ਾਮਲ ਹਨ। ਆਉਣ ਵਾਲੇ ਹਫ਼ਤਿਆਂ ਵਿੱਚ ਕਈ ਹੋਰ ਗੇਮਸ ਰਿਲੀਜ਼ ਕੀਤੀਆਂ ਜਾਣਗੀਆਂ।

ਕਲਾਉਡ ਪਲੇ @ ₹ 100 ਰੁਪਏ ਪ੍ਰਤੀ ਮਹੀਨਾ 'ਤੇ ਉਪਲਬੱਧ ਸਬਸਕ੍ਰਿਪਸ਼ਨ ਆਧਾਰਿਤ ਸਰਵਿਸ ਹੈ (ਪ੍ਰੀਪੇਡ ਉਪਭੋਗਤਾਵਾਂ ਲਈ ₹ 104 ਰੁਪਏ ਦਾ ਰੀਚਾਰਜ)। ਉਪਭੋਗਤਾ ਸਬਸਕ੍ਰਿਪਸ਼ਨ ਪੈਕ ਨੂੰ ਖਰੀਦਣ ਤੋਂ ਪਹਿਲਾਂ ਇੰਟ੍ਰੋਡਕਟਰੀ ਆਫਰ ਵਜੋਂ ਇਸ ਸਰਵਿਸ ਦਾ ਸੈਂਪਲ ਮੁਫਤ ਵਰਤ ਕੇ ਦੇਖ ਸਕਦੇ ਹਨ।

ਵੀ ਕਲਾਉਡ ਪਲੇ ਦੇ ਨਾਲ, ਗੇਮਰਜ ਤੁਰੰਤ ਖੇਡ ਸਕਦੇ ਹਨ ਅਤੇ ਕਈ ਗੇਮਾਂ ਨੂੰ ਡਾਊਨਲੋਡ ਕਰਨ ਦੀ ਵੀ ਕੋਈ ਜਰੂਰਤ ਨਹੀਂ ਹੁੰਦੀ। ਇਸ ਵਿਚ ਰਿਚ ਗ੍ਰਾਫਿਕਸ ਦੇ ਨਾਲ ਹਾਈ -ਫਿਡੇਲਟੀ ਗੇਮਸ ਹਨ, ਜੋ ਮਲਟੀਪਲੇਅਰ ਗੇਮਿੰਗ ਦਾ ਸਮਰਥਨ ਕਰਦਾ ਹੈ, ਇਸ ਨਾਲ ਨਾ ਸਿਰਫ ਕੀਮਤੀ ਡਿਵਾਈਸ ਦੀ ਮੈਮੋਰੀ ਬਚਦੀ ਹੈ ਬਲਕਿ ਹੈਂਡਸੈੱਟ ਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ ਨੂੰ ਵੀ ਨਹੀਂ ਰਹਿੰਦੀ , ਨਤੀਜੇ ਵਜੋਂ ਉਪਭੋਗਤਾਵਾਂ ਲਈ ਲਾਗਤ ਦੀ ਕਾਫੀ ਬਚਤ ਹੁੰਦੀ ਹੈ।

ਕਲਾਊਡ ਪਲੇ ਦੇ ਲਾਂਚ 'ਤੇ ਟਿੱਪਣੀ ਕਰਦੇ ਹੋਏ, ਅਵਨੀਸ਼ ਖੋਸਲਾ, ਸੀਐੱਮਓ , ਵੋਡਾਫੋਨ ਆਈਡੀਆ ਨੇ ਕਿਹਾ, “ਵੀ ਵਿਖੇ ਹਮੇਸ਼ਾ ਸਾਂਝੇਦਾਰੀਆਂ ਰਾਹੀਂ ਅਸੀਂ ਗਾਹਕਾਂ ਨੂੰ ਬਿਹਤਰ ਸੇਵਾਵਾਂ ਉਪਲਬੱਧ ਕਰਾਉਣ ਦੇ ਲਈ ਯਤਨਸ਼ੀਲ ਰਹਿੰਦੇ ਹਾਂ। ਅਸੀਂ ਤੇਜ਼ੀ ਨਾਲ ਵਿਕਸਤ ਹੋ ਰਹੇ ਗੇਮਿੰਗ ਸੈਕਟਰ ਦੀ ਸਮਰੱਥਾ ਨੂੰ ਸਮਝਦੇ ਹਾਂ , ਮੋਬਾਈਲ ਫੋਨ ਗੇਮਿੰਗ ਨੂੰ ਕਿਤੇ ਵੀ ਕਿਸੇ ਵੀ ਸਮੇਂ ਹਰ ਕਿਸੇ ਦੇ ਲਈ ਪਹੁੰਚਯੋਗ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਾਂ। ਕੇਅਰਗੇਮ ਦੇ ਨਾਲ ਸਾਂਝੇਦਾਰੀ ਵਿੱਚ ‘ਕਲਾਊਡ ਪਲੇ ’ ਦੇ ਨਾਲ ਅਸੀਂ ਗੇਮਿੰਗ ਦੇ ਭਵਿੱਖ ਵਿੱਚ ਆਪਣੇ ਉਪਭੋਗਤਾਵਾਂ ਦਾ ਸੁਆਗਤ ਕਰਦੇ ਹਾਂ, ਜਿੱਥੇ ਕਲਾਊਡ ਤੁਹਾਡਾ ਖੇਡ ਦਾ ਮੈਦਾਨ ਹੋਵੇਗਾ ਅਤੇ ਤੁਹਾਡੇ ਸਾਹਮਣੇ ਅਸੀਮ ਸੰਭਾਵਨਾਵਾਂ ਹੋਣਗੀਆਂ। ਇਹ ਸਿਰਫ਼ ਇੱਕ ਗੇਮ ਹੀ ਨਹੀਂ ਹੈ, ਬਲਕਿ ਇੱਕ ਅਜਿਹੀ ਦੁਨੀਆਂ ਦੀ ਸਹਿਜ ਯਾਤਰਾ ਹੈ ਜਿੱਥੇ ਕਲਪਨਾ ਅਤੇ ਤਕਨਾਲੋਜੀ ਦਾ ਮੇਲ ਹੁੰਦਾ ਹੈ। ਤਾਂ ਆਪਣੇ ਪਲੇਟਫਾਰਮ ਨੂੰ ਵਧਾਉਣ ਅਤੇ ਗੇਮਿੰਗ ਦਾ ਅਸਾਧਾਰਨ ਅਨੁਭਵ ਪ੍ਰਾਪਤ ਕਰਨ ਲਈ ਤਿਆਰ ਹੋ ਜਾਓ।"

ਵੀ ਗੇਮਸ ਕਲਾਊਡ ਪਲੇ ਨੂੰ ਲਾਂਚ ਕਰਨ ਲਈ ਵੀ ਦੇ ਨਾਲ ਸਾਂਝੇਦਾਰੀ 'ਤੇ ਟਿੱਪਣੀ ਕਰਦੇ ਹੋਏ, ਕੇਅਰਗੇਮ ਦੇ ਸਹਿ-ਸੰਸਥਾਪਕ ਅਤੇ ਸੀਈਓ, ਫਿਲਿਪ ਵੈਂਗ ਨੇ ਕਿਹਾ, “ਕਲਾਊਡ ਪਲੇ ਦੇ ਰਾਹੀਂ ਭਾਰਤ ਦੇ ਸਾਰੇ ਗੇਮਰਜ਼ ਸਹੀ ਅਰਥਾਂ ਵਿਚ ਏਏਏ ਮੋਬਾਈਲ ਗੇਮਿੰਗ ਦਾ ਆਨੰਦ ਲੈਣ ਦੇ ਯੋਗ ਹੋ ਸਕਣਗੇ , ਇਸਦੇ ਲਈ ਓਹਨਾ ਨੂੰ ਨਵੇਂ ਮੋਬਾਈਲ ਫ਼ੋਨ ਜਾਂ ਗੇਮਪੈਡ ਦੀ ਜਰੂਰਤ ਨਹੀਂ ਹੋਵੇਗੀ। ਇਹ ਸਭ ਸਾਡੇ ਪ੍ਰਕਾਸ਼ਨ ਭਾਈਵਾਲਾਂ ਵਲੋਂ ਆਈਕੋਨਿਕ ਮੋਬਾਈਲ ਟਾਈਟਲਸ , ਕੇਅਰਗੇਮ ਟੈਕਨਾਲੋਜੀ ਅਤੇ ਵੀ ਨੈੱਟਵਰਕ ਦੇ ਰਾਹੀਂ ਸੰਭਵ ਹੋ ਸਕੇਗਾ। ਅਸੀਂ ਵੀ ਦੇ ਸਾਰੇ ਉਪਭੋਗਤਾਵਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਕਲਾਉਡ ਪਲੇ 'ਤੇ ਆਉਣ ਅਤੇ ਆਪਣੇ ਦੋਸਤਾਂ ਨੂੰ ਗੇਮਲੋਫਟ ਦੇ ਐਸਫਾਲਟ 9 ਲਿਜੇੰਡਸ ਦੇ ਇੱਕ ਵਿਸ਼ੇਸ਼ ਸੰਸਕਰਣ ਵਿੱਚ ਚੁਣੌਤੀ ਦੇਣ : ਅਤੇ ਮਲਟੀਪਲੇਅਰ ਮੋਡਸ , ਦੋ ਬੋਨਸ ਕਾਰਸ ਅਤੇ ਹੋਰ ਸਰਪ੍ਰਾਈਜਿਜ਼ ਦੇ ਨਾਲ ਇਹਨਾਂ ਰੋਮਾਂਚਕ ਰੇਸਾਂ ਦਾ ਆਨੰਦ ਲੈਣ ਲਈ ਤਿਆਰ ਹੋ ਜਾਣ !”

ਵੀ ਗੇਮਸ ਕਲਾਉਡ ਪਲੇ ਨੂੰ ਵੀ ਵੈੱਬ ਅਤੇ ਵੀ ਐਪ ਪਲੇਟਫਾਰਮਾਂ ਰਾਹੀਂ ਸੁਵਿਧਾਜਨਕ ਤਰੀਕੇ ਨਾਲ ਐਕਸੈਸ ਕੀਤਾ ਜਾ ਸਕਦਾ ਹੈ। ਕੇਅਰਗੇਮ ਦੇ ਨਾਲ ਵੀ ਦੀ ਭਾਈਵਾਲੀ ਗੇਮਿੰਗ 'ਤੇ ਇਸਦੇ ਫੋਕਸ ਅਤੇ ਉਪਭੋਗਤਾਵਾਂ ਨੂੰ ਵਿਭਿੰਨ ਡਿਜੀਟਲ ਅਨੁਭਵ ਪ੍ਰਦਾਨ ਕਰਨ ਦੀ ਇਸਦੀ ਵਚਨਬੱਧਤਾ ਨੂੰ ਦਰਸ਼ਾਉਂਦੀ ਹੈ। ਅਤੇ ਇਹ ਗਾਹਕਾਂ ਦੀ ਸ਼ਮੂਲੀਅਤ ਨੂੰ ਵਧਾਉਣ ਲਈ ਇੱਕ ਮੁੱਖ ਪਹਿਲ ਹੈ।

You can access Vi Cloud Play via https://vi-web.app.link/e/gcpr
 
Top